Strong Bone Health tips: ਕਈ ਲੋਕਾਂ ਨੂੰ ਉਮਰ ਤੋਂ ਪਹਿਲਾਂ ਹੀ ਹੱਡੀਆਂ ‘ਚ ਕਮਜ਼ੋਰੀ ਦੀ ਸ਼ਿਕਾਇਤ ਹੋਣ ਲੱਗਦੀ ਹੈ। ਇਸ ਦਾ ਕਾਰਨ ਗਲਤ ਲਾਈਫਸਟਾਈਲ ਅਤੇ ਭੋਜਨ ਮੰਨਿਆ ਜਾਂਦਾ ਹੈ। ਜੇਕਰ ਸਮੇਂ ਸਿਰ ਇਸ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਹੱਡੀਆਂ ‘ਚ ਆਵਾਜ਼ ਆਉਣ ਲੱਗਦੀ ਹੈ। ਇਸ ਕਾਰਨ ਵਿਅਕਤੀ ਨੂੰ ਚੱਲਣ-ਫਿਰਨ ‘ਚ ਵੀ ਪਰੇਸ਼ਾਨੀ ਹੋਣ ਲੱਗਦੀ ਹੈ। ਆਓ ਅੱਜ ਅਸੀਂ ਤੁਹਾਨੂੰ ਕਮਜ਼ੋਰ ਹੱਡੀਆਂ ਦੇ ਕੁਝ ਕਾਰਨ ਦੱਸਦੇ ਹਾਂ ਤਾਂ ਜੋ ਤੁਸੀਂ ਸਮੇਂ ਤੋਂ ਪਹਿਲਾਂ ਇਨ੍ਹਾਂ ਆਦਤਾਂ ਨੂੰ ਬਦਲ ਲਓ।
ਆਲਸੀ ਹੋਣਾ: ਆਲਸੀ ਹੋਣ ਕਰਕੇ ਲੋਕ ਘੰਟਿਆਂ ਤੱਕ ਬੈਠੇ ਰਹਿੰਦੇ ਹਨ। ਅਜਿਹੇ ‘ਚ ਹੱਡੀਆਂ ਦੀ ਮੂਵਮੈਂਟ ਘੱਟ ਹੁੰਦੀ ਹੈ। ਇਸ ਕਾਰਨ ਹੱਡੀਆਂ ‘ਚ ਕਮਜ਼ੋਰੀ ਆਉਣ ਲੱਗਦੀ ਹੈ। ਅਜਿਹੇ ‘ਚ ਹੈਲਥੀ ਹੱਡੀਆਂ ਲਈ ਆਪਣੇ ਆਲਸ ਨੂੰ ਦੂਰ ਕਰਕੇ ਸਰੀਰਕ ਕੰਮ ਕਰੋ। ਇਸ ਨਾਲ ਤੁਹਾਨੂੰ ਹੱਡੀਆਂ ‘ਚ ਕਮਜ਼ੋਰੀ ਦੀ ਸਮੱਸਿਆ ਨਹੀਂ ਹੋਵੇਗੀ।
ਜ਼ਿਆਦਾ ਨਮਕ ਖਾਣਾ: ਨਮਕ ਦਾ ਜ਼ਿਆਦਾ ਸੇਵਨ ਕਰਨ ਨਾਲ ਵੀ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਮਾਹਿਰਾਂ ਅਨੁਸਾਰ ਭੋਜਨ ‘ਚ ਜ਼ਿਆਦਾ ਨਮਕ ਹੱਡੀਆਂ ਦੀ ਬੋਨ ਡੈਂਸਿਟੀ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ। ਨਮਕ ‘ਚ ਮੌਜੂਦ ਸੋਡੀਅਮ ਸਰੀਰ ‘ਚੋਂ ਕੈਲਸ਼ੀਅਮ ਨੂੰ ਘਟਾਉਂਦਾ ਹੈ। ਅਜਿਹੇ ‘ਚ ਹੱਡੀਆਂ ਨੂੰ ਮਜ਼ਬੂਤ ਰੱਖਣ ਲਈ ਨਮਕ ਦਾ ਸੇਵਨ ਘੱਟ ਮਾਤਰਾ ‘ਚ ਕਰੋ।
ਸੂਰਜ ਦੀ ਰੌਸ਼ਨੀ ਨਾ ਲੈਣਾ: ਜਿਵੇਂ ਕਿ ਹਰ ਕੋਈ ਜਾਣਦਾ ਹੈ ਕਿ ਸੂਰਜ ਦੀ ਰੌਸ਼ਨੀ ਸਰੀਰ ‘ਚ ਵਿਟਾਮਿਨ-ਡੀ ਦੀ ਕਮੀ ਨੂੰ ਪੂਰਾ ਕਰਨ ‘ਚ ਮਦਦ ਕਰਦੀ ਹੈ। ਪਰ ਇਸ ਦੀ ਕਮੀ ਕਾਰਨ ਹੱਡੀਆਂ ਦੀ ਕਮਜ਼ੋਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ‘ਚ ਇਸ ਤੋਂ ਬਚਣ ਲਈ ਰੋਜ਼ਾਨਾ 15-20 ਮਿੰਟ ਸੂਰਜ ਦੀ ਰੋਸ਼ਨੀ ਲਓ।
ਸਮੋਕਿੰਗ ਕਰਨਾ ਗਲਤ: ਮਾਹਿਰਾਂ ਅਨੁਸਾਰ ਸਮੋਕਿੰਗ ਕਰਨ ਨਾਲ ਫੇਫੜਿਆਂ ਦੇ ਨਾਲ-ਨਾਲ ਹੱਡੀਆਂ ਨੂੰ ਵੀ ਨੁਕਸਾਨ ਪਹੁੰਚਦਾ ਹੈ। ਅਜਿਹੇ ‘ਚ ਹੈਲਥੀ ਰਹਿਣ ਲਈ ਸਮੋਕਿੰਗ ਤੋਂ ਬਚੋ।
ਭੋਜਨ ‘ਚ ਪੌਸ਼ਟਿਕ ਤੱਤਾਂ ਦੀ ਕਮੀ: ਅੱਜ-ਕੱਲ੍ਹ ਬੱਚੇ ਜੰਕ, ਮਸਾਲੇਦਾਰ ਅਤੇ ਆਇਲੀ ਭੋਜਨ ਖਾਣਾ ਪਸੰਦ ਕਰਦੇ ਹਨ। ਪਰ ਡਾਇਟ ‘ਚ ਪੋਸ਼ਕ ਤੱਤਾਂ ਦੀ ਕਮੀ ਕਾਰਨ ਹੱਡੀਆਂ ਵੀ ਕਮਜ਼ੋਰ ਹੋ ਸਕਦੀਆਂ ਹਨ। ਅਜਿਹੇ ‘ਚ ਆਪਣੀ ਡੇਲੀ ਡਾਇਟ ‘ਚ ਪੌਸ਼ਟਿਕ ਤੱਤਾਂ ਨਾਲ ਭਰਪੂਰ ਫਲ, ਸਬਜ਼ੀਆਂ, ਦਾਲਾਂ, ਓਟਮੀਲ, ਜੂਸ, ਸੁੱਕੇ ਮੇਵੇ ਆਦਿ ਸ਼ਾਮਲ ਕਰੋ।
ਪੂਰੀ ਨੀਂਦ ਨਾ ਲੈਣਾ: ਨੀਂਦ ਦੀ ਕਮੀ ਨਾਲ ਵੀ ਹੱਡੀਆਂ ‘ਚ ਕਮਜ਼ੋਰੀ ਆ ਸਕਦੀ ਹੈ। ਇਸ ਲਈ ਹਰ ਰੋਜ਼ 7-8 ਘੰਟੇ ਦੀ ਨੀਂਦ ਜ਼ਰੂਰ ਲਓ।