Summer Special Mango benefits: ਗਰਮੀਆਂ ਵਿਚ ਹਰ ਕਿਸੀ ਨੂੰ ਅੰਬ ਖਾਣਾ ਪਸੰਦ ਹੁੰਦਾ ਹੈ। ਇਹ ਖਾਣ ਵਿਚ ਜਿਨ੍ਹਾਂ ਸੁਆਦ ਹੁੰਦਾ ਹੈ ਉਨ੍ਹਾਂ ਹੀ ਸਿਹਤ ਲਈ ਲਾਭਕਾਰੀ ਵੀ ਹੁੰਦਾ ਹੈ। ਸ਼ਾਇਦ ਇਸ ਲਈ ਇਸ ਨੂੰ ਫਲਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ। ਵਿਟਾਮਿਨ, ਖਣਿਜ, ਆਇਰਨ ਅਤੇ ਪ੍ਰੋਟੀਨ ਨਾਲ ਭਰਪੂਰ ਹੋਣ ਕਰਕੇ ਅੰਬ ਦਾ ਸੇਵਨ ਸ਼ੂਗਰ ਤੋਂ ਲੈ ਕੇ ਕੈਂਸਰ ਜਿਹੀਆਂ ਬਿਮਾਰੀਆਂ ਨੂੰ ਦੂਰ ਰੱਖਣ ਵਿਚ ਮਦਦ ਕਰਦਾ ਹੈ। ਆਓ ਅਸੀਂ ਤੁਹਾਨੂੰ ਅੱਜ ਅੰਬ ਖਾਣ ਦੇ ਕੁਝ ਫਾਇਦੇ ਦੱਸਦੇ ਹਾਂ ਜਿਸ ਨੂੰ ਜਾਣਨ ਤੋਂ ਬਾਅਦ ਤੁਸੀਂ ਇਸ ਦਾ ਸੇਵਨ ਕੀਤੇ ਬਿਨਾਂ ਨਹੀਂ ਰਹਿ ਸਕੋਗੇ।
ਅੰਬ ਦਾ ਸੇਵਨ ਕਿਵੇਂ ਕਰੀਏ: ਵੈਸੇ ਤਾਂ ਤੁਸੀਂ ਅੰਬ ਨੂੰ ਇਸ ਤਰ੍ਹਾਂ ਵੀ ਖਾ ਸਕਦੇ ਹੋ ਪਰ ਅੰਬ ਦੀ ਚਟਨੀ, ਆਮਪੰਨਾ, ਆਮ ਰਸ ਅਤੇ ਅੰਬ ਦਾ ਸਕਵੈਸ਼ ਵੀ ਲਿਆ ਜਾ ਸਕਦਾ ਹੈ। ਅੰਬਾਂ ਨਾਲ ਬਣੀ dishes ਦਾ ਸੇਵਨ ਕਰਨਾ ਸਿਹਤ ਲਈ ਓਨਾ ਹੀ ਫਾਇਦੇਮੰਦ ਹੈ ਜਿੰਨਾ ਇਸ ਨੂੰ ਇਸ ਤਰ੍ਹਾਂ ਹੀ ਖਾਣਾ। ਐਂਟੀ ਆਕਸੀਡੈਂਟਸ ਦੇ ਨਾਲ 1 ਕੱਪ ਅੰਬ ‘ਚ 99 ਕੈਲੋਰੀ ਅਤੇ 0.6 ਗ੍ਰਾਮ ਫੈਟ ਹੁੰਦਾ ਹੈ। ਇਸ ਤੋਂ ਇਲਾਵਾ ਇਸ ਵਿਚ 1% ਕੋਲੈਸਟ੍ਰਾਲ, 1.7 ਮਿਲੀਗ੍ਰਾਮ ਸੋਡੀਅਮ, 277.2 ਮਿਲੀਗ੍ਰਾਮ ਪੋਟਾਸ਼ੀਅਮ, 25 ਗ੍ਰਾਮ ਕਾਰਬੋਹਾਈਡਰੇਟ, 2.6 ਗ੍ਰਾਮ ਡਾਇਟਰੀ ਫਾਈਬਰ, 23 ਗ੍ਰਾਮ ਚੀਨੀ, 1.4 ਗ੍ਰਾਮ ਪ੍ਰੋਟੀਨ, 35% ਵਿਟਾਮਿਨ ਏ, 20% ਤਾਂਬਾ, 18% ਫੋਲੇਟ, 9.7% ਵਿਟਾਮਿਨ ਈ, 6.5% ਵਿਟਾਮਿਨ ਬੀ 5, 6% ਵਿਟਾਮਿਨ ਕੇ, 100% ਵਿਟਾਮਿਨ ਸੀ, 10% ਵਿਟਾਮਿਨ ਬੀ-6, 1% ਕੈਲਸ਼ੀਅਮ, 1% ਆਇਰਨ ਅਤੇ 4% ਮੈਗਨੀਸ਼ੀਅਮ ਹੁੰਦਾ ਹੈ।
ਅੱਖਾਂ ਲਈ ਫਾਇਦੇਮੰਦ: ਵਿਟਾਮਿਨ ਏ ਨਾਲ ਭਰਪੂਰ ਹੋਣ ਦੇ ਕਾਰਨ ਇਸ ਦਾ ਸੇਵਨ ਅੱਖਾਂ ਦੀ ਰੋਸ਼ਨੀ ਨੂੰ ਸੁਧਾਰਨ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ। ਸਾਡੇ ਸਰੀਰ ਨੂੰ ਇਕ ਕੱਪ ਅੰਬ ਦੇ ਰਸ ਵਿਚ 25% ਵਿਟਾਮਿਨ ਏ ਮਿਲਦਾ ਹੈ ਜਿਸ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੋ ਜਾਂਦੀ ਹੈ। ਜੋ ਲੋਕ ਅਨੀਮੀਆ ਤੋਂ ਪੀੜਤ ਹਨ ਉਨ੍ਹਾਂ ਲਈ ਅੰਬ ਦਾ ਸੇਵਨ ਸਭ ਤੋਂ ਵਧੀਆ ਆਪਸ਼ਨ ਹੈ। ਇਸ ਵਿਚ ਆਇਰਨ ਕਾਫ਼ੀ ਮਾਤਰਾ ਵਿਚ ਪਾਇਆ ਜਾਂਦਾ ਹੈ ਜਿਸ ਕਾਰਨ ਸਰੀਰ ਵਿਚ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ।
ਵਜ਼ਨ ਵਧਾਉਣ ਵਿਚ ਮਦਦਗਾਰ: ਜੇਕਰ ਤੁਸੀਂ ਵੀ ਆਪਣੇ ਭਾਰ ਨੂੰ ਲੈ ਕੇ ਪਰੇਸ਼ਾਨ ਹੋ ਤਾਂ ਅੰਬ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਓ। 150 ਗ੍ਰਾਮ ਅੰਬ ਵਿਚ 86% ਕੈਲੋਰੀ ਹੁੰਦੀ ਹੈ, ਜੋ ਕੁਦਰਤੀ ਤਰੀਕੇ ਨਾਲ ਭਾਰ ਵਧਾਉਣ ਵਿਚ ਮਦਦ ਕਰਦੀ ਹੈ। ਐਂਟੀ ਆਕਸੀਡੈਂਟਸ ਨਾਲ ਭਰਪੂਰ ਅੰਬਾਂ ਦਾ ਸੇਵਨ ਕਰਨਾ ਸਰੀਰ ਵਿਚ ਕੈਂਸਰ ਸੈੱਲਾਂ ਦੇ ਵਾਧੇ ਨੂੰ ਰੋਕਦਾ ਹੈ ਜਿਸ ਨਾਲ ਤੁਸੀਂ ਇਸ ਦੇ ਖ਼ਤਰੇ ਤੋਂ ਬਚੇ ਰਹਿੰਦੇ ਹੋ। ਇਸ ਤੋਂ ਇਲਾਵਾ ਇਸ ਵਿਚ ਵਿਟਾਮਿਨ ਬੀ-6 ਵੀ ਹੁੰਦਾ ਹੈ ਜੋ ਦਿਮਾਗ ਨੂੰ ਤੰਦਰੁਸਤ ਅਤੇ ਚੁਸਤ ਬਣਾਉਂਦਾ ਹੈ। ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਨਾਲ ਭਰਪੂਰ ਹੋਣ ਦੇ ਕਾਰਨ ਇਸ ਦਾ ਸੇਵਨ ਕੋਲੈਸਟ੍ਰੋਲ ਦੇ ਪੱਧਰ ਨੂੰ ਵੀ ਕੰਟਰੋਲ ਕਰਦਾ ਹੈ। ਦਰਅਸਲ ਇਸ ਵਿਚ ਘੁਲਣਸ਼ੀਲ ਡਾਇਟਰੀ ਫਾਈਬਰ ਪੈਕਟਿਨ ਹੁੰਦਾ ਹੈ ਜੋ ਬਲੱਡ ਕੋਲੇਸਟ੍ਰੋਲ ਲੈਵਲ ਨੂੰ ਘੱਟ ਕਰਦਾ ਹੈ।
ਫਾਈਬਰ ਨਾਲ ਭਰਪੂਰ: ਪੇਟ ਦੀਆਂ ਬਿਮਾਰੀਆਂ ਤੋਂ ਬਚਣ ਲਈ ਸਰੀਰ ਵਿਚ ਫਾਈਬਰ ਦੀ ਸਹੀ ਮਾਤਰਾ ਰੱਖਣਾ ਬਹੁਤ ਜ਼ਰੂਰੀ ਹੈ। ਅਜਿਹੇ ‘ਚ ਅੰਬ ਦਾ ਸੇਵਨ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇੰਨਾ ਹੀ ਨਹੀਂ ਅੰਬਾਂ ਨਾਲ ਬਣੀ ਡਰਿੰਕ ਪੀਣ ਨਾਲ ਸਰੀਰ ਵਿਚ ਪਾਣੀ ਦੀ ਕਮੀ ਵੀ ਨਹੀਂ ਹੁੰਦੀ ਜੋ ਤੁਹਾਨੂੰ ਡੀਹਾਈਡਰੇਸ਼ਨ ਤੋਂ ਬਚਾਅ ਵਿਚ ਮਦਦ ਕਰਦੀ ਹੈ। ਸ਼ੂਗਰ ਦੇ ਮਰੀਜ਼ ਅਕਸਰ ਮਹਿਸੂਸ ਕਰਦੇ ਹਨ ਕਿ ਉਹ ਮਿੱਠੇ ਦੇ ਕਾਰਨ ਅੰਬ ਦਾ ਸੇਵਨ ਨਹੀਂ ਕਰ ਸਕਦੇ ਜੋ ਕਿ ਗਲਤ ਹੈ। ਬਾਕੀ ਫਲਾਂ ਦੀ ਤਰ੍ਹਾਂ ਤੁਸੀਂ ਬਿਨਾਂ ਕਿਸੇ ਸਮੱਸਿਆ ਦੇ ਅੰਬ ਖਾ ਸਕਦੇ ਹੋ। ਹਾਲਾਂਕਿ ਇਹ ਯਾਦ ਰੱਖੋ ਕਿ ਤੁਸੀਂ ਇਸ ਦਾ ਸੇਵਨ ਸੀਮਤ ਮਾਤਰਾ ਵਿੱਚ ਹੀ ਕਰੋ।