Simple flu Corona virus: ਜਿੱਥੇ ਇਕ ਪਾਸੇ ਕੋਰੋਨਾ ਦਾ ਕਹਿਰ ਜਾਰੀ ਹੈ ਉੱਥੇ ਦੂਜੇ ਪਾਸੇ ਮਾਨਸੂਨ ਕਾਰਨ ਆਮ ਫਲੂ, ਵਾਇਰਲ ਬੁਖਾਰ, ਸਵਾਈਨ ਫਲੂ ਦੀ ਸਮੱਸਿਆ ਵੀ ਬਹੁਤ ਦੇਖਣ ਨੂੰ ਮਿਲ ਰਹੀ ਹੈ। ਇਹੀ ਕਾਰਨ ਹੈ ਕਿ ਸਧਾਰਣ ਜ਼ੁਕਾਮ-ਖੰਘ ਜਾਂ ਫਲੂ ਨਾਲ ਮਰੀਜ਼ ਨੂੰ ਕੋਰੋਨਾ ਦਾ ਮਰੀਜ਼ ਮੰਨਿਆ ਜਾ ਰਿਹਾ ਹੈ। ਜਦੋਂ ਕਿ ਜੇ ਦੇਖੀਏ ਜਾਵੇ ਤਾਂ ਦੋਵਾਂ ਵਿਚ ਬਹੁਤ ਅੰਤਰ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਧਾਰਣ ਫਲੂ ਅਤੇ ਕੋਰੋਨਾ ਦੇ ਵਿਚਕਾਰ ਅੰਤਰ ਨੂੰ ਕਿਵੇਂ ਪਛਾਣਿਆ ਜਾਵੇ…
ਇਕੋ ਜਿਹੇ ਹੁੰਦੇ ਹਨ ਦੋਵਾਂ ਦੇ ਲੱਛਣ ਪਰ: ਕੋਵਿਡ-19 ਅਤੇ ਫਲੂ ਦੋਵੇਂ ਹੀ ਇਕ ਵਿਅਕਤੀ ਟੀ ਦੂਸਰੇ ਵਿਅਕਤੀ ‘ਚ ਫੈਲਣ ਵਾਲੇ ਵਾਇਰਲ ਇੰਫੈਕਸ਼ਨ ਹਨ। ਦੋਵੇਂ ਹੀ ਖੰਘ ਅਤੇ ਛਿੱਕ ਦੀਆਂ ਬੂੰਦਾਂ ਨਾਲ ਫੈਲਦੇ ਹਨ ਪਰ ਕੋਰੋਨਾ ਵਾਇਰਸ ਆਮ ਫਲੂ ਨਾਲੋਂ ਜ਼ਿਆਦਾ ਖ਼ਤਰਨਾਕ ਹੁੰਦਾ ਹੈ। ਕੋਰੋਨਾ ਵਾਇਰਸ ਲੀਵਰ, ਦਿਮਾਗ ‘ਤੇ ਅਸਰ ਪਾਉਂਦਾ ਹੈ ਜਦੋਂ ਕਿ ਫਲੂ ‘ਚ ਅਜਿਹਾ ਨਹੀਂ ਹੁੰਦਾ।
ਕੋਰੋਨਾ ਵਾਇਰਸ ਦੇ ਲੱਛਣਾਂ ਨੂੰ ਸਮਝੋ: ਬੁਖਾਰ, ਥਕਾਵਟ ਅਤੇ ਖੁਸ਼ਕ ਖੰਘ ਕੋਰੋਨਾ ਦੇ ਲੱਛਣ ਹਨ ਪਰ ਇਸਦੇ ਨਾਲ ਕੁਝ ਮਰੀਜ਼ਾਂ ਦੇ ਗਲ਼ੇ ਵਿੱਚ ਦਰਦ ਅਤੇ ਖਰਾਸ਼, ਛਾਤੀ ਵਿੱਚ ਦਰਦ, ਸਾਹ ਲੈਣ ਵਿੱਚ ਮੁਸ਼ਕਲ ਅਤੇ ਡਾਇਰੀਆ ਦੀ ਸਮੱਸਿਆ ਵੀ ਦੇਖਣ ਨੂੰ ਮਿਲ ਰਹੀ ਹੈ। ਜਦੋਂ ਕਿ 60% ਮਰੀਜ਼ ਅਜਿਹੇ ਹੁੰਦੇ ਹਨ ਜਿਸ ਵਿਚ ਕੋਰੋਨਾ ਦੇ ਲੱਛਣ ਦਿਖਾਈ ਨਹੀਂ ਦਿੰਦੇ। ਉੱਥੇ 80% ਮਰੀਜ਼ਾਂ ਵਿੱਚ ਕੋਰੋਨਾ ਦੇ ਹਲਕੇ ਲੱਛਣ ਨਜ਼ਰ ਆਉਂਦੇ ਹਨ।
ਫਲੂ ਦੇ ਲੱਛਣ: ਫਲੂ ਦੀ ਗੱਲ ਕਰੀਏ ਤਾਂ ਇਸ ‘ਚ ਨੱਕ ਵਗਣਾ, ਖੰਘ, ਬੁਖਾਰ ਵਰਗੇ ਲੱਛਣ ਦਿਖਦੇ ਹਨ। ਜਦੋਂ ਕਿ ਕੋਰੋਨਾ ਵਿੱਚ ਅਜਿਹੇ ਬਹੁਤ ਘੱਟ ਮਰੀਜ਼ ਹਨ ਜਿਨ੍ਹਾਂ ਨੂੰ ਖੰਘ ਨਾਲ ਨੱਕ ਵਗਣ ਦੀ ਸਮੱਸਿਆ ਆਈ ਹੈ। ਸਿਰਫ ਗਲ਼ੇ ‘ਚ ਖਰਾਸ਼ ਨੂੰ ਕੋਰੋਨਾ ਦੇ ਲੱਛਣ ਵਜੋਂ ਮੰਨਣਾ ਸਹੀ ਨਹੀਂ ਹੈ। ਇਸ ਮੌਸਮ ਵਿਚ ਗਲੇ ਵਿਚ ਖਰਾਸ਼ ਅਤੇ ਖੰਘ ਹੋਣਾ ਆਮ ਹੈ। ਇਸ ਦੇ ਨਾਲ ਹੀ ਇਹ ਸਮੱਸਿਆ ਦੂਸ਼ਿਤ ਪਾਣੀ ਅਤੇ ਮਸਾਲੇਦਾਰ ਭੋਜਨ ਕਾਰਨ ਵੀ ਹੋ ਸਕਦੀ ਹੈ।
ਕੀ ਕਰੀਏ: ਜੇ ਕੋਰੋਨਾ ਵਰਗੇ ਲੱਛਣ ਦਿਖਾਈ ਵੀ ਦੇ ਰਹੇ ਹਨ ਤਾਂ ਘਬਰਾਉਣ ਜਾਂ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ। ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬਾਕੀ ਪਰਿਵਾਰਾਂ ਤੋਂ ਅਲੱਗ ਕਰੋ ਤਾਂ ਜੋ ਇਹ ਵਾਇਰਸ ਦੂਜੇ ਲੋਕਾਂ ਤੱਕ ਨਾ ਪਹੁੰਚੇ। ਇਸ ਤੋਂ ਬਾਅਦ ਹੈਲਪਲਾਈਨ ਨੰਬਰ ਤੇ ਕਾਲ ਕਰੋ ਅਤੇ ਆਪਣੀ ਸਥਿਤੀ ਦੱਸੋ। ਡਾਕਟਰਾਂ ਦੁਆਰਾ ਦਿੱਤੀਆਂ ਗਈਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰੋ ਅਤੇ ਸਭ ਤੋਂ ਜ਼ਰੂਰੀ ਹੈ ਕਿ ਸਲਾਹ ਲਏ ਬਿਨਾਂ ਕੋਈ ਦਵਾਈ ਨਾ ਲਓ।
ਵਾਇਰਸਾਂ ਤੋਂ ਬਚਣ ਲਈ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖੋ…
- ਲੋਕਾਂ ਤੋਂ ਘੱਟੋ-ਘੱਟ 6 ਫੁੱਟ ਦੀ ਦੂਰੀ ਰੱਖੋ ਅਤੇ ਗਲੇ ਅਤੇ ਹੱਥ ਮਿਲਾਉਣ ਤੋਂ ਬਚੋ। ਅੱਖਾਂ, ਨੱਕ ਅਤੇ ਮੂੰਹ ਨੂੰ ਵਾਰ-ਵਾਰ ਛੂਹਣ ਤੋਂ ਬਚੋ।
- ਖਾਂਸੀ ਅਤੇ ਛਿੱਕ ਆਉਣ ਵੇਲੇ ਰੁਮਾਲ, ਟਿਸ਼ੂ ਪੇਪਰ ਜਾਂ ਕੂਹਣੀ ਦੀ ਵਰਤੋਂ ਕਰੋ ਅਤੇ ਫਿਰ ਆਪਣੇ ਹੱਥਾਂ ਨੂੰ ਤੁਰੰਤ ਧੋ ਲਓ।
- ਬਾਹਰੋਂ ਘਰ ਆਉਣ ਤੋਂ ਬਾਅਦ ਭੋਜਨ ਤੋਂ ਪਹਿਲਾਂ ਅਤੇ ਬਾਅਦ ਵਿਚ ਘੱਟੋ-ਘੱਟ 30 ਸਕਿੰਟਾਂ ਲਈ ਚੰਗੀ ਤਰ੍ਹਾਂ ਹੱਥ ਧੋਵੋ।
- ਘਰ ਤੋਂ ਬਾਹਰ ਜਾਂਦੇ ਸਮੇਂ ਮਾਸਕ ਲਗਾਉਣਾ ਨਾ ਭੁੱਲੋ ਅਤੇ ਭੀੜ, ਫ਼ੰਕਸ਼ਨ ਆਦਿ ਤੋਂ ਦੂਰ ਰਹੋ।
- ਸਿਹਤਮੰਦ ਖੁਰਾਕ ਲਓ ਅਤੇ ਬਾਹਰਲੇ ਭੋਜਨ ਤੋਂ ਪਰਹੇਜ਼ ਕਰੋ। ਨਾਲ ਹੀ ਇਸ ਤੋਂ ਇਲਾਵਾ ਵੱਧ ਤੋਂ ਵੱਧ ਗਰਮ ਪਾਣੀ ਪੀਓ।