Summer hands care tips: ਸੁੰਦਰਤਾ ‘ਚ ਚਾਰ-ਚੰਨ ਲਗਾਉਣ ਲਈ ਹੱਥਾਂ ਦੀ ਦੇਖਭਾਲ ਕਰਨਾ ਵੀ ਬਹੁਤ ਜ਼ਰੂਰੀ ਹੈ। ਸਕਿਨ ਤੋਂ ਇਲਾਵਾ ਤੁਹਾਡੇ ਹੱਥਾਂ ਦੀ ਸੁੰਦਰਤਾ ਵੀ ਖ਼ਰਾਬ ਹੋ ਸਕਦੀ ਹੈ। ਹੱਥ ਵੀ ਤੁਹਾਡੇ ਲਾਈਫਸਟਾਈਲ ‘ਤੇ ਗਹਿਰਾ ਅਸਰ ਪਾਉਂਦੇ ਹਨ। ਜੇਕਰ ਤੁਸੀਂ ਆਪਣੇ ਨਹੁੰ ਮਜ਼ਬੂਤ ਰੱਖਣਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ।
ਸਮੇਂ-ਸਮੇਂ ‘ਤੇ ਕਰਵਾਓ ਮੈਨੀਕਿਓਰ: ਬਦਲਦੇ ਮੌਸਮ ‘ਚ ਧੂੜ-ਮਿੱਟੀ ਇਕੱਠੀ ਹੋਣ ਕਾਰਨ ਨਹੁੰ ਗੰਦੇ ਦਿਖਣ ਲੱਗਦੇ ਹਨ। ਨਹੁੰ ਕਮਜ਼ੋਰ ਹੋ ਕੇ ਟੁੱਟਣ ਲੱਗਦੇ ਹਨ। ਹਫ਼ਤੇ ‘ਚ 2-3 ਵਾਰ ਆਪਣੇ ਹੱਥਾਂ ‘ਤੇ ਮੈਨੀਕਿਓਰ ਜ਼ਰੂਰ ਕਰਵਾਓ। ਨਹੁੰ ਦੀ ਸ਼ੇਪ ਦਾ ਵੀ ਖਾਸ ਧਿਆਨ ਰੱਖੋ।
ਨਹੁੰਆਂ ਦੀ ਦੇਖਭਾਲ ਕਰੋ: ਹੱਥਾਂ ‘ਤੇ ਮੈਨੀਕਿਓਰ ਕਰਵਾਉਣ ਤੋਂ ਬਾਅਦ, ਤੁਸੀਂ ਆਪਣੇ ਨਹੁੰਆਂ ਦੀ ਦੇਖਭਾਲ ਲਈ ਬਾਹਰੀ ਪ੍ਰੋਡਕਟਸ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਵਿਟਾਮਿਨ-ਈ, ਜੋਜੋਬਾ ਆਇਲ, ਫਲ ਅਤੇ ਵਿਟਾਮਿਨ ਨਾਲ ਭਰਪੂਰ ਚੀਜ਼ਾਂ ਨੂੰ ਹੀ ਆਪਣੇ ਨਹੁੰਆਂ ‘ਤੇ ਵਰਤੋਂ ਕਰੋ।
ਹੈਲਥੀ ਡਾਇਟ ਕਰੋ ਸ਼ਾਮਲ: ਆਪਣੀ ਡਾਇਟ ‘ਚ ਹਰੀਆਂ ਸਬਜ਼ੀਆਂ ਅਤੇ ਵਿਟਾਮਿਨਾਂ ਨਾਲ ਭਰਪੂਰ ਭੋਜਨ ਖਾਓ। ਇਨ੍ਹਾਂ ਦੀ ਵਰਤੋਂ ਕਰਨ ਨਾਲ ਵੀ ਨਹੁੰ ਮਜ਼ਬੂਤ ਰਹਿੰਦੇ ਹਨ। ਵਿਟਾਮਿਨ ਬੀ ਕੰਪਲੈਕਸ ਜਿਵੇਂ ਕਿ ਵਿਟਾਮਿਨ ਬੀ7 ਨੂੰ ਆਪਣੀ ਡਾਇਟ ‘ਚ ਸ਼ਾਮਲ ਕਰੋ। ਇਨ੍ਹਾਂ ‘ਚ ਮੌਜੂਦ ਪੋਸ਼ਕ ਤੱਤ ਨਹੁੰਆਂ ਨੂੰ ਮਜ਼ਬੂਤ ਬਣਾਉਣ ‘ਚ ਮਦਦ ਕਰਦੇ ਹਨ।
ਮੈਨੀਕਿਓਰ ਤੋਂ ਬਾਅਦ ਇਸ ਤਰ੍ਹਾਂ ਕਰੋ ਦੇਖਭਾਲ
- ਮੈਨੀਕਿਓਰ ਤੋਂ ਬਾਅਦ ਆਪਣੇ ਹੱਥਾਂ ਲਈ ਅਜਿਹੇ ਹੈਂਡਵਾਸ਼ ਦੀ ਵਰਤੋਂ ਕਰੋ। ਜਿਸ ‘ਚ ਸ਼ਰਾਬ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ।
- ਹੱਥਾਂ ‘ਤੇ ਕਯੂਟਿਕਲ ਆਇਲ ਅਤੇ ਬਦਾਮ ਦੇ ਤੇਲ ਨਾਲ ਮਸਾਜ ਕਰੋ। ਇਸ ਤੋਂ ਇਲਾਵਾ ਸੌਣ ਤੋਂ ਪਹਿਲਾਂ ਹੱਥਾਂ ‘ਤੇ ਕਰੀਮ ਲਗਾ ਕੇ ਸੌਂ ਜਾਓ। ਤਾਂ ਜੋ ਹੱਥਾਂ ਦੀ ਸਕਿਨ ਡ੍ਰਾਈ ਨਾ ਹੋਵੇ।
ਐਸੀਟੋਨ ਅਤੇ ਪਾਣੀ: ਐਸੀਟੋਨ ਤੁਹਾਡੇ ਹੱਥਾਂ ਦੀ ਸੁੰਦਰਤਾ ਨੂੰ ਵਧਾਉਣ ਲਈ ਵੀ ਬਹੁਤ ਮਹੱਤਵਪੂਰਨ ਹੁੰਦੇ ਹਨ। ਤੁਸੀਂ ਇਸ ਨੂੰ ਮੈਨੀਕਿਓਰ ਤੋਂ ਬਾਅਦ ਹੱਥਾਂ ਦੀ ਸਫਾਈ ਲਈ ਵਰਤ ਸਕਦੇ ਹੋ। ਇਹ ਤੁਹਾਡੇ ਨਹੁੰਆਂ ਲਈ ਮੋਇਸਚਰਾਈਜ਼ਰ ਦਾ ਕੰਮ ਕਰਦਾ ਹੈ। ਤੁਸੀਂ ਇੱਕ ਕੌਲੀ ‘ਚ ਪਾਣੀ ਗਰਮ ਕਰੋ। ਫਿਰ 15 ਮਿੰਟ ਲਈ ਨਹੁੰਆਂ ਨੂੰ ਉਸ ‘ਚ ਭਿਓ ਕੇ ਰੱਖੋ। ਇਸ ਨਾਲ ਤੁਹਾਡੇ ਹੱਥਾਂ ਦੀ ਦੇਖਭਾਲ ਚੰਗੀ ਤਰੀਕੇ ਨਾਲ ਹੋ ਜਾਵੇਗੀ।