Stomach Cancer Symptoms: ਪੇਟ ਜਾਂ ਢਿੱਡ ਦਾ ਕੈਂਸਰ ਭਾਰਤ ਵਿਚ ਮੌਤ ਦਾ ਦੂਜਾ ਸਭ ਤੋਂ ਵੱਡਾ ਕਾਰਨ ਹੈ ਪਰ ਬਾਵਜੂਦ ਲੋਕ ਇਸ ਤੋਂ ਅਣਜਾਣ ਹਨ। ਰਿਪੋਰਟ ਦੇ ਅਨੁਸਾਰ ਭਾਰਤ ‘ਚ ਹਰ ਸਾਲ ਗੈਸਟ੍ਰਿਕ ਕੈਂਸਰ ਦੇ 50,000 ਨਵੇਂ ਮਾਮਲੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਵਿੱਚੋਂ 90-95% ਕੇਸ ਐਡੀਨੋਕਾਰਸਿਨੋਮਾ ਦੇ ਰੂਪ ਵਿੱਚ ਸਾਹਮਣੇ ਆਉਂਦੇ ਹਨ। ਇਸ ਕਿਸਮ ਦੇ ਕੈਂਸਰ ਦਾ ਇਲਾਜ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਖ਼ਾਸਕਰ ਜਦੋਂ ਬਿਮਾਰੀ ਦਾ ਆਖਰੀ ਪੜਾਅ ‘ਤੇ ਪਤਾ ਲਗਦਾ ਹੈ।
ਪੇਟ ਦੇ ਕੈਂਸਰ ਦੀਆਂ ਕਿਸਮਾਂ
- ਐਡੇਨੋਕਾਰਸਿਨੋਮਾ (adenocarcinoma) ਸਭ ਤੋਂ ਆਮ ਉਪ ਕਿਸਮਾਂ (90-95%)
- ਗੈਸਟ੍ਰੋਇੰਟੇਸਟਾਈਨਲ ਸਟਰੋਮਲ ਟਿਊਮਰ (GIST)
- ਨਿਊਰੋਏਂਡੋਕਰਾਇਨ ਟਿਊਮਰ (NET)
- ਲਿਮਫੋਮਾ
ਕਿੰਨਾ ਕਾਰਨਾਂ ਕਰਕੇ ਹੁੰਦਾ ਹੈ ਪੇਟ ਦੇ ਕੈਂਸਰ: ਇਹ ਪਾਚਨ ਤੰਤਰ ਦੇ ਅੰਦਰ ਕੈਂਸਰ ਸੈੱਲਾਂ ਦੇ ਵਾਧੇ ਕਾਰਨ ਹੁੰਦਾ ਹੈ ਜੋ ਅਨਕੰਟਰੋਲ ਹੋ ਕੇ ਟਿਊਮਰਾਂ ਦਾ ਰੂਪ ਲੈਂ ਲੈਂਦੀ ਹੈ ਅਤੇ ਹੌਲੀ -ਹੌਲੀ ਸਰੀਰ ਦੇ ਹੋਰ ਹਿੱਸਿਆਂ ਵਿਚ ਫੈਲਣਾ ਸ਼ੁਰੂ ਕਰਦੇ ਹਨ। ਇਸ ਦਾ ਕਾਰਨ…
- ਜੈਨੇਟਿਕ
- ਪੇਟ ਵਿਚ ਐਚ ਪਾਈਲੋਰੀ ਬੈਕਟੀਰੀਆ ਇੰਫੈਕਸ਼ਨ
- ਲਿੰਫੋਮਾ (lymphoma) ਕੈਂਸਰ
- ਪੈਪਟਿਕ ਅਲਸਰ ਜਾਂ ਕ੍ਰੋਨਿਕ ਐਟ੍ਰੋਫਿਕ ਗੈਸਟਰਾਈਟਸ
- ਪੇਟ ‘ਚ ਪੋਲਿਪਸ
- ਅਨੀਮੀਆ, ਜਾਂ ਵਿਟਾਮਿਨ ਬੀ 12 ਦੀ ਕਮੀ
- ਲੀ-ਫ੍ਰਮੇਨੀ ਸਿੰਡਰੋਮ (Li-Fraumeni syndrome)
- ਲਿੰਚ ਸਿੰਡਰੋਮ ਵੀ ਹੋ ਸਕਦਾ ਹੈ।
ਕਿੰਨਾ ਲੋਕਾਂ ਨੂੰ ਹੁੰਦਾ ਹੈ ਜ਼ਿਆਦਾ ਖ਼ਤਰਾ
- ਗਲਤ ਖਾਣਾ, ਮੋਟਾਪਾ, ਕਸਰਤ ਨਾ ਕਰਨਾ, ਤੰਬਾਕੂਨੋਸ਼ੀ, ਸ਼ਰਾਬ, ਮਾਸ ਅਤੇ ਮੱਛੀ ਦਾ ਜ਼ਿਆਦਾ ਸੇਵਨ, 50 ਸਾਲ ਜਾਂ ਇਸਤੋਂ ਵੱਧ ਉਮਰ ਦੇ ਲੋਕਾਂ ਨੂੰ ਜ਼ਿਆਦਾ ਖ਼ਤਰਾ ਹੁੰਦਾ ਹੈ।
- ਇਸ ਤੋਂ ਇਲਾਵਾ ਲੱਕੜ, ਕੋਲਾ, ਧਾਤ ਜਾਂ ਰਬੜ ਦੇ ਉਦਯੋਗਾਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ।
ਪੇਟ ਦੇ ਕੈਂਸਰ ਦੇ ਲੱਛਣ
- ਬਿਨਾਂ ਭੋਜਨ ਖਾਧੇ ਪੇਟ ਪੂਰਾ ਭਰਿਆ ਮਹਿਸੂਸ ਹੋਣਾ
- ਪੇਟ, ਪੱਸਲੀਆਂ ਅਤੇ ਛਾਤੀ ‘ਚ ਅਸਹਿ ਦਰਦ ਅਤੇ ਸੋਜ
- ਖਾਣਾ ਨਿਗਲਣ ‘ਚ ਪ੍ਰੇਸ਼ਾਨੀ ਅਤੇ ਵਾਰ-ਵਾਰ ਡਕਾਰ ਆਉਣਾ
- ਛਾਤੀ ‘ਚ ਗੰਭੀਰ ਜਲਣ
- ਪੇਟ ਫੁੱਲਿਆ ਹੋਇਆ ਮਹਿਸੂਸ ਹੋਣਾ
- ਬਦਹਜ਼ਮੀ, ਉਲਟੀ ਅਤੇ ਥਕਾਵਟ
- ਅਨੀਮੀਆ
- ਪੇਟ ‘ਚ ਗੱਠ ਵਾਂਗ ਮਹਿਸੂਸ ਹੋਣਾ
- ਕਾਲਾ ਜਾਂ ਰਕਤਯੁਕਤ ਮਲ
- ਅਚਾਨਕ ਭਾਰ ਘਟਣਾ
ਪੇਟ ਦੇ ਕੈਂਸਰ ਦੀ ਜਾਂਚ: ਡਾਕਟਰ ਕੈਂਸਰ ਦੀ ਸਟੇਜ ਦੇ ਹਿਸਾਬ ਨਾਲ ਲੈਪਰੋਸਕੋਪੀ (Laparoscopy), ਅਪਰ ਐਂਡੋਸਕੋਪੀ (Upper endoscopy), ਬਾਇਓਪਸੀ (biopsy), ਖੂਨ ਦੀ ਸੰਪੂਰਨ ਸੰਖਿਆ (complete blood count), ਜੈਨੇਟਿਕ ਟੈਸਟ (genetic tests), ਇਮੇਜਿੰਗ ਟੈਸਟ (imaging test), ਸੀਟੀ ਸਕੈਨ, ਪੋਜੀਟਰੋਨ ਐਮੀਸ਼ਨ ਟੋਮੋਗ੍ਰਾਫੀ, ਐਕਸ-ਰੇ ਦੁਆਰਾ ਇਸ ਦਾ ਪਤਾ ਲਗਾਉਂਦੇ ਹਨ। ਕੇ ਸਮੇਂ ਰਹਿੰਦੇ ਲੱਛਣਾਂ ਦਾ ਪਤਾ ਚਲ ਜਾਵੇ ਤਾਂ ਡਾਕਟਰ ਸਰਜਰੀ, ਰੇਡੀਏਸ਼ਨ ਥੈਰੇਪੀ, ਕੀਮੋਥੈਰੇਪੀ, ਇਮਿਊਨੋਥੈਰੇਪੀ, ਟੀਕੇ ਅਤੇ ਦਵਾਈ ਦਿੰਦੇ ਹਨ।
ਪੇਟ ਦੇ ਕੈਂਸਰ ਤੋਂ ਬਚਾਅ ਕਿਵੇਂ ਕਰੀਏ
- ਲਸਣ, ਪਿਆਜ਼, ਗਾਜਰ, ਬ੍ਰੋਕਲੀ, ਫੁੱਲ ਗੋਭੀ, ਦਾਲ ਅਤੇ ਫਲੀਆਂ ਦਾ ਸੇਵਨ ਕੈਂਸਰ ਸੈੱਲਾਂ ਨੂੰ ਵੱਧਣ ਤੋਂ ਰੋਕਦਾ ਹੈ ਜਿਸ ਨਾਲ ਤੁਸੀਂ ਪੇਟ ਦੇ ਕੈਂਸਰ ਤੋਂ ਬਚੇ ਰਹਿੰਦੇ ਹੋ।
- ਲੰਬੇ ਸਮੇਂ ਦੀ ਕਬਜ਼, ਐਸੀਡਿਟੀ ਦੀ ਸਮੱਸਿਆ ਵੀ ਇਸ ਕੈਂਸਰ ਨੂੰ ਜਨਮ ਦਿੰਦੀ ਹੈ ਇਸ ਲਈ ਇਸ ਦਾ ਤੁਰੰਤ ਇਲਾਜ ਕਰੋ।
- ਪਾਚਨ ਤੰਤਰ ਨੂੰ ਸਿਹਤਮੰਦ ਰੱਖੋ। ਇਸ ਦੇ ਲਈ ਸਿਹਤਮੰਦ ਭੋਜਨ ਖਾਓ ਅਤੇ ਵੱਧ ਤੋਂ ਵੱਧ ਪਾਣੀ ਪੀਓ ਤਾਂ ਜੋ ਸਰੀਰ ਡੀਟੌਕਸ ਹੋ ਸਕੇ।
- ਭਾਰ ਨੂੰ ਕੰਟਰੋਲ ‘ਚ ਰੱਖੋ ਅਤੇ ਵੱਧ ਤੋਂ ਵੱਧ ਸਰੀਰਕ ਗਤੀਵਿਧੀ ਕਰੋ। ਜਿੰਨਾ ਹੋ ਸਕੇ ਤਮਾਕੂਨੋਸ਼ੀ, ਸ਼ਰਾਬ, ਪ੍ਰੋਸੈਸਡ ਭੋਜਨ ਤੋਂ ਦੂਰ ਰਹੋ।