Summer Health tips: ਮੌਸਮ ਵਿੱਚ ਤਬਦੀਲੀ ਆਉਣ ਨਾਲ ਸਿਹਤ ਨਾਲ ਜੁੜੀਆਂ ਛੋਟੀਆਂ-ਛੋਟੀਆਂ ਮੁਸ਼ਕਲਾਂ ਆਉਂਦੀਆਂ ਹਨ, ਪਰ ਉਨ੍ਹਾਂ ਲਈ ਦਵਾਈਆਂ ਖਾਣਾ ਸਹੀ ਨਹੀਂ ਹੈ। ਜ਼ਿਆਦਾ ਦਵਾਈਆਂ ਖਾਣ ਨਾਲ ਜਿਗਰ ਅਤੇ ਗੁਰਦੇ ਪ੍ਰਭਾਵਿਤ ਹੁੰਦੇ ਹਨ, ਜੋ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ। ਅਜਿਹੀ ਸਥਿਤੀ ਵਿੱਚ ਅੱਜ ਅਸੀਂ ਤੁਹਾਨੂੰ ਦਾਦੀ-ਮਾਂ ਦੇ ਘਰੇਲੂ ਨੁਸਖ਼ੇ ਦੱਸਾਂਗੇ, ਜਿਹੜੀਆਂ ਤੁਹਾਡੀਆਂ ਸਾਰੀਆਂ ਮੁਸ਼ਕਿਲਾਂ ਬਿਨਾਂ ਕਿਸੇ ਮਾੜੇ ਪ੍ਰਭਾਵ ਦੇ ਦੂਰ ਕਰ ਦੇਣਗੀਆਂ।
ਵਧੀਆ ਪਾਚਨ ਤੰਤਰ: ਭੋਜਨ ਤੋਂ ਪਹਿਲਾਂ ਕੁਝ ਤੁਲਸੀ ਦੇ ਪੱਤੇ ਚਬਾਓ। ਇਹ ਪਾਚਨ ਨੂੰ ਸੁਧਾਰ ਦੇਵੇਗਾ ਅਤੇ ਅਲਸਰ ਦੇ ਖ਼ਤਰੇ ਨੂੰ ਵੀ ਘਟਾਏਗਾ।
ਐਸਿਡਿਟੀ: ਇਕ ਗਲਾਸ ਗਰਮ ਪਾਣੀ ‘ਚ ਚੁਟਕੀਭਰ ਹੀਗ ਮਿਲਾ ਕੇ ਪੀਣ ਨਾਲ ਐਸਿਡਿਟੀ ਦੀ ਸਮੱਸਿਆ ਦੂਰ ਹੋ ਜਾਵੇਗੀ। ਇਸਦੇ ਨਾਲ ਹੀ ਇਹ ਪੇਟ ਦੇ ਦਰਦ ਵਰਗੀਆਂ ਸਮੱਸਿਆ ਤੋਂ ਵੀ ਰਾਹਤ ਦੇਵੇਗੀ।
ਹਾਰਟਬਰਨ: ਗਰਮੀਆਂ ਵਿਚ ਹਾਰਟਬਰਨ ਅਤੇ ਐਸਿਡਿਟੀ ਦੀ ਸਮੱਸਿਆ ਆਮ ਹੁੰਦੀ ਹੈ, ਪਰ ਬਦਾਮ ਦਾ ਸੇਵਨ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਰੱਖਦਾ ਹੈ।
ਕੋਲੇਸਟ੍ਰੋਲ ਨੂੰ ਕੰਟਰੋਲ: ਮੇਥੀ ਦੇ ਬੀਜ ਅਤੇ ਸੁੱਕੇ ਧਨੀਏ ਨੂੰ 1 ਗਲਾਸ ਪਾਣੀ ਵਿਚ ਭਿਓ ਦਿਓ। ਹੁਣ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦਾ ਸੇਵਨ ਕਰੋ। ਰੋਜ਼ਾਨਾ ਇਸ ਦੇ ਸੇਵਨ ਨਾਲ ਕੋਲੈਸਟ੍ਰੋਲ ਦਾ ਪੱਧਰ ਕੰਟਰੋਲ ‘ਚ ਰਹੇਗਾ।
ਗਲੇ ਵਿਚ ਖਰਾਸ਼ ਜਾਂ ਖੰਘ: 2 ਚਮਚ ਅਦਰਕ ਦੇ ਰਸ ਵਿਚ 2 ਚਮਚ ਸ਼ਹਿਦ ਮਿਲਾ ਕੇ ਪੀਣ ਨਾਲ ਖੰਘ, ਬਲਗਮ, ਗਲ਼ੇ ਵਿਚ ਦਰਦ ਅਤੇ ਸੋਜ ਠੀਕ ਹੋ ਜਾਂਦੇ ਹਨ।
ਸਾਈਨਸ: 1/3 ਗਿਲਾਸ ਗਰਮ ਪਾਣੀ ‘ਚ 2 ਚੱਮਚ ਸੇਬ ਸਾਈਡਰ ਸਿਰਕੇ ਵਿਚ ਇਕ ਚੁਟਕੀ ਲਾਲ ਮਿਰਚ ਪਾਓ। ਇਸ ਨੂੰ ਦਿਨ ਵਿਚ ਦੋ ਵਾਰ ਸਵੇਰੇ ਅਤੇ ਸ਼ਾਮ ਨੂੰ ਪੀਣ ਨਾਲ ਸਾਈਨਸ ਦੀਆਂ ਸਮੱਸਿਆਵਾਂ ਦੂਰ ਹੁੰਦੀ ਹੈ।
ਕਬਜ਼ ਤੋਂ ਛੁਟਕਾਰਾ: ਰੋਜ਼ਾਨਾ 1 ਅਮਰੂਦ ਖਾਣ ਨਾਲ ਕਬਜ਼ ਠੀਕ ਹੋ ਜਾਂਦੀ ਹੈ। ਇਸ ਤੋਂ ਇਲਾਵਾ ਸਵੇਰੇ ਇੱਕ ਗਿਲਾਸ ਵਿਚ ਨਿੰਬੂ ਦਾ ਰਸ ਅਤੇ ਕਾਲਾ ਨਮਕ ਮਿਲਾ ਕੇ ਪੀਣ ਨਾਲ ਵੀ ਕਬਜ਼ ਖ਼ਤਮ ਹੁੰਦੀ ਹੈ।
ਸ਼ੂਗਰ ਰੋਗ: 100 ਗ੍ਰਾਮ ਮੇਥੀ ਦੇ ਬੀਜ, 50 ਗ੍ਰਾਮ ਹਲਦੀ ਅਤੇ ਚਿੱਟੀਆਂ ਮਿਰਚਾਂ ਨੂੰ ਮਿਲਾ ਕੇ ਪੀਸ ਲਓ। ਇਸ ਪਾਊਡਰ ਦਾ 1 ਚਮਚ ਪਾਣੀ ਵਿਚ ਮਿਲਾਓ ਅਤੇ ਇਸ ਨੂੰ ਰੋਜ਼ਾਨਾ ਪੀਓ। ਇਹ ਸ਼ੂਗਰ ਦੇ ਪੱਧਰ ਨੂੰ ਕਾਬੂ ਵਿਚ ਰੱਖੇਗਾ।
ਡਾਇਰੀਆ: ਗਰਮੀਆਂ ਵਿੱਚ ਡਾਇਰੀਆ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ। ਇਸ ਸਥਿਤੀ ਵਿੱਚ ਗਾਜਰ ਦਾ ਸੂਪ ਬਣਾ ਕੇ ਪੀਓ। ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਨਾਲ ਭਰਪੂਰ ਗਾਜਰ ਸੂਪ ਡਾਇਰੀਆ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਸਹਾਇਤਾ ਕਰੇਗਾ।
ਹਾਈ ਅਤੇ ਘੱਟ ਬਲੱਡ ਪ੍ਰੈਸ਼ਰ: ਰੋਜ਼ਾਨਾ ਸਵੇਰੇ 1 ਆਂਵਲੇ ਦਾ ਸੇਵਨ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ। ਇਸ ਤੋਂ ਇਲਾਵਾ 20 ਕਿਸ਼ਮਿਸ਼ ਨੂੰ ਰਾਤ ਭਰ ਪਾਣੀ ਵਿਚ ਭਿਓ ਅਤੇ ਸਵੇਰੇ ਪਾਣੀ ਪੀਓ ਅਤੇ ਕਿਸ਼ਮਿਸ਼ ਵੀ ਖਾਓ। ਇਸ ਨਾਲ ਘੱਟ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੂਰ ਹੋਵੇਗੀ।
ਦਮਾ ਦੀ ਬਿਮਾਰੀ: ਰਾਤ ਨੂੰ ਸੌਣ ਤੋਂ ਪਹਿਲਾਂ ਭੁੱਜੇ ਹੋਏ ਛੋਲਿਆਂ ਦੇ ਨਾਲ ਇਕ ਕੱਪ ਗਰਮ ਦੁੱਧ ਦਾ ਸੇਵਨ ਕਰੋ। ਇਸ ਨਾਲ ਸਾਹ ਦੀ ਨਲੀ ਸਾਫ਼ ਹੋ ਜਾਵੇਗੀ ਅਤੇ ਹੌਲੀ-ਹੌਲੀ ਦਮਾ ਤੋਂ ਛੁਟਕਾਰਾ ਮਿਲ ਜਾਵੇਗਾ।
ਸਿਰ ਦਰਦ ਦੀ ਸਮੱਸਿਆ: ਸਿਰ ਦਰਦ ਦੀ ਸਮੱਸਿਆ ਜ਼ਿਆਦਾਤਰ ਗਰਮੀਆਂ ਦੇ ਮੌਸਮ ਵਿੱਚ ਹੁੰਦੀ ਹੈ। ਸਿਰ ਦਰਦ ਤੋਂ ਛੁਟਕਾਰਾ ਪਾਉਣ ਲਈ ਅਦਰਕ ਦੇ ਰਸ ਵਿਚ ਨਿੰਬੂ ਦਾ ਰਸ ਬਰਾਬਰ ਮਾਤਰਾ ਮਿਲਾ ਕੇ ਪੀਓ। ਦਿਨ ਵਿਚ 2 ਵਾਰ ਇਸ ਨੂੰ ਪੀਣ ਨਾਲ ਇਸ ਸਮੱਸਿਆ ਤੋਂ ਕੁੱਝ ਸਮੇਂ ‘ਚ ਹੀ ਛੁਟਕਾਰਾ ਮਿਲ ਜਾਵੇਗਾ।