Summer Tanning face mask: ਗਰਮੀਆਂ ਦੀ ਤਪਦੀ ਧੁੱਪ ਅਤੇ ਵਧਦੇ ਪ੍ਰਦੂਸ਼ਣ ਕਾਰਨ ਸਕਿਨ ਨਾ ਸਿਰਫ ਟੈਨ ਹੋ ਜਾਂਦੀ ਹੈ ਬਲਕਿ ਬੇਜਾਨ ਅਤੇ ਡਲ ਵੀ ਦਿਖਣ ਲੱਗਦੀ ਹੈ। ਹਾਲਾਂਕਿ ਕੁੜੀਆਂ ਇਸ ਦੇ ਲਈ ਮਹਿੰਗੀਆਂ ਕਰੀਮਾਂ, ਫੇਸ਼ੀਅਲ ‘ਤੇ ਪੈਸੇ ਖਰਚ ਕਰਦੀਆਂ ਹਨ ਪਰ ਤੁਸੀਂ ਰਸੋਈ ‘ਚ ਮੌਜੂਦ ਚੀਜ਼ਾਂ ਨਾਲ ਚਿਹਰੇ ਦੀ ਗੁਆਚੀ ਹੋਈ ਚਮਕ ਵੀ ਵਾਪਸ ਲਿਆ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਪੈਕ ਬਾਰੇ ਦੱਸਾਂਗੇ ਜੋ ਸਕਿਨ ਨੂੰ ਕੁਦਰਤੀ ਤੌਰ ‘ਤੇ ਠੰਡਾ ਰੱਖਣ ‘ਚ ਮਦਦ ਕਰਨਗੇ। ਇਸ ਦੇ ਨਾਲ ਹੀ ਸਨਟੈਨ, ਸਨਬਰਨ ਵਰਗੀਆਂ ਸਮੱਸਿਆਵਾਂ ਵੀ ਦੂਰ ਹੋਣਗੀਆਂ।
ਕੇਲਾ ਅਤੇ ਸੰਤਰੇ ਦਾ ਫੇਸ ਮਾਸਕ: 1 ਕੇਲੇ ਦੇ ਰਸ ‘ਚ 1 ਚੱਮਚ ਸੰਤਰੇ ਦਾ ਰਸ ਅਤੇ ਥੋੜ੍ਹਾ ਜਿਹਾ ਸ਼ਹਿਦ ਮਿਲਾਓ। ਇਸ ਨੂੰ 15-20 ਮਿੰਟਾਂ ਤੱਕ ਚਿਹਰੇ ‘ਤੇ ਲਗਾਉਣ ਤੋਂ ਬਾਅਦ ਤਾਜ਼ੇ ਪਾਣੀ ਨਾਲ ਧੋ ਲਓ। ਇਹ ਪੈਕ ਨਾ ਸਿਰਫ ਟੈਨਿੰਗ ਨੂੰ ਦੂਰ ਕਰੇਗਾ ਬਲਕਿ ਇਸ ਨਾਲ ਸਕਿਨ ਵੀ ਡ੍ਰਾਈ ਨਹੀਂ ਹੋਵੇਗੀ।
ਦਹੀਂ ਅਤੇ ਤਰਬੂਜ: ਸਕਿਨ ਨੂੰ ਹਾਈਡਰੇਟ, ਕੋਮਲ ਅਤੇ ਗਲੋਇੰਗ ਬਣਾਉਣ ਲਈ ਗਰਮੀਆਂ ‘ਚ ਤੁਸੀਂ ਇਸ ਪੈਕ ਨੂੰ ਵੀ ਲਗਾ ਸਕਦੇ ਹੋ। ਇਸ ਦੇ ਲਈ ਦਹੀਂ ‘ਚ ਤਰਬੂਜ ਦਾ ਰਸ ਮਿਲਾ ਕੇ ਚਿਹਰੇ ਅਤੇ ਟੈਨਿੰਗ ਵਾਲੀ ਥਾਂ ‘ਤੇ ਲਗਾਓ। 15 ਮਿੰਟ ਬਾਅਦ ਸੌਫਟ ਬਰੱਸ਼ ਨਾਲ ਸਕ੍ਰਬਿੰਗ ਕਰੋ ਅਤੇ ਫਿਰ ਤਾਜ਼ੇ ਪਾਣੀ ਨਾਲ ਧੋ ਲਓ। ਹਫ਼ਤੇ ‘ਚ 2 ਵਾਰ ਇਹ ਪੈਕ ਲਗਾਉਣ ਨਾਲ ਤੁਹਾਨੂੰ ਵਧੀਆ ਰਿਜ਼ਲਟ ਮਿਲੇਗਾ।
ਪੁਦੀਨਾ ਅਤੇ ਮੁਲਤਾਨੀ ਮਿੱਟੀ: ਜਿੱਥੇ ਪੁਦੀਨਾ ਸਕਿਨ ਨੂੰ ਸ਼ਾਂਤ ਕਰਨ ‘ਚ ਮਦਦ ਕਰਦਾ ਹੈ ਉੱਥੇ ਹੀ ਮੁਲਤਾਨੀ ਮਿੱਟੀ ਐਕਸਟ੍ਰਾ ਤੇਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦੀ ਹੈ। ਇਸ ਦੇ ਲਈ ਪੁਦੀਨੇ ਦੇ ਪੇਸਟ ‘ਚ ਮੁਲਤਾਨੀ ਮਿੱਟੀ ਅਤੇ ਗੁਲਾਬ ਜਲ ਮਿਲਾਓ। ਇਸ ਨੂੰ ਚਿਹਰੇ, ਗਰਦਨ, ਕੂਹਣੀਆਂ ‘ਤੇ 15 ਮਿੰਟ ਤੱਕ ਲਗਾਉਣ ਤੋਂ ਬਾਅਦ ਤਾਜ਼ੇ ਪਾਣੀ ਨਾਲ ਧੋ ਲਓ।
ਖੀਰਾ ਅਤੇ ਸ਼ਹਿਦ: ਖੀਰੇ ਅਤੇ ਸ਼ਹਿਦ ‘ਚ Moisturizing ਅਤੇ ਕੂਲਿੰਗ ਏਜੰਟ ਹੁੰਦੇ ਹਨ ਜੋ ਸਕਿਨ ਨੂੰ ਗਲੋਇੰਗ ਅਤੇ ਸਾਫ਼ ਕਰਦੇ ਹਨ। ਇਸ ਦੇ ਲਈ 1 ਚੱਮਚ ਖੀਰੇ ਦੇ ਰਸ ‘ਚ 1 ਚੱਮਚ ਸ਼ਹਿਦ ਮਿਲਾਓ। ਇਸ ਨੂੰ ਪੂਰੇ ਚਿਹਰੇ ‘ਤੇ 30 ਮਿੰਟ ਤੱਕ ਲਗਾਉਣ ਤੋਂ ਬਾਅਦ ਤਾਜ਼ੇ ਪਾਣੀ ਨਾਲ ਧੋ ਲਓ। ਨਿਯਮਿਤ ਅਜਿਹਾ ਕਰਨ ਨਾਲ ਟੈਨਿੰਗ ਦੂਰ ਹੋਵੇਗੀ ਅਤੇ ਸਕਿਨ ਵੀ ਗਲੋਂ ਕਰੇਗੀ।
ਗੁਲਾਬ ਜਲ ਅਤੇ ਚੰਦਨ: 2 ਚੱਮਚ ਚੰਦਨ ਪਾਊਡਰ ‘ਚ ਗੁਲਾਬ ਜਲ ਮਿਲਾ ਕੇ 10-15 ਮਿੰਟ ਤੱਕ ਚਿਹਰੇ ‘ਤੇ ਲਗਾਓ ਅਤੇ ਫਿਰ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਪੋਰਸ ਅੰਦਰੋਂ ਸਾਫ਼ ਹੋਣ ਦੇ ਨਾਲ-ਨਾਲ ਗੰਦਗੀ ਅਤੇ ਟੈਨਿੰਗ ਵੀ ਦੂਰ ਹੋਵੇਗੀ। ਜੇਕਰ ਤੁਸੀਂ ਚਾਹੋ ਤਾਂ ਫੇਸਵਾਸ਼ ਦੀ ਬਜਾਏ ਇਸ ਪੈਕ ਨੂੰ ਲਗਾ ਸਕਦੇ ਹੋ।