Stress Free foods: ਕੋਰੋਨਾ ਦੇ ਕਾਰਨ ਜ਼ਿੰਦਗੀ ਮਾਨੋ ਰੁਕ ਸੀ ਗਈ ਹੈ। ਬਹੁਤ ਸਾਰੇ ਲੋਕ Lockdown ਦੌਰਾਨ ਡਿਪਰੈਸ਼ਨ ਤਣਾਅ ਦੇ ਸ਼ਿਕਾਰ ਹੋ ਗਏ ਹਨ ਕਿਉਂਕਿ ਕੋਰੋਨਾ ਜਿੱਥੇ ਸਿਹਤ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਉੱਥੇ ਹੀ ਕਿਤੇ ਨਾ ਕਿਤੇ ਇਸ ਦੇ ਚਲਦੇ ਲੋਕਾਂ ਦੀ ਆਰਥਿਕ ਸਥਿਤੀ ਵੀ ਖ਼ਰਾਬ ਹੋਈ ਹੈ ਪਰ ਸਿਹਤ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਉਹ ਕਹਿੰਦੇ ਹਨ ਕਿ ਜਾਨ ਹੈ ਤਾਂ ਜਹਾਨ ਹੈ ਤਾਂ ਸਭ ਤੋਂ ਪਹਿਲਾਂ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੈ। ਜੇ ਤੁਸੀਂ ਵੀ ਇਨ੍ਹਾਂ ਦਿਨਾਂ ਵਿੱਚ ਕੰਮ ਜਾਂ ਹੋਰ ਚੀਜ਼ਾਂ ਕਾਰਨ ਤਣਾਅ ਮਹਿਸੂਸ ਕਰਦੇ ਹੋ ਤਾਂ ਆਪਣੀ ਡਾਇਟ ਵਿੱਚ ਕੁਝ ਚੀਜ਼ਾਂ ਨੂੰ ਸ਼ਾਮਲ ਕਰਨਾ ਸ਼ੁਰੂ ਕਰੋ ਕਿਉਂਕਿ ਮਾਹਰਾਂ ਦੇ ਅਨੁਸਾਰ ਅਜਿਹੀਆਂ ਬਹੁਤ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਹਨ ਜੋ ਤੁਹਾਡੇ ਮੂਡ ਨੂੰ ਸ਼ਾਂਤ ਰੱਖਦੀਆਂ ਹਨ ਅਤੇ ਮਨ ਨੂੰ ਸ਼ਾਂਤੀ ਪ੍ਰਦਾਨ ਕਰਦੀਆਂ ਹਨ। ਤਾਂ ਆਓ ਅਸੀਂ ਤੁਹਾਨੂੰ ਇਸ ਬਾਰੇ ਦੱਸਦੇ ਹਾਂ।
ਡਾਰਕ ਚਾਕਲੇਟ: ਡਾਰਕ ਚਾਕਲੇਟ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰੀ ਹੁੰਦੀ ਹੈ। ਇਸ ਦੇ ਸੇਵਨ ਨਾਲ ਮੂਡ ਵਧੀਆ ਹੋਣ ਦੇ ਕਾਰਨ ਸਿਹਤ ਅਤੇ ਸਕਿਨ ਨੂੰ ਤੰਦਰੁਸਤ ਰੱਖਣ ਵਿੱਚ ਸਹਾਇਤਾ ਕਰਦਾ ਹੈ। ਇਸ ਵਿਚ ਲਗਭਗ 70 ਪ੍ਰਤੀਸ਼ਤ ਕੋਕੋ ਪਾਇਆ ਜਾਂਦਾ ਹੈ। ਅਜਿਹੇ ‘ਚ ਇਸ ਨੂੰ ਇੱਕ ਵਧੀਆ ਮੂਡ ਬੂਸਟਰ ਮੰਨਿਆ ਜਾਂਦਾ ਹੈ। ਡਾਰਕ ਚਾਕਲੇਟ ਵਿਚ ਚੀਨੀ ਦੀ ਮਾਤਰਾ ਵੀ ਘੱਟ ਹੋਣ ਕਰਕੇ ਇਹ ਸ਼ੂਗਰ ਨੂੰ ਕੰਟਰੋਲ ਕਰਨ ਦੇ ਨਾਲ ਦਿਲ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੀ ਹੈ। ਇਹ ਤਣਾਅ ਨੂੰ ਘਟਾਉਂਦੀ ਹੈ ਅਤੇ ਖੁਸ਼ਹਾਲੀ ਦਿੰਦੀ ਹੈ।
ਵਿਟਾਮਿਨ ਡੀ: ਵਿਟਾਮਿਨ ਡੀ ਦੀ ਕਮੀ ਨਾਲ ਵੀ ਸਰੀਰ ਦੇ ਨਾਲ ਮੂਡ ‘ਚ ਵੀ ਬਦਲਾਅ ਆਉਂਦਾ ਹੈ। ਵਿਅਕਤੀ ਦਾ ਦਿਮਾਗ ਸਹੀ ਤਰ੍ਹਾਂ ਕੰਮ ਨਾ ਕਰਨ ਕਾਰਨ ਤਣਾਅ ਅਤੇ ਸਟ੍ਰੈੱਸ ਵਧਦਾ ਹੈ। ਅਜਿਹੇ ‘ਚ ਵਿਟਾਮਿਨ ਡੀ ਨਾਲ ਭਰਪੂਰ ਚੀਜ਼ਾਂ ਦਾ ਰੋਜ਼ਾਨਾ ਸੇਵਨ ਕਰਨਾ ਚਾਹੀਦਾ ਹੈ। ਇਸ ਦੇ ਲਈ ਤੁਹਾਨੂੰ ਆਪਣੀ ਰੋਜ਼ਾਨਾ ਖੁਰਾਕ ਵਿੱਚ ਓਟਮੀਲ, ਡੇਅਰੀ ਪ੍ਰੋਡਕਟਸ, ਮੱਛੀ, ਡ੍ਰਾਈ ਫਰੂਟਸ, ਸੰਤਰੇ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਦਿਮਾਗ ਵਿਚ ਸੇਰੋਟੋਨਿਨ ਦੇ ਪੱਧਰ ਨੂੰ ਕੰਟਰੋਲ ‘ਚ ਰੱਖਣ ਵਿਚ ਸਹਾਇਤਾ ਕਰਦਾ ਹੈ। ਅਜਿਹੇ ਵਿਚ ਵਿਅਕਤੀ ਦਾ ਮੂਡ ਸਹੀ ਰਹਿੰਦਾ ਹੈ। ਨਾਲ ਹੀ ਤਣਾਅ ਅਤੇ ਚਿੰਤਾ ਦੂਰ ਕਰਨ ਵਿੱਚ ਵੀ ਸਹਾਇਤਾ ਕਰਦਾ ਹੈ।
ਓਮੇਗਾ 3: ਓਮੇਗਾ 3 ਫੈਟੀ ਐਸਿਡ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਸਰੀਰ ਵਿੱਚ ਲਚਕ ਅਤੇ ਬਲੱਡ ਸਰਕੂਲੇਸ਼ਨ ਨੂੰ ਸਹੀ ਢੰਗ ਨਾਲ ਕਰਨ ਵਿੱਚ ਸਹਾਇਤਾ ਕਰਦਾ ਹੈ। ਰੋਜ਼ਾਨਾ ਔਰਤਾਂ ਨੂੰ ਲਗਭਗ 1.1 ਗ੍ਰਾਮ ਅਤੇ ਮਰਦਾਂ ਨੂੰ 1.6 ਗ੍ਰਾਮ ਓਮੇਗਾ 3 ਦਾ ਸੇਵਨ ਕਰਨਾ ਚਾਹੀਦਾ ਹੈ। ਇਸਦਾ ਜ਼ਿਆਦਾ ਮਾਤਰਾ ਵਿਚ ਸੇਵਨ ਕਰਨਾ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਵਿਚ ਸਹਾਇਤਾ ਕਰਦਾ ਹੈ। ਇਸਦੇ ਨਾਲ ਹੀ ਓਮੇਗਾ ਰਿਟ ਫੂਡਜ਼ ਜਿਵੇਂ ਮੱਛੀ, ਨਟਸ, ਚਿਆ ਸੀਡਜ਼, ਫਲੈਕਸ ਸੀਡਜ਼ ਆਦਿ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਸੈੱਲਾਂ ਦਾ ਵਧੀਆ ਗਠਨ ਹੁੰਦਾ ਹੈ। ਸਕਿਨ ਅਤੇ ਵਾਲਾਂ ਨੂੰ ਚੰਗਾ ਪੋਸ਼ਣ ਵੀ ਮਿਲਦਾ ਹੈ। ਅਜਿਹੇ ‘ਚ ਇਹ ਸਰੀਰ ਅਤੇ ਸਕਿਨ ਨੂੰ ਤੰਦਰੁਸਤ ਰੱਖਦਾ ਹੈ ਅਤੇ ਮੂਡ ਨੂੰ ਸੁਧਾਰਨ ਵਿਚ ਵੀ ਮਦਦ ਕਰਦਾ ਹੈ। ਜੇ ਤੁਸੀਂ ਇਨ੍ਹਾਂ ਕੁਦਰਤੀ ਚੀਜ਼ਾਂ ਦਾ ਸੇਵਨ ਕਰਕੇ ਓਮੇਗਾ 3 ਨਹੀਂ ਖਾਣਾ ਚਾਹੁੰਦੇ ਤਾਂ ਤੁਸੀਂ ਇਸ ਦੀ ਬਜਾਏ ਸਪਲੀਮੈਂਟ ਵੀ ਲੈ ਸਕਦੇ ਹੋ। ਪਰ ਇਸ ਦੇ ਲਈ ਡਾਕਟਰ ਦੀ ਸਲਾਹ ਲਓ।
ਹਰੀਆਂ ਪੱਤੇਦਾਰ ਸਬਜ਼ੀਆਂ: ਹਰੀਆਂ ਪੱਤੇਦਾਰ ਸਬਜ਼ੀਆਂ ਵਿਟਾਮਿਨ, ਕੈਲਸ਼ੀਅਮ, ਫੋਲਿਕ ਐਸਿਡ, ਮੈਗਨੀਸ਼ੀਅਮ, ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੀਆਂ ਹਨ। ਹਰ ਰੋਜ਼ ਇਨ੍ਹਾਂ ਦਾ ਸੇਵਨ ਕਰਨ ਨਾਲ ਦਿਮਾਗ ਨੂੰ ਸਹੀ ਪੋਸ਼ਣ ਮਿਲਦਾ ਹੈ। ਇਸ ਤਰੀਕੇ ਨਾਲ ਦਿਮਾਗ ਵਧੀਆ ਕੰਮ ਕਰਦਾ ਹੈ। ਇਸ ਤਰ੍ਹਾਂ ਵਿਅਕਤੀ ਦੇ ਡਿਪਰੈਸ਼ਨ ਵਿਚ ਜਾਣ ਦਾ ਖ਼ਤਰਾ ਕਈ ਗੁਣਾ ਘੱਟ ਹੁੰਦਾ ਹੈ।