Soaked walnuts benefits: ਸੁੱਕੇ ਮੇਵੇ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਇਮਿਊਨਿਟੀ ਵਧਾਉਂਣ ਦੇ ਨਾਲ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਰਹਿੰਦਾ ਹੈ। ਦੂਜੇ ਪਾਸੇ ਮਾਹਰਾਂ ਦੁਆਰਾ ਵੀ ਰੋਜ਼ਾਨਾ ਸਵੇਰੇ ਇੱਕ ਮੁੱਠੀ ਡ੍ਰਾਈ ਫਰੂਟਸ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਰੋਜ਼ਾਨਾ ਪਾਣੀ ‘ਚ ਸਿਰਫ਼ 2 ਅਖਰੋਟ ਭਿਓ ਕੇ ਖਾਣ ਨਾਲ ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ। ਜੀ ਹਾਂ, ਅਖਰੋਟ ‘ਚ ਕੈਲਸ਼ੀਅਮ, ਆਇਰਨ, ਪ੍ਰੋਟੀਨ, ਚਰਬੀ, ਫਾਈਬਰ, ਕਾਰਬੋਹਾਈਡਰੇਟ, ਪੋਟਾਸ਼ੀਅਮ, ਓਮੇਗਾ-3 ਫੈਟੀ ਐਸਿਡ, ਮੋਨੋਸੈਚੁਰੇਟਿਡ ਫੈਟੀ ਐਸਿਡ, ਫਾਸਫੋਰਸ, ਸੇਲੇਨੀਅਮ, ਜ਼ਿੰਕ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਸ ਦਾ ਸੇਵਨ ਸਿਹਤਮੰਦ ਸਿਹਤ ਨੂੰ ਬਣਾਈ ਰੱਖਣ ‘ਚ ਮਦਦ ਕਰਦਾ ਹੈ। ਸਭ ਤੋਂ ਪਹਿਲਾਂ ਇਕ ਕੌਲੀ ‘ਚ ਪਾਣੀ ਅਤੇ 2 ਅਖਰੋਟ ਰਾਤ ਭਰ ਭਿਓ ਦਿਓ। ਫਿਰ ਸਵੇਰੇ ਖਾਲੀ ਪੇਟ ਇਸਦਾ ਸੇਵਨ ਕਰੋ।
ਤਾਂ ਆਓ ਜਾਣਦੇ ਹਾਂ ਰੋਜ਼ਾਨਾ 2 ਭਿੱਜੇ ਹੋਏ ਅਖਰੋਟ ਖਾਣ ਦੇ ਫਾਇਦੇ…
ਕੈਂਸਰ ਤੋਂ ਬਚਾਅ: ਇਕ ਅਧਿਐਨ ਦੇ ਅਨੁਸਾਰ ਰੋਜ਼ਾਨਾ ਭਿੱਜੇ ਹੋਏ ਅਖਰੋਟ ਖਾਣ ਨਾਲ ਪ੍ਰੋਸਟੇਟ, ਬ੍ਰੈਸਟ ਅਤੇ ਕੋਲੋਰੇਟਲ ਵਰਗੇ ਕੈਂਸਰ ਤੋਂ ਬਚਾਅ ਰਹਿੰਦਾ ਹੈ। ਇਸ ‘ਚ ਮੌਜੂਦ ਪੌਲੀਫੇਨੋਲ ਈਲਾਗਿਟੇਨਿਨਜ਼ ਨਾਮਕ ਤੱਤ ਕੈਂਸਰ ਨਾਲ ਲੜਨ ‘ਚ ਸਹਾਇਤਾ ਕਰਦਾ ਹੈ। ਨਾਲ ਹੀ ਅਖਰੋਟ ‘ਚ ਮੌਜੂਦ ਐਂਟੀ-ਆਕਸੀਡੈਂਟ ਗੁਣ ਸਰੀਰ ‘ਚ ਕੈਂਸਰ ਸੈੱਲਾਂ ਨੂੰ ਵੱਧਣ ਤੋਂ ਰੋਕਦੇ ਹਨ। ਅਖਰੋਟ ‘ਚ ਓਮੇਗਾ-3 ਫੈਟੀ ਐਸਿਡ ਹੁੰਦੇ ਹਨ। ਇਹ ਸਰੀਰ ‘ਚ ਬੈਡ ਕੋਲੈਸਟ੍ਰੋਲ ਦੀ ਮਾਤਰਾ ਨੂੰ ਘਟਾਉਣ ਅਤੇ ਗੁੱਡ ਕੋਲੇਸਟ੍ਰੋਲ ਨੂੰ ਵਧਾਉਣ ‘ਚ ਸਹਾਇਤਾ ਕਰਦਾ ਹੈ। ਅਜਿਹੇ ‘ਚ ਭਿੱਜੇ ਹੋਏ ਅਖਰੋਟ ਦਾ ਸੇਵਨ ਕਰਨ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਨਾਲ ਹੀ ਹਾਰਟ ਅਟੈਕ ਆਉਣ ਅਤੇ ਹੋਰ ਦਿਲ ਨਾਲ ਸਬੰਧਤ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਤਣਾਅ ਹੋਵੇਗਾ ਦੂਰ: ਅਖਰੋਟ ‘ਚ ਓਮੇਗਾ-3 ਫੈਟੀ ਐਸਿਡ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਮੂਡ ਠੀਕ ਰਹਿੰਦਾ ਹੈ। ਦਿਮਾਗ ਵਧੀਆ ਕੰਮ ਕਰਦਾ ਹੈ। ਅਜਿਹੇ ‘ਚ ਇਹ ਤਣਾਅ ਨੂੰ ਘਟਾਉਣ ‘ਚ ਸਹਾਇਤਾ ਕਰਦਾ ਹੈ। ਮੈਮੋਰੀ ਪਾਵਰ ਵੀ ਤੇਜ਼ ਹੁੰਦੀ ਹੈ। ਅਕਸਰ ਜ਼ਿਆਦਾ ਮਸਾਲੇਦਾਰ ਅਤੇ ਤਲਿਆ ਹੋਇਆ ਭੋਜਨ ਖਾਣ ਨਾਲ ਪਾਚਨ ਤੰਤਰ ਹੌਲੀ ਹੋ ਜਾਂਦਾ ਹੈ। ਇਸ ਦੇ ਕਾਰਨ ਕਬਜ਼ ਅਤੇ ਪੇਟ ਦੀਆਂ ਹੋਰ ਪਰੇਸ਼ਾਨੀਆਂ ਸ਼ੁਰੂ ਹੋ ਜਾਂਦੀਆਂ ਹਨ। ਅਜਿਹੇ ‘ਚ ਭਿੱਜੇ ਹੋਏ ਅਖਰੋਟ ਖਾਣਾ ਲਾਭਕਾਰੀ ਹੈ। ਇਸ ‘ਚ ਫਾਈਬਰ ਅਤੇ ਹੋਰ ਪੋਸ਼ਕ ਤੱਤ ਹੋਣ ਨਾਲ ਪਾਚਨ ਕਿਰਿਆ ਤੇਜ਼ ਹੁੰਦੀ ਹੈ। ਅਜਿਹੇ ‘ਚ ਕਬਜ਼ ਤੋਂ ਛੁਟਕਾਰਾ ਮਿਲਣ ਨਾਲ ਪੇਟ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।
ਮਜ਼ਬੂਤ ਹੱਡੀਆਂ: ਅਖਰੋਟ ‘ਚ ਕੈਲਸ਼ੀਅਮ, ਪ੍ਰੋਟੀਨ ਆਦਿ ਉਚਿਤ ਤੱਤ ਅਤੇ ਅਲਫ਼ਾ-ਲਿਨੋਲੇਨਿਕ ਐਸਿਡ ਹੁੰਦਾ ਹੈ। ਅਜਿਹੇ ‘ਚ ਭਿੱਜੇ ਹੋਏ ਅਖਰੋਟ ਖਾਣ ਨਾਲ ਹੱਡੀਆਂ ਅਤੇ ਦੰਦ ਮਜ਼ਬੂਤ ਹੁੰਦੇ ਹਨ ਜੇਕਰ ਤੁਸੀਂ ਵੀ ਆਪਣੇ ਵੱਧਦੇ ਭਾਰ ਤੋਂ ਪਰੇਸ਼ਾਨ ਹੋ ਤਾਂ ਡੇਲੀ ਡਾਇਟ ‘ਚ ਭਿੱਜੇ ਹੋਏ ਅਖਰੋਟ ਨੂੰ ਸ਼ਾਮਲ ਕਰੋ। ਇਸ ‘ਚ ਕੈਲਸ਼ੀਅਮ, ਆਇਰਨ, ਪ੍ਰੋਟੀਨ ਆਦਿ ਵਰਗੇ ਉਚਿਤ ਤੱਤ ਹੁੰਦੇ ਹਨ। ਉੱਥੇ ਹੀ ਕੈਲੋਰੀ ਘੱਟ ਮਾਤਰਾ ‘ਚ ਪਾਈ ਜਾਂਦੀ ਹੈ। ਅਜਿਹੇ ‘ਚ ਭਾਰ ਕੰਟਰੋਲ ‘ਚ ਰਹਿੰਦਾ ਹੈ। ਭਿੱਜੇ ਹੋਏ ਅਖਰੋਟ ਦਾ ਸੇਵਨ ਕਰਨ ਨਾਲ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ। ਅਜਿਹੇ ‘ਚ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਰੋਜ਼ਾਨਾ ਕਰਨਾ ਚਾਹੀਦਾ ਹੈ।