Street Food safety tips: ਆਨਲਾੱਕ 1 ਦੇ ਨਾਲ ਹੀ ਜ਼ਿੰਦਗੀ ਨੇ ਕੁਝ ਰਫ਼ਤਾਰ ਫੜੀ ਹੈ। ਸਰਕਾਰ ਨੇ ਵੀ ਕੁਝ ਦਿਸ਼ਾ-ਨਿਰਦੇਸ਼ਾਂ ਦੇ ਨਾਲ ਆਰਥਿਕ ਗਤੀਵਿਧੀਆਂ ਸ਼ੁਰੂ ਕਰਨ ਦੀ ਆਗਿਆ ਦੇ ਦਿੱਤੀ ਹੈ। ਇਸਦੇ ਨਾਲ ਹੀ ਸੜਕਾਂ ‘ਤੇ ਗੋਲ-ਗੱਪੇ, ਮੋਮੋਜ਼ ਜਿਹੇ ਸਟਰੀਟ ਫੂਡਸ ਦੇ ਠੇਲੇ ਜਾਂ ਸਟਾੱਲ ਨਜ਼ਰ ਆਉਣ ਲੱਗੇ ਹਨ ਅਤੇ ਉਨ੍ਹਾਂ ਦੀ ਵਿਕਰੀ ਵੀ ਹੋਣ ਲੱਗੀ ਹੈ। ਸਵਾਦ ਬਦਲਣ ਲਈ ਲੋਕ ਗੋਲ-ਗੱਪੇ, ਸਮੋਸੇ, ਚਾਟ ਖਾਣ ਤੋਂ ਪਰਹੇਜ਼ ਨਹੀਂ ਕਰਦੇ ਪਰ ਅਜਿਹੇ ਸਮੇਂ ‘ਚ ਜਦੋਂ ਹਸਪਤਾਲਾਂ ‘ਚ ਕੋਰੋਨਾ ਦੇ ਮਰੀਜ਼ਾਂ ਲਈ ਹੀ ਇਲਾਜ ਦੀਆਂ ਜ਼ਰੂਰੀ ਸੁਵਿਧਾਵਾਂ ਮਿਲਣੀਆਂ ਮੁਸ਼ਕਲ ਹੋ ਰਹੀਆਂ ਹਨ ਅਤੇ ਉਥੇ ਸੰਕ੍ਰਮਣ ਦਾ ਖ਼ਤਰਾ ਵੱਧ ਹੈ, ਸਾਨੂੰ ਸਿਹਤ ਨੂੰ ਲੈ ਕੇ ਵੱਧ ਤੋਂ ਵੱਧ ਅਲਰਟ ਰਹਿਣ ਦੀ ਲੋੜ ਹੈ ਤਾਂਕਿ ਬਿਮਾਰ ਹੋ ਕੇ ਹਸਪਤਾਲ ਨਾ ਜਾਣਾ ਪਵੇ।
ਜੇਕਰ ਤੁਸੀਂ ਵੀ ਸਟਰੀਟ ਫੂਡ ਦੇ ਸ਼ੌਕੀਨ ਹੋ ਤਾਂ ਕੁਝ ਗੱਲਾਂ ਦਾ ਧਿਆਨ ਰੱਖੋ ਤਾਂਕਿ ਬਿਮਾਰੀਆਂ ਅਤੇ ਸੰਕ੍ਰਮਣ ਤੋਂ ਸੁਰੱਖਿਅਤ ਰਹਿ ਸਕੋ। ਸਟਰੀਟ ਫੂਡ ਸੁਰੱਖਿਆ ਨਾਲ ਜੁੜੀਆਂ ਸਾਵਧਾਨੀਆਂ ਦਾ ਸੰਖੇਪ ‘ਚ ਜ਼ਿਕਰ ਵਿਸ਼ਵ ਸਿਹਤ ਸੰਗਠਨ ਨੇ ਆਪਣੀ ਰਿਪੋਰਟ ‘ਇਮੋਸ਼ਨਲ ਸੇਫਟੀ ਰਿਕਵਾਇਰਮੈਂਟਸ ਫਾਰ ਸਟਰੀਟ ਵੇਂਡਿਡ ਫੂਡਸ’ ‘ਚ ਵਿਸਥਾਰ ਨਾਲ ਕੀਤਾ ਗਿਆ।
ਸਾਫ਼-ਸਫ਼ਾਈ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ। ਸਿਰਫ਼ ਦਸਤਾਨੇ ਹੀ ਨਹੀਂ ਭੋਜਨ ਨੂੰ ਠੀਕ ਤਰ੍ਹਾਂ ਨਾਲ ਬਣਾਉਣਾ ਵੀ ਕਾਫੀ ਮਹੱਤਵਪੂਰਨ ਹੈ।
ਖਾਣਾ ਚੰਗੇ ਤਰੀਕੇ ਨਾਲ ਪਕਿਆ ਹੋਣਾ ਚਾਹੀਦਾ ਹੈ। ਕਈ ਵਾਰ ਭੋਜਨ ਸਹੀ ਤਰੀਕੇ ਨਾਲ ਬਣਿਆ ਨਹੀਂ ਹੁੰਦਾ ਇਸ ਲਈ ਉਹ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।
ਬਿਮਾਰੀ ਅਤੇ ਸੰਕ੍ਰਮਣ ਫੈਲਣ ਦਾ ਇਕ ਵੱਡਾ ਖ਼ਤਰਾ ਪ੍ਰਦੂਸ਼ਿਤ ਪਾਣੀ ਵੀ ਹੁੰਦਾ ਹੈ। ਜਿਨ੍ਹਾਂ ਭਾਂਡਿਆਂ ‘ਚ ਖਾਣਾ ਦਿੱਤਾ ਜਾ ਰਿਹਾ ਹੈ ਉਨ੍ਹਾਂ ਨੂੰ ਸਹੀ ਤੇ ਸ਼ੁੱਧ ਪਾਣੀ ਨਾਲ ਸਾਫ਼ ਕੀਤਾ ਜਾਣਾ ਚਾਹੀਦਾ ਹੈ।
ਗਰਮੀਆਂ ਦੇ ਦਿਨਾਂ ‘ਚ ਲੋਕ ਜੂਸ ਅਤੇ ਮੈਂਗੋ ਸ਼ੇਕ ਬੜੇ ਸ਼ੌਕ ਨਾਲ ਪੀਣਾ ਪਸੰਦ ਕਰਦੇ ਹਨ। ਪਰ ਇੱਕ ਗੱਲ ਦਾ ਧਿਆਨ ਰੱਖੋ ਕਿ ਤਾਜ਼ਾ ਜੂਸ ਹੀ ਪੀਓ, ਪਹਿਲਾਂ ਵਾਲਾ ਤਿਆਰ ਕਰਕੇ ਰੱਖਿਆ ਜੂਸ ਨਾ ਪੀਓ।
ਜੇਕਰ ਵਿਕਰੇਤਾ ਜੂਸ ‘ਚ ਬਰਫ਼ ਪਾ ਕੇ ਦੇਵੇ ਤਾਂ ਉਸਨੂੰ ਮਨ੍ਹਾ ਕਰ ਦਿਓ। ਦਰਅਸਲ ਬਰਫ਼ ਕਿਸ ਪਾਣੀ ‘ਚ ਜਮਾਈ ਗਈ ਹੈ, ਇਹ ਤੁਹਾਨੂੰ ਨਹੀਂ ਪਤਾ ਹੋਵੇਗਾ। ਐਕਸਪਰਟਸ ਸਰਦੀ-ਜੁਕਾਮ ਤੋਂ ਬਚਣ ਲਈ ਠੰਢੀਆਂ ਚੀਜ਼ਾਂ ਤੋਂ ਦੂਰ ਰਹਿਣ ਦੀ ਸਲਾਹ ਦਿੰਦੇ ਹਨ।
ਖਾਦ ਪਦਾਰਥ ਦਾ ਰੰਗ ਆਕਰਸ਼ਿਕ ਦਿਸੇ, ਇਸਦੇ ਚੱਕਰ ‘ਚ ਅਕਸਰ ਵਿਕਰੇਤਾ ਉਸ ‘ਚ ਫੂਡ ਕਲਰ ਮਿਲਾਉਂਦੇ ਹਨ, ਜੋ ਸਿਹਤ ਲਈ ਹਾਨੀਕਾਰਕ ਸਾਬਿਤ ਹੋ ਸਕਦੇ ਹਨ।
ਇਸ ਸਬੰਧ ‘ਚ ਨਿਰਧਾਰਿਤ ਨਿਯਮਾਂ ਦਾ ਕਿੰਨਾ ਪਾਲਣ ਕੀਤਾ ਗਿਆ ਹੈ, ਇਹ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ। ਇਸ ਲਈ ਅਜਿਹੇ ਖਾਦ ਪਦਾਰਥਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਫੂਡ ਕਲਰ ਬਣਾਉਣ ‘ਚ ਕੈਮੀਕਲਸ ਦਾ ਪ੍ਰਯੋਗ ਹੁੰਦਾ ਹੈ। ਇਸ ਲਈ ਇਨ੍ਹਾਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ।