Skin Problem lemon toner: ਚਿਹਰੇ ‘ਤੇ ਛੋਟੇ-ਛੋਟੇ ਰੋਮ ਛੇਦ ਯਾਨਿ ‘ਪੋਰਸ’ ਸਕਿਨ ਨੂੰ ਸਾਹ ਲੈਣ ‘ਚ ਮਦਦ ਕਰਦੇ ਹਨ। ਪਰ ਜਦੋਂ ਇਹ ਰੋਮਛੇਦ ਵੱਡੇ ਹੋ ਜਾਂਦੇ ਹਨ ਤਾਂ ਇਹ ਬਹੁਤ ਬਦਸੂਰਤ ਦਿਖਦੇ ਹਨ। ਵੱਡੇ ਰੋਮ ਛੇਦ ਹੋਣ ਕਾਰਨ ਸਕਿਨ ‘ਤੇ ਜ਼ਿਆਦਾ ਤੇਲ ਜਮ੍ਹਾਂ ਹੋਣ ਲੱਗਦਾ ਹੈ। ਨਾਲ ਹੀ ਖੁੱਲੇ ਅਤੇ ਓਂ ਪੋਰਸ ‘ਚ ਗੰਦਗੀ ਵੀ ਜਲਦੀ ਭਰ ਜਾਂਦੀ ਹੈ। ਅਜਿਹੇ ‘ਚ ਪਿੰਪਲਸ, ਦਾਗ-ਧੱਬੇ ਅਤੇ ਮੁਹਾਸੇ ਦੀ ਸਮੱਸਿਆ ਕਾਰਨ ਚਿਹਰਾ ਉਮਰ ਤੋਂ ਪਹਿਲਾਂ ਬੁੱਢਾ ਨਜ਼ਰ ਆਉਣ ਲੱਗਦਾ ਹੈ। ਨਾਲ ਹੀ ਗਰਮੀਆਂ ‘ਚ ਧੁੱਪ ਦੇ ਸੰਪਰਕ ‘ਚ ਆਉਣ ਨਾਲ ਸਨਟੈਨ ਦੀ ਸਮੱਸਿਆ ਹੋਣ ਲੱਗਦੀ ਹੈ। ਅਜਿਹੇ ‘ਚ ਸਿਰਫ ਮੂੰਹ ਧੋਣਾ ਹੀ ਕਾਫ਼ੀ ਹੈ। ਇਸ ਤੋਂ ਬਚਣ ਲਈ ਫੇਸਵਾਸ਼ ਤੋਂ ਬਾਅਦ ਟੋਨਰ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ। ਨਿੰਬੂ ਇਸ ਦੇ ਲਈ ਬੈਸਟ ਮੰਨਿਆ ਜਾਂਦਾ ਹੈ। ਅਜਿਹੇ ‘ਚ ਤੁਸੀਂ ਨਿੰਬੂ ਦੀ ਮਦਦ ਨਾਲ ਘਰ ‘ਚ ਟੋਨਰ ਬਣਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਹੋਮਮੇਡ ਟੋਨਰ ਬਣਾਉਣ ਅਤੇ ਲਗਾਉਣ ਦਾ ਤਰੀਕਾ…
ਸਮੱਗਰੀ
- ਨਿੰਬੂ – 2
- ਗੁਲਾਬ ਜਲ – 2 ਤੋਂ 3 ਵੱਡੇ ਚੱਮਚ
- ਹਲਦੀ – ਚੁਟਕੀ ਭਰ
- ਐਲੋਵੇਰਾ ਜੈੱਲ – 1 ਵੱਡਾ ਚੱਮਚ
ਵਿਧੀ
- ਟੋਨਰ ਬਣਾਉਣ ਲਈ ਨਿੰਬੂ ਨੂੰ ਧੋ ਕੇ ਛਿੱਲ ਲਓ।
- ਹੁਣ ਇਸ ਨੂੰ ਛਿਲਕਿਆਂ ਦੇ ਨਾਲ ਮਿਕਸੀ ‘ਚ ਪੀਸ ਲਓ।
- ਤਿਆਰ ਪੇਸਟ ‘ਚ ਗੁਲਾਬ ਜਲ, ਹਲਦੀ ਅਤੇ ਐਲੋਵੇਰਾ ਜੈੱਲ ਪਾ ਕੇ ਦੁਬਾਰਾ ਪੀਸੋ।
- ਇਸ ਨੂੰ ਸਪਰੇਅ ਦੀ ਬੋਤਲ ‘ਚ ਭਰ ਕੇ ਫਰਿੱਜ ‘ਚ ਰੱਖੋ।
ਟੋਨਰ ਵਰਤਣ ਦਾ ਤਰੀਕਾ
- ਸਭ ਤੋਂ ਪਹਿਲਾਂ ਫੇਸ ਵਾਸ਼ ਨਾਲ ਚਿਹਰੇ ਨੂੰ ਧੋ ਲਓ।
- ਇਸ ਤੋਂ ਬਾਅਦ ਟੋਨਰ ਨੂੰ ਹਿਲਾ ਕੇ ਚਿਹਰੇ ‘ਤੇ ਸਪਰੇਅ ਕਰੋ।
- ਜੇ ਤੁਸੀਂ ਚਾਹੋ ਤਾਂ ਇਸ ਨੂੰ ਕੋਟਨ ਦੀ ਮਦਦ ਨਾਲ ਵੀ ਲਗਾ ਸਕਦੇ ਹੋ।
- ਬਾਅਦ ‘ਚ ਚਿਹਰੇ ‘ਤੇ ਕਰੀਮ ਜਾਂ ਲੋਸ਼ਨ ਲਗਾਓ।
- ਰੋਜ਼ਾਨਾ ਇਸ ਦੀ ਵਰਤੋਂ 3-4 ਵਾਰ ਕਰੋ।
- ਨੋਟ- ਚਿਹਰਾ ਧੋਣ ਦੇ 3-4 ਮਿੰਟ ਦੇ ਅੰਦਰ ਹੀ ਟੋਨਰ ਦੀ ਵਰਤੋਂ ਕਰੋ।
ਤਾਂ ਆਓ ਜਾਣਦੇ ਹਾਂ ਟੋਨਰ ਦੀ ਵਰਤੋਂ ਕਰਨ ਦੇ ਫਾਇਦੇ…
- ਇਸ ਨਾਲ ਖੁੱਲੇ ਅਤੇ ਵੱਡੇ ਪੋਰਸ ਛੋਟੇ ਹੋਣਗੇ।
- ਪੋਰਸ ‘ਤੇ ਜਮਾ ਗੰਦਗੀ ਸਾਫ ਹੋ ਕੇ ਸਕਿਨ ਨੂੰ ਸਾਹ ਲੈਣ ‘ਚ ਸਹਾਇਤਾ ਮਿਲੇਗੀ।
- ਦਾਗ-ਧੱਬੇ, ਪਿੰਪਲਸ, ਝੁਰੜੀਆਂ, ਛਾਈਆਂ ਦੀ ਸਮੱਸਿਆ ਦੂਰ ਹੋ ਕੇ ਚਿਹਰਾ ਸਾਫ, ਨਿਖਰਿਆਂ, ਮੁਲਾਇਮ ਅਤੇ ਜਵਾਨ ਨਜ਼ਰ ਆਵੇਗਾ।
- ਸਕਿਨ ‘ਚ ਜਮਾ ਐਕਸਟ੍ਰਾ ਤੇਲ ਸਾਫ ਹੋਣ ‘ਚ ਮਦਦ ਮਿਲੇਗੀ।
- ਅੱਖਾਂ ਦੇ ਹੇਠਾਂ ਪਏ ਡਾਰਕ ਸਰਕਲਜ਼ ਨੂੰ ਘਟਾਉਣ ਲਈ ਕੋਟਨ ‘ਤੇ ਟੋਨਰ ਲਗਾ ਕੇ ਕੁਝ ਦੇਰ ਅੱਖਾਂ ‘ਤੇ ਰੱਖੋ।
- ਸਕਿਨ ‘ਚ ਜਲਣ, ਖੁਜਲੀ ਦੀ ਸਮੱਸਿਆ ਦੂਰ ਹੋ ਕੇ ਸਕਿਨ ਨੂੰ ਠੰਡਕ ਮਿਲੇਗੀ। ਅਜਿਹੇ ‘ਚ ਚਿਹਰਾ ਫਰੈਸ਼ ਅਤੇ ਖਿਲਿਆ-ਖਿਲਿਆ ਨਜ਼ਰ ਆਵੇਗਾ।
- Blackheads ਅਤੇ Whiteheads ਸਾਫ ਹੋਣਗੇ।
- ਝੁਰੜੀਆਂ ਤੋਂ ਰਾਹਤ ਮਿਲਣ ‘ਤੇ ਚਿਹਰਾ ਜਵਾਨ ਨਜ਼ਰ ਆਵੇਗਾ।
- ਸਕਿਨ ਗਹਿਰਾਈ ਤੋਂ ਪੋਸ਼ਿਤ ਹੋਵੇਗੀ। ਨਾਲ ਹੀ ਲੰਬੇ ਸਮੇਂ ਤੱਕ ਨਮੀ ਬਰਕਰਾਰ ਰਹੇਗੀ।
- ਨਿੰਬੂ ਬਲੀਚਿੰਗ ਦਾ ਕੰਮ ਕਰਕੇ ਸਨਟੈਨ ਤੋਂ ਛੁਟਕਾਰਾ ਦੇਵੇਗਾ। ਅਜਿਹੇ ‘ਚ ਚਿਹਰੇ ਦੀ ਰੰਗਤ ਨਿਖ਼ਰਨ ‘ਚ ਸਹਾਇਤਾ ਮਿਲੇਗੀ।