Sleeping problems: ਭੱਜਦੋੜ ਭਰੀ ਜ਼ਿੰਦਗੀ ਅਤੇ ਤਣਾਅ ਕਾਰਨ ਕੁਝ ਲੋਕ ਨੀਂਦ ਨਾ ਆਉਣ ਦੀ ਸਮੱਸਿਆ ਦੇ ਸ਼ਿਕਾਰ ਹੋ ਜਾਂਦੇ ਹਨ। ਇਸ ਸਮੱਸਿਆ ਦੇ ਹੋਣ ‘ਤੇ ਦਿਨਭਰ ਸਿਰ ਭਾਰੀ ਰਹਿਣਾ, ਉਬਾਸੀਆਂ ਆਉਣਾ, ਕਿਸੇ ਵੀ ਕੰਮ ‘ਚ ਮਨ ਨਾ ਲੱਗਣਾ ਆਦਿ ਪ੍ਰੇਸ਼ਾਨੀਆਂ ਹੋਣ ਲੱਗਦੀਆਂ ਹਨ। ਕੁਝ ਲੋਕ ਨੀਂਦ ਨਾ ਆਉਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਨੀਂਦ ਦੀਆਂ ਗੋਲੀਆਂ ਦਾ ਸਹਾਰਾ ਲੈਂਦੇ ਹਨ। ਜਿਸ ਦੀ ਇਕ ਤਰ੍ਹਾਂ ਨਾਲ ਆਦਤ ਪੈ ਜਾਂਦੀ ਹੈ ਅਤੇ ਬਾਅਦ ‘ਚ ਇਸ ਦਾ ਵੀ ਅਸਰ ਖਤਮ ਹੋਣ ਲੱਗਦਾ ਹੈ। ਇਸ ਤੋਂ ਇਲਾਵਾ ਨੀਂਦ ਦੀ ਗੋਲੀ ਖਾਣ ਦੇ ਹੋਰ ਵੀ ਕਈ ਤਰ੍ਹਾਂ ਦੇ ਸਾਈਡ ਇਫੈਕਟ ਹੁੰਦੇ ਹਨ। ਜੇ ਤੁਸੀਂ ਵੀ ਇਸ ਦੇ ਸਾਈਡ ਇਫੈਕਟ ਤੋਂ ਬਚਣਾ ਚਾਹੁੰਦੇ ਹੋ ਤਾਂ ਕੁਝ ਘਰੇਲੂ ਨੁਸਖੇ ਵੀ ਟ੍ਰਾਈ ਕਰ ਸਕਦੇ ਹੋ।
ਸ਼ਹਿਦ: ਨੀਂਦ ਨਾ ਆਉਣ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਦੁੱਧ ‘ਚ ਸ਼ਹਿਦ ਮਿਲਾ ਕੇ ਪੀਣ ਨਾਲ ਕਾਫੀ ਫਾਇਦਾ ਮਿਲਦਾ ਹੈ। ਇਸ ‘ਚ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਇੰਸੁਲਿਨ ਦੇ ਸਤ੍ਰਾਵ ਨੂੰ ਕੰਟਰੋਲ ਕਰਦਾ ਹੈ। ਜਿਸ ਕਾਰਨ ਟ੍ਰਿਪਟੋਫੇਨ ਦਾ ਦਿਮਾਗ ‘ਚ ਸਤ੍ਰਾਵ ਹੋਣ ਲੱਗਦਾ ਹੈ। ਟ੍ਰਿਪਟੋਫੇਨ ਸਿਰੋਟੋਨਿਨ ‘ਚ ਬਦਲ ਜਾਂਦਾ ਹੈ ਅਤੇ ਸਿਰੋਟੋਨਿਨ, ਮੇਲੇਟੋਨਿਨ ‘ਚ ਬਦਲਣ ਨਾਲ ਦਿਮਾਗ ਨੂੰ ਆਰਾਮ ਮਿਲਦਾ ਹੈ ਜਿਸ ਨਾਲ ਨੀਂਦ ਤੋਂ ਰਾਹਤ ਮਿਲਦੀ ਹੈ।
ਜਟਾਮਾਂਸੀ: ਜਟਾਮਾਂਸੀ ਦਿਮਾਗ ਅਤੇ ਨਾੜੀਆਂ ਦੇ ਰੋਗਾਂ ਲਈ ਬਹੁਤ ਹੀ ਫਾਇਦੇਮੰਦ ਔਸ਼ਧੀ ਹੈ। ਇਹ ਹੌਲੀ-ਹੌਲੀ ਜ਼ਰੂਰ ਕੰਮ ਕਰਦਾ ਹੈ ਪਰ ਇਹ ਬਹੁਤ ਹੀ ਵਧੀਆ ਰਾਮਬਾਣ ਉਪਾਅ ਹੈ। ਨੀਂਦ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ 1 ਚੱਮਚ ਜਟਾਮਾਂਸੀ ਦੀ ਜੜ੍ਹ ਦਾ ਚੂਰਨ ਤਾਜ਼ੇ ਪਾਣੀ ਨਾਲ ਰਾਤ ਨੂੰ ਸੌਂਣ ਤੋਂ 1 ਘੰਟਾ ਪਹਿਲਾਂ ਲਓ।
ਸ਼ੰਖਪੁਸ਼ਪੀ: ਸ਼ੰਖਪੁਸ਼ਪੀ ਦਿਮਾਗ ਲਈ ਬਹੁਤ ਹੀ ਕਾਰਗਾਰ ਉਪਾਅ ਹੈ। ਤਣਾਅ ਨੂੰ ਦੂਰ ਕਰਨ ਲਈ ਇਹ ਬਹੁਤ ਹੀ ਚੰਗੀ ਔਸ਼ਧੀ ਮੰਨੀ ਜਾਂਦੀ ਹੈ। ਨੀਂਦ ਤੋਂ ਰਾਹਤ ਪਾਉਣ ਲਈ ਸ਼ੰਖਪੁਸ਼ਪੀ ਦੀਆਂ ਪੱਤੀਆਂ ਦਾ ਚੂਰਨ, ਜੀਰਾ ਅਤੇ ਦੁੱਧ ਨਾਲ ਮਿਕਸ ਕਰਕੇ ਕਾਫੀ ਫਾਇਦਾ ਮਿਲਦਾ ਹੈ।
ਅਸ਼ਵਗੰਧਾ: ਅਸ਼ਵਗੰਧਾ ਦੇ ਪੱਤੇ, ਤਨਾ ਅਤੇ ਜੜ੍ਹ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਹ ਥਕਾਵਟ ਨੂੰ ਦੂਰ ਕਰਕੇ ਚੰਗੀ ਨੀਂਦ ਲਿਆਉਣ ‘ਚ ਮਦਦ ਕਰਦੇ ਹਨ। ਇਸ ਦੀ ਵਰਤੋਂ ਕਰਨ ਲਈ ਸਰਪਗੰਧਾ, ਅਸ਼ਵਗੰਧਾ ਅਤੇ ਭੰਗ ਨੂੰ ਬਰਾਬਰ ਮਾਤਰਾ ‘ਚ ਲੈ ਕੇ ਇਸ ਨੂੰ ਪੀਸ ਕੇ ਚੂਰਨ ਬਣਾ ਲਓ। ਰਾਤ ਨੂੰ ਸੌਂਣ ਤੋਂ ਪਹਿਲਾਂ ਚੂਰਨ ਦੀਆਂ 3-5 ਗ੍ਰਾਮ ਮਾਤਰਾ ਪਾਣੀ ਨਾਲ ਲਓ। ਇਸ ਨਾਲ ਤੁਹਾਨੂੰ ਚੰਗੀ ਨੀਂਦ ਆਵੇਗੀ।
ਸੌਂਫ: ਚੰਗੀ ਨੀਂਦ ਲਈ ਸੌਂਫ ਵੀ ਕਾਫੀ ਕਾਰਗਾਰ ਉਪਾਅ ਹੈ। ਨੀਂਦ ਨਾ ਆਉਣ ‘ਤੇ ਜਾਂ ਫਿਰ ਸਾਰਾ ਦਿਨ ਸੁਸਤੀ ਰਹਿਣ ਤੇ 10-10 ਗ੍ਰਾਮ ਸੌਂਫ ਨੂੰ ਅੱਧਾ ਲੀਟਰ ਪਾਣੀ ‘ਚ ਉਬਾਲ ਲਓ। ਇਸ ਨੂੰ ਉਦੋਂ ਤਕ ਉਬਾਲੋ ਜਦੋਂ ਤਕ ਕਿ ਪਾਣੀ ਅੱਧਾ ਨਹੀਂ ਰਹਿ ਜਾਂਦਾ। ਸਵੇਰੇ-ਸ਼ਾਮ ਇਸ ਪਾਣੀ ‘ਚ ਨਮਕ ਮਿਲਾ ਕੇ ਪੀਓ।
ਤੁਲਸੀ: ਤੁਲਸੀ ‘ਚ ਬਹੁਤ ਸਾਰੇ ਔਸ਼ਧੀ ਗੁਣ ਮੌਜੂਦ ਹੁੰਦੇ ਹਨ ਇਹ ਨੀਂਦ ਨਾ ਆਉਣ ਦੀ ਸਮੱਸਆਿ ਨੂੰ ਦੂਰ ਕਰਨ ‘ਚ ਵੀ ਫਾਇਦੇਮੰਦ ਹੁੰਦੇ ਹਨ। ਨੀਂਦ ਨਾ ਆਉਣ ‘ਤੇ ਇਸ ਦੇ 5 ਪੱਤੇ ਖਾਓ ਅਤੇ ਇਸ ਨੂੰ ਸਿਰਹਾਣੇ ਦੇ ਕੋਲ ਫੈਲਾ ਕੇ ਸੋਵੋ। ਇਸ ਦੀ ਸੁਗੰਧ ਨਾਲ ਬਹੁਤ ਚੰਗੀ ਨੀਂਦ ਆਉਂਦੀ ਹੈ।