Soil utensils water: ਗਰਮੀਆਂ ‘ਚ ਹਰ ਕੋਈ ਠੰਡੀਆਂ ਚੀਜ਼ਾਂ ਖਾਣਾ ਪਸੰਦ ਕਰਦਾ ਹੈ। ਤਾਂ ਜੋ ਠੰਡਕ ਮਹਿਸੂਸ ਹੋਵੇ। ਖ਼ਾਸ ਤੌਰ ‘ਤੇ ਲੋਕ ਫਰਿੱਜ ਦਾ ਪਾਣੀ ਪੀਂਦੇ ਹਨ। ਪਰ ਇਸ ਦਾ ਪਾਣੀ ਗਲਾ ਖ਼ਰਾਬ ਕਰਨ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਅਜਿਹੇ ‘ਚ ਮਿੱਟੀ ਦੇ ਘੜੇ ਦਾ ਪਾਣੀ ਪੀਣਾ ਲਾਭਦਾਇਕ ਹੁੰਦਾ ਹੈ। ਇਸ ‘ਚ ਵਿਟਾਮਿਨ, ਮਿਨਰਲਜ਼ ਅਤੇ ਹੋਰ ਪੌਸ਼ਟਿਕ ਤੱਤ ਹੋਣ ਨਾਲ ਇਮਿਊਨਿਟੀ ਹੋਣ ਨਾਲ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਤਾਂ ਆਓ ਜਾਣਦੇ ਹਾਂ ਘੜੇ ਦਾ ਪਾਣੀ ਪੀਣ ਦੇ ਫਾਇਦੇ…
ਇਮਿਊਨਿਟੀ ਵਧਾਵੇ: ਰੋਜ਼ਾਨਾ ਘੜੇ ਦਾ ਪਾਣੀ ਪੀਣ ਨਾਲ ਇਮਿਊਨਟੀ ਵਧਾਉਣ ‘ਚ ਮਦਦ ਮਿਲਦੀ ਹੈ। ਇਹ ਪਾਣੀ ‘ਚ ਮੌਜੂਦ ਅਸ਼ੁੱਧੀਆਂ ਨੂੰ ਸਾਫ ਕਰਕੇ ਸਰੀਰ ‘ਚ ਟੈਸਟੋਸਟੀਰੋਨ ਦੇ ਲੈਵਲ ਨੂੰ ਵਧਾਉਂਦਾ ਹੈ। ਅਜਿਹੇ ‘ਚ ਕੋਰੋਨਾ ਅਤੇ ਹੋਰ ਮੌਸਮੀ ਬਿਮਾਰੀਆਂ ਤੋਂ ਬਚਾਅ ਰਹੇਗਾ। ਘੜੇ ਦਾ ਪਾਣੀ ਪੀਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ। ਇਹ ਸਰੀਰ ‘ਚ ਖ਼ਰਾਬ ਕੋਲੇਸਟ੍ਰੋਲ ਨੂੰ ਘਟਾ ਕੇ ਚੰਗੇ ਕੋਲੈਸਟ੍ਰੋਲ ਨੂੰ ਵਧਾਉਣ ‘ਚ ਸਹਾਇਤਾ ਕਰਦਾ ਹੈ। ਅਜਿਹੇ ‘ਚ ਹਾਰਟ ਅਟੈਕ ਆਉਣ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।
ਲੂ ਤੋਂ ਬਚਾਅ: ਮਿੱਟੀ ਦੇ ਘੜੇ ‘ਚ ਪਾਣੀ ਰੱਖਣ ਨਾਲ ਇਸ ‘ਚ ਵਿਟਾਮਿਨ, ਖਣਿਜ ਅਤੇ ਮਿਨਰਲਜ਼ ਘੁਲ ਜਾਂਦੇ ਹਨ। ਇਸ ਨਾਲ ਸਰੀਰ ‘ਚ ਗਲੂਕੋਜ਼ ਲੈਵਲ ਨੂੰ ਬਣਾਈ ਰੱਖਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਲੂ ਤੋਂ ਬਚਾਅ ਰਹੇਗਾ। ਨਾਲ ਹੀ ਸਰੀਰ ‘ਚ ਮੌਜੂਦ ਗਰਮੀ ਦੂਰ ਹੋ ਕੇ ਠੰਡਕ ਮਹਿਸੂਸ ਹੁੰਦੀ ਹੈ। ਘੜੇ ਦਾ ਪਾਣੀ ਪੀਣ ਨਾਲ ਗੈਸ ਜਾਂ ਐਸਿਡਿਟੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਪੇਟ ਸਾਫ਼ ਕਰਨ ‘ਚ ਵੀ ਮਦਦ ਮਿਲਦੀ ਹੈ। ਮਿੱਟੀ ‘ਚ ਐਂਟੀ-ਇਨਫਲੇਮੇਟਰੀ, ਐਂਟੀ-ਬੈਕਟਰੀਅਲ ਗੁਣ ਹੁੰਦੇ ਹਨ। ਅਜਿਹੇ ‘ਚ ਘੜੇ ਦਾ ਪਾਣੀ ਪੀਣ ਨਾਲ ਸਰੀਰ ‘ਚ ਦਰਦ, ਸੋਜ ਅਤੇ ਏਂਠਨ ਤੋਂ ਰਾਹਤ ਮਿਲਦੀ ਹੈ। ਗਠੀਏ ਦੀ ਸਮੱਸਿਆ ‘ਚ ਇਹ ਵਿਸ਼ੇਸ਼ ਤੌਰ ‘ਤੇ ਲਾਭਕਾਰੀ ਹੈ।
ਖੂਨ ਵਧਾਵੇ: ਅਨੀਮੀਆ ਦੀ ਬਿਮਾਰੀ ਨਾਲ ਜੂਝ ਰਹੇ ਲੋਕਾਂ ਨੂੰ ਫਰਿੱਜ ਦੀ ਬਜਾਏ ਘੜੇ ਦਾ ਪਾਣੀ ਪੀਣਾ ਚਾਹੀਦਾ ਹੈ। ਦਰਅਸਲ ਮਿੱਟੀ ਆਇਰਨ ਨਾਲ ਭਰਪੂਰ ਹੁੰਦੀ ਹੈ। ਅਜਿਹੇ ‘ਚ ਇਸ ਦਾ ਪਾਣੀ ਪੀਣ ਨਾਲ ਸਰੀਰ ‘ਚ ਆਇਰਨ ਦੀ ਕਮੀ ਨੂੰ ਪੂਰਾ ਕਰਨ ‘ਚ ਮਦਦ ਮਿਲਦੀ ਹੈ। ਘੜੇ ਦਾ ਪਾਣੀ ਵਿਟਾਮਿਨ, ਖਣਿਜ ਅਤੇ ਹੋਰ ਜ਼ਰੂਰੀ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਦੇ ਪਾਣੀ ਦਾ ਸੇਵਨ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਅਜਿਹੇ ‘ਚ ਚਿਹਰਾ ਸਾਫ, ਨਿਖਰਾ ਅਤੇ ਗਲੋਇੰਗ ਨਜ਼ਰ ਆਉਂਦਾ ਹੈ। ਅੱਜ ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਦਾ ਕਹਿਰ ਹੈ। ਉੱਥੇ ਹੀ ਗਲੇ ‘ਚ ਖਰਾਸ਼ ਅਤੇ ਖ਼ਰਾਬ ਇਸ ਦੇ ਮੁੱਖ ਲੱਛਣਾਂ ‘ਚੋਂ ਇਕ ਹੈ। ਇਸ ਤੋਂ ਬਚਣ ਲਈ ਘੜੇ ਦਾ ਪਾਣੀ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਗਲੇ ਦੇ ਸੈੱਲਾਂ ਦੀ ਗਰਮੀ ਨੂੰ ਸਧਾਰਣ ਰੱਖਦਾ ਹੈ। ਨਾਲ ਹੀ ਗਲ਼ੇ ਦੇ ਗਲੈਂਡ ‘ਚ ਸੋਜ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।