Sambar Health benefits: South Indian ਦੀ ਮਸ਼ਹੂਰ ਡਿਸ਼ ਸਾਂਬਰ ਨੂੰ ਹਰ ਕੋਈ ਖਾਣਾ ਪਸੰਦ ਕਰਦਾ ਹੈ। ਇਹ ਖਾਣ ‘ਚ ਟੇਸਟੀ ਹੋਣ ਦੇ ਨਾਲ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਵੀ ਫ਼ਾਇਦੇਮੰਦ ਹੁੰਦਾ ਹੈ। ਇਸ ਵਿਚ ਵਰਤੀਆਂ ਜਾਣ ਵਾਲੀਆਂ ਦਾਲਾਂ, ਸਬਜ਼ੀਆਂ, ਮਸਾਲੇ ਸਾਰੇ ਪੌਸ਼ਟਿਕ ਗੁਣਾਂ ਨਾਲ ਭਰਪੂਰ ਹੋਣ ਨਾਲ ਇਹ ਪਾਚਨ ਪ੍ਰਣਾਲੀ ਨੂੰ ਵਧੀਆ ਢੰਗ ਨਾਲ ਕੰਮ ਕਰਨ ਵਿਚ ਸਹਾਇਤਾ ਕਰਦਾ ਹੈ। ਨਾਲ ਹੀ ਇਸ ਵਿਚ ਜ਼ਿਆਦਾ ਫਾਈਬਰ ਹੋਣ ਕਰਕੇ ਇਹ ਭਾਰ ਨੂੰ ਵੱਧਣ ਤੋਂ ਰੋਕਦਾ ਹੈ। ਅਜਿਹੇ ‘ਚ ਸਰੀਰ ਨੂੰ ਤੰਦਰੁਸਤ ਰੱਖਣ ਲਈ ਇਕ ਵਰਦਾਨ ਹੈ। ਤਾਂ ਆਓ ਅਸੀਂ ਤੁਹਾਨੂੰ ਇਸ ਨੂੰ ਬਣਾਉਣ ਦੇ ਨਾਲ ਇਸ ਨੂੰ ਖਾਣ ਦੇ ਫਾਇਦਿਆਂ ਬਾਰੇ ਦੱਸਦੇ ਹਾਂ…
ਸਾਂਬਰ ਖਾਣ ਦੇ ਫਾਇਦੇ
- ਸਾਂਬਰ ਵਿਚ ਦਾਲ ਦੀ ਜ਼ਿਆਦਾ ਵਰਤੋਂ ਕਾਰਨ ਇਸ ਵਿਚ ਪ੍ਰੋਟੀਨ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਅਜਿਹੇ ‘ਚ ਇਹ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਕਰਦਾ ਹੈ। ਸਰੀਰ ਵਿਚ ਐਨਰਜ਼ੀ ਰਹਿੰਦੀ ਹੈ।
- ਇਸ ਨੂੰ ਬਣਾਉਣ ਲਈ ਬਹੁਤ ਸਾਰੀਆਂ ਸਬਜ਼ੀਆਂ ਵਰਤੀਆਂ ਜਾਂਦੀਆਂ ਹਨ। ਸਬਜ਼ੀਆਂ ‘ਚ ਫਾਈਬਰ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਇਸਨੂੰ ਖਾਣ ਤੋਂ ਬਾਅਦ ਪੇਟ ਭਰਿਆ ਰਹਿੰਦਾ ਹੈ। ਅਜਿਹੇ ‘ਚ ਓਵਰ ਈਟਿੰਗ ਦੀ ਕੋਈ ਸਮੱਸਿਆ ਨਹੀਂ ਹੁੰਦੀ ਹੈ। ਇਹ ਭਾਰ ਨੂੰ ਕੰਟਰੋਲ ਕਰਨ ਵਿਚ ਵੀ ਸਹਾਇਤਾ ਕਰਦਾ ਹੈ। ਜੇ ਤੁਸੀਂ ਵੀ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਸਾਂਬਰ ਦਾ ਸੇਵਨ ਕਰਨਾ ਸਭ ਤੋਂ ਵਧੀਆ ਆਪਸ਼ਨ ਹੈ।
- ਸਾਰੀਆਂ ਪੋਸ਼ਕ ਤੱਤਾਂ ਤੋਂ ਤਿਆਰ ਸਾਂਬਰ ਪੇਟ ਲਈ ਫਾਇਦੇਮੰਦ ਹੁੰਦਾ ਹੈ। ਇਸ ਦੇ ਸੇਵਨ ਨਾਲ ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
- ਸਬਜ਼ੀਆਂ, ਦਾਲਾਂ ਅਤੇ ਮਸਾਲਿਆਂ ਤੋਂ ਤਿਆਰ ਸਾਂਬਰ ਦਾ ਸੇਵਨ ਸਰੀਰ ਨੂੰ ਡੀਟੌਕਸ ਕਰਨ ਵਿਚ ਸਹਾਇਤਾ ਕਰਦਾ ਹੈ। ਨਾਲ ਹੀ ਸਰੀਰ ਦੀ ਇਮਿਊਨਿਟੀ ਵਧਣ ਨਾਲ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ।
ਤਾਂ ਆਓ ਜਾਣਦੇ ਹਾਂ ਇਸਨੂੰ ਬਣਾਉਣ ਦੀ ਵਿਧੀ…
ਸਾਂਬਰ ਨੂੰ ਬਣਾਉਣ ਦਾ ਤਰੀਕਾ
- ਸਭ ਤੋਂ ਪਹਿਲਾਂ ਤੁਵਰ ਯਾਨਿ ਅਰਹਰ ਦੀ ਦਾਲ ਨੂੰ ਸਾਫ਼ ਕਰ ਇਸ ਨੂੰ ਧੋ ਲਓ।
- ਹੁਣ ਕੂਕਰ ਵਿਚ ਜ਼ਰੂਰਤ ਅਨੁਸਾਰ ਪਾਣੀ ਪਾ ਕੇ ਇਸ ਵਿਚ ਦਾਲ, ਹਲਦੀ, ਲਾਲ ਮਿਰਚ, ਥੋੜ੍ਹਾ ਜਿਹਾ ਘਿਓ, ਸਵਾਦ ਅਨੁਸਾਰ ਨਮਕ, ਇਮਲੀ ਦਾ ਪਾਣੀ ਪਾ ਕੇ ਪਕਾਉ।
- ਇਸ ਦੌਰਾਨ ਆਲੂ, ਟਮਾਟਰ, ਗਾਜਰ, ਬੈਂਗਣ, ਮੁਗਨੇ ਦੀ ਫਲੀ, ਲੌਕੀ ਆਦਿ ਨੂੰ ਧੋ ਕੇ ਕੱਟ ਲਓ।
- ਇਕ ਪੈਨ ‘ਚ ਥੋੜ੍ਹਾ ਜਿਹਾ ਤੇਲ ਪਾ ਕੇ ਉਸ ‘ਚ ਥੋੜ੍ਹਾ ਪਿਆਜ਼, ਥੋੜ੍ਹਾ ਜਿਹਾ ਨਮਕ, ਹਲਦੀ ਅਤੇ ਸਾਂਬਰ ਮਸਾਲਾ ਪਾ ਕੇ ਸਬਜ਼ੀਆਂ ਨੂੰ ਪਕਾਓ।
- ਸਬਜ਼ੀਆਂ ਦੇ ਪੱਕ ਜਾਣ ਤੋਂ ਬਾਅਦ ਇਸ ਵਿਚ ਦਾਲ ਪਾ ਕੇ ਮਿਕਸ ਕਰੋ।
ਤੜਕੇ ਲਈ
- ਇਕ ਪੈਨ ਵਿਚ ਥੋੜ੍ਹਾ ਜਿਹਾ ਘਿਓ ਗਰਮ ਕਰੋ।
- ਹੁਣ ਉਸ ‘ਚ ਲਾਲ ਮਿਰਚ, ਰਾਈ, ਜੀਰਾ, ਕੜੀ ਪੱਤਾ, ਲਸਣ ਦੀਆਂ ਕਲੀਆਂ, ਹਿੰਗ ਪਾ ਕੇ ਭੁੰਨੋ। ਹੁਣ ਇਸ ਵਿਚ ਦਾਲ ਅਤੇ ਸਬਜ਼ੀਆਂ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਢੱਕਣ ਬੰਦ ਕਰ ਦਿਓ। ਹੁਣ ਇਸ ‘ਚ ਇੱਕ ਉਬਾਲ ਆਉਣ ਤੋਂ ਬਾਅਦ ਗੈਸ ਬੰਦ ਕਰ ਦਿਓ।
- ਤੁਹਾਡਾ ਹੈਲਥੀ ਸਾਂਬਰ ਬਣ ਕੇ ਤਿਆਰ ਇਸ ਨੂੰ ਵੜਾ, ਇਡਲੀ ਜਾਂ ਚੌਲਾਂ ਦੇ ਨਾਲ ਖਾਣ ਦਾ ਮਜਾ ਲਓ।