Stretch Marks remove tips: ਸਰੀਰ ‘ਤੇ ਪਏ ਸਟ੍ਰੈਚ ਦੇ ਨਿਸ਼ਾਨ ਸੁੰਦਰਤਾ ਨੂੰ ਖਰਾਬ ਕਰਨ ਦਾ ਕੰਮ ਕਰਦੇ ਹਨ। ਇਹ ਨਿਸ਼ਾਨ ਆਮ ਤੌਰ ‘ਤੇ ਪੇਟ, ਪੱਟਾਂ, ਬਾਹਾਂ ਦੇ ਆਲੇ-ਦੁਆਲੇ ਹੁੰਦੇ ਹਨ। ਜ਼ਿਆਦਾਤਰ ਇਹ ਪ੍ਰੈਗਨੈਂਸੀ ਤੋਂ ਬਾਅਦ ਔਰਤਾਂ ‘ਚ ਦੇਖਣ ਨੂੰ ਮਿਲਦੇ ਹਨ। ਇਸ ਤੋਂ ਇਲਾਵਾ ਭਾਰ ਘਟਾਉਣ ਕਾਰਨ ਵੀ ਅਜਿਹੇ ਨਿਸ਼ਾਨ ਨਜ਼ਰ ਆਉਣ ਲੱਗਦੇ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਵੈਸੇ ਬਾਜ਼ਾਰ ‘ਚ ਕਈ ਤਰ੍ਹਾਂ ਦੇ ਪ੍ਰੋਡਕਟਸ ਮਿਲਦੇ ਹਨ। ਹਾਲਾਂਕਿ ਇਨ੍ਹਾਂ ‘ਚ ਕੈਮੀਕਲ ਹੋਣ ਕਾਰਨ ਸਾਈਡ ਇਫੈਕਟ ਹੋਣ ਦਾ ਖਤਰਾ ਰਹਿੰਦਾ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਸਟ੍ਰੈਚ ਮਾਰਕਸ ਨੂੰ ਦੂਰ ਕਰਨ ਦੇ ਕੁਝ ਦੇਸੀ ਅਤੇ ਕਾਰਗਰ ਤਰੀਕੇ ਦੱਸਦੇ ਹਾਂ।
ਖੰਡ ਅਤੇ ਨਾਰੀਅਲ ਦਾ ਤੇਲ ਲਗਾਓ: ਜੇਕਰ ਤੁਸੀਂ ਸਕਿਨ ‘ਤੇ ਪਏ ਸਟ੍ਰੈਚ ਮਾਰਕਸ ਤੋਂ ਪਰੇਸ਼ਾਨ ਹੋ ਤਾਂ ਇਸ ਨੂੰ ਘੱਟ ਕਰਨ ਲਈ ਤੁਸੀਂ ਨੈਚੂਰਲ ਸਕਰੱਬ ਲਗਾ ਸਕਦੇ ਹੋ। ਇਸ ਨਾਲ ਸਟ੍ਰੈਚ ਮਾਰਕਸ ਦੇ ਨਿਸ਼ਾਨ ਘੱਟ ਹੋ ਕੇ ਸਕਿਨ ਦੀ ਰੰਗਤ ਸਾਫ਼ ਹੋਣ ‘ਚ ਮਦਦ ਮਿਲੇਗੀ। ਇਸਦੇ ਲਈ ਇੱਕ ਕੌਲੀ ‘ਚ 1/2 ਚੱਮਚ ਬਦਾਮ ਪਾਊਡਰ, 1-1 ਚੱਮਚ ਖੰਡ ਅਤੇ ਨਾਰੀਅਲ ਤੇਲ ਮਿਲਾਓ। ਤਿਆਰ ਪੇਸਟ ਨੂੰ ਪ੍ਰਭਾਵਿਤ ਥਾਂ ‘ਤੇ ਸਕਰੱਬ ਕਰਦੇ ਹੋਏ ਲਗਾਓ। 5 ਮਿੰਟ ਤੱਕ ਮਸਾਜ ਕਰਨ ਤੋਂ ਬਾਅਦ ਇਸ ਨੂੰ 10 ਮਿੰਟ ਤੱਕ ਲੱਗਾ ਰਹਿਣ ਦਿਓ। ਬਾਅਦ ‘ਚ ਇਸ ਨੂੰ ਗਿੱਲੇ ਕੱਪੜੇ ਨਾਲ ਸਾਫ਼ ਕਰ ਲਓ। ਹਫ਼ਤੇ ‘ਚ 2 ਵਾਰ ਇਸ ਨੁਸਖ਼ੇ ਨੂੰ ਅਪਣਾਓ। ਕੁਝ ਹੀ ਦਿਨਾਂ ‘ਚ ਤੁਹਾਨੂੰ ਫਰਕ ਮਹਿਸੂਸ ਹੋਵੇਗਾ।
ਨਿੰਬੂ ਦੇ ਛਿਲਕੇ ਦੇ ਪਾਊਡਰ ਦੀ ਕਰੋ ਵਰਤੋਂ: ਨਿੰਬੂ ਦੇ ਛਿਲਕੇ ਦਾ ਪਾਊਡਰ ਵੀ ਸਕਿਨ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਸਕਰਬ ਬਣਾ ਕੇ ਸਟ੍ਰੈਚ ਮਾਰਕਸ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਦੇ ਲਈ ਇੱਕ ਕੌਲੀ ‘ਚ 1 ਚੱਮਚ ਨਿੰਬੂ ਦੇ ਛਿਲਕੇ ਦਾ ਪਾਊਡਰ ਅਤੇ ਜ਼ਰੂਰਤ ਅਨੁਸਾਰ ਸ਼ਹਿਦ ਮਿਲਾਓ। ਤਿਆਰ ਸਕਰਬ ਨੂੰ ਹਲਕੇ ਹੱਥਾਂ ਨਾਲ ਪ੍ਰਭਾਵਿਤ ਥਾਂ ‘ਤੇ ਲਗਾਕੇ ਮਸਾਜ ਕਰੋ। 5 ਮਿੰਟ ਤੱਕ ਸਕ੍ਰਬਿੰਗ ਤੋਂ ਬਾਅਦ ਇਸ ਨੂੰ ਗਿੱਲੇ ਕੱਪੜੇ ਨਾਲ ਸਾਫ਼ ਕਰ ਲਓ।
ਆਲੂ ਦੀ ਕਰੋ ਵਰਤੋਂ: ਆਲੂ ‘ਚ ਬਲੀਚਿੰਗ ਗੁਣ ਹੁੰਦੇ ਹਨ। ਇਸ ਦੀ ਵਰਤੋਂ ਕਰਨ ਨਾਲ ਸਟ੍ਰੈੱਚ ਮਾਰਕਸ ਦੂਰ ਹੋ ਕੇ ਸਕਿਨ ਦੀ ਰੰਗਤ ਨਿਖ਼ਰਨ ‘ਚ ਮਦਦ ਮਿਲੇਗੀ। ਇਸਦੇ ਲਈ ਇੱਕ ਕੌਲੀ ‘ਚ 1-1 ਚੱਮਚ ਆਲੂ ਦਾ ਰਸ ਅਤੇ ਐਲੋਵੇਰਾ ਜੈੱਲ ਮਿਲਾਓ। ਤਿਆਰ ਮਿਸ਼ਰਣ ਨੂੰ ਪ੍ਰਭਾਵਿਤ ਥਾਂ ‘ਤੇ ਮਸਾਜ ਕਰਦੇ ਹੋਏ ਲਗਾਓ। ਇਸ ਨੂੰ 1 ਘੰਟਾ ਜਾਂ ਰਾਤ ਭਰ ਲੱਗਿਆ ਰਹਿਣ ਦਿਓ। ਬਾਅਦ ‘ਚ ਇਸ ਨੂੰ ਗਿੱਲੇ ਕੱਪੜੇ ਨਾਲ ਪੂੰਝ ਲਓ। ਲਗਾਤਾਰ ਕੁਝ ਦਿਨ ਅਜਿਹਾ ਕਰਨ ਨਾਲ ਸਟ੍ਰੈਚ ਮਾਰਕਸ ਹਲਕੇ ਹੋਣ ਲੱਗ ਜਾਣਗੇ।
ਕੈਸਟਰ ਆਇਲ ਨਾਲ ਕਰੋ ਮਸਾਜ: ਕੈਸਟਰ ਆਇਲ ਨਾਲ ਪ੍ਰਭਾਵਿਤ ਥਾਂ ‘ਤੇ ਮਸਾਜ ਕਰਨ ਨਾਲ ਸਟ੍ਰੈੱਚ ਮਾਰਕਸ ਤੋਂ ਛੁਟਕਾਰਾ ਮਿਲ ਸਕਦਾ ਹੈ। ਇਸ ਦੇ ਲਈ ਕੋਸੇ ਕੈਸਟਰ ਆਇਲ ਦੀਆਂ ਕੁਝ ਬੂੰਦਾਂ ਲੈ ਕੇ ਸਟ੍ਰੈੱਚ ਮਾਰਕਸ ‘ਤੇ ਮਸਾਜ ਕਰੋ। ਇਸ ਨੂੰ ਰਾਤ ਭਰ ਲੱਗਿਆ ਰਹਿਣ ਦਿਓ। ਅਗਲੀ ਸਵੇਰ ਨਹਾ ਲਵੋ। ਕੁਝ ਦਿਨ ਲਗਾਤਾਰ ਇਸ ਨੁਸਖ਼ੇ ਨੂੰ ਅਪਣਾਉਣ ਨਾਲ ਤੁਹਾਨੂੰ ਫਰਕ ਮਹਿਸੂਸ ਹੋਵੇਗਾ। ਇਸ ਤੋਂ ਇਲਾਵਾ ਇਸ ਨਾਲ ਸਕਿਨ ਟੋਨ ਲਾਈਟ ਹੋਣ ‘ਚ ਮਦਦ ਮਿਲੇਗੀ। ਤੁਸੀਂ ਇਸ ਦੀ ਜਗ੍ਹਾ ਜੈਤੂਨ ਦੇ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ।
ਰੈਟਿਨੋਲ ਕਰੀਮ ਲਗਾਓ: ਤੁਸੀਂ ਸਟ੍ਰੈੱਚ ਮਾਰਕਸ ਰੀਮੂਵ ਕਰਨ ਲਈ ਰੈਟਿਨੋਲ ਕਰੀਮ ਲਗਾ ਸਕਦੇ ਹੋ। ਇਸ ‘ਚ ਮੌਜੂਦ ਵਿਟਾਮਿਨ ਸੀ ਸਟ੍ਰੈਚ ਮਾਰਕ ਨੂੰ ਦੂਰ ਕਰਨ ‘ਚ ਕਾਰਗਰ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਡੇਅਰੀ ਪ੍ਰੋਡਕਟਸ ਅਤੇ ਮੱਛੀ ਦਾ ਤੇਲ ਵੀ ਰੈਟਿਨਲ ਦੇ ਚੰਗੇ ਸਰੋਤ ਹੁੰਦੇ ਹਨ। ਅਜਿਹੇ ‘ਚ ਤੁਸੀਂ ਇਸਨੂੰ ਆਪਣੀ ਰੋਜ਼ਾਨਾ ਰੁਟੀਨ ‘ਚ ਸ਼ਾਮਲ ਕਰ ਸਕਦੇ ਹੋ।