Summer eating egg benefits: ਪ੍ਰੋਟੀਨ ਨਾਲ ਭਰਪੂਰ ਆਂਡਾ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਇਸ ਲਈ ਮਾਹਰ ਰੋਜ਼ਾਨਾ ਆਂਡਾ ਖਾਣ ਦੀ ਸਲਾਹ ਦਿੰਦੇ ਹਨ। ਪਰ ਗਰਮੀਆਂ ‘ਚ ਲੋਕ ਆਂਡਾ ਖਾਣ ਨੂੰ ਲੈ ਕੇ ਕਨਫਿਊਜ਼ ਰਹਿੰਦੇ ਹਨ। ਦਰਅਸਲ ਇਸ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਲੋਕ ਨੂੰ ਲੱਗਦਾ ਹੈ ਕਿ ਇਸ ਮੌਸਮ ‘ਚ ਆਂਡੇ ਨਹੀਂ ਖਾਣੇ ਚਾਹੀਦੇ। ਆਓ ਤੁਹਾਨੂੰ ਦੱਸ ਦੇਈਏ ਕਿ ਆਂਡਾ ਗਰਮੀਆਂ ‘ਚ ਸਹੀ ਹੁੰਦਾ ਹੈ ਜਾਂ ਨਹੀਂ…
ਕੀ ਗਰਮੀਆਂ ‘ਚ ਖਾ ਸਕਦੇ ਹੋ ਆਂਡਾ: ਪ੍ਰੋਟੀਨ, ਫੋਲੇਟ, ਵਿਟਾਮਿਨ ਏ, ਬੀ-5, ਬੀ-12, ਬੀ-2, ਸੇਲੇਨੀਅਮ, ਫਾਸਫੋਰਸ ਨਾਲ ਭਰਪੂਰ ਆਂਡੇ ਸੁਪਰਫੂਡਜ਼ ਦੀ ਸ਼੍ਰੇਣੀ ‘ਚ ਸ਼ਾਮਲ ਹੁੰਦੇ ਹਨ। ਖੋਜ ਅਨੁਸਾਰ ਸਾਲ ਦੇ 12 ਮਹੀਨੇ ਆਂਡਾ ਖਾਣਾ ਲਾਭਕਾਰੀ ਹੁੰਦਾ ਹੈ। ਇਹ ਪੂਰੀ ਤਰ੍ਹਾਂ ਗ਼ਲਤ ਹੈ ਕਿ ਆਂਡੇ ਸਿਰਫ ਸਰਦੀਆਂ ‘ਚ ਹੀ ਖਾਣੇ ਚਾਹੀਦੇ ਹਨ। ਬੇਸ਼ਕ ਇਸ ਦੀ ਤਾਸੀਰ ਗਰਮ ਹੁੰਦੀ ਹੈ ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਗਰਮੀਆਂ ‘ਚ ਆਂਡੇ ਨਹੀਂ ਖਾ ਸਕਦੇ। ਬਸ ਤੁਹਾਨੂੰ ਇਸ ਨੂੰ ਸੀਮਤ ਮਾਤਰਾ ‘ਚ ਲੈਣ ਦੀ ਜ਼ਰੂਰਤ ਹੁੰਦੀ ਹੈ।
ਮਾਹਰ ਦੀ ਰਾਏ ਕੀ ਹੈ: ਜੇ ਮਾਹਰ ਦੀ ਮੰਨੀਏ ਤਾਂ ਆਂਡੇ ‘ਚ ਸਾਰੀ ਜ਼ਰੂਰੀ ਨਿਊਟ੍ਰੀਸ਼ੀਅਨ ਹੁੰਦੇ ਹਨ ਇਸ ਲਈ ਗਰਮੀਆਂ ‘ਚ ਇਸ ਦਾ ਸੇਵਨ ਕੀਤਾ ਜਾਂਦਾ ਹੈ। ਹਾਲਾਂਕਿ ਇਹ ਗਰਮ ਹੁੰਦਾ ਹੈ ਇਸ ਲਈ ਰੋਜ਼ਾਨਾ ਦੀ ਬਜਾਏ ਹਫਤੇ ‘ਚ 2-3 ਵਾਰ ਇਸ ਦਾ ਸੇਵਨ ਕਰੋ। ਬਾਡੀ ਮਾਸਕ ਇੰਡੈਕਸ ਦੇ ਅਨੁਸਾਰ ਇੱਕ ਵਿਅਕਤੀ ਦਿਨ ‘ਚ ਘੱਟੋ-ਘੱਟ 2 ਆਂਡੇ ਖਾ ਸਕਦਾ ਹੈ। ਇਸ ਤੋਂ ਜ਼ਿਆਦਾ ਅੰਡਿਆਂ ਦਾ ਸੇਵਨ ਕਰਨ ਨਾਲ ਸਰੀਰ ‘ਚ ਗਰਮੀ ਹੋ ਸਕਦੀ ਹੈ।
ਜਿੰਮ ਕਰਨ ਵਾਲੇ ਰੱਖੋ ਧਿਆਨ: ਕਸਰਤ ਜਾਂ ਜਿੰਮ ਜਾਣ ਵਾਲੇ ਲੋਕ ਆਂਡੇ ਦਾ ਚਿੱਟਾ ਹਿੱਸਾ ਹੀ ਖਾਓ ਕਿਉਂਕਿ ਇਸ ਦਾ ਪੀਲਾ ਹਿੱਸਾ ਜ਼ਿਆਦਾ ਗਰਮ ਹੁੰਦਾ ਹੈ। ਨਾਲ ਹੀ 3 ਤੋਂ ਜ਼ਿਆਦਾ ਆਂਡੇ ਨਾ ਖਾਓ ਕਿਉਂਕਿ ਇਹ ਬਦਹਜ਼ਮੀ, ਬੇਚੈਨੀ ਅਤੇ ਅੰਤੜੀਆਂ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਨਾਸ਼ਤੇ ‘ਚ ਰੋਜ਼ਾਨਾ 2 ਉਬਲੇ ਆਂਡੇ ਖਾਓ। ਜਿਮ ਜਾਣ ਵਾਲੇ ਲੋਕ ਕੱਚੇ ਆਂਡੇ ਨੂੰ ਦੁੱਧ ‘ਚ ਮਿਲਾ ਕੇ ਪੀ ਸਕਦੇ ਹਨ। ਇਸ ਤੋਂ ਇਲਾਵਾ ਕੱਚੇ ਆਂਡੇ ਦੀ ਜ਼ਰਦੀ (ਐੱਗ ਯੋਕ) ਦਾ ਸੇਵਨ ਤੁਹਾਨੂੰ ਕਈ ਗੰਭੀਰ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ।
ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਰੋਜ਼ਾਨਾ ਆਂਡਾ ਖਾਣ ਨਾਲ ਤੁਹਾਨੂੰ ਕੀ-ਕੀ ਫਾਇਦੇ ਮਿਲਣਗੇ
- ਅੰਡਿਆਂ ‘ਚ ਮੌਜੂਦ ਵਿਟਾਮਿਨ ਬੀ12 ਤਣਾਅ ਦੂਰ ਕਰਨ ‘ਚ ਮਦਦ ਕਰਦਾ ਹੈ।
- ਇਸ ‘ਚ ਮੌਜੂਦ ਪੌਸ਼ਟਿਕ ਤੱਤ ਅੱਖਾਂ ਦੀ ਰੌਸ਼ਨੀ ਅਤੇ ਯਾਦਦਾਸ਼ਤ ਤੇਜ਼ ਕਰਦੇ ਹਨ। ਨਾਲ ਹੀ ਇਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।
- ਆਂਡੇ ਦਾ ਪੀਲਾ ਹਿੱਸਾ ਵਾਲਾਂ ਲਈ ਕੁਦਰਤੀ ਕੰਡੀਸ਼ਨਰ ਦਾ ਕੰਮ ਕਰਦਾ ਹੈ।
- ਨਾਸ਼ਤੇ ‘ਚ ਆਂਡਾ ਖਾਣ ਤੁਸੀਂ ਦਿਨ ਭਰ ਐਨਰਜ਼ੀ ਨਾਲ ਭਰਪੂਰ ਰਹਿੰਦੇ ਹੋ। ਇਹ ਤੁਹਾਡੀ ਕਾਰਜਸ਼ੀਲਤਾ ਨੂੰ ਵੀ ਵਧਾਉਂਦਾ ਹੈ।
- ਆਂਡਿਆਂ ਦਾ ਸੇਵਨ ਭਾਰ ਵਧਾਉਣ ਅਤੇ ਘਟਾਉਣ ਦੋਵਾਂ ‘ਚ ਫ਼ਾਇਦੇਮੰਦ ਹੁੰਦਾ ਹੈ।