ਜੇਕਰ ਤੁਸੀਂ ਹੈਲਥ ਇੰਸ਼ੋਰੈਂਸ ਕਰਾਇਆ ਹੋਇਆ ਹੈ ਤੇ ਉਸ ਦਾ ਰਿਨਿਊਲ ਨੇੜੇ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ। ਜੀ ਹਾਂ, ਬੀਮਾ ਰੈਗੂਲੇਟਰ (IRDAI) ਨੇ ਪਿਛਲੇ ਦਿਨੀਂ ਨਿਯਮਾਂ ਵਿਚ ਕੁਝ ਬਦਲਾਅ ਕੀਤੇ ਹਨ। ਇਸ ਦੇ ਬਾਅਦ ਇੰਸ਼ੋਰੈਂਸ ਸੈਕਟਰ ਵਿਚ ਕੁਝ ਬਦਲਾਅ ਹੋ ਸਕਦੇ ਹਨ। ਇਸ ਦਾ ਅਸਰ ਆਉਣ ਵਾਲੇ ਸਮੇਂ ਵਿਚ ਬੀਮਾ ਪ੍ਰੀਮੀਅਮ ‘ਤੇ ਦੇਖਣ ਨੂੰ ਮਿਲ ਸਕਦਾ ਹੈ। ਨਵੇਂ ਨਿਯਮ ਮੁਤਾਬਕ ਹੁਣ ਇੰਸ਼ੋਰੈਂਸ ਕਲੇਮ ਲਈ ਤੁਹਾਨੂੰ ਵੱਧ ਤੋਂ ਵੱਧ 3 ਸਾਲ ਦਾ ਇੰਤਜ਼ਾਰ ਕਰਨਾ ਹੋਵੇਗਾ। ਪਹਿਲਾਂ ਇਹ ਟਾਈਮ ਲਿਮਟ ਚਾਰ ਸਾਲ ਸੀ। IRDAI ਵੱਲੋਂ ਕੀਤੇ ਗਏ ਬਦਲਾਵਾਂ ਦੇ ਬਾਅਦ ਬੀਮਾ ਕੰਪਨੀਆਂ ਵੱਖ-ਵੱਖ ਪਾਲਿਸੀਆਂ ਦੇ ਪ੍ਰੀਮੀਅਮ ਵਿਚ ਬਦਲਾਅ ‘ਤੇ ਵਿਚਾਰ ਕਰ ਰਹੀ ਹੈ।
HDFC ERGO ਦਾ ਕਹਿਣਾ ਹੈ ਕਿ ਕੰਪਨੀ ਨੂੰ ਪ੍ਰੀਮੀਅਮ ਵਿਚ ਔਸਤਣ 7.5 ਫੀਸਦੀ ਤੋਂ 12.5 ਫੀਸਦੀ ਤੱਕ ਦਾ ਵਾਧਾ ਕਰਨਾ ਹੋਵੇਗਾ। ਬੀਮਾ ਕੰਪਨੀਆਂ ਵੱਲੋਂ ਇਸ ਬਾਰੇ ਗਾਹਕਾਂ ਨੂੰ ਈ-ਮੇਲ ਰਾਹੀਂ ਜਾਣਕਾਰੀ ਦਿੱਤੀ ਜਾ ਰਹੀ ਹੈ। ਕੰਪਨੀਆਂ ਨੇ ਇੰਸ਼ੋਰੈਂਸ ਸਕੀਮ ਦੇ ਪ੍ਰਦਰਸ਼ਨ ਦੀ ਸਮੀਖਿਆ ਦੇ ਨਾਲ ਹੀ ਇਲਾਜ ਦੇ ਖਰਚ ਵਿਚ ਹੋਣ ਵਾਲੇ ਵਾਧੇ ਨੂੰ ਵੀ ਧਿਆਨ ਵਿਚ ਰੱਖਿਆ ਹੈ। ਤੁਹਾਡੀ ਉਮਰ ਤੇ ਸ਼ਹਿਰ ਦੇ ਆਧਾਰ ‘ਤੇ ਪ੍ਰੀਮੀਅਮ ਵਾਧਾ ਥੋੜ੍ਹਾ ਘੱਟ ਜਾਂ ਜ਼ਿਆਦਾ ਹੋ ਸਕਦਾ ਹੈ।
HDFC Ergo ਦਾ ਕਹਿਣਾ ਹੈ ਕਿ ਪ੍ਰੀਮੀਅਮ ਵਾਧਾ ਥੋੜ੍ਹਾ ਪ੍ਰੇਸ਼ਾਨ ਕਰਨ ਵਾਲਾ ਹੋ ਸਕਦਾ ਹੈ ਪਰ ਇਹ ਜ਼ਰੂਰੀ ਹੋਣ ‘ਤੇ ਹੀ ਕੀਤਾ ਜਾਂਦਾ ਹੈ। ਇਹ IRDAI ਨੂੰ ਸੂਚਿਤ ਕਰਕੇ ਕੀਤਾ ਜਾਂਦਾ ਹੈ। ਦਰਾਂ ਵਿਚ ਕੀਤਾ ਜਾਣ ਵਾਲਾ ਇਹ ਬਦਲਾਅ ਰਿਨਿਊ ਪ੍ਰੀਮੀਅਮ ਨੂੰ ਪ੍ਰਭਾਵਿਤ ਕਰ ਸਕਦਾ ਹੈ। ਪਾਲਿਸੀ ਹੋਲਡਰਸ ਨੂੰ ਰਿਨਿਊ ਡੇਟ ਨੇੜੇ ਆਉਣ ਬਾਰੇ ਇਸ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਅਸਮਾਨ ‘ਚ ਅਚਾਨਕ ਟੁੱਟਿਆ ਜਹਾਜ਼ ਦਾ ਸ਼ੀਸ਼ਾ, ਕਰਾਉਣੀ ਪਈ ਐਮਰਜੈਂਸੀ ਲੈਂਡਿੰਗ
ਹੁਣ ਜਿਹੇ ਕੀਤੇ ਗਏ ਬਦਲਾਅ ਵਿਚ ਇਹ ਵੀ ਨਿਯਮ ਹੈ ਕਿ ਹੁਣ ਹੈਲਥ ਇੰਸ਼ੋਰੈਂਸ ਪਾਲਿਸੀ ਖਰੀਦਣ ਲਈ ਕੋਈ ਉਮਰ ਸੀਮਾ ਨਹੀਂ ਹੈ। ਪਹਿਲਾਂ ਇਹ ਲਿਮਟ 65 ਸਾਲ ਦੀ ਸੀ। ਉਨ੍ਹਾਂ ਦੱਸਿਆ ਕਿ ਉਮਰ ਵਧਣ ਦੇ ਨਾਲ ਬੀਮਾਰੀ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਪ੍ਰੀਮੀਅਮ ਦੀ ਰਕਮ ਵੀ ਉਮਰ ਦੇ ਹਿਸਾਬ ਨਾਲ ਵਧਾਈ ਜਾ ਸਕਦੀ ਹੈ। 5 ਸਾਲ ਨਾਲ ਜੁੜੇ ਸਲੈਬ ਚੇਂਜ ਹੋਣ ‘ਤੇ ਪ੍ਰੀਮੀਅਮ ਔਸਤਣ 10 ਤੋਂ 20 ਫੀਸਦੀ ਤੱਕ ਵਧ ਸਕਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਬੀਮਾ ਕੰਪਨੀਆਂ ਨੂੰ ਆਪਣੇ ਖਰਚਿਆਂ ਦਾ ਧਿਆਨ ਰੱਖਣਾ ਹੁੰਦਾ ਹੈ। ਨਾਲ ਹੀ ਭਾਰਤ ਵਿਚ ਮੈਡੀਕਲ ਮਹਿੰਗਾਈ ਲਗਭਗ 15 ਫੀਸਦੀ ਹੈ ਜੋ ਪ੍ਰੀਮੀਅਮ ਵਧਣ ਦਾ ਇਕ ਹੋਰ ਕਾਰਨ ਹੈ।
ਵੀਡੀਓ ਲਈ ਕਲਿੱਕ ਕਰੋ -: