Silver utensils benefits: ਚਾਂਦੀ ਦੇ ਭਾਂਡੇ ‘ਚ ਪਾਣੀ ਪੀਣਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਪੁਰਾਣੇ ਸਮੇਂ ਦੇ ਲੋਕ ਖ਼ਾਸਕਰ ਵੱਡੇ-ਵੱਡੇ ਰਾਜਾ ਮਹਾਰਾਜਾ ਚਾਂਦੀ ਦੇ ਭਾਂਡੇ ‘ਚ ਭੋਜਨ ਜਾਂ ਪਾਣੀ ਪੀਂਦੇ ਸਨ ਤਾਂ ਹੀ ਉਹ ਜਲਦੀ ਬਿਮਾਰੀਆਂ ਦੀ ਚਪੇਟ ‘ਚ ਨਹੀਂ ਆਉਂਦੇ ਸਨ। ਪਰ ਅਜੋਕੇ ਸਮੇਂ ‘ਚ ਸਟੀਲ ਨੇ ਉਸ ਦੀ ਜਗ੍ਹਾ ਲੈ ਲਈ ਜਦੋਂ ਕਿ ਕੁਝ ਘਰਾਂ ‘ਚ ਅੱਜ ਵੀ ਬੱਚੇ ਨੂੰ ਚਾਂਦੀ ਦੇ ਭਾਂਡਿਆਂ ‘ਚ ਅੰਨ ਪ੍ਰਕਾਸ਼ ਕਰਾਇਆ ਜਾਂਦਾ ਹੈ। ਵਿਗਿਆਨੀ ਇਹ ਵੀ ਮੰਨਦੇ ਹਨ ਕਿ ਚਾਂਦੀ ਨਾਲ ਤਨ-ਮਨ ਦੀ ਸ਼ਕਤੀ ਵਧਦੀ ਹੈ ਅਤੇ ਇਸ ਨਾਲ ਦਿਮਾਗ ਵੀ ਬਹੁਤ ਤੇਜ਼ ਹੁੰਦਾ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਚਾਂਦੀ ਦੇ ਭਾਂਡਿਆਂ ‘ਚ ਪਾਣੀ ਪੀਣ ਜਾਂ ਖਾਣਾ ਖਾਣ ਨਾਲ ਕੀ-ਕੀ ਫਾਇਦੇ ਹੁੰਦੇ ਹਨ।
ਕਿਉਂ ਫਾਇਦੇਮੰਦ ਹਨ ਚਾਂਦੀ ਦੇ ਭਾਂਡੇ: ਚਾਂਦੀ ‘ਚ ਸਟਰਲਾਈਜਿੰਗ ਗੁਣ ਹੁੰਦੇ ਹਨ ਜੋ ਪਾਣੀ ਜਾਂ ਭੋਜਨ ‘ਚ ਮੌਜੂਦ ਕੀਟਾਣੂਆਂ ਨੂੰ ਨਸ਼ਟ ਕਰ ਦਿੰਦੇ ਹਨ। ਉੱਥੇ ਹੀ ਇਹ ਭਾਂਡੇ ਨੈਚੂਰਲੀ ਬੈਕਟੀਰੀਆ ਫ੍ਰੀ ਹੁੰਦੇ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ‘ਚ ਪਾਣੀ ਜਾਂ ਕਿਸੇ ਤਰਲ ਪਦਾਰਥ ਨੂੰ ਰੱਖਣ ਨਾਲ ਉਹ ਲੰਬੇ ਸਮੇਂ ਤੱਕ ਫਰੈਸ਼ ਰਹਿੰਦਾ ਹੈ। ਇਸ ਤੋਂ ਇਲਾਵਾ ਇਸ ਨਾਲ ਥਾਇਰਾਇਡ, ਗਠੀਆ, ਕੈਂਸਰ ਵਰਗੀਆਂ ਬਿਮਾਰੀਆਂ ਤੋਂ ਵੀ ਬਚਾਅ ਰਹਿੰਦਾ ਹੈ।
ਆਓ ਹੁਣ ਤੁਹਾਨੂੰ ਦੱਸਦੇ ਹਾਂ ਚਾਂਦੀ ਦੇ ਭਾਂਡਿਆਂ ਦੇ ਫਾਇਦਿਆਂ…
ਅਨੀਮੀਆ ਤੋਂ ਛੁਟਕਾਰਾ: ਚਾਂਦੀ ਦੇ ਭਾਂਡਿਆਂ ਦੇ ਤੱਤ ਸਰੀਰ ‘ਚ ਸੈੱਲ ਬਣਾਉਂਦੇ ਹਨ ਜਿਸ ਨਾਲ ਅਨੀਮੀਆ ਨਹੀਂ ਹੁੰਦਾ। ਇਸ ਤੋਂ ਇਲਾਵਾ ਇਹ ਬਲੱਡ ਸਰਕੂਲੇਸ਼ਨ ਨੂੰ ਸਹੀ ਰੱਖਣ ‘ਚ ਵੀ ਸਹਾਇਤਾ ਕਰਦਾ ਹੈ। ਰਾਤ ਭਰ ਚਾਂਦੀ ਦੇ ਭਾਂਡੇ ‘ਚ ਪਾਣੀ ਭਰਕੇ ਰੱਖ ਦਿਓ ਅਤੇ ਸਵੇਰੇ ਖਾਲੀ ਪੇਟ ਪੀਓ। ਇਸ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਨਿਕਲ ਜਾਣਗੇ ਅਤੇ ਕਿਡਨੀ ਅਤੇ ਲੀਵਰ ਤੰਦਰੁਸਤ ਰਹਿਣਗੇ। ਇਹ ਪਾਚਨ, ਕਬਜ਼ ਅਤੇ ਐਸੀਡਿਟੀ ਦੀ ਸਮੱਸਿਆ ਨੂੰ ਵੀ ਦੂਰ ਰੱਖਦਾ ਹੈ। ਚਾਂਦੀ ਦੇ ਗਲਾਸ ‘ਚ ਪਾਣੀ ਪੀਣ ਨਾਲ ਸਰੀਰ ਦਾ ਤਾਪਮਾਨ ਕੰਟਰੋਲ ‘ਚ ਰਹਿੰਦਾ ਹੈ ਅਤੇ ਠੰਡਕ ਵੀ ਮਿਲਦੀ ਹੈ। ਅਜਿਹੇ ‘ਚ ਗਰਮੀਆਂ ‘ਚ ਇਨ੍ਹਾਂ ਭਾਂਡਿਆਂ ‘ਚ ਰੱਖਿਆ ਪਾਣੀ ਜ਼ਰੂਰ ਪੀਓ।
ਨਹੀਂ ਹੋਵੇਗੀ ਬੈਕਟੀਰੀਅਲ ਇੰਫੈਕਸ਼ਨ: ਕਿਉਂਕਿ ਇਹ ਭਾਂਡੇ ਬੈਕਟੀਰੀਆ ਫ੍ਰੀ ਹੁੰਦੇ ਹਨ ਇਸ ਲਈ ਇਸ ‘ਚ ਖਾਧਾ ਭੋਜਨ ਨਾ ਸਿਰਫ ਸੁਆਦੀ ਬਲਕਿ ਪੌਸ਼ਟਿਕ ਵੀ ਹੁੰਦਾ ਹੈ। ਇਸ ਨਾਲ ਬੈਕਟੀਰੀਅਲ ਇੰਫੈਕਸ਼ਨ ਹੋਣ ਦਾ ਖ਼ਤਰਾ ਵੀ ਘੱਟ ਰਹਿੰਦਾ ਹੈ। ਕੋਰੋਨਾ ਦੌਰਾਨ ਇਮਿਊਨਿਟੀ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਅਜਿਹੇ ‘ਚ ਤੁਸੀਂ ਇਨ੍ਹਾਂ ਭਾਂਡਿਆਂ ‘ਚ ਪਾਣੀ ਪੀ ਕੇ ਵੀ ਇਸ ਕੰਮ ਨੂੰ ਸੌਖਾ ਕਰ ਸਕਦੇ ਹੋ। ਮਾਹਰ ਮੰਨਦੇ ਹਨ ਕਿ ਇਸ ‘ਚ ਪਾਣੀ ਪੀਣ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ। ਰੋਜ਼ਾਨਾ 1 ਚਾਂਦੀ ਦੇ ਗਿਲਾਸ ‘ਚ ਪਾਣੀ ਭਰ ਕੇ ਰੱਖ ਦਿਓ ਸਵੇਰੇ ਖਾਲੀ ਪੇਟ ਪੀਓ। ਨਿਯਮਿਤ ਅਜਿਹਾ ਕਰਨ ਨਾਲ ਸਰਦੀ-ਜ਼ੁਕਾਮ ਦੀ ਸਮੱਸਿਆ ਦੂਰ ਰਹਿੰਦੀ ਹੈ। ਸਵੇਰੇ ਖਾਲੀ ਪੇਟ ਚਾਂਦੀ ਦੇ ਭਾਂਡੇ ‘ਚ ਰੱਖਿਆ ਪਾਣੀ ਪੀਣ ਨਾਲ ਭਾਰ ਘਟਾਉਣ ‘ਚ ਵੀ ਮਦਦ ਮਿਲਦੀ ਹੈ। ਇਸ ਨਾਲ ਮੈਟਾਬੋਲਿਜ਼ਮ ਵੀ ਵਧਦਾ ਹੈ ਜਿਸ ਨਾਲ ਤੁਹਾਡੇ ਸਰੀਰ ਦਾ ਭਾਰ ਤੇਜ਼ੀ ਨਾਲ ਘੱਟਦਾ ਹੈ।
ਅੱਖਾਂ ਨੂੰ ਰੱਖੇ ਸਿਹਤਮੰਦ: ਅੱਖਾਂ ਨਾਲ ਜੁੜੀਆਂ ਪ੍ਰੇਸ਼ਾਨੀਆਂ ਦੂਰ ਕਰਨ ਲਈ ਇਸ ਭਾਂਡੇ ‘ਚ ਪਾਣੀ ਪੀਣਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਨਾਲ ਹੀ ਇਸ ਨਾਲ ਅੱਖਾਂ ਦੀ ਰੋਸ਼ਨੀ ਵੀ ਵਧਦੀ ਹੈ। ਜੇ ਤੁਸੀਂ ਡਾਰਕ ਸਰਕਲਜ਼, ਝੁਰੜੀਆਂ ਅਤੇ ਫਾਈਨ ਲਾਈਨਜ਼ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਇਸ ਭਾਂਡੇ ‘ਚ ਰੱਖਿਆ ਪਾਣੀ ਪੀਓ। ਇਸ ਨਾਲ ਸਕਿਨ ਵੀ ਗਲੋ ਕਰਦੀ ਹੈ। ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਗੁੱਸਾ ਆਉਂਦਾ ਹੈ ਉਨ੍ਹਾਂ ਨੂੰ ਬਜ਼ੁਰਗ ਚਾਂਦੀ ਦੇ ਭਾਂਡੇ ‘ਚ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਇਹ ਇਸ ਲਈ ਹੈ ਕਿਉਂਕਿ ਇਸਦੇ ਤੱਤ ਮਨ ਨੂੰ ਸ਼ਾਂਤ ਕਰਨ ਵਿੱਚ ਸਹਾਇਤਾ ਕਰਦੇ ਹਨ। ਇਸ ਨਾਲ ਤਣਾਅ ਅਤੇ ਡਿਪ੍ਰੈਸ਼ਨ ਤੋਂ ਵੀ ਬਚਾਅ ਰਹਿੰਦਾ ਹੈ। ਇਸ ਭਾਂਡੇ ‘ਚ ਰੱਖਿਆ ਪਾਣੀ ਰੋਜ਼ਾਨਾ ਪੀਣ ਨਾਲ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ ਜੋ ਸ਼ੂਗਰ ਦੇ ਮਰੀਜ਼ਾਂ ਲਈ ਲਾਭਕਾਰੀ ਹੈ। ਨਾਲ ਹੀ ਇਸ ਨਾਲ ਥਾਇਰਾਇਡ, ਜੋੜਾਂ ਦੇ ਦਰਦ, ਗਠੀਆ ਵਰਗੀਆਂ ਬਿਮਾਰੀਆਂ ਵੀ ਦੂਰ ਰਹਿੰਦੀਆਂ ਹਨ।