Sindoor health importance: ਹਿੰਦੂ ਧਰਮ ਵਿੱਚ ਸੰਧੂਰ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾਂਦਾ ਹੈ। ਇਸ ਨੂੰ ਨਾ ਸਿਰਫ ਸੁਹਾਗਣ ਆਪਣੀ ਮਾਂਗ ‘ਚ ਭਰਦੀ ਹੈ, ਬਲਕਿ ਪਵਿੱਤਰਤਾ ਦਾ ਪ੍ਰਤੀਕ ਮੰਨੇ ਜਾਣ ਵਾਲੇ ਸੰਧੂਰਨੂੰ ਪੂਜਾ-ਪਾਠ ਵਿਚ ਵੀ ਵਰਤਿਆ ਜਾਂਦਾ ਹੈ। ਇਸ ਨੂੰ ਲਗਾਉਣ ਨਾਲ ਵਿਅਕਤੀ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ। ਧਾਰਮਿਕ ਗ੍ਰੰਥਾਂ ਵਿਚ ਇਸ ਨੂੰ ਚੰਗੀ ਕਿਸਮਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜੇ ਅਸੀਂ ਹਿੰਦੂ ਧਰਮ ਦੀ ਗੱਲ ਕਰੀਏ ਤਾਂ ਪੂਜਾ-ਪਾਠ ਇਸ ਦੇ ਬਗੈਰ ਅਧੂਰਾ ਮੰਨੇ ਜਾਣ ਦੇ ਕਾਰਨ ਸੰਧੂਰ ਦਾ ਹਰ ਸਮਾਰੋਹ ‘ਚ ਵਿਸ਼ੇਸ ਰੂਪ ਨਾਲ ਪ੍ਰਯੋਗ ਕੀਤਾ ਜਾਂਦਾ ਹੈ। ਇਹ ਸਿਹਤ ਦੇ ਨਾਲ-ਨਾਲ ਖੁਸ਼ਹਾਲੀ ਨੂੰ ਬਣਾਈ ਰੱਖਣ ਵਿਚ ਵੀ ਮਦਦ ਕਰਦਾ ਹੈ। ਅਜਿਹੇ ‘ਚ ਵਿਗਿਆਨ ਵੀ ਇਸ ਨੂੰ ਬਹੁਤ ਮਹੱਤਵਪੂਰਨ ਮੰਨਦਾ ਹੈ। ਪਰ ਮਿਲਾਵਟੀ ਸੰਧੂਰ ਦਾ ਇਸਤੇਮਾਲ ਕਰਨ ਨਾਲ ਬਹੁਤ ਸਾਰੇ ਲੋਕਾਂ ਨੂੰ ਖਾਰਸ਼ ਅਤੇ ਜਲਣ ਹੋਣ ਲੱਗਦੀ ਹੈ। ਅਜਿਹੇ ‘ਚ ਲੋਕ ਇਸ ਨੂੰ ਲਗਾਉਣ ਤੋਂ ਪਰਹੇਜ਼ ਕਰਦੇ ਹਨ। ਅਜਿਹੇ ‘ਚ ਸ਼ੁੱਧ ਸੰਧੂਰ ਨੂੰ ਹੀ ਖਰੀਦਣਾ ਅਤੇ ਲਗਾਉਣਾ ਚਾਹੀਦਾ।
ਧਾਰਮਿਕ ਗ੍ਰੰਥ ਨਾਲ ਸੰਬੰਧ: ਸੰਧੂਰ ਨੂੰ ਖਾਸ ਪੌਦੇ ਦੇ ਬੀਜਾਂ ਤੋਂ ਬਣਾਇਆ ਜਾਂਦਾ ਹੈ। ਇਸ ਬੀਜ ਦਾ ਸੰਬੰਧ ਹਿੰਦੂਆਂ ਦੇ ਧਾਰਮਿਕ ਗ੍ਰੰਥ ਰਾਮਾਇਣ ਨਾਲ ਜੁੜਿਆ ਹੋਇਆ ਹੈ। ਇਹ ਮੰਨਿਆ ਜਾਂਦਾ ਹੈ ਕਿ ਬਣਵਾਸ ਦੇ ਦਿਨਾਂ ‘ਚ ਦੇਵੀ ਸੀਤਾ ਇਸੀ ਬੀਜ ਦੇ ਪਰਾਗ ਨੂੰ ਆਪਣੀ ਮਾਂਗ ‘ਚ ਸੰਧੂਰ ਦੇ ਰੂਪ ‘ਚ ਭਰਦੀ ਸੀ। ਇਸਦੇ ਨਾਲ ਹੀ ਪ੍ਰਭੂ ਸ਼੍ਰੀ ਰਾਮ ਨੂੰ ਖੁਸ਼ ਕਰਨ ਲਈ ਸੰਕਟਮੋਚਨ ਹਨੂੰਮਾਨ ਨੇ ਵੀ ਇਸੀ ਦਾ ਲੇਪ ਬਣਾਕੇ ਆਪਣੇ ਸਾਰੇ ਸਰੀਰ ‘ਤੇ ਲਗਾਇਆ ਸੀ। ਅਜਿਹੇ ‘ਚ ਸੁਹਾਗਣ ਔਰਤਾਂ ਦੁਆਰਾ ਇਸ ਨੂੰ ਆਪਣੀ ਮਾਂਗ ‘ਚ ਭਰਨ ਨਾਲ ਸੁਹਾਗ ਲੰਬੀ ਉਮਰ ਦੇ ਨਾਲ ਜ਼ਿੰਦਗੀ ਵਿੱਚ ਖੁਸ਼ਹਾਲੀ ਅਤੇ ਸੁੱਖ ਦਾ ਮਾਹੌਲ ਬਣਿਆ ਰਹਿੰਦਾ ਹੈ।
ਸੁੱਖ, ਖੁਸ਼ਹਾਲੀ ਅਤੇ ਚੰਗੀ ਕਿਸਮਤ ਲਿਆਏ: ਜੇ ਧਾਰਮਿਕ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਇਹ ਕਿਸਮਤ ਅਤੇ ਖੁਸ਼ਹਾਲੀ ਲਿਆਉਂਦਾ ਹੈ। ਰੋਜ਼ਾਨਾ ਪੂਜਾ ਕਰਨ ਤੋਂ ਬਾਅਦ ਇਸ ਨੂੰ ਆਪਣੇ ਮੱਥੇ ‘ਤੇ ਲਗਾਉਣ ਨਾਲ ਪਾਪਾਂ ਤੋਂ ਮੁਕਤੀ ਮਿਲਦੀ ਹੈ। ਬੁਰੀ ਨਜ਼ਰ ਤੋਂ ਬਚਾਅ ਰਹਿੰਦਾ ਹੈ। ਪਹਿਲੇ ਸਮਿਆਂ ਵਿਚ ਲੋਕ ਇਸ ਦਾ ਪੌਦਾ ਘਰ ਵਿਚ ਲਗਾਉਂਦੇ ਸਨ ਅਤੇ ਆਪਣੇ ਆਪ ਸੰਧੂਰ ਤਿਆਰ ਕਰਦੇ ਸਨ। ਪਰ ਹੁਣ ਇਹ ਬਾਜ਼ਾਰਾਂ ਵਿਚ ਅਸਾਨੀ ਨਾਲ ਮਿਲ ਜਾਂਦਾ ਹੈ।
ਸਿਹਤ ਰੱਖੇ ਬਰਕਰਾਰ: ਜੋਤਿਸ਼ ਸ਼ਾਸਤਰ ਅਨੁਸਾਰ ਜੇ ਖੂਨ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਸਿਰ ਤੋਂ ਸੱਤ ਵਾਰ ਸੰਧੂਰ ਵਾਰ ਕੇ ਵਗਦੇ ਪਾਣੀ ਵਿਚ ਪ੍ਰਵਾਹਿਤ ਕਰਨ ਨਾਲ ਸਿਹਤ ‘ਚ ਸੁਧਾਰ ਹੁੰਦਾ ਹੈ। ਨਾਲ ਹੀ ਜਿਹੜੇ ਲੋਕ ਮਾਨਸਿਕ ਪ੍ਰੇਸ਼ਾਨੀ ਤੋਂ ਜੂਝ ਰਹੇ ਹਨ ਉਨ੍ਹਾਂ ਨੂੰ ਸੱਤ ਦਿਨ ਤੱਕ ਲਗਾਤਾਰ ਆਪਣੇ ਸਾਥੀ ਦੇ ਸਿਰ੍ਹਾਣੇ ਹੇਠਾਂ ਥੋੜ੍ਹਾ ਜਿਹਾ ਸੰਧੂਰ ਰੱਖਣਾ ਚਾਹੀਦਾ ਹੈ। ਇਸ ਨਾਲ ਜੀਵਨ ਵਿਚ ਚੱਲ ਰਹੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ ਅਤੇ ਸੁਖ ਅਤੇ ਸ਼ਾਂਤੀ ਪ੍ਰਾਪਤ ਹੁੰਦੀ ਹੈ।
ਵਿਗਿਆਨਕ ਕਾਰਨ: ਸੰਧੂਰ ਲਗਾਉਣ ਪਿੱਛੇ ਵਿਗਿਆਨਕ ਕਾਰਨ ਵੀ ਲੁਕਿਆ ਹੈ। ਵਿਗਿਆਨੀਆਂ ਦੇ ਅਨੁਸਾਰ ਇਸ ਨੂੰ ਲਗਾਉਣ ਨਾਲ ਇਨਸੌਮਨੀਆ, ਸਿਰਦਰਦ, ਚਿਹਰੇ ਦੀਆਂ ਝੁਰੜੀਆਂ ਵਰਗੀਆਂ ਸਮੱਸਿਆਵਾਂ ਦੂਰ ਹੋਣ ਦੇ ਨਾਲ ਯਾਦਦਾਸ਼ਤ ਸ਼ਕਤੀ ਵੱਧਦੀ ਹੈ। ਮਾਨਸਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ। ਇਸ ਦੇ ਨਾਲ ਬਲੱਡ ਪ੍ਰੈਸ਼ਰ ਅਤੇ ਪੀਯੂਸ਼ ਗਲੈਂਡ ਵੀ ਕੰਟਰੋਲ ਵਿਚ ਰਹਿੰਦੀ ਹੈ। ਜੇ ਕਿਸੇ ਦਾ ਸੁਭਾਅ ਚਿੜਚਿੜਾ ਹੁੰਦਾ ਹੈ ਤਾਂ ਇਹ ਉਸ ਨੂੰ ਘੱਟ ਹੋਣ ਵਿਚ ਵੀ ਮਦਦ ਕਰਦਾ ਹੈ।
ਐਨਰਜ਼ੀ ਵਧਾਵੇ: ਸਮੁੰਦਰੀ ਸ਼ਾਸਤਰ ਅਨੁਸਾਰ ਬਦਕਿਸਮਤੀ ਵਾਲੀਆਂ ਔਰਤਾਂ ਦੁਆਰਾ ਸੰਧੂਰ ਲਗਾਉਣ ਨਾਲ ਉਨ੍ਹਾਂ ਦੀ ਬਦਕਿਸਮਤੀ ਖੁਸ਼ਕਿਸਮਤੀ ‘ਚ ਬਦਲ ਜਾਂਦੀ ਹੈ। ਨਾਲ ਹੀ ਉਨ੍ਹਾਂ ਦੇ ਸਾਰੇ ਦੋਸ਼ ਵੀ ਖਤਮ ਹੋ ਜਾਂਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਸੰਧੂਰ ਨੂੰ ਨੱਕ ਤੱਕ ਲੰਬਾ ਲਗਾਉਣ ਨਾਲ ਪਤੀ ਦੀ ਉਮਰ ਲੰਬੀ ਹੁੰਦੀ ਹੈ। ਨਾਲ ਹੀ ਮੱਥੇ ਦੇ ਵਿਚਕਾਰ ਜੋ ਨਾੜੀ ਸਿਰ ਤੱਕ ਜਾਂਦੀ ਹੈ ਉੱਥੇ ਤੱਕ ਬਲੱਡ ਸਰਕੂਲੇਸ਼ਨ ਵਧੀਆ ਢੰਗ ਨਾਲ ਹੁੰਦਾ ਹੈ। ਅਜਿਹੇ ‘ਚ ਸਰੀਰ ਨੂੰ ਖੂਨ ਸਹੀ ਤਰੀਕੇ ਅਤੇ ਸਹੀ ਮਾਤਰਾ ‘ਚ ਮਿਲਣ ਦੇ ਨਾਲ ਮਾਸਪੇਸ਼ੀਆਂ ਨੂੰ ਮਜ਼ਬੂਤੀ ਮਿਲਦੀ ਹੈ। ਨਾਲ ਹੀ ਦਿਨ ਭਰ ਤਾਜ਼ਗੀ ਮਹਿਸੂਸ ਕਰਦਾ ਹੈ।
ਬਲੱਡ ਪ੍ਰੈਸ਼ਰ ਨੂੰ ਕਰੇ ਕੰਟਰੋਲ: ਸਿਰ ਦੇ ਜਿਸ ਹਿੱਸੇ ‘ਤੇ ਸੰਧੂਰ ਲਗਾਇਆ ਜਾਂਦਾ ਹੈ ਉਸ ਨੂੰ ਦਿਮਾਗ ਦੀ ਸਭ ਤੋਂ ਮਹੱਤਵਪੂਰਣ ਗਲੈਂਡ ਮੰਨਿਆ ਜਾਂਦਾ ਹੈ। ਇਸ ਨੂੰ ਬ੍ਰਹਮਮਾਰਧਰਾ ਕਿਹਾ ਜਾਂਦਾ ਹੈ ਜੋ ਕਿ ਬਹੁਤ ਹੀ ਕੋਮਲ ਅਤੇ ਸੰਵੇਦਨਸ਼ੀਲ ਹੁੰਦਾ ਹੈ। ਅਜਿਹੇ ‘ਚ ਇਸ ਜਗ੍ਹਾ ਤੇ ਰੋਜ਼ਾਨਾ ਸੰਧੂਰ ਲਗਾਉਣ ਨਾਲ ਮਨ ਕਿਰਿਆਸ਼ੀਲ ਰਹਿੰਦਾ ਹੈ। ਇਸ ਦੇ ਕਾਰਨ ਤਣਾਅ ਘੱਟ ਹੁੰਦਾ ਹੈ ਅਤੇ ਸਰੀਰ ‘ਚ ਹਲਕਾ ਮਹਿਸੂਸ ਹੁੰਦਾ ਹੈ। ਅਜਿਹੇ ‘ਚ ਬਲੱਡ ਪ੍ਰੈਸ਼ਰ ਵੀ ਕੰਟਰੋਲ ਵਿੱਚ ਰਹਿਣ ਵਿੱਚ ਸਹਾਇਤਾ ਕਰਦਾ ਹੈ।