Sandalwood face pack: ਚੰਦਨ ਦੀ ਵਰਤੋਂ ਪ੍ਰਾਚੀਨ ਕਾਲ ਤੋਂ ਹੀ ਸੁੰਦਰਤਾ ਅਤੇ ਔਸ਼ਧੀ ਰੂਪ ‘ਚ ਕੀਤੀ ਜਾ ਰਹੀ ਹੈ। ਸਿਰਦਰਦ ਤੋਂ ਲੈ ਕੇ ਮੁਹਾਸੇ ਤੱਕ ਦੂਰ ਕਰਨ ਲਈ ਚੰਦਨ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਚੰਦਨ ਦੇ ਪਾਊਡਰ ਨਾਲ ਬਣਿਆ DIY ਫੇਸ ਪੈਕ ਦੱਸਾਂਗੇ ਜੋ ਤੁਹਾਨੂੰ ਪਿੰਪਲਸ, ਟੈਨਿੰਗ, ਕਾਲੇਪਣ, ਦਾਗ-ਧੱਬੇ ਅਤੇ ਐਂਟੀ-ਏਜਿੰਗ ਵਰਗੀਆਂ ਸਮੱਸਿਆਵਾਂ ਤੋਂ ਦੂਰ ਰੱਖੇਗਾ। ਆਓ ਤੁਹਾਨੂੰ ਦੱਸਦੇ ਹਾਂ ਪੈਕ ਬਣਾਉਣ ਅਤੇ ਲਗਾਉਣ ਦਾ ਤਰੀਕਾ।
ਇਸ ਲਈ ਤੁਹਾਨੂੰ ਚਾਹੀਦਾ ਹੈ
- ਚੰਦਨ ਪਾਊਡਰ – 1 ਚੱਮਚ
- ਕੱਚਾ ਦੁੱਧ – 1 ਚੱਮਚ
- ਸ਼ਹਿਦ – 1 ਚੱਮਚ
- ਨਿੰਬੂ ਦਾ ਰਸ – 1 ਚੱਮਚ
- ਟਮਾਟਰ ਦਾ ਜੂਸ – 1 ਚੱਮਚ
ਪੈਕ ਬਣਾਉਣ ਦਾ ਤਰੀਕਾ
- ਸਭ ਤੋਂ ਪਹਿਲਾਂ ਇੱਕ ਬਾਊਲ ‘ਚ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਕਸ ਕਰੋ। ਇਸ ਨੂੰ ਘੱਟ ਤੋਂ ਘੱਟ 5 ਮਿੰਟ ਲਈ ਰੱਖ ਦਿਓ।
- ਜੇ ਚੰਦਨ ਦਾ ਪਾਊਡਰ ਤੁਹਾਨੂੰ ਸੂਟ ਨਹੀਂ ਕਰਦਾ ਤਾਂ ਤੁਸੀਂ ਇਸ ਦੀ ਬਜਾਏ ਮੁਲਤਾਨੀ ਮਿੱਟੀ, ਵੇਸਣ, ਮਸੂਰ ਦੀ ਦਾਲ ਜਾਂ ਚੌਲਾਂ ਦਾ ਆਟਾ ਲੈ ਸਕਦੇ ਹੋ।
- ਕੱਚਾ ਦੁੱਧ ਸੂਟ ਨਹੀਂ ਕਰਦਾ ਤਾਂ ਤੁਸੀਂ ਇਸ ਦੇ ਬਜਾਏ ਦਹੀਂ ਮਿਕਸ ਕਰ ਲਓ।
ਲਗਾਉਣ ਦਾ ਤਰੀਕਾ
- ਸਭ ਤੋਂ ਪਹਿਲਾਂ ਚਿਹਰੇ ਨੂੰ ਫੇਸ ਵਾਸ਼ ਨਾਲ ਧੋਵੋ ਜਾਂ ਕਲੀਨਜ਼ਿੰਗ ਮਿੱਲਜ਼ ਨਾਲ ਮਸਾਜ ਕਰਕੇ ਪੋਰਸ ਦੀ ਗੰਦਗੀ ਅਤੇ ਧੂੜ-ਮਿੱਟੀ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਤਾਂ ਕਿ ਪੈਕ ਦਾ ਪੂਰਾ ਫਾਇਦਾ ਮਿਲ ਸਕੇ।
- ਇਸ ਤੋਂ ਬਾਅਦ ਪੈਕ ਦੀ ਮੋਟੀ ਪਰਤ ਚਿਹਰੇ ‘ਤੇ ਲਗਾਓ ਅਤੇ ਘੱਟੋ-ਘੱਟ 20-25 ਮਿੰਟ ਲਈ ਛੱਡ ਦਿਓ।
- ਜਦੋਂ ਪੈਕ ਸੁੱਕ ਜਾਵੇ ਤਾਂ ਗੁਲਾਬ ਜਲ ਲਗਾਕੇ ਹਲਕੇ ਹੱਥਾਂ ਨਾਲ ਸਰਕੂਲੇਸ਼ਨ ਮੋਸ਼ਨ ‘ਚ ਮਸਾਜ ਕਰੋ। ਫਿਰ ਤਾਜ਼ੇ ਪਾਣੀ ਨਾਲ ਚਿਹਰਾ ਧੋ ਕੇ ਸਾਫ਼ ਕਰ ਲਓ।
ਸਕਿਨ ਨੂੰ ਕਰੇ Moisturize: ਪੈਕ ਲਗਾਉਣ ਤੋਂ ਬਾਅਦ ਸਕਿਨ ਡ੍ਰਾਈ ਨਾ ਹੋਵੇ ਇਸ ਲਈ ਐਲੋਵੇਰਾ ਜੈੱਲ ‘ਚ ਗੁਲਾਬ ਜਲ ਮਿਲਾ ਕੇ ਹੱਥਾਂ ‘ਤੇ ਰਗੜੋ। ਫਿਰ ਇਸ ਨੂੰ ਪੈਟ ਕਰਦੇ ਹੋਏ ਚਿਹਰੇ ‘ਤੇ ਲਗਾਓ। ਜੇ ਤੁਸੀਂ ਚਾਹੋ ਤਾਂ ਤੁਸੀਂ ਇਸ ਦੇ ਬਜਾਏ ਨਾਰੀਅਲ ਤੇਲ ਜਾਂ ਨਾਈਟ/ਡੇ ਕਰੀਮ ਵੀ ਲਗਾ ਸਕਦੇ ਹੋ।
ਕਿਉਂ ਫ਼ਾਇਦੇਮੰਦ ਹੈ ਇਹ ਪੈਕ ?
- ਚੰਦਨ ਦੇ ਪਾਊਡਰ ‘ਚ ਮੌਜੂਦ ਐਂਟੀਬੈਕਟੀਰੀਅਲ, ਐਂਟੀ-ਫੰਗਲ ਗੁਣ ਫ੍ਰੀ ਰੈਡੀਕਲਸ ਨਾਲ ਲੜਨ ‘ਚ ਕਾਰਗਰ ਹਨ। ਇਹ ਮੁਹਾਸੇ ਪੈਦਾ ਕਰਨ ਵਾਲੇ ਬੈਕਟੀਰੀਆ ਨਾਲ ਲੜਦਾ ਹੈ ਅਤੇ ਸਕਿਨ ਨੂੰ ਸਾਫ਼ ਕਰਦਾ ਹੈ।
- ਚੰਦਨ ਦਾ ਫੇਸ ਪੈਕ ਸਕਿਨ ਦੀ ਲਾਲੀ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ।
- ਚੰਦਨ ਦਾ ਫੇਸ ਪੈਕ ਖੁੱਲ੍ਹੇ ਪੋਰਸ ਨੂੰ ਸਾਫ਼ ਕਰਨ ਅਤੇ ਕੱਸਣ ਲਈ ਵੀ ਵਧੀਆ ਹੈ।
- ਇਸ ‘ਚ ਐਂਟੀ-ਟੈਨਿੰਗ ਏਜੰਟ ਹੈ ਜੋ ਸਕਿਨ ਨੂੰ ਸਾਫ਼ ਕਰਨ ਅਤੇ ਟੈਨਿੰਗ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ।
- ਪ੍ਰਦੂਸ਼ਣ ਅਤੇ ਧੂੜ-ਮਿੱਟੀ ਪੋਰਸ ਨੂੰ ਬੰਦ ਕਰ ਦਿੰਦੇ ਹਨ ਜੋ ਬਾਅਦ ‘ਚ ਮੁਹਾਸੇ ਅਤੇ ਸਕਿਨ ਦੀਆਂ ਹੋਰ ਸਮੱਸਿਆਵਾਂ ਦਾ ਕਾਰਨ ਬਣਦੀ ਹੈ। ਪਰ ਇਹ ਪੈਕ ਸਕਿਨ ਨੂੰ ਡੂੰਘਾਈ ਨਾਲ ਸਾਫ਼ ਕਰਨ ਦੇ ਨਾਲ ਡੈੱਡ ਸਕਿਨ ਸੈੱਲਜ਼ ਨੂੰ ਬਾਹਰ ਕੱਢਣ ‘ਚ ਵੀ ਮਦਦਗਾਰ ਹੈ।