ਛੋਟੇ ਬੱਚਿਆਂ ਨੂੰ ਅਕਸਰ 6 ਮਹੀਨੇ ਦਾ ਹੋਣ ਦੇ ਬਾਅਦ ਹੀ ਸਾਲਿਡ ਖਾਣਾ ਦੇਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਕੁਝ ਦਾਦੀ-ਨਾਨੀ ਬੱਚਿਆਂ 4 ਮਹੀਨੇ ਦੀ ਉਮਰ ਤੋਂ ਹੀ ਮਾਂ ਦੇ ਦੁੱਧ ਤੋਂ ਇਲਾਵਾ ਚੀਜ਼ਾਂ ਦੇਣੀਆਂ ਸ਼ੁਰੂ ਕਰ ਦਿੰਦੇ ਹਨ। ਬੱਚੇ ਦੇ ਵਿਕਾਸ ਲਈ ਠੋਸ ਖਾਣਾ ਬਹੁਤ ਜ਼ਰੂਰੀ ਹੈ ਪਰ ਇਹ ਕਦੋਂ ਦੇਣਾ ਹੈ, ਇਹ ਜਾਣਨਾ ਬਹੁਤ ਜ਼ਰੂਰੀ ਹੈ। ਜ਼ਰੂਰੀ ਨਹੀਂ ਕਿ ਤੁਸੀਂ 6 ਮਹੀਨੇ ਪੂਰੇ ਹੁੰਦੇ ਹੀ ਬੱਚੇ ਨੂੰ ਠੋਸ ਖਾਣਾ ਦੇਣਾ ਸ਼ੁਰੂ ਕਰ ਦਿਓ ਕਿਉਂਕਿ ਕਈ ਵਾਰ ਬੱਚੇ ਤਿਆਰ ਨਹੀਂ ਹੁੰਦੇ ਤੇ ਉਨ੍ਹਾਂ ਨੂੰ ਲੂਜ਼ ਮੋਸ਼ਨ ਵਰਗੀ ਸਮੱਸਿਆ ਹੋਣ ਲੱਗਦੀ ਹੈ। ਅਜਿਹੇ ਵਿਚ ਬੱਚਿਆਂ ਵਿਚ ਦਿਖ ਰਹੇ ਸਾਈਨ ਨੂੰ ਦੇਖ ਕੇ ਹੀ ਉਨ੍ਹਾਂ ਨੂੰ ਠੋਸ ਖਾਣਾ ਖੁਆਉਣਾ ਸ਼ੁਰੂ ਕਰੋ।
6 ਮਹੀਨੇ ਪੂਰੇ ਹੋਣ ਦੇ ਬਾਅਦ ਵੀ ਜੇਕਰ ਬੱਚਾ ਠੀਕ ਤਰ੍ਹਾਂ ਤੋਂ ਨਹੀਂ ਬੈਠਦਾ ਤਾਂ ਇਹ ਸਮਾਂ ਹੈ ਕਿ ਤੁਹਾਨੂੰ ਕੁਝ ਦਿਨ ਹੋਰ ਰੁਕਣਾ ਚਾਹੀਦਾ ਹੈ। ਧਿਆਨ ਦਿਓ ਕਿ ਜਦੋਂ ਬੱਚਾ ਕੁਰਸੀ ‘ਤੇ ਸਿੱਧਾ ਬੈਠਣ ਲੱਗੇ ਤਾਂ ਸਮਝ ਲਓ ਕਿ ਉਹ ਠੋਸ ਖਾਣਾ ਖਾਣ ਨੂੰ ਤਿਆਰ ਹੈ। ਖਾਣਾ ਖਾ ਕੇ ਸਿਹਤ ਨਾ ਵਿਗੜੇ ਇਸ ਲਈ ਇਹ ਧਿਆਨ ਦੇਣਾ ਜ਼ਰੂਰੀ ਹੈ ਕਿ ਬੱਚੇ ਸਹੀ ਤਰ੍ਹਾਂ ਬੈਠਣ ਲੱਗੇ।
ਸਿਰ ‘ਤੇ ਕੰਟਰੋਲ
ਕੁਝ ਬੱਚਿਆਂ ਦਾ ਸਿਰ ਸਥਿਰ ਨਹੀਂ ਹੋ ਪਾਉਂਦਾ। ਜੇਕਰ ਬੱਚੇ ਦਾ ਸਿਰ ਸਥਿਰ ਨਹੀਂ ਹੋ ਰਿਹਾ ਤਾਂ ਬੱਚੇ ਨੂੰ ਘੁਟਣ ਹੋ ਸਕਦੀ ਹੈ। ਜਦੋਂ ਸਿਰ ਸਥਿਰ ਹੋਵੇਗਾ ਤਾਂ ਉਨ੍ਹਾਂ ਨੂੰ ਖਾਣਾ ਠੀਕ ਤਰ੍ਹਾਂ ਤੋਂ ਨਿਗਲਣ ਵਿਚ ਮਦਦ ਮਿਲਦੀ ਹੈ।
ਜਦੋਂ ਚੀਜ਼ਾਂ ਨੂੰ ਚਬਾਏ ਬੱਚਾ
ਜੇਕਰ ਤੁਹਾਡਾ ਬੱਚਾ ਖਿਡੌਣਿਆਂ ਜਾਂ ਦੂਜੀਆਂ ਚੀਜ਼ਾਂ ਨੂੰ ਮੂੰਹ ਵਿਚ ਲੈਂਦਾ ਹੈ ਤੇ ਚਬਾਉਂਦਾ ਹੈ ਤਾਂ ਉਹ ਸੰਕੇਤ ਦੇ ਸਕਦਾ ਹੈ ਕਿ ਉਹ ਖਾਣਾ ਖਾਣ ਲਈ ਤਿਆਰ ਹਨ। ਤੁਸੀਂ ਬੱਚਿਆਂ ਨੂੰ ਚਬਾਉਣ ਲਈ ਖੀਰਾ ਤੇ ਗਾਜਰ ਦੇ ਸਕਦੇ ਹੋ। ਅਜਿਹਾ ਨਾਲ ਬੱਚਿਆਂ ਨੂੰ ਟੀਥਿੰਗ ਵਿਚ ਵੀ ਮਦਦ ਮਿਲਦੀ ਹੈ।