Stomach Clear health tips: ਗਲਤ ਖਾਣ-ਪੀਣ, ਅਨਿਯਮਿਤ ਲਾਈਫਸਟਾਈਲ ਦੇ ਚਲਦੇ ਅੱਜ ਕੱਲ੍ਹ ਪੇਟ ਦਰਦ, ਮਰੋੜ, ਲੂਜ਼ਮੋਸ਼ਨ, ਕਬਜ਼ ਵਰਗੀਆਂ ਸਮੱਸਿਆਵਾਂ ਆਮ ਹੋ ਗਈਆਂ ਹਨ। ਪੇਟ ਚੰਗੀ ਤਰ੍ਹਾਂ ਸਾਫ਼ ਨਾ ਹੋਣ ਕਾਰਨ ਵੀ ਦਿਨ ਭਰ ਬੇਚੈਨੀ ਰਹਿੰਦੀ ਹੈ। ਨਾਲ ਹੀ ਇਸ ਨਾਲ ਗੈਸ, ਬਦਹਜ਼ਮੀ ਅਤੇ ਪਾਚਨ ਤੰਤਰ ‘ਚ ਗੜਬੜੀ ਤੋਂ ਇਲਾਵਾ ਸਰੀਰ ‘ਚ ਕਈ ਗੰਭੀਰ ਸਮੱਸਿਆਵਾਂ ਹੋਣ ਲੱਗਦੀਆਂ ਹਨ ਇਸ ਲਈ ਪੇਟ ਨੂੰ ਸਾਫ ਰੱਖਣਾ ਬਹੁਤ ਜ਼ਰੂਰੀ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਾਂਗੇ, ਜਿਸ ਨਾਲ ਨਾ ਸਿਰਫ ਪੇਟ ਸਾਫ ਹੋਵੇਗਾ ਸਗੋਂ ਪਾਚਨ ਸੰਬੰਧੀ ਸਮੱਸਿਆਵਾਂ ਵੀ ਦੂਰ ਰਹਿਣਗੀਆਂ।
ਸਵੇਰੇ ਗਰਮ ਪਾਣੀ ਪੀਓ: ਪੇਟ ਸਾਫ ਕਰਨ ਲਈ ਸਵੇਰੇ ਟਾਇਲਟ ਜਾਣ ਤੋਂ ਲਗਭਗ 10 ਮਿੰਟ ਪਹਿਲਾਂ 1 ਗਲਾਸ ਕੋਸਾ ਪਾਣੀ ਪੀਓ। ਇਸ ਤੋਂ ਇਲਾਵਾ ਦਿਨ ‘ਚ ਘੱਟ ਤੋਂ ਘੱਟ 10-12 ਗਲਾਸ ਪਾਣੀ ਜ਼ਰੂਰ ਪੀਓ। ਇਸ ਨਾਲ ਪੇਟ ਸਾਫ ਹੋਵੇਗਾ ਅਤੇ ਡੀਹਾਈਡ੍ਰੇਸ਼ਨ ਨਹੀਂ ਹੋਵੇਗੀ।
ਨਿੰਬੂ ਦਾ ਰਸ: ਨਿੰਬੂ ‘ਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਪੇਟ ਅਤੇ ਪਾਚਨ ਲਈ ਫਾਇਦੇਮੰਦ ਹੁੰਦੇ ਹਨ। ਅਜਿਹੇ ‘ਚ ਜੇਕਰ ਤੁਹਾਨੂੰ ਵੀ ਪੇਟ ਦੀ ਸਮੱਸਿਆ ਹੈ ਤਾਂ 1 ਗਲਾਸ ਨਿੰਬੂ ਪਾਣੀ ਜ਼ਰੂਰ ਪੀਓ।
ਸ਼ਹਿਦ: ਰਾਤ ਨੂੰ ਸੌਣ ਤੋਂ ਪਹਿਲਾਂ ਕੋਸੇ ਪਾਣੀ ‘ਚ 1 ਚੱਮਚ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਸਵੇਰੇ ਪੇਟ ਚੰਗੀ ਤਰ੍ਹਾਂ ਸਾਫ਼ ਹੋ ਜਾਵੇਗਾ। ਸ਼ਹਿਦ ਨਾਲ ਤੁਹਾਨੂੰ ਚੰਗੀ ਨੀਂਦ ਵੀ ਆਵੇਗੀ।
ਦਹੀਂ ਅਤੇ ਛਾਛ: ਜਿਨ੍ਹਾਂ ਲੋਕਾਂ ਦਾ ਪੇਟ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ, ਉਨ੍ਹਾਂ ਨੂੰ ਦਹੀਂ ਅਤੇ ਛਾਛ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਦੇ ਲਈ ਲੰਚ ‘ਚ 1 ਗਲਾਸ ਛਾਛ ਪੀਓ ਜਾਂ ਦਹੀਂ ‘ਚ ਕਾਲੀ ਮਿਰਚ ਮਿਲਾ ਕੇ ਖਾਓ। ਇਸ ਨਾਲ ਪੇਟ ਚੰਗੀ ਤਰ੍ਹਾਂ ਸਾਫ ਹੋ ਜਾਵੇਗਾ।
ਸੋਡਾ ਪਾਣੀ ਲਓ: ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਗੁਣਗੁਣੇ ਪਾਣੀ ‘ਚ 1/2 ਚੱਮਚ ਸੋਡਾ ਮਿਲਾ ਕੇ ਪੀਓ। ਇਸ ਨਾਲ ਪੇਟ ਵੀ ਚੰਗੀ ਤਰ੍ਹਾਂ ਸਾਫ ਹੋ ਜਾਵੇਗਾ।
ਅਦਰਕ: ਪੇਟ ਦੀ ਸਫਾਈ ਲਈ ਅਦਰਕ ਇੱਕ ਸੁਪਰ ਫੂਡ ਹੈ। ਤੁਸੀਂ ਇਸ ਦੀ ਹਰਬਲ ਚਾਹ ਜਾਂ ਜੂਸ ਬਣਾ ਕੇ ਪੀ ਸਕਦੇ ਹੋ। ਇਸ ਤੋਂ ਇਲਾਵਾ ਸਵੇਰੇ ਉੱਠ ਕੇ ਇਕ ਗਿਲਾਸ ਕੋਸੇ ਪਾਣੀ ‘ਚ ਅਦਰਕ ਦਾ ਰਸ, ਸ਼ਹਿਦ ਮਿਲਾ ਕੇ ਪੀਣ ਨਾਲ ਵੀ ਪੇਟ ਸਾਫ ਹੁੰਦਾ ਹੈ।
ਸੇਬ ਦਾ ਸਿਰਕਾ: ਐਪਲ ਸਾਈਡਰ ਵਿਨੇਗਰ ਐਂਟੀਬਾਇਓਟਿਕ ਅਤੇ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ ਜੋ ਪੇਟ, ਕੋਲਨ ਅਤੇ ਅੰਤੜੀਆਂ ਨੂੰ ਸਾਫ਼ ਕਰਨ ‘ਚ ਮਦਦ ਕਰਦਾ ਹੈ। ਤੁਸੀਂ ਇਸ ਨੂੰ ਪਾਣੀ ‘ਚ ਮਿਲਾਕੇ ਲੈ ਸਕਦੇ ਹੋ ਜਾਂ ਸਲਾਦ ‘ਚ ਡ੍ਰੈਸਿੰਗ ਦੀ ਤਰ੍ਹਾਂ ਵੀ ਵਰਤ ਸਕਦੇ ਹੋ।