Skin Glowing face Pack: ਚਿਹਰੇ ਨੂੰ ਅੰਦਰੋਂ ਨਰਿਸ਼ ਕਰਨ ਤੇ ਗਲੋਇੰਗ ਬਣਾਉਣ ਲਈ ਕੀ ਲਗਾਉਣਾ ਹੈ ਅਤੇ ਕੀ ਨਹੀ, ਇਸਨੂੰ ਲੈ ਕੇ ਕੰਫਿਊਜ਼ਨ ਰਹਿੰਦੀ ਹੈ ਖਾਸ ਕਰਕੇ ਜਦੋਂ ਗੱਲ ਨੈਚੂਰਲ ਚੀਜ਼ਾਂ ਦੀ ਆਉਂਦੀ ਹੈ। ਕਈ ਵਾਰ ਟਮਾਟਰ, ਆਲੂ, ਨਿੰਬੂ ਦੇ ਰਸ ਦੀ ਲਗਾਤਾਰ ਵਰਤੋਂ ਕਰਨ ਨਾਲ ਵੀ ਚਿਹਰੇ ‘ਤੇ ਉਹੀ ਚਮਕ ਨਜ਼ਰ ਆਉਂਦੀ ਹੈ ਜੋ ਮਨਚਾਹੀ ਹੈ। ਪਰ ਇੱਥੇ ਦੱਸੇ ਗਏ ਫੇਸ ਪੈਕ ਦੀ ਵਰਤੋਂ ਨਾਲ ਤੁਸੀਂ ਚਿਹਰੇ ਦੀ ਸੁੰਦਰਤਾ ਨੂੰ ਕਈ ਗੁਣਾ ਵਧਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਨੂੰ ਬਣਾਉਣ ਅਤੇ ਲਗਾਉਣ ਦਾ ਤਰੀਕਾ।
ਦਹੀਂ ਅਤੇ ਅਖਰੋਟ ਦਾ ਸਕਰਬ: ਜੌਂ ਦਾ ਆਟਾ, ਅਖਰੋਟ ਪਾਊਡਰ, ਸ਼ਹਿਦ ਅਤੇ ਦਹੀਂ ਨੂੰ ਮਿਲਾ ਕੇ ਪੇਸਟ ਤਿਆਰ ਕਰੋ। ਇਸ ਪੇਸਟ ਨੂੰ 15 ਤੋਂ 20 ਮਿੰਟ ਤੱਕ ਚਿਹਰੇ ‘ਤੇ ਲਗਾ ਕੇ ਰੱਖੋ ਫਿਰ ਠੰਢੇ ਪਾਣੀ ਨਾਲ ਧੋ ਲਓ।
ਕੇਲਾ ਅਤੇ ਦਹੀਂ ਦਾ ਪੈਕ: ਅੱਧੇ ਪੱਕੇ ਕੇਲੇ ‘ਚ 3 ਚੱਮਚ ਦਹੀਂ ਮਿਲਾ ਲਓ। ਇਸ ‘ਚ ਸ਼ਹਿਦ ਦੀਆਂ ਕੁਝ ਬੂੰਦਾਂ ਵੀ ਪਾਓ। ਸਭ ਤੋਂ ਪਹਿਲਾਂ ਫੇਸ ਵਾਸ਼ ਨਾਲ ਚਿਹਰੇ ਨੂੰ ਸਾਫ਼ ਕਰੋ ਅਤੇ ਫਿਰ ਇਸ ਪੇਸਟ ਨੂੰ ਲਗਾਓ। ਇਸ ਨੂੰ ਥੋੜ੍ਹਾ ਸੁੱਕਣ ਦਿਓ ਅਤੇ ਫਿਰ ਧੋ ਲਓ। ਡ੍ਰਾਈ ਸਕਿਨ ਲਈ ਇਹ ਪੈਕ ਬਹੁਤ ਹੀ ਫਾਇਦੇਮੰਦ ਹੈ।
ਦਹੀਂ ਅਤੇ ਫਲਾਂ ਦਾ ਫੇਸ ਪੈਕ: ਦਹੀਂ ਅਤੇ ਪਪੀਤੇ ਦੇ ਗੁੱਦੇ ਨੂੰ ਮਿਲਾ ਲਓ। ਇਸ ਪੇਸਟ ਨੂੰ ਗਰਦਨ ਦੇ ਨਾਲ-ਨਾਲ ਚਿਹਰੇ ‘ਤੇ ਵੀ ਲਗਾਓ ਅਤੇ 20 ਮਿੰਟ ਬਾਅਦ ਚਿਹਰਾ ਧੋ ਲਓ। ਇਹ ਪੈਕ ਐਂਟੀ ਏਜਿੰਗ ਦਾ ਕੰਮ ਕਰਦਾ ਹੈ। ਪਪੀਤੇ ਦੀ ਬਜਾਏ ਟਮਾਟਰ ਦੀ ਵਰਤੋਂ ਵੀ ਕਰ ਸਕਦੇ ਹੋ।
ਪ੍ਰੋਟੀਨ ਪੈਕ: ਦਹੀਂ ‘ਚ ਮੂੰਗ ਜਾਂ ਮਸੂਰ ਦੀ ਦਾਲ ਪਾਊਡਰ ਮਿਲਾ ਕੇ ਪੇਸਟ ਬਣਾ ਲਓ। ਇਸ ਨੂੰ ਚਿਹਰੇ ‘ਤੇ ਲਗਾਓ ਅਤੇ ਸੁੱਕਣ ਦਿਓ। ਇਸ ਪੈਕ ਨੂੰ ਲਗਾਉਣ ਨਾਲ ਰੰਗਤ ਨਿਖਰਦੀ ਹੈ ਅਤੇ ਚਿਹਰਾ ਹਮੇਸ਼ਾ ਜਵਾਨ ਦਿਖਾਈ ਦਿੰਦਾ ਹੈ। ਆਇਲੀ ਸਕਿਨ ਲਈ ਇਹ ਬਹੁਤ ਹੀ ਫਾਇਦੇਮੰਦ ਪੈਕ ਹੈ।
ਸਕਿਨ ਸਮੂਥਿੰਗ ਪੈਕ: ਦਹੀਂ ‘ਚ 1 ਚੱਮਚ ਬਦਾਮ ਦਾ ਪੇਸਟ, 1/2 ਚੱਮਚ ਸਫੇਦ ਤਿਲਾਂ ਦਾ ਪੇਸਟ ਅਤੇ ਸ਼ਹਿਦ ਦੀਆਂ ਕੁਝ ਬੂੰਦਾਂ ਮਿਲਾ ਕੇ ਫੇਸ ਪੈਕ ਤਿਆਰ ਕਰੋ। ਇਹ ਸਕਿਨ ਦੇ ਸਾਰੇ ਟੈਕਸਚਰ ਲਈ ਢੁੱਕਵਾਂ ਹੈ।