Shoes control Diabetes: ਅੱਜ ਕੱਲ੍ਹ ਹਰ 5 ‘ਚੋਂ 3 ਵਿਅਕਤੀ ਸ਼ੂਗਰ ਨਾਲ ਪੀੜਤ ਹਨ। ਡਾਇਬਟੀਜ਼ ਇਕ ਅਜਿਹੀ ਕਰਾਨਿਕ ਅਤੇ ਮੈਟਾਬੋਲਿਕ ਬਿਮਾਰੀ ਹੈ ਜਿਸ ਵਿਚ ਖੂਨ ਵਿਚ ਇੰਨਸੁਲਿਨ ਦਾ ਪੱਧਰ ਬਣਾਈ ਰੱਖਣਾ ਹੁੰਦਾ ਹੈ। ਇਸਦੇ ਲਈ ਮਰੀਜ਼ ਨੂੰ ਸਹੀ ਖੁਰਾਕ, ਕਸਰਤ ਅਤੇ ਦਵਾਈਆਂ ਸਮੇਂ ਸਿਰ ਲੈਣੀਆਂ ਪੈਂਦੀਆਂ ਹਨ। ਪਰ ਇਸਦੇ ਇਲਾਵਾ ਤੁਸੀਂ ਆਪਣੀਆਂ ਜੁੱਤੀਆਂ ਨਾਲ ਵੀ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਹੋ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਹਾਡੀਆਂ ਜੁੱਤੀਆਂ ਕਿਵੇਂ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਲਾਭਦਾਇਕ ਹੋ ਸਕਦੀਆਂ ਹਨ।
ਸ਼ੂਗਰ ਅਤੇ ਪੈਰਾਂ ਦਾ ਸੰਪਰਕ: ਦਰਅਸਲ ਜ਼ਿਆਦਾ ਜਾਂ ਘੱਟ ਸ਼ੂਗਰ ਦੇ ਕਾਰਨ ਪੈਰਾਂ ਦੀਆਂ ਨਸਾਂ ਅਤੇ ਨਾੜੀਆਂ ਵਿੱਚ ਬਲੱਡ ਸਰਕੁਲੇਸ਼ਨ ਵਿਗੜ ਜਾਂਦਾ ਹੈ। ਇਹੀ ਕਾਰਨ ਹੈ ਕਿ ਸ਼ੂਗਰ ਦੇ ਮਰੀਜ਼ਾਂ ਦੇ ਪੈਰਾਂ ਵਿੱਚ ਝਨਝਨਾਹਟ, ਦਰਦ, ਸਨਸਨੀ, ਸੁੰਨ ਹੋਣਾ ਅਤੇ ਪੈਰਾਂ ਵਿੱਚ ਸੋਜ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਕੁਝ ਮਰੀਜ਼ ਨੂੰ ਪੈਰਾਂ ਦੀਆਂ ਤਲੀਆਂ ‘ਤੇ ਖੁਲ੍ਹੇ ਜ਼ਖ਼ਮ ਮਹਿਸੂਸ ਹੋਣਾ ਜਾਂ ਸਕਿਨ ਕਠੋਰ ਹੋਣ ਵਰਗੀਆਂ ਮੁਸੀਬਤਾਂ ਦਾ ਵੀ ਸਾਮ੍ਹਣਾ ਕਰਨਾ ਪੈਂਦਾ ਹੈ, ਜਿਸ ਨੂੰ ਮੈਡੀਕਲ ਭਾਸ਼ਾ ‘ਚ ਨਯੂਰੋਪੈਥੀ ਕਿਹਾ ਜਾਂਦਾ ਹੈ।
ਜੁੱਤੀਆਂ ਨਾਲ ਕਿਵੇਂ ਕੰਟਰੋਲ ਹੋਵੇਗੀ ਸ਼ੂਗਰ: ਮਾਹਰਾਂ ਦੀ ਮੰਨੀਏ ਤਾਂ ਸਹੀ ਤਰੀਕੇ ਦੀਆਂ ਜੁੱਤੀਆਂ ਪਾਉਣ ਨਾਲ ਪੈਰਾਂ ‘ਚ ਬਲੱਡ ਸਰਕੁਲੇਸ਼ਨ ਸਹੀ ਰਹਿੰਦਾ ਹੈ। ਇਸ ਨਾਲ ਬਲੱਡ ਸ਼ੂਗਰ ਕੰਟਰੋਲ ਹੁੰਦੀ ਹੈ, ਜੋ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ। ਨਾਲ ਹੀ ਤੁਸੀਂ ਇਸ ਨਾਲ ਹੋਰ ਬੀਮਾਰੀਆਂ ਤੋਂ ਵੀ ਬਚ ਸਕਦੇ ਹੋ।
ਕਿਵੇਂ ਚੁਣੀਏ ਸਹੀ ਜੁੱਤੀਆਂ?
- ਜੁੱਤੀ 1/4 ਤੋਂ 1/2 ਇੰਚ ਡੂੰਘੀ ਹੋਣੀ ਚਾਹੀਦੀ ਹੈ ਤਾਂ ਜੋ ਪੈਰਾਂ ਦੀਆਂ ਉਂਗਲੀਆਂ ਮੁੜ ਨਾ ਸਕਣ ਅਤੇ ਤੁਸੀਂ ਆਰਾਮ ਮਹਿਸੂਸ ਕਰੋ।
- ਜੁੱਤੀ ਥੋੜੀ ਜਿਹੀ ਖੁੱਲੀ ਹੋਣੀ ਚਾਹੀਦੀ ਹੈ ਤਾਂ ਜੋ ਪੈਰਾਂ ਦੀਆਂ ਉਂਗਲੀਆਂ ਨੂੰ ਹਿੱਲਣ-ਜੁੱਲਣ ਦੀ ਮੁਸ਼ਕਲ ਨਾ ਹੋਵੇ। ਨਾਲ ਹੀ ਛਾਲੇ, ਕਾਲਸ ਅਤੇ ਕਾਰਨਜ ਦੀ ਕੋਈ ਸਮੱਸਿਆ ਨਹੀਂ ਹੋਵੇਗੀ।
- ਸ਼ੂਗਰ ਰੋਗੀਆਂ ਨੂੰ ਉੱਚੀ ਅੱਡੀ ਦੀਆਂ ਜੁੱਤੀਆਂ ਖਰੀਦਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਪੈਰਾਂ ਦੀਆਂ ਤਲੀਆਂ ‘ਤੇ ਦਬਾਅ ਪਾਉਂਦਾ ਹੈ ਅਤੇ ਬਲੱਡ ਸਰਕੁਲੇਸ਼ਨ ਵੀ ਵਿਗੜਦਾ ਹੈ।
- ਫੈਨਸੀ, ਸਟ੍ਰੈਪੀ ਅਤੇ ਖੁੱਲੇ ਪੈਰਾਂ ਦੀਆਂ ਜੁੱਤੀਆਂ ਖਰੀਦਣ ਤੋਂ ਪਰਹੇਜ਼ ਕਰੋ। ਚੱਪਲਾਂ ਵੀ ਨਾ ਲਓ। ਹਮੇਸ਼ਾਂ ਅਜਿਹਾ ਫੁਟਵੇਅਰ ਲਓ ਜੋ ਤੁਹਾਨੂੰ ਸਪੋਰਟ ਅਤੇ ਆਰਾਮ ਦਿੰਦਾ ਹੈ। ਇਹ ਤੁਹਾਨੂੰ ਫਿਟ ਵੀ ਰੱਖੇਗਾ।
ਪੈਰਾਂ ਦੀ ਦੇਖਭਾਲ ਕਰਨ ਦੇ ਹੋਰ ਤਰੀਕੇ
- ਸਹੀ ਤਰੀਕੇ ਨਾਲ ਜੁੱਤੀਆਂ ਪਾਉਣ ਦੇ ਨਾਲ-ਨਾਲ, ਪੈਰਾਂ ਦੀ ਦੇਖਭਾਲ ਵੀ ਜ਼ਰੂਰੀ ਹੈ।
- ਰੋਜ਼ ਪੈਰਾਂ ਦੀ ਜਾਂਚ ਕਰੋ ਅਤੇ ਜੇ ਕੋਈ ਜ਼ਖਮ ਦਿਖਾਈ ਦਿੰਦੇ ਹਨ ਤਾਂ ਡਾਕਟਰ ਨਾਲ ਸੰਪਰਕ ਕਰੋ।
- ਨਾਰੀਅਲ, ਜੈਤੂਨ ਜਾਂ ਸਰ੍ਹੋਂ ਦੇ ਕੋਸੇ ਤੇਲ ਨਾਲ ਪੈਰਾਂ ਦੀ ਮਾਲਸ਼ ਕਰੋ। ਇਹ ਬਲੱਡ ਸਰਕੁਲੇਸ਼ਨ ਨੂੰ ਵਧਾਏਗਾ।
- ਨਹੁੰ ਵਧਣ ਨਾ ਦਿਓ ਅਤੇ ਨਿਯਮਤ ਤੌਰ ਤੇ ਕੱਟੋ।
- ਕਾਰਨਸ ਤੋਂ ਬਚਣ ਲਈ ਪੈਰਾਂ ਨੂੰ scrub ਕਰੋ। ਇਸ ਨਾਲ ਪੈਰਾਂ ਵਿੱਚ ਇਕੱਠੀ ਹੋਈ ਗੰਦਗੀ ਵੀ ਦੂਰ ਹੋ ਜਾਵੇਗੀ।
- ਆਪਣੇ ਪੈਰਾਂ ਨੂੰ ਸਾਫ ਕਰਨ ਲਈ ਕੋਸੇ ਪਾਣੀ ਦੀ ਵਰਤੋਂ ਕਰੋ।