Sesame oil feet massage: ਚਿਹਰੇ ਦੇ ਨਾਲ ਪੈਰਾਂ ਨੂੰ ਵੀ ਚੰਗੀ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਸਵੇਰੇ ਉੱਠਣ ਤੋਂ ਬਾਅਦ ਪੈਰਾਂ ਵਿਚ ਬਹੁਤ ਜ਼ਿਆਦਾ ਦਰਦ ਹੁੰਦਾ ਹੈ। ਹਾਲਾਂਕਿ, ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਪੈਰਾਂ ਦੀ ਦੇਖਭਾਲ ‘ਤੇ ਧਿਆਨ ਦੇਣ ਦਾ ਸਮਾਂ ਨਹੀਂ ਮਿਲਦਾ ਹੈ। ਪਰ ਜੇ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਵਿਚ ਤਿਲ ਦੇ ਤੇਲ ਦੀ ਮਾਲਸ਼ ਕਰੋ ਤਾਂ ਇਹ ਤੁਹਾਡੇ ਸਰੀਰ ਦੇ ਨਾਲ-ਨਾਲ ਤੁਹਾਡੇ ਪੈਰਾਂ ਨੂੰ ਵੀ ਬਹੁਤ ਲਾਭ ਦੇਵੇਗਾ। ਤਿਲ ਦਾ ਤੇਲ ਦਰਦ ਘਟਾਉਣ ਵਿਚ ਬਹੁਤ ਮਦਦਗਾਰ ਹੈ। ਜੇ ਤੁਸੀਂ ਇਸ ਆਯੁਰਵੈਦਿਕ ਤੇਲ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਆਪਣੇ ਪੈਰਾਂ ਦੀ ਮਾਲਸ਼ ਕਰਨ ਦਾ ਸਹੀ ਤਰੀਕਾ ਵੀ ਜਾਣ ਲਓ…
ਮਾਲਿਸ਼ ਕਰਨ ਦਾ ਤਰੀਕਾ
- ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ।
- ਇਸ ਤੋਂ ਬਾਅਦ ਪੈਰਾਂ ਨੂੰ ਸਾਹਮਣੇ ਫੈਲਾ ਕੇ ਬੈਠੋ।
- ਹੁਣ ਤਿਲ ਦੇ ਤੇਲ ਨੂੰ ਗਰਮ ਕਰਕੇ ਉਸ ਦੀਆਂ ਕੁਝ ਬੂੰਦਾਂ ਲੈ ਕੇ ਪੈਰਾਂ ‘ਤੇ ਇਸ ਦੀ ਮਾਲਸ਼ ਕਰੋ।
- ਮਾਲਸ਼ ਕਰਨ ਵੇਲੇ ਹੱਥਾਂ ‘ਤੇ ਥੋੜ੍ਹਾ ਜਿਹਾ ਦਬਾਅ ਬਣਾਈ ਰੱਖੋ।
- ਪੈਰਾਂ ਦੀਆਂ ਤਲੀਆਂ ਅਤੇ ਪੰਜਿਆਂ ‘ਤੇ ਤੇਲ ਦੀ ਚੰਗੀ ਤਰ੍ਹਾਂ ਮਾਲਸ਼ ਕਰੋ।
- ਇਸ ਤੋਂ ਬਾਅਦ ਹੌਲੀ-ਹੌਲੀ ਪੈਰ ਦੇ ਅੰਗੂਠੇ ਨੂੰ ਦਬਾਉਂਦੇ ਰਹੋ।
- ਲਗਭਗ 5 ਤੋਂ 10 ਮਿੰਟ ਤੱਕ ਪੈਰਾਂ ਦੀ ਮਾਲਸ਼ ਕਰੋ।
- ਜੇ ਪੈਰਾਂ ‘ਤੇ ਜ਼ਿਆਦਾ ਤੇਲ ਲੱਗ ਗਿਆ ਹੈ ਤਾਂ ਇਸ ਨੂੰ ਤੌਲੀਏ ਦੀ ਮਦਦ ਨਾਲ ਸਾਫ ਕਰ ਸਕਦੇ ਹੋ।
ਮਾਲਿਸ਼ ਕਰਨ ਦੇ ਫਾਇਦੇ
- ਰੋਜ਼ਾਨਾ ਸੌਣ ਤੋਂ ਪਹਿਲਾਂ ਪੈਰਾਂ ਦੀ ਮਾਲਸ਼ ਕਰਨ ਨਾਲ nerves system ਸ਼ਾਂਤ ਹੁੰਦਾ ਹੈ ਜੋ ਤਣਾਅ ਨੂੰ ਘਟਾਉਣ ਵਿਚ ਸਹਾਇਤਾ ਕਰਦਾ ਹੈ।
- ਇਹ ਚੰਗੀ ਨੀਂਦ ਲੈਣ ਵਿਚ ਵੀ ਮਦਦ ਕਰਦਾ ਹੈ।
- ਤਿਲ ਦੇ ਤੇਲ ਦੀ ਮਾਲਿਸ਼ ਕਰਨ ਨਾਲ ਡਾਈਜੇਸ਼ਨ ਸਹੀ ਰਹਿੰਦਾ ਹੈ।
- ਇਸ ਤੋਂ ਇਲਾਵਾ ਇਹ ਬਲੱਡ ਸਰਕੂਲੇਸ਼ਨ ਨੂੰ ਵਧੀਆ ਰੱਖਦਾ ਹੈ।
- ਇਹ ਤੇਲ ਫਟੀ ਅੱਡੀਆਂ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ।
- ਪੈਰਾਂ ਵਿਚ ਆਈ ਸੋਜ ਨੂੰ ਦੂਰ ਕਰਕੇ ਪੈਰਾਂ ਵਿਚ ਸਟ੍ਰੈੱਚ ਜਾਂ ਦਰਦ ਤੋਂ ਰਾਹਤ ਦਿਵਾਉਂਦਾ ਹੈ।
ਇਸ ਤੋਂ ਇਲਾਵਾ ਵੀ ਬਹੁਤ ਕੰਮ ਦਾ ਹੁੰਦਾ ਹੈ ਤਿਲ ਦਾ ਤੇਲ
- ਤਿਲ ਦੇ ਤੇਲ ਦੀ ਵਰਤੋਂ ਕਰਨ ਮੂੰਹ ਦੇ ਸਾਰੇ ਕੀਟਾਣੂ ਖ਼ਤਮ ਹੋ ਜਾਂਦੇ ਹਨ। ਇਸ ਨਾਲ ਦੰਦਾਂ ਦਾ ਪੀਲਾਪਨ ਵੀ ਦੂਰ ਹੋ ਜਾਂਦਾ ਹੈ। ਇਸ ਦੀ ਐਂਟੀ-ਬੈਕਟੀਰੀਆ ਗੁਣ ਮਸੂੜਿਆਂ ਨੂੰ ਵੀ ਤੰਦਰੁਸਤ ਰੱਖਦੇ ਹਨ। ਮੂੰਹ ‘ਚ ਹੋਣ ਵਾਲੇ ਛਾਲਿਆਂ ‘ਤੇ ਤਿਲ ਦੇ ਤੇਲ ਵਿਚ ਸੇਂਦਾ ਨਮਕ ਮਿਲਾ ਕੇ ਲਗਾਓ।
- ਤਿਲ ਦਾ ਤੇਲ ਦਿਲ ਨਾਲ ਜੁੜੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਵਿਚ ਬਹੁਤ ਫਾਇਦੇਮੰਦ ਹੁੰਦਾ ਹੈ।
- ਤਿਲ ਦੇ ਤੇਲ ਨੂੰ ਥੋੜ੍ਹਾ ਗਰਮ ਕਰਕੇ ਵਾਲਾਂ ਦੀਆਂ ਜੜ੍ਹਾਂ ‘ਤੇ ਮਸਾਜ ਕਰੋ। 1 ਘੰਟੇ ਬਾਅਦ ਵਾਲ ਧੋ ਲਓ। ਇਸ ਦੀ ਵਰਤੋਂ ਕਰਨ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਵੇਗਾ ਅਤੇ ਵਾਲ ਮਜ਼ਬੂਤ ਹੋਣਗੇ।
- ਤਿਲ ਦਾ ਤੇਲ ਸਕਿਨ ਵਿਚ ਨਮੀ ਬਣਾਈ ਰੱਖਦਾ ਹੈ। ਜਿਸ ਕਾਰਨ ਚਿਹਰੇ ‘ਤੇ ਝੁਰੜੀਆਂ ਨਹੀਂ ਆਉਂਦੀਆਂ ਅਤੇ ਇਸ ਦੇ ਨਾਲ ਸਕਿਨ ਵਿਚ ਕਸਾਵਟ ਵੀ ਆਉਂਦੀ ਹੈ।