Stay health tips: ਤਿਉਹਾਰਾਂ ‘ਤੇ ਲੋਕ ਅਕਸਰ ਆਪਣੇ ਟੇਸਟ ਨੂੰ ਦੇਖਦੇ ਹੋਏ ਭਾਰੀ ਮਾਤਰਾ ਵਿੱਚ ਮਸਾਲੇਦਾਰ ਅਤੇ ਮਿੱਠੀਆ ਚੀਜ਼ਾਂ ਦਾ ਸੇਵਨ ਕਰ ਬੈਠਦੇ ਹਨ। ਅਜਿਹੇ ‘ਚ ਉਨ੍ਹਾਂ ਦੀ ਸਿਹਤ ਪ੍ਰਭਾਵਤ ਹੁੰਦੀ ਹੈ। ਖ਼ਾਸ ਤੌਰ ‘ਤੇ ਲੋਕਾਂ ਨੂੰ ਮੁੱਖ ਰੂਪ ਤੋਂ ਐਸਿਡਿਟੀ, ਸੋਜ ਅਤੇ ਸਿਰ ‘ਚ ਦਰਦ ਆਦਿ ਸਮੱਸਿਆਵਾਂ ਸਤਾਉਂਦੀਆਂ ਹਨ। ਮਾਹਰਾਂ ਦੇ ਅਨੁਸਾਰ ਇਸਦੇ ਪਿੱਛੇ ਦੇ 3 ਕਾਰਨ ਹਨ ਜ਼ਰੂਰਤ ਤੋਂ ਜ਼ਿਆਦਾ ਖਾਣਾ, ਸ਼ਰਾਬ ਦਾ ਸੇਵਨ ਅਤੇ ਜ਼ਿਆਦਾ ਦੇਰ ਤੱਕ ਕਸਰਤ ਕਰਨਾ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਸਮੱਸਿਆਵਾਂ ਤੋਂ ਬਚਣ ਦੇ ਤਰੀਕੇ…
ਜ਼ਰੂਰਤ ਤੋਂ ਜ਼ਿਆਦਾ ਖਾਣਾ: ਅਕਸਰ ਲੋਕ ਸੁਆਦ-ਸੁਆਦ ‘ਚ ਜ਼ਰੂਰਤ ਤੋਂ ਜ਼ਿਆਦਾ ਖਾ ਲੈਂਦੇ ਹਨ। ਅਜਿਹੇ ‘ਚ ਓਵਰ ਈਟਿੰਗ ਦੇ ਚਲਦੇ ਉਨ੍ਹਾਂ ਨੂੰ ਸਿਰ ਦਰਦ, ਐਸੀਡਿਟੀ ਹੋਣ ਦੀ ਸ਼ਿਕਾਇਤ ਹੁੰਦੀ ਹੈ। ਇਸੀ ਕਾਰਨ ਵਜ਼ਨ ਵਧਣ ਲੱਗਦਾ ਹੈ ਜੋ ਬਾਅਦ ਵਿਚ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਅਜਿਹੇ ‘ਚ ਇਸ ਤੋਂ ਇਸ ਤਰੀਕੇ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ।
- ਸਭ ਤੋਂ ਪਹਿਲਾਂ ਦਿਨ ਵਿਚ ਕਰੀਬ 8-10 ਗਲਾਸ ਪਾਣੀ ਪੀਓ। ਤਾਂ ਕਿ ਸਰੀਰ ਚੰਗੀ ਤਰ੍ਹਾਂ ਹਾਈਡਰੇਟ ਰਹੇ।
- ਮਸਾਲੇਦਾਰ ਅਤੇ ਖੰਡ ਨਾਲ ਯੁਕਤ ਚੀਜ਼ਾਂ ਦਾ ਸੇਵਨ ਘੱਟ ਕਰੋ। ਤੁਸੀਂ ਇਸ ਦੀ ਬਜਾਏ ਸ਼ੂਗਰ-ਫ੍ਰੀ ਮਿਠਾਈਆਂ ਖਾ ਸਕਦੇ ਹੋ।
- ਭੋਜਨ ਵਿਚ 3 ਤੋਂ ਵੱਧ ਚੀਜ਼ਾਂ ਦਾ ਸੇਵਨ ਨਾ ਕਰੋ। ਨਾਲ ਹੀ ਭੁੱਖ ਤੋਂ ਜ਼ਿਆਦਾ ਖਾਣ ਦੀ ਗਲਤੀ ਨਾ ਕਰੋ।
- ਭੋਜਨ ਨੂੰ ਇੱਕ ਜਗ੍ਹਾ ਬੈਠ ਕੇ ਚੰਗੀ ਤਰ੍ਹਾਂ ਚਬਾ ਕੇ ਖਾਓ।
- ਸਾਰੀਆਂ ਚੀਜ਼ਾਂ ਅਤੇ ਮਿਠਾਈਆਂ ਇੱਕ ਦਮ ਫਰੈਸ਼ ਹੀ ਖਾਓ। ਕੁੱਝ ਦਿਨ ਪੁਰਾਣੀ ਮਿਠਾਈਆਂ ਜਾਂ ਹੋਰ ਚੀਜ਼ਾਂ ਖਾਣ ਨਾਲ ਪਾਚਣ ਤੰਤਰ ਵਿਗੜਦਾ ਹੈ।
ਭਾਰੀ ਮਾਤਰਾ ‘ਚ ਅਲਕੋਹਲ ਦਾ ਸੇਵਨ: ਲੋਕ ਤਿਉਹਾਰਾਂ ਦੀ ਖੁਸ਼ੀ ਮਨਾਉਣ ਲਈ ਵੀ ਸ਼ਰਾਬ ਦਾ ਸੇਵਨ ਕਰਦੇ ਹਨ। ਇਹੀ ਬੁਰੀ ਆਦਤ ਲੀਵਰ ਨੂੰ ਖ਼ਰਾਬ ਕਰਨ ਦੇ ਨਾਲ-ਨਾਲ ਬਿਮਾਰੀਆਂ ਦਾ ਸ਼ਿਕਾਰ ਵੀ ਬਣਾਉਂਦੀ ਹੈ। ਅਜਿਹੇ ‘ਚ ਜੇ ਤੁਸੀਂ ਸ਼ਰਾਬ ਪੀਣੀ ਹੀ ਹੈ ਤਾਂ ਇਨ੍ਹਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖੋ।
- ਰਾਤ ਦੇ ਖਾਣੇ ਤੋਂ ਬਾਅਦ ਹੀ ਸ਼ਰਾਬ ਪੀਓ।
- 2 ਤੋਂ ਵੱਧ ਡਰਿੰਕ ਨਾ ਪੀਓ। ਨਾਲ ਹੀ ਦੋਨਾਂ ਡ੍ਰਿੰਕਸ ਦੇ ਵਿਚਕਾਰ 1 ਗਲਾਸ ਪਾਣੀ ਦਾ ਸੇਵਨ ਕਰੋ।
ਜ਼ਿਆਦਾ ਕਸਰਤ ਕਰਨ ਤੋਂ ਪਰਹੇਜ਼ ਕਰੋ: ਬਹੁਤ ਸਾਰੇ ਲੋਕ ਹੈਵੀ ਖਾਣਾ ਖਾਣ ਤੋਂ ਅਗਲੇ ਦਿਨ ਐਕਸਟਰਾ ਕਸਰਤ ਕਰਦੇ ਹਨ। ਪਰ ਇਸ ਨੂੰ ਕਰਨ ਦੀ ਬਜਾਏ ਆਪਣੇ ਰੁਟੀਨ ਨੂੰ ਆਮ ਰੱਖੋ। ਆਪਣੀ ਡੇਲੀ ਰੁਟੀਨ ਦੇ ਅਨੁਸਾਰ ਹੀ ਕਸਰਤ ਕਰੋ।
ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖੋ
- ਜੇ ਤੁਹਾਨੂੰ ਸਵੇਰੇ ਸਿਰ ਦਰਦ ਦੀ ਸਮੱਸਿਆ ਹੋਵੇ ਤਾਂ 1 ਗਲਾਸ ਪਾਣੀ ਪੀਓ। ਨਾਲ ਹੀ ਕੇਲਾ ਖਾਓ। ਇਹ ਸਿਰਦਰਦ ਅਤੇ ਭਾਰੀਪਣ ਦੂਰ ਕਰਨ ਵਿੱਚ ਸਹਾਇਤਾ ਕਰੇਗਾ।
- ਐਸੀਡਿਟੀ ਤੋਂ ਛੁਟਕਾਰਾ ਪਾਉਣ ਲਈ ਗੁਲਕੰਦ ਦਾ ਸੇਵਨ ਕਰੋ।