Summer healthy breakfast plan: ਗਰਮੀਆਂ ‘ਚ ਸਭ ਤੋਂ ਜ਼ਿਆਦਾ ਡੀਹਾਈਡਰੇਸ਼ਨ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਹੁੰਦੀਆਂ ਹਨ। ਅਜਿਹੇ ‘ਚ ਭੋਜਨ ਹੈਲਥੀ ਹੋਣਾ ਬਹੁਤ ਜ਼ਰੂਰੀ ਹੈ। ਖ਼ਾਸਕਰ ਸਵੇਰ ਦਾ ਨਾਸ਼ਤਾ ਬਹੁਤ ਤੰਦਰੁਸਤ ਅਤੇ ਸਿਹਤਮੰਦ ਹੋਣਾ ਚਾਹੀਦਾ ਹੈ ਤਾਂ ਜੋ ਸਿਹਤ ਸਮੱਸਿਆਵਾਂ ਨੂੰ ਦੂਰ ਕਰਕੇ ਵਧੀਆ ਵਿਕਾਸ ‘ਚ ਸਹਾਇਤਾ ਮਿਲ ਸਕੇ। ਉੱਥੇ ਹੀ ਜੇ ਅਸੀਂ ਗੱਲ ਖਾਣਾ ਪਕਾਉਣ ਦੀ ਕਰੀਏ ਤਾਂ ਗਰਮੀਆਂ ‘ਚ ਰਸੋਈ ‘ਚ ਕੰਮ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਡੇ ਲਈ ਕੁਝ ਖ਼ਾਸ ਬ੍ਰੇਕਫਾਸਟ ਰੈਸਿਪੀ ਲੈ ਕੇ ਆਏ ਹਾਂ। ਇਹ ਬਣਾਉਣ ‘ਚ ਆਸਾਨ ਹੋਣ ਦੇ ਨਾਲ ਸਿਹਤ ਲਈ ਬਹੁਤ ਲਾਭਕਾਰੀ ਹੋਵੇਗਾ। ਤਾਂ ਆਓ ਜਾਣਦੇ ਹਾਂ ਇਸ ਬਾਰੇ…
ਫਲਾਂ ਦਾ ਸਲਾਦ ਕਰੇਗਾ ਪਾਚਨ ਤੰਤਰ ਮਜ਼ਬੂਤ: ਗਰਮੀਆਂ ‘ਚ ਡੀਹਾਈਡਰੇਸ਼ਨ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਜ਼ਿਆਦਾ ਹੁੰਦੀਆਂ ਹਨ। ਇਸ ਤੋਂ ਬਚਣ ਲਈ ਨਾਸ਼ਤੇ ‘ਚ 1 ਬਾਊਲ ਫ਼ਲਾਂ ਦਾ ਸਲਾਦ ਖਾਣਾ ਲਾਭਕਾਰੀ ਹੋਵੇਗਾ। ਇਹ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਕਰੇਗਾ ਅਤੇ ਸਰੀਰ ‘ਚ ਪਾਣੀ ਦੀ ਕਮੀ ਨੂੰ ਪੂਰਾ ਕਰੇਗਾ। ਇਸ ਨੂੰ ਬਣਾਉਣ ਲਈ ਇੱਕ ਬਾਊਲ ‘ਚ ਕੇਲਾ, ਸੇਬ, ਤਰਬੂਜ, ਪਪੀਤਾ, ਕੀਵੀ ਆਦਿ ਮਨਪਸੰਦ ਫ਼ਲਾਂ ਨੂੰ ਕੱਟ ਲਓ। ਫਿਰ ਖਾਣ ਦਾ ਅਨੰਦ ਲਓ। ਫਲਾਂ ‘ਚ ਵਿਟਾਮਿਨ, ਆਇਰਨ, ਫਾਈਬਰ, ਐਂਟੀ-ਆਕਸੀਡੈਂਟ ਗੁਣ ਹੋਣ ਨਾਲ ਪੇਟ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ। ਦਿਲ ਅਤੇ ਦਿਮਾਗ ਵਧੀਆ ਕੰਮ ਕਰਨਗੇ। ਨਾਲ ਹੀ ਥਕਾਵਟ, ਕਮਜ਼ੋਰੀ ਦੂਰ ਹੋ ਕੇ ਐਰਜੈਟਿਕ ਮਹਿਸੂਸ ਹੋਵੇਗਾ।
ਵਜ਼ਨ ਕੰਟਰੋਲ ਰੱਖੇਗਾ ਪੋਹਾ: ਅਜੋਕੇ ਦੌਰ ‘ਚ ਹਰ ਤੀਜਾ ਵਿਅਕਤੀ ਆਪਣੇ ਵਧੇ ਭਾਰ ਤੋਂ ਪਰੇਸ਼ਾਨ ਹੈ। ਅਜਿਹੇ ‘ਚ ਇਸ ਤੋਂ ਬਚਣ ਅਤੇ ਸਿਹਤਮੰਦ ਰਹਿਣ ਲਈ ਨਾਸ਼ਤੇ ‘ਚ ਪੋਹਾ ਖਾਣਾ ਸਭ ਤੋਂ ਵਧੀਆ ਰਹੇਗਾ। ਇਸ ‘ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਫਾਈਬਰ ਅਤੇ ਐਂਟੀ-ਆਕਸੀਡੈਂਟਸ ਹੋਣ ਪਾਚਨ ਤੰਦਰੁਸਤ ਰਹੇਗਾ। ਨਾਲ ਹੀ ਕੈਲੋਰੀ ਘੱਟ ਹੋਣ ਨਾਲ ਭਾਰ ਕੰਟਰੋਲ ‘ਚ ਮਦਦ ਮਿਲਦੀ ਹੈ। ਇਸ ਨੂੰ ਬਣਾਉਣ ਲਈ ਪੋਹੇ ਨੂੰ 2-3 ਵਾਰ ਪਾਣੀ ਨਾਲ ਧੋ ਕੇ ਛਾਣ ਲਓ। ਹੁਣ ਕੜਾਹੀ ‘ਚ 1 ਚੱਮਚ ਘੀ ਪਾ ਕੇ ਸਰ੍ਹੋਂ, ਰਾਈ, ਕੜੀ ਪੱਤੇ ਦਾ ਤੜਕਾ ਲਗਾਓ। ਫਿਰ ਮੂੰਗਫਲੀ ਨੂੰ ਭੁੰਨੋ। ਹੁਣ ਇਸ ‘ਚ ਆਲੂ, ਟਮਾਟਰ, ਕੈਪਸਿਕਮ ਆਦਿ ਸਬਜ਼ੀਆਂ ਪਕਾਓ। ਅੰਤ ‘ਚ ਇਸ ‘ਚ ਪੋਹਾ ਪਾ ਕੇ ਪੱਕਣ ਦਿਓ। ਬਾਅਦ ‘ਚ ਗਰਮ ਪੋਹਾ ਸਾਸ ਦੇ ਨਾਲ ਖਾਣ ਦਾ ਅਨੰਦ ਲਓ।
ਸੱਤੂ ਦਾ ਸ਼ਰਬਤ ਦਿਨ ਭਰ ਰੱਖੇਗਾ ਫਰੈਸ਼: ਸੱਤੂ ਦਾ ਸ਼ਰਬਤ ਸਵਾਦ ਹੋਣ ਦੇ ਨਾਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਅਜਿਹੇ ‘ਚ ਇਸ ਦੇ ਸੇਵਨ ਨਾਲ ਸਿਹਤ ਤੰਦਰੁਸਤ ਰਹਿਣ ਦੇ ਨਾਲ ਠੰਡਕ ਦਾ ਅਹਿਸਾਸ ਹੁੰਦਾ ਹੈ। ਦਿਨ ਭਰ ਐਨਰਜ਼ੀ ਮਿਲਣ ਦੇ ਨਾਲ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਨੂੰ ਸਵੇਰੇ ਨਾਸ਼ਤੇ ‘ਚ ਖਾਣਾ ਬੈਸਟ ਆਪਸ਼ਨ ਹੈ। ਇਸ ਨੂੰ ਬਣਾਉਣ ਲਈ 3 ਵੱਡੇ ਚੱਮਚ ਸੱਤੂ ‘ਚ 4 ਕੱਪ ਪਾਣੀ ਮਿਲਾਉ। ਫਿਰ ਇਸ ‘ਚ ਸੁਆਦ ਅਨੁਸਾਰ ਗੁੜ, 1/2 ਚੱਮਚ ਕਾਲਾ ਨਮਕ ਪਾਓ। ਗਿਲਾਸ ‘ਚ ਬਰਫ਼ ਦੇ ਟੁਕੜੇ ਪਾ ਕੇ ਸੱਤੂ ਪਾਓ ਅਤੇ ਪੀਣ ਦਾ ਅਨੰਦ ਲਓ। ਇਸ ਨੂੰ ਜ਼ਿਆਦਾ ਹੈਲਥੀ ਬਣਾਉਣ ਲਈ ਤੁਸੀਂ ਇਸ ‘ਚ ਸੁੱਕੇ ਮੇਵੇ ਵੀ ਸ਼ਾਮਲ ਕਰ ਸਕਦੇ ਹੋ।
ਓਟਸ ਅਤੇ ਫਲਾਂ ਦੇ ਸਲਾਦ ਨਾਲ ਵਧੇਗੀ ਇਮਿਊਨਿਟੀ: ਇਸ ਦੇ ਲਈ ਇੱਕ ਬਾਊਲ ‘ਚ ਦਹੀਂ, ਓਟਸ, ਮੂਸਲੀ, ਸੂਰਜਮੁਖੀ ਅਤੇ ਫਲੈਕਸ ਬੀਜ ਅਤੇ ਸੁੱਕੇ ਮੇਵੇ ਮਿਲਾਓ। ਹੁਣ ਇਸ ਵਿਚ ਮੌਸਮੀ ਫਲ ਜਿਵੇਂ ਕੇਲਾ, ਸੇਬ, ਕੀਲੀ ਆਦਿ ਕੱਟੋ। ਤਿਆਰ ਸਲਾਦ ਖਾਓ। ਓਟਸ ਇੱਕ probiotics ਹੋਣ ਨਾਲ ਅੰਤੜੀਆਂ ‘ਚ ਗੁਡ ਬੈਕਟੀਰੀਆ ਵਧਾਉਣ ‘ਚ ਮਦਦ ਕਰਦਾ ਹੈ। ਇਸਦੇ ਨਾਲ ਫਲ ਅਤੇ ਸੁੱਕੇ ਮੇਵੇ ਇਮਿਊਨਿਟੀ ਨੂੰ ਮਜ਼ਬੂਤ ਕਰਨ ਅਤੇ ਬਿਮਾਰੀਆਂ ਤੋਂ ਤੁਹਾਨੂੰ ਬਚਾਉਣ ‘ਚ ਸਹਾਇਤਾ ਕਰਨਗੇ। ਲੰਬੇ ਸਮੇਂ ਤੱਕ ਪੇਟ ਭਰਿਆ ਹੋਣ ਨਾਲ ਭਾਰ ਨੂੰ ਕੰਟਰੋਲ ‘ਚ ਸਹਾਇਤਾ ਮਿਲੇਗੀ।