Sneezing home remedies: ਆਮ ਤੌਰ ‘ਤੇ ਛਿੱਕ ਆਉਣਾ ਬਹੁਤ ਆਮ ਹੁੰਦਾ ਹੈ। ਦਿਨ ‘ਚ ਇਕ ਜਾਂ ਦੋ ਵਾਰ ਛਿੱਕ ਆ ਜਾਵੇ ਤਾਂ ਇਸ ‘ਚ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੁੰਦੀ ਪਰ ਜੇ ਤੁਹਾਨੂੰ ਲਗਾਤਾਰ ਛਿੱਕ ਆ ਰਹੀ ਹੈ ਤਾਂ ਇਹ ਤੁਹਾਡੇ ਲਈ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਵਾਰ-ਵਾਰ ਛਿੱਕ ਆਉਣ ਕਾਰਨ ਸਿਰ ਦਰਦ, ਚਿੜਚਿੜੇਪਨ ਵੀ ਸ਼ੁਰੂ ਹੋ ਜਾਂਦਾ ਹੈ। ਅੱਜ ਕੱਲ ਮੌਸਮ ਵੀ ਗਰਮੀ ਅਤੇ ਸਰਦੀ ਵਾਲਾ ਚੱਲ ਰਿਹਾ ਹੈ ਜਿਸ ਕਾਰਨ ਤੁਹਾਨੂੰ ਫਲੂ, ਜ਼ੁਕਾਮ, ਛਿੱਕ ਆਉਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਜੇ ਤੁਹਾਨੂੰ ਵੀ ਲਗਾਤਾਰ ਛਿੱਕ ਆ ਰਹੀ ਹੈ ਤਾਂ ਤੁਸੀਂ ਇਸ ਨੂੰ ਰੋਕਣ ਲਈ ਕੁਝ ਘਰੇਲੂ ਉਪਚਾਰ ਕਰ ਸਕਦੇ ਹੋ।
ਲਗਾਤਾਰ ਛਿੱਕ ਆਉਣ ਦੇ ਹੋ ਸਕਦੇ ਹਨ ਇਹ
- ਪ੍ਰਦੂਸ਼ਣ ‘ਚ ਰਹਿਣਾ
- ਬਦਲਦਾ ਮੌਸਮ
- ਫਲੂ ਹੋਣਾ
- ਕੋਈ ਦਵਾਈ ਦਾ ਰਿਐਕਸ਼ਨ ਹੋਣਾ
- ਐਲਰਜੀ ਨਾਲ ਪੀੜਤ ਲੋਕਾਂ ਦੇ ਸੰਪਰਕ ‘ਚ ਆਉਣਾ
ਹੁਣ ਜਾਣੋ ਇਸ ਦਾ ਇਲਾਜ
ਕੱਚਾ ਆਂਵਲਾ ਚਬਾਓ: ਜੇਕਰ ਤੁਹਾਨੂੰ ਲਗਾਤਾਰ ਛਿੱਕ ਆ ਰਹੀ ਹੈ ਜਾਂ ਤੁਹਾਡੀ ਨੱਕ ਵਗ ਰਹੀ ਹੈ ਤਾਂ ਆਂਵਲਾ ਲਓ ਅਤੇ ਇਸ ਨੂੰ ਕੱਚਾ ਚਬਾਓ। ਅਜਿਹਾ ਤੁਸੀਂ ਦਿਨ ‘ਚ 2-3 ਵਾਰ ਕਰਨਾ ਚਾਹੀਦਾ ਹੈ। ਤੁਹਾਨੂੰ ਖੁਦ ਨੂੰ ਅਰਾਮ ਮਿਲੇਗਾ। ਦਰਅਸਲ ਆਂਵਲਾ ਇਸ ਲਈ ਕਾਰਗਰ ਹੁੰਦਾ ਹੈ ਕਿਉਂਕਿ ਇਹ ਇਮਿਊਨਿਟੀ ਨੂੰ ਵਧਾਉਂਦਾ ਹੈ ਅਤੇ ਇਸ ਨਾਲ ਸਰਦੀ-ਜ਼ੁਕਾਮ ਤੋਂ ਵੀ ਰਾਹਤ ਮਿਲਦਾ ਹੈ। ਸਰਦੀ ਖ਼ੰਘ ਜ਼ੁਕਾਮ ‘ਚ ਤੁਲਸੀ ਤੋਂ ਵਧੀਆ ਹੋਰ ਕਿਹੜਾ ਆਪਸ਼ਨ ਹੋਵੇਗਾ? ਇਸ ਦੇ ਲਈ ਤੁਸੀਂ ਸਿਰਫ਼ ਇੰਨਾ ਕਰਨਾ ਹੈ ਕਿ ਤੁਸੀਂ ਅਦਰਕ ਲਓ ਅਤੇ ਇਸ ‘ਚ ਕੁਝ ਤੁਲਸੀ ਦੇ ਪੱਤੇ ਸ਼ਾਮਲ ਕਰੋ। ਹੁਣ ਤੁਸੀਂ ਇਸਨੂੰ ਕੁੱਟ ਲਓ ਅਤੇ ਇਸ ਨੂੰ ਮਿਕਸ ਕਰਕੇ ਮੂੰਹ ‘ਚ ਰੱਖੋ। ਯਾਦ ਰੱਖੋ ਕਿ ਤੁਸੀਂ ਇਸ ਨੂੰ ਨਿਗਲਣਾ ਨਹੀਂ ਹੈ ਇਸ ਨੂੰ ਚੂਸਣਾ ਹੈ ਤਾਂ ਕਿ ਇਹ ਆਪਣਾ ਅਸਰ ਦਿਖਾਏ ਅਤੇ ਤੁਹਾਨੂੰ ਫਰਕ ਪੈ ਸਕੇ। ਜੇ ਤੁਸੀਂ ਚਾਹੋ ਤਾਂ ਇਸ ਨੂੰ ਪਾਣੀ ‘ਚ ਮਿਲਾ ਕੇ ਗਰਮ ਕਰਕੇ ਪੀ ਸਕਦੇ ਹੋ।
ਲਸਣ ਚਬਾਓ: ਇਹ ਨੁਸਖ਼ਾ ਤਾਂ ਬਹੁਤ ਸਾਰੇ ਲੋਕਾਂ ਨੇ ਅਪਣਾਕੇ ਦੇਖਿਆ ਹੋਵੇਗਾ। ਹਾਂ ਇਸਦਾ ਸੁਆਦ ਜ਼ਰੂਰ ਗੰਦਾ ਲੱਗਦਾ ਹੈ ਪਰ ਇਸ ਨੂੰ ਚਬਾਉਣ ਨਾਲ ਤੁਹਾਨੂੰ ਸਰਦੀ-ਜ਼ੁਕਾਮ ਅਤੇ ਲਗਾਤਾਰ ਆ ਰਹੀ ਛਿੱਕ ਤੋਂ ਕਾਫ਼ੀ ਰਾਹਤ ਮਿਲਦੀ ਹੈ। ਇਸ ਲਈ ਤੁਸੀਂ ਲਸਣ ਦੀ ਕਲੀ ਲਓ ਇਸ ਨੂੰ ਛਿਲੋ ਅਤੇ ਇਸਨੂੰ ਚਬਾਓ। ਤੁਹਾਨੂੰ ਇਸ ਦਾ ਸੁਆਦ ਜ਼ਰੂਰ ਗੰਦਾ ਲੱਗੇਗਾ ਪਰ ਇਸ ਨਾਲ ਤੁਹਾਨੂੰ ਜਲਦੀ ਰਾਹਤ ਮਿਲੇਗੀ।
ਇਲਾਇਚੀ: ਅਸੀਂ ਤੁਹਾਨੂੰ ਜੋ ਅਗਲਾ ਨੁਸਖਾ ਦੱਸਣ ਜਾ ਰਹੇ ਹਾਂ ਉਸ ‘ਚ ਹੈ ਕਾਲੀ ਇਲਾਇਚੀ। ਤੁਸੀਂ ਮਸਾਲਿਆਂ ‘ਚ ਜ਼ਰੂਰ ਇਸ ਦੀ ਵਰਤੋਂ ਕੀਤੀ ਹੋਵੇਗੀ। ਇਹ ਨਾ ਸਿਰਫ ਸੁਆਦ ਬਲਕਿ ਤੁਹਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਦੀ ਹੈ। ਇਸਦੇ ਲਈ ਤੁਸੀਂ ਸਿਰਫ ਕਰਨਾ ਹੈ ਕਾਲੀ ਮਿਰਚ ਲਓ ਅਤੇ ਇਸਨੂੰ ਮੂੰਹ ‘ਚ ਰੱਖੋ ਅਤੇ ਹੌਲੀ-ਹੌਲੀ ਚਬਾਓ। ਇਸ ਨਾਲ ਤੁਹਾਨੂੰ ਵਾਰ-ਵਾਰ ਛਿੱਕ ਆਉਣ ਤੋਂ ਰਾਹਤ ਮਿਲ ਸਕਦੀ ਹੈ।