Shikakai hair benefits: ਆਯੁਰਵੈਦਿਕ ਜੜ੍ਹੀ-ਬੂਟੀ ਦੇ ਤੌਰ ‘ਤੇ ਇਸਤੇਮਾਲ ਕੀਤੀ ਜਾਣ ਵਾਲੀ ਸ਼ਿਕਾਕਾਈ ਵਾਲਾਂ ਲਈ ਰਾਮਬਾਣ ਔਸ਼ਧੀ ਹੈ। ਸ਼ਿਕਾਕਾਈ ਨਾ ਸਿਰਫ ਵਾਲਾਂ ਨੂੰ ਕਾਲਾ ਕਰਦੀ ਹੈ ਬਲਕਿ ਇਸ ਨਾਲ ਵਾਲਾਂ ਦੇ ਝੜਨ, ਡ੍ਰਾਇਨੈੱਸ, ਡੈਂਡਰਫ ਤੋਂ ਵੀ ਛੁਟਕਾਰਾ ਮਿਲਦਾ ਹੈ। ਅੱਜ ਕੱਲ ਸ਼ਿਕਾਕਾਈ ਦੀ ਵਰਤੋਂ ਬਹੁਤ ਸਾਰੇ ਸ਼ੈਂਪੂ, ਕੰਡੀਸ਼ਨਰ ਅਤੇ ਵਾਲਾਂ ਦੇ ਹੋਰ ਪ੍ਰੋਡਕਟਸ ਬਣਾਉਣ ਲਈ ਵੀ ਕੀਤੀ ਜਾ ਰਹੀ ਹੈ। ਪਰ ਜਦੋਂ ਅਸੀਂ ਸ਼ਿਕਕਾਈ ਨੂੰ ਕੁਦਰਤੀ ਤੌਰ ‘ਤੇ ਇਸਤੇਮਾਲ ਕਰ ਸਕਦੇ ਹਾਂ ਕੈਮੀਕਲ ਪ੍ਰੋਡਕਟਸ ਕਿਉਂ ਚੂਜ਼ ਕਰੀਏ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਵਾਲਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਸ਼ਿਕਾਕਾਈ ਦੀ ਵਰਤੋਂ ਕਿਵੇਂ ਕੀਤੀ ਜਾਵੇ।
ਇਸ ਦੇ ਲਈ ਤੁਹਾਨੂੰ ਲੋੜ ਹੈ…
- ਸ਼ਿਕਾਕਾਈ – 50 ਗ੍ਰਾਮ
- ਰੀਠਾ – 50 ਗ੍ਰਾਮ
- ਆਂਵਲਾ – 50 ਗ੍ਰਾਮ
- ਪਾਣੀ – 2 ਕੱਪ
- ਲੋਹੇ ਦੀ ਕੜਾਹੀ
ਸ਼ਿਕਾਕਾਈ ਪੈਕ ਬਣਾਉਣ ਦਾ ਤਰੀਕਾ
- ਸਭ ਤੋਂ ਪਹਿਲਾਂ ਪਹਿਲਾਂ ਲੋਹੇ ਦੀ ਕੜਾਹੀ ‘ਚ 2 ਕੱਪ ਪਾਣੀ ਅਤੇ 50 ਗ੍ਰਾਮ ਸ਼ਿਕਾਕਾਈ ਨੂੰ ਚੰਗੀ ਤਰ੍ਹਾਂ ਉਬਾਲੋ।
- ਇਸ ਤੋਂ ਬਾਅਦ 50 ਗ੍ਰਾਮ ਆਂਵਲਾ ਅਤੇ 50 ਗ੍ਰਾਮ ਰੀਠਾ ਮਿਲਾਓ ਅਤੇ ਕੁਝ ਦੇਰ ਲਈ ਪਕਾਉ।
- ਜਦੋਂ ਸ਼ਿਕਾਕਾਈ ਚੰਗੀ ਤਰ੍ਹਾਂ ਪੱਕ ਜਾਂਦੀ ਹੈ ਤਾਂ ਇਸ ਨੂੰ ਰਾਤ ਭਰ ਪੈਨ ‘ਚ ਛੱਡ ਦਿਓ।
ਇਸ ਤਰ੍ਹਾਂ ਕਰੋ ਇਸਤੇਮਾਲ: ਸਵੇਰ ਤੱਕ ਇਸ ‘ਚ ਝੱਗ ਨਜ਼ਰ ਆਉਣ ਲੱਗੇਗੀ। ਫਿਰ ਤੁਸੀਂ ਇਸ ਨੂੰ ਨਹਾਉਂਦੇ ਸਮੇਂ ਸ਼ੈਂਪੂ ਦੀ ਤਰ੍ਹਾਂ ਵਰਤ ਸਕਦੇ ਹੋ। ਇਸ ਤਰ੍ਹਾਂ ਸ਼ਿਕਕਾਈ ਦੀ ਵਰਤੋਂ ਕਰਨ ਨਾਲ ਵਾਲਾਂ ਦੀ ਚਮਕ ਵਧੇਗੀ ਅਤੇ ਉਨ੍ਹਾਂ ਦਾ ਟੁੱਟਣਾ ਵੀ ਘੱਟ ਹੋਵੇਗਾ। ਇਸਦੇ ਨਾਲ ਹੀ ਵਾਲ ਝੜਨ ਦੀ ਸਮੱਸਿਆ ਵੀ ਦੂਰ ਹੋਵੇਗੀ। ਇਸ ਦੇ ਨਾਲ ਹੀ ਤੁਹਾਨੂੰ 2 ਚਮਚ ਆਂਵਲਾ ਪਾਊਡਰ, ਰੀਠਾ, ਸ਼ਿਕਾਕਾਈ ਅਤੇ ਕਪੂਰ ਪਾਊਡਰ ਦੀ ਜ਼ਰੂਰਤ ਹੈ। ਸਾਰੀ ਸਮੱਗਰੀ ਨੂੰ ਪਾਣੀ ਮਿਲਾਕੇ ਚੰਗੀ ਤਰ੍ਹਾਂ ਮਿਕਸ ਕਰੋ। ਹੁਣ ਇਸ ਨੂੰ 30 ਮਿੰਟ ਲਈ ਵਾਲਾਂ ‘ਤੇ ਲਗਾਓ ਅਤੇ ਫਿਰ ਇਸ ਨੂੰ ਸਾਦੇ ਪਾਣੀ ਨਾਲ ਧੋ ਲਓ। ਇਸ ਨੂੰ ਨਿਯਮਤ ਰੂਪ ‘ਚ ਇਸਤੇਮਾਲ ਕਰਨ ਨਾਲ ਬੇਜਾਨ ਵਾਲ ਚਮਕਦਾਰ ਅਤੇ ਰੇਸ਼ਮੀ ਹੋ ਜਾਣਗੇ।
ਆਓ ਅਸੀਂ ਤੁਹਾਨੂੰ ਦੱਸਦੇ ਹਾਂ ਵਾਲਾਂ ‘ਚ ਸ਼ਿਕਾਕਾਈ ਲਗਾਉਣ ਦੇ ਹੋਰ ਫਾਇਦੇ…
ਪ੍ਰਦੂਸ਼ਣ ਤੋਂ ਬਚਾਏ: ਜੇ ਪ੍ਰਦੂਸ਼ਣ ਨਾਲ ਵਾਲ ਖਰਾਬ ਹੋ ਜਾਂਦੇ ਹਨ ਤਾਂ ਸ਼ਿਕਾਕਈ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾਓ। ਸ਼ਿਕਾਕਾਈ ਹੋਮਮੇਡ ਸ਼ੈਂਪੂ ਨਾ ਸਿਰਫ ਵਾਲਾਂ ਦੀ ਗਰੋਥ ਨੂੰ ਵਧਾਉਂਦਾ ਹੈ ਬਲਕਿ ਇਹ ਉਨ੍ਹਾਂ ਨੂੰ ਪ੍ਰਦੂਸ਼ਣ ਤੋਂ ਵੀ ਬਚਾਉਂਦਾ ਹੈ। ਡੈਂਡਰਫ ਕਾਰਨ ਨਾ ਸਿਰਫ ਦੂਜਿਆਂ ਦੇ ਸਾਹਮਣੇ ਸ਼ਰਮਿੰਦਾ ਹੋਣਾ ਪੈਂਦਾ ਹੈ ਬਲਕਿ ਇਸ ਨਾਲ ਸਕੈਲਪ ‘ਚ ਤੇਲ ਵੀ ਜ਼ਿਆਦਾ ਹੋ ਜਾਂਦਾ ਹੈ। ਇਸ ਕਾਰਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਇਸ ਸ਼ੈਂਪੂ ਦੀ ਵਰਤੋਂ ਵੀ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਉਂਦੀ ਹੈ।
ਵਾਲਾਂ ਨੂੰ ਮਜ਼ਬੂਤ ਬਣਾਏ: ਸ਼ਿਕਾਕਾਈ ‘ਚ ਮੌਜੂਦ ਆਯੁਰਵੈਦਿਕ ਤੱਤ ਵਾਲਾਂ ਨੂੰ ਜੜ੍ਹਾਂ ਤੋਂ ਪੋਸ਼ਣ ਦਿੰਦੇ ਹਨ ਜਿਸ ਨਾਲ ਉਹ ਅੰਦਰੋਂ ਮਜਬੂਤ ਹੁੰਦੇ ਹਨ। ਇਸ ਨਾਲ ਵਾਲ ਝੜਦੇ ਨਹੀਂ। ਅਜਿਹੇ ‘ਚ ਇਹ ਤੁਹਾਡੇ ਵਾਲਾਂ ਲਈ ਇੱਕ ਵਧੀਆ ਆਪਸ਼ਨ ਹੋ ਸਕਦਾ ਹੈ। ਵਾਲ ਰੁੱਖੇ-ਸੁੱਕੇ ਅਤੇ ਬੇਜਾਨ ਹੋ ਗਏ ਹਨ ਇਸ ਲਈ ਇਕ ਵਾਰ ਇਸ ਸ਼ੈਂਪੂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰੋ। ਇਸ ਨਾਲ ਵਾਲ ਅਤੇ ਸਕੈਲਪ ਦੀ ਸਾਰੀ ਗੰਦਗੀ ਅਸਾਨੀ ਨਾਲ ਨਿਕਲ ਜਾਂਦੀ ਹੈ ਅਤੇ ਪਸੀਨਾ ਵੀ ਨਹੀਂ ਆਉਂਦਾ। ਇਸ ਨਾਲ ਬੇਜਾਨ ਵਾਲ ਸ਼ਾਇਨੀ ਅਤੇ ਸਮੂਦ ਨਜ਼ਰ ਆਉਂਦੇ ਹਨ।