Sugar craving health tips: ਹਰ ਕੋਈ ਇੱਕ ਦਮ ਫਿੱਟ ਅਤੇ ਫਾਈਨ ਰਹਿਣਾ ਚਾਹੁੰਦਾ ਹੈ। ਪਰ ਇਸ ਦੇ ਲਈ ਚੰਗੀ ਡਾਇਟ ਲੈਣ ਦੇ ਨਾਲ-ਨਾਲ ਆਪਣੇ ਦਿਨ ਭਰ ਦੀਆਂ ਕੁਝ ਆਦਤਾਂ ਨੂੰ ਸੁਧਾਰਨ ਦੀ ਜ਼ਰੂਰਤ ਹੈ। ਇਨ੍ਹਾਂ ‘ਚੋਂ ਇਕ ਆਦਤ ਹੈ ਜ਼ਿਆਦਾ ਮਿੱਠਾ ਖਾਣਾ। ਸਿਹਤ ਮਾਹਿਰਾਂ ਅਨੁਸਾਰ ਜ਼ਿਆਦਾ ਮਿੱਠੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਭਾਰ ਵਧਣ ਦੇ ਨਾਲ-ਨਾਲ ਸ਼ੂਗਰ ਅਤੇ ਹੋਰ ਬੀਮਾਰੀਆਂ ਹੋਣ ਦਾ ਖਤਰਾ ਵਧ ਜਾਂਦਾ ਹੈ। ਮਾਹਿਰਾਂ ਅਨੁਸਾਰ ਸ਼ਾਮ ਨੂੰ ਸਾਨੂੰ ਜ਼ਿਆਦਾ ਮਿੱਠਾ ਖਾਣ ਦੀ ਕਰੇਵਿੰਗ ਹੁੰਦੀ ਹੈ। ਇਸ ਦੇ ਨਾਲ ਹੀ ਇਸ ਸਮੇਂ ਹਾਈ ਕੈਲੋਰੀ ਵਾਲੀਆਂ ਚੀਜ਼ਾਂ ਖਾਣ ਨਾਲ ਭਾਰ ਵਧਣ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਪ੍ਰਭਾਵਸ਼ਾਲੀ ਨੁਸਖ਼ੇ ਦੱਸਾਂਗੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੀ ਸ਼ੂਗਰ ਕਰੇਵਿੰਗ ਨੂੰ ਕੰਟਰੋਲ ਕਰ ਸਕਦੇ ਹੋ।
ਪਾਣੀ ਪੀਓ: ਜਦੋਂ ਵੀ ਤੁਹਾਨੂੰ ਕੁੱਝ ਮਿੱਠਾ ਖਾਣ ਦਾ ਮਨ ਹੋਵੇ ਤਾਂ ਤੁਰੰਤ 1 ਗਲਾਸ ਪਾਣੀ ਪੀਓ। ਇਸ ਨਾਲ ਤੁਹਾਡਾ ਪੇਟ ਭਰਿਆ ਹੋਇਆ ਮਹਿਸੂਸ ਹੋਵੇਗਾ। ਅਜਿਹੇ ‘ਚ ਭੁੱਖ ਸ਼ਾਂਤ ਹੋਣ ਨਾਲ ਤੁਹਾਨੂੰ ਸ਼ੂਗਰ ਕਰੇਵਿੰਗ ਵੀ ਨਹੀਂ ਹੋਵੇਗੀ। ਇਸ ਦੇ ਨਾਲ ਤੁਹਾਡਾ ਮਨ ਉਸ ਚੀਜ਼ ਨੂੰ ਖਾਣ ਤੋਂ ਦੂਰ ਹੋ ਜਾਵੇਗਾ।
ਸਿਰਫ ਫਰੂਟਸ ਖਾਣਾ ਗਲਤ: ਅਕਸਰ ਲੋਕ ਡਾਈਟਿੰਗ ਦੌਰਾਨ ਫਲ ਹੀ ਖਾਂਦੇ ਹਨ। ਪਰ ਇਸ ਨਾਲ ਤੁਹਾਨੂੰ ਸ਼ੂਗਰ ਅਤੇ ਕੁੱਝ ਹੋਰ ਚੀਜ਼ ਖਾਣ ਦੀ ਕਰੇਵਿੰਗ ਹੋ ਸਕਦੀ ਹੈ। ਇਸ ਤੋਂ ਬਚਣ ਲਈ ਤੁਹਾਨੂੰ ਫਲਾਂ ਦੇ ਨਾਲ ਨਟਸ, ਮਖਾਣੇ ਆਦਿ ਹੈਲਥੀ ਚੀਜ਼ਾਂ ਦਾ ਸੇਵਨ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗੇਗੀ। ਇਸ ਤਰ੍ਹਾਂ ਤੁਹਾਡੇ ਭਾਰ ਨੂੰ ਕੰਟਰੋਲ ‘ਚ ਰੱਖਣ ਦੇ ਨਾਲ-ਨਾਲ ਸ਼ੂਗਰ ਕਰੇਵਿੰਗ ਘੱਟ ਹੋਣ ‘ਚ ਮਦਦ ਮਿਲੇਗੀ।
ਰੋਜ਼ਾਨਾ ਸੈਰ ਕਰੋ: ਸ਼ੂਗਰ ਕਰੇਵਿੰਗ ਘੱਟ ਕਰਨ ਲਈ ਸੈਰ ਕਰਨਾ ਬੈਸਟ ਆਪਸ਼ਨ ਹੈ। ਅਜਿਹੇ ‘ਚ ਜਦੋਂ ਵੀ ਤੁਹਾਡਾ ਮਨ ਮਿੱਠਾ ਖਾਣ ਦਾ ਮਨ ਹੋਵੇ ਤਾਂ ਸੈਰ ‘ਤੇ ਨਿਕਲ ਜਾਓ। ਇਸ ਨਾਲ ਤੁਸੀਂ ਮਿੱਠੀਆਂ ਚੀਜ਼ਾਂ ਤੋਂ ਦੂਰ ਰਹੋਗੇ ਅਤੇ ਇਸ ਨਾਲ ਤੁਹਾਡੇ ਸਰੀਰ ‘ਚ ਚੰਗੇ ਹਾਰਮੋਨਸ ਰਿਲੀਜ਼ ਹੋਣਗੇ। ਇਸ ਤਰ੍ਹਾਂ ਤੁਸੀਂ ਹੈਲਥੀ ਅਤੇ ਖੁਸ਼ ਮਹਿਸੂਸ ਕਰੋਗੇ।
ਤਣਾਅ ਨਾ ਲਓ: ਸ਼ੂਗਰ ਕਰੇਵਿੰਗ ਕਾਰਨ ਸਰੀਰ ਦਾ ਬਲੱਡ ਸ਼ੂਗਰ ਲੈਵਲ ਅਸੰਤੁਲਿਤ ਹੋਣ ਲੱਗਦਾ ਹੈ। ਇਸ ਕਾਰਨ ਤਣਾਅ ਦਾ ਖਤਰਾ ਰਹਿੰਦਾ ਹੈ। ਅਜਿਹੇ ‘ਚ ਇਸ ਤੋਂ ਬਚਣ ਲਈ ਪੋਸ਼ਕ ਤੱਤਾਂ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰੋ। ਪੇਟ ਭਰਿਆ ਹੋਣ ਨਾਲ ਵਾਰ-ਵਾਰ ਮਿੱਠਾ ਖਾਣ ਦਾ ਮਨ ਨਹੀਂ ਕਰਦਾ। ਇਹ ਤਰ੍ਹਾਂ ਭਾਰ ਨੂੰ ਕੰਟਰੋਲ ਕਰਨ ਅਤੇ ਹੈਲਥੀ ਰਹਿਣ ‘ਚ ਮਦਦ ਮਿਲੇਗੀ।
ਪੂਰੀ ਨੀਂਦ ਲਓ: ਮਾਹਿਰਾਂ ਮੁਤਾਬਕ ਨੀਂਦ ਪੂਰੀ ਨਾ ਹੋਣ ਕਰਕੇ ਵੀ ਮਿੱਠਾ ਖਾਣ ਦਾ ਮਨ ਕਰਦਾ ਹੈ। ਤਾਂ ਜੋ ਜਾਗਦੇ ਰਹਿਣ ਲਈ ਸਰੀਰ ‘ਚ ਊਰਜਾ ਬਣ ਪਾਵੇ। ਪਰ ਖੰਡ ਦਾ ਜ਼ਿਆਦਾ ਸੇਵਨ ਕਰਨ ਨਾਲ ਭਾਰ ਵਧਣ ਦੇ ਨਾਲ-ਨਾਲ ਸ਼ੂਗਰ ਅਤੇ ਹੋਰ ਬੀਮਾਰੀਆਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਅਜਿਹੇ ‘ਚ ਰੋਜ਼ਾਨਾ 6 ਤੋਂ 8 ਘੰਟੇ ਦੀ ਨੀਂਦ ਲਓ।
ਹੈਲਥੀ ਅਤੇ ਹੈਵੀ ਨਾਸ਼ਤਾ ਕਰੋ: ਸਿਹਤ ਮਾਹਿਰਾਂ ਅਨੁਸਾਰ ਸਵੇਰ ਦਾ ਨਾਸ਼ਤਾ ਸਭ ਤੋਂ ਜ਼ਿਆਦਾ ਹੈਲਥੀ ਅਤੇ ਹੈਵੀ ਹੋਣਾ ਚਾਹੀਦਾ ਹੈ। ਇਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਮਹਿਸੂਸ ਹੁੰਦਾ ਹੈ। ਸ਼ੂਗਰ ਕਰੇਵਿੰਗ ਨੂੰ ਘੱਟ ਕਰਨ ‘ਚ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਵਿਅਕਤੀ ਦਿਨ ਭਰ ਐਂਰਜੈਟਿਕ ਮਹਿਸੂਸ ਕਰਦਾ ਹੈ। ਇਸ ਤੋਂ ਇਲਾਵਾ ਸਿਹਤਮੰਦ ਰਹਿਣ ਲਈ ਵਧੀਆ ਹੋਵੇਗਾ ਕਿ ਤੁਸੀਂ ਨਾਸ਼ਤੇ ‘ਚ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰੋ।