ਅਖਰੋਟ ਇਕ ਅਜਿਹਾ ਸੁਪਰਫੂਡ ਹੈ ਜਿਸ ਵਿਚ ਸਿਹਤਮੰਦ ਰੱਖਣ ਦੇ ਸਾਰੇ ਗੁਣ ਮੌਜੂਦ ਹਨ। ਜੇਕਰ ਹਰ ਦਿਨ ਅਖਰੋਟ ਨੂੰ ਭਿਉਂ ਕੇ ਖਾਂਦੇ ਹੋ ਤਾਂ ਦੁੱਗਣਾ ਫਾਇਦਾ ਮਿਲ ਸਕਦਾ ਹੈ। ਇਸ ਨਾਲ ਬੀਮਾਰੀਆਂ ਦੂਰ ਹੋ ਸਕਦੀਆਂ ਹਨ ਤੇ ਸਰੀਰ ਵੀ ਚੁਸਤ ਦਰੁਸਤ ਬਣ ਸਕਦਾ ਹੈ। ਅਖਰੋਟ ਵਿਚ ਐਂਟੀ ਆਕਸੀਡੈਂਟਸ, ਓਮੇਗਾ-3 ਫੈਟੀ ਐਸਿਡ ਭਰਪੂਰ ਪਾਏ ਜਾਂਦੇ ਹਨ ਜੋ ਬੇਹੱਦ ਲਾਭਕਾਰੀ ਮੰਨੇ ਗਏ ਹਨ। ਇਸ ਵਿਚ ਹੈਲਦੀ ਫੈਟ, ਪ੍ਰੋਟੀਨ, ਵਿਟਾਮਿਨ, ਖਣਿਜ ਵੀ ਪਾਏ ਜਾਂਦੇ ਹਨ, ਮਤਲਬ ਇਹ ਪੋਸ਼ਕ ਤੱਤਾਂ ਦਾ ਫੁੱਲ ਪੈਕੇਜ ਹੈ। ਇਸ ਨੂੰ ਖਾਣ ਨਾਲ ਦਿਲ ਦੀ ਸਿਹਤ ਤੋਂ ਲੈ ਕੇ ਪਾਚਣ ਤਤਰ ਤੱਕ ਸਹੀ ਬਣਿਆ ਰਹਿੰਦਾ ਹੈ।
ਦਿਲ ਹੈਲਦੀ ਬਣਾਏ
ਮਾਹਿਰਾਂ ਦਾ ਕਹਿਣਾ ਹੈ ਕਿ ਅਖਰੋਟ ਸਿਹਤ ਲਈ ਲਾਭਕਾਰੀ ਹੈ। ਇਸ ਨੂੰ ਭਿਉਂ ਕੇ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਰੈਗੂਲਰ ਤੌਰ ‘ਤੇ ਇਸ ਦਾ ਸੇਵਨ ਕਰਨ ਨਾਲ ਬੈੱਡ ਕੋਲੈਸਟ੍ਰਾਲ ਲੈਵਲ ਘੱਟ ਹੋ ਸਕਦਾ ਹੈ। ਅਖਰੋਟ ਵਿਚ ਮੌਜੂਦ ਪੋਸ਼ਕ ਤੱਤ ਬਲੱਡ ਵੈਸਲਸ ਨੂੰ ਫਾਇਦਾ ਪਹੁੰਚਾਉਣ ਦਾ ਕੰਮ ਕਰਦੇ ਹਨ।
ਪਾਚਣ ਤੰਤਰ ਵਿਚ ਸੁਧਾਰ
ਅਖਰੋਟ ਵਿਚ ਚੰਗੀ ਕੈਲੋਰੀ ਮਿਲਦੀ ਹੈ। ਰੈਗੂਲਰ ਤੌਰ ‘ਤੇ ਇਸ ਦਾ ਸੇਵਨ ਕਰਨ ਨਾਲ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ। ਪ੍ਰੋਟੀਨ, ਹੈਲਦੀ ਫੈਟ ਤੇ ਫਾਈਬਰ ਨਾਲ ਭਰਪੂਰ ਹੋਣ ਨਾਲ ਇਨ੍ਹਾਂ ਦੇ ਕਈ ਲਾਭ ਹੁੰਦੇ ਹਨ। ਜੇਕਰ ਇਨ੍ਹਾਂ ਨੂੰ ਭਿਉਂ ਕੇ ਖਾਧਾ ਜਾਵੇ ਤਾਂ ਪਾਚਣ ਸ਼ਕਤੀ ਬੇਹਤਰ ਹੁੰਦੀ ਹੈ।
ਫਿੱਟ ਰੱਖੇ ਬਰਕਰਾਰ
ਸੁਪਰਫੂਡ ਅਖਰੋਟ ਵਿਚ ਕਈ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦੀ ਪਾਵਰ ਹੈ। ਇਹ ਸਰੀਰ ਦੀ ਫਿਟਨੈੱਸ ਲਈ ਚੰਗਾ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਭਿਉਂ ਕੇ ਅਖਰੋਟ ਖਾਧੇ ਹੋ ਤਾਂ ਇਸ ਨਾਲ ਨਾ ਸਿਰਫ ਸਰੀਰ ਨੂੰ ਐਨਰਜੀ ਮਿਲਦੀ ਹੈ ਸਗੋਂ ਫਿਟਨੈੱਸ ਕਾਫੀ ਬੇਹਤਰ ਹੁੰਦੀ ਹੈ।
ਹੱਡੀਆਂ ਮਜ਼ਬੂਤ ਬਣਾਏ
ਅਖਰੋਟ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਐਕਸਪਰਟ ਜੋੜਾਂ ਦੇ ਦਰਦ ਵਿਚ ਇਸ ਨੂੰ ਖਾਣ ਦੀ ਸਲਾਹ ਦਿੰਦੇ ਹਨ। ਅਖਰੋਟ ਵਿਚ ਮੌਜੂਦ ਪੋਸ਼ਕ ਤੱਤ ਹੱਡੀਆਂ ਨੂੰ ਲੰਬੇ ਸਮੇਂ ਤੱਕ ਐਕਟਿਵ ਰੱਖਦੇ ਹਨ। ਇਸ ਨੂੰ ਭਿਉਂ ਕੇ ਖਾਣ ਨਾਲ ਕਈ ਗੁਣਾ ਲਾਭ ਵੱਧ ਜਾਂਦਾ ਹੈ।
ਐਲਰਜੀ ਖਤਮ ਕਰੇ
ਅਖਰੋਟ ਭਿਉਂ ਕੇ ਖਾਣ ਨਾਲ ਸਰੀਰ ਵਿਚ ਕਈ ਤਰ੍ਹਾਂ ਦੀ ਐਲਰਜੀ ਖਤਮ ਹੋ ਸਕਦੀ ਹੈ ਕਿਉਂਕਿ ਡਰਾਈ ਅਖਰੋਟ ਨੂੰ ਪਚਾ ਸਕਣਾ ਕਾਫੀ ਮੁਸ਼ਕਲ ਹੁੰਦਾ ਹੈ। ਅਜਿਹੇ ਵਿਚ ਐਲਰਜਿਕ ਰਿਐਕਸ਼ਨ ਹੋ ਸਕਦਾ ਹੈ। ਇਸ ਲਈ ਜਦੋਂ ਵੀ ਖਾਓ ਤੋਂ ਭਿਉਂ ਕੇ ਹੀ ਅਖਰੋਟ ਖਾਓ। ਇਸ ਨਾਲ ਕਈ ਚਮਤਕਾਰਿਕ ਲਾਭ ਮਿਲ ਸਕਦੇ ਹਨ।