Scalp Acne pimples: ਮੌਨਸੂਨ ਦਾ ਮੌਸਮ ਚੱਲ ਰਿਹਾ ਹੈ। ਇਸ ਲਈ ਕਈ ਵਾਰ ਮੀਂਹ ‘ਚ ਭਿੱਜ ਜਾਣ ਕਾਰਨ ਵਾਲਾਂ ਅਤੇ ਸਕਿਨ ਵਿਚ ਬਹੁਤ ਸਾਰੇ reactions ਹੋ ਜਾਂਦੇ ਹਨ। ਸਭ ਤੋਂ ਜ਼ਿਆਦਾ ਪਰੇਸ਼ਾਨੀ ਉਦੋਂ ਹੁੰਦੀ ਹੈ ਜਦੋਂ ਮੀਂਹ ਕਾਰਨ ਸਾਡੇ ਵਾਲ ਗਿੱਲੇ ਹੋ ਜਾਂਦੇ ਹਨ ਅਤੇ ਸਾਡੇ ਸਕੈਲਪ ‘ਤੇ ਪਿੰਪਲਸ ਹੋਣੇ ਸ਼ੁਰੂ ਹੋ ਜਾਂਦੇ ਹਨ। ਵਾਲਾਂ ਦੇ ਅੰਦਰ ਇਹ ਪਿੰਪਲਸ ਬਹੁਤ ਦਰਦ ਕਰਦੇ ਹਨ। ਇਸ ਦੇ ਕਾਰਨ ਸਾਰਾ ਦਿਨ ਸਿਰ ਭਾਰਾ-ਭਾਰਾ ਰਹਿੰਦਾ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਸਕੈਲਪ ‘ਤੇ ਹੋਣ ਵਾਲੇ ਮੁਹਾਂਸਿਆਂ ਦਾ ਘਰੇਲੂ ਇਲਾਜ ਦੱਸਾਂਗੇ ਜਿਸ ਨਾਲ ਤੁਹਾਨੂੰ ਇਸ ਸਮੱਸਿਆ ਤੋਂ ਰਾਹਤ ਮਿਲੇਗੀ।
ਬੇਕਿੰਗ ਸੋਡਾ ਦੀ ਕਰੋ ਵਰਤੋਂ: ਬੇਕਿੰਗ ਸੋਡਾ ਵਾਲਾਂ ‘ਚ ਹੋਣ ਵਾਲੇ ਮੁਹਾਸਿਆਂ ਨੂੰ ਘਟਾਉਣ ਵਿਚ ਬਹੁਤ ਮਦਦਗਾਰ ਹੈ। ਜੇ ਤੁਹਾਡੇ ਸਕੈਲਪ ‘ਤੇ ਮੁਹਾਸੇ ਹੋ ਰਹੇ ਹੋ ਤਾਂ ਤੁਸੀਂ ਬੇਕਿੰਗ ਸੋਡੇ ਨਾਲ ਆਪਣੇ ਵਾਲਾਂ ਦੀ ਮਾਲਸ਼ ਕਰੋ ਅਤੇ ਫਿਰ ਆਪਣੇ ਵਾਲਾਂ ਨੂੰ ਧੋ ਲਓ। ਇਸ ਨਾਲ ਤੁਸੀਂ ਵਾਲਾਂ ‘ਚ ਹੋਣ ਵਾਲੇ ਮੁਹਾਸਿਆਂ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਮੇਥੀ ਅਤੇ ਹਲਦੀ: ਮੇਥੀ ਤਾਂ ਵੈਸੇ ਵੀ ਵਾਲਾਂ ਲਈ ਸਭ ਤੋਂ ਵਧੀਆ ਹੁੰਦੀ ਹੈ। ਇਸ ਲਈ ਜੇਕਰ ਤੁਹਾਡੇ ਸਕੈਲਪ ‘ਤੇ ਮੁਹਾਸੇ ਹੋ ਰਹੇ ਹਨ ਤਾਂ ਇਸ ‘ਚ ਮੇਥੀ ਸਭ ਤੋਂ ਵਧੀਆ ਰਹੇਗੀ। ਇਸ ਦੇ ਲਈ ਮੇਥੀ ਨੂੰ ਭਿਓ ਅਤੇ ਫ਼ਿਰ ਇਸ ਨੂੰ ਪੀਸ ਲਓ। ਫਿਰ ਇਸ ਨੂੰ ਆਪਣੇ ਸਕੈਲਪ ‘ਤੇ ਲਗਾਓ ਅਤੇ ਇਸ ਨੂੰ 30 ਮਿੰਟ ਲਈ ਰਹਿਣ ਦਿਓ ਅਤੇ ਫਿਰ ਆਪਣੇ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ। ਇਸ ਤੋਂ ਇਲਾਵਾ ਹਲਦੀ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਜਦੋਂ ਕਿ ਇਹ ਸਾਡੇ ਵਾਲਾਂ ਲਈ ਵੀ ਬਰਾਬਰ ਫ਼ਾਇਦੇਮੰਦ ਹੈ। ਇਸ ਦੇ ਐਂਟੀ ਆਕਸੀਡੈਂਟਸ ਅਤੇ ਐਂਟੀ-ਇਨਫਲੇਮੇਸਟਰੀ ਜ਼ਿੱਦੀ ਮੁਹਾਸਿਆਂ ਦੇ ਇਲਾਜ ਲਈ ਬਿਲਕੁਲ ਸਹੀ ਹਨ। ਹਲਦੀ ਸਕੈਲਪ ਦੇ ਪੀਐਚ ਲੈਵਲ ਨੂੰ ਸੰਤੁਲਿਤ ਕਰਨ ਵਿੱਚ ਸਹਾਇਤਾ ਕਰਦੀ ਹੈ।
ਸ਼ਹਿਦ ਅਤੇ ਦਹੀ: ਸ਼ਹਿਦ ਅਤੇ ਦਹੀਂ ਨਾਲ ਵੀ ਤੁਹਾਡੀ ਇਹ ਸਮੱਸਿਆ ਹੱਲ ਹੋ ਸਕਦੀ ਹੈ। ਤੁਸੀਂ ਇੱਕ ਕੌਲੀ ਵਿਚ ਸ਼ਹਿਦ ਅਤੇ ਦਹੀਂ ਲਓ। ਤੁਸੀਂ ਇਸ ਲਈ ਖੱਟੇ ਦਹੀਂ ਦੀ ਵੀ ਵਰਤੋਂ ਕਰ ਸਕਦੇ ਹੋ। ਦੋਵਾਂ ਨੂੰ ਮਿਲਾ ਕੇ ਇੱਕ ਪੇਸਟ ਬਣਾਓ ਅਤੇ ਫਿਰ ਇਸ ਨੂੰ ਸਿਰ ‘ਤੇ ਲਗਾਓ। ਅੱਧੇ ਘੰਟੇ ਲਈ ਪੇਸਟ ਨੂੰ ਰਹਿਣ ਦਿਓ ਅਤੇ ਬਾਅਦ ਵਿਚ ਵਾਲਾਂ ਨੂੰ ਧੋ ਲਓ। ਇਸ ਨਾਲ ਤੁਹਾਡੇ ਸਿਰ ਨੂੰ moisturizer ਮਿਲੇਗਾ ਅਤੇ ਮੁਹਾਸਿਆਂ ਦੀ ਸਮੱਸਿਆ ਵੀ ਘੱਟ ਹੋਵੇਗੀ।
ਐਲੋਵੇਰਾ: ਤੁਸੀਂ ਐਲੋਵੇਰਾ ਦੀ ਵਰਤੋਂ ਵੀ ਕਰ ਸਕਦੇ ਹੋ ਜੋ ਵਾਲਾਂ ਲਈ ਸਭ ਤੋਂ ਵਧੀਆ ਮੰਨੀ ਜਾਂਦੀ ਹੈ। ਤੁਸੀਂ ਇਸ ਵਿਚ ਪੁਦੀਨੇ ਦੀ ਵਰਤੋਂ ਵੀ ਕਰ ਸਕਦੇ ਹੋ। ਤੁਸੀਂ ਕੁਝ ਪੁਦੀਨੇ ਦੇ ਪੱਤੇ ਪਾਣੀ ਵਿਚ ਉਬਾਲੋ ਅਤੇ ਫਿਰ ਐਲੋਵੇਰਾ ਜੈੱਲ ਲਓ ਅਤੇ ਇਸ ਨੂੰ ਪੁਦੀਨੇ ਦੇ ਘੋਲ ਵਿਚ ਮਿਲਾਓ। ਇਸ ਨੂੰ ਸਕੈਲਪ ‘ਤੇ ਚੰਗੀ ਤਰ੍ਹਾਂ ਲਗਾਓ ਅਤੇ ਇਸ ਨੂੰ ਰੋਜ਼ ਲਗਾਓ। ਤੁਹਾਨੂੰ ਜਲਦੀ ਮੁਹਾਸਿਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।