ਸਰਦੀਆਂ ਦੇ ਮੌਸਮ ਵਿਚ ਹਵਾ ਖੁਸ਼ਕ ਹੁੰਦੀ ਹੈ ਜੋ ਚਮੜੀ ਨੂੰ ਖੁਸ਼ਕ ਤੇ ਬੇਜਾਨ ਬਣਾ ਦਿੰਦੀ ਹੈ। ਇਸ ਨਾਲ ਚਮੜੀ ਹਰ ਥੋੜ੍ਹੀ ਦੇਰ ਵਿਚ ਖੁਸ਼ਕ ਹੋ ਜਾਂਦੀ ਹੈ ਤੇ ਕਟੀ-ਫਟੀ ਨਜ਼ਰ ਆਉਣ ਲੱਗਦੀ ਹੈ। ਅਜਿਹੇ ਵਿਚ ਸਕਿਨ ਦਾ ਸਰਦੀਆਂ ਵਿਚ ਕਿਸ ਤਰ੍ਹਾਂ ਖਿਆਲ ਰੱਖਿਆ ਜਾਵੇ ਇਸ ਨੂੰ ਲੈ ਕੇ ਲੋਕ ਕੰਫਿਊਜ਼ ਰਹਿੰਦੇ ਹਨ ਪਰ ਹੁਣ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ। ਇਥੇ ਅਸੀਂ ਤੁਹਾਨੂੰ ਕੁਝ ਅਜਿਹੇ ਸਰਦੀਆਂ ਦੇ ਸਕਿਨ ਕੇਅਰ ਟਿਪਸ ਦੱਸਣ ਜਾ ਰਹੇ ਹਾਂ ਜੋ ਤੁਹਾਡੀ ਖੁਸ਼ਕ ਸਕਿਨ ਵਿਚ ਜਾਨ ਭਰ ਦੇਣਗੇ ਤੇ ਸਕਿਨ ਨਿਖਰੀ ਤੇ ਚਮਕਦਾਰ ਨਜ਼ਰ ਆਉਣ ਲੱਗੇਗੀ।
ਐਲੋਵੇਰਾ ਜੈੱਲ
ਐਲੋਵੇਰਾ ਜੈੱਲ ਖੁਸ਼ਕ ਸਕਿਨ ਦੀ ਸਮੱਸਿਆ ਤੋਂ ਬਚਾਉਂਦਾ ਹੈ। ਇਸ ਵਿਚ ਹਰ ਤਰ੍ਹਾਂ ਦੀ ਹੀਲਿੰਗ ਐਂਜਾਇਮ ਹੁੰਦਾ ਹੈ ਜੋ ਖਾਰਿਸ਼, ਖੁਸ਼ਕੀ, ਰੈੱਡਨੈੱਸ ਤੇ ਸੋਜਿਸ਼ ਨੂੰ ਘੱਟ ਕਰਦਾ ਹੈ। ਐਲੋਵੇਰਾ ਜੈੱਲ ਨੂੰ ਡਾਇਰੈਕਟ ਸਕਿਨ ‘ਤੇ ਤੁਸੀਂ ਲਗਾ ਸਕਦੇ ਹੋ। ਇਸ ਨਾਲ ਚਮੜੀ ਖੁਸ਼ਕ ਨਹੀਂ ਹੋਵੇਗੀ, ਨਾਲ ਹੀ ਸਾਫਟ ਤੇ ਹੈਲਦੀ ਵੀ ਰਹੇਗੀ।
ਈਵਨਿੰਗ ਪ੍ਰਿਮਰੋਜ਼ ਆਇਲ
ਇਸ ਤੇਲ ਵਿਚ ਜ਼ਰੂਰੀ ਫੈਟੀ ਐਸਿਡ ਜਿਵੇਂ GAMMA ਲਿਨੋਲੋਨਿਕ ਐਸਿਡ ਹੁੰਦਾ ਹੈ ਜੋ ਸਕਿਨ ਟੋਨ ਨੂੰ ਵਧਾਉਂਦਾ ਹੈ। ਖੁਸ਼ਕੀ ਤੇ ਰੈੱਡਨੈਸ ਵਰਗੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ। ਇਸ ਤੇਲ ਨਾਲ ਤਿਆਰ ਕੈਪਸੂਲ ਵੀ ਮਿਲਦੇ ਹਨ ਜਿਸ ਨੂੰ ਤੁਸੀਂ ਖਾ ਸਕਦੇ ਹੋ ਜਾਂ ਫਿਰ ਤੇਲ ਨੂੰ ਸਕਿਨ ‘ਤੇ ਲਗਾ ਸਕਦੇ ਹੋ।
ਹਲਦੀ
ਸਾਲਾਂ ਤੋਂ ਸਕਿਨ ਕੇਅਰ, ਰੰਗਤ, ਦਾਗ-ਧੱਬਿਆਂ, ਮੁਹਾਸਿਆਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਇਸ ਨੈਚੁਰਲ ਹਰਬ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਵਿਚ ਐਂਟੀ ਇੰਫਲੇਮੇਟਰੀ ਪ੍ਰਾਪਰਟੀਜ ਹੁੰਦੀ ਹੈ ਜੋ ਸਕਿਨ ਵਿਚ ਹੋਣ ਵਾਲੀ ਖਾਰਿਸ਼, ਖੁਸ਼ਕੀ ਨੂੰ ਦੂਰ ਕਰਦੀ ਹੈ। ਥੋੜ੍ਹੀ ਜਿਹੀ ਹਲਦੀ ਨੂੰ ਪਾਣੀ ਵਿਚ ਮਿਲਾ ਕੇ ਪੇਸਟ ਬਣਾਓ ਤੇ ਪ੍ਰਭਾਵਿਤ ਹਿੱਸੇ ‘ਤੇ ਇਸ ਨੂੰ ਲਗਾਓ।
ਅਲਸੀ ਦੇ ਬੀਜ
ਫਲੈਕਸ ਸੀਡ ਬੀਜ ਵੀ ਚਿਹਰੇ ਲਈ ਕਾਫੀ ਫਾਇਦੇਮੰਦ ਹੁੰਦੇ ਹਨ। ਅਲਸੀ ਦੇ ਬੀਜ ਦਾ ਪਾਊਡਰ ਆਪਣੀ ਡਾਇਟ ਵਿਚ ਸ਼ਾਮਲ ਕਰੋ। ਇਹ ਡਰਾਈ ਸਿਕਨ, ਐਗਜਿਮਾ, ਐਕਨੇ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਨਾਲ ਹੀ ਇਹ ਜੋੜਾਂ ਤੇ ਹਾਰਟ ਲਈ ਵੀ ਬਹੁਤ ਹੈਲਦੀ ਹੈ।
ਵਿਟਾਮਿਨ-ਈ
ਸਕਿਨ ਨੂੰ ਹੈਲਦੀ ਰੱਖਣ ਲਈ ਤੇ ਭਰਪੂਰ ਪੌਸ਼ਣ ਦੇਣ ਲਈ ਵਿਟਾਮਿਨ ਈ ਦਾ ਇਸਤੇਮਾਲ ਜ਼ਰੂਰ ਕਰੋ। ਇਹ ਖੁਸ਼ਕ ਸਕਿਨ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ। ਇਕ ਮਹੀਨੇ ਤੱਕ ਤੁਸੀਂ ਵਿਟਾਮਿਨ ਈ ਕੈਪੂਸਲ ਦੀ ਰੋਜ਼ਾਨਾ ਵਰਤੋਂ ਕਰੋ।
ਵੀਡੀਓ ਲਈ ਕਲਿੱਕ ਕਰੋ : –