Summer Watermelon benefits: ਗਰਮੀਆਂ ‘ਚ ਤਰਬੂਜ ਖਾਣਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ 95% ਪਾਣੀ ਹੁੰਦਾ ਹੈ, ਜਿਸ ਨਾਲ ਸਰੀਰ ‘ਚ ਪਾਣੀ ਦੀ ਕਮੀ ਨਹੀਂ ਹੁੰਦੀ। ਉੱਥੇ ਹੀ ਤਰਬੂਜ ਦਾ ਸੇਵਨ ਪਾਚਨ ਤੰਤਰ ਨੂੰ ਵੀ ਠੀਕ ਰੱਖਦਾ ਹੈ ਅਤੇ ਪੋਟਾਸ਼ੀਅਮ ਨਾਲ ਭਰਪੂਰ ਹੋਣ ਕਾਰਨ ਇਹ ਭਾਰ ਘਟਾਉਣ ‘ਚ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਪਰ, ਕੀ ਤੁਸੀਂ ਜਾਣਦੇ ਹੋ ਕਿ ਤਰਬੂਜ ਖਾਣ ਦਾ ਵੀ ਸਹੀ ਸਮਾਂ ਹੈ। ਜੀ ਹਾਂ, ਗਲਤ ਸਮੇਂ ‘ਤੇ ਖਾਧਾ ਤਰਬੂਜ ਸਿਹਤ ਨੂੰ ਖਰਾਬ ਵੀ ਕਰ ਸਕਦਾ ਹੈ। ਇਸ ਲਈ ਆਓ ਅੱਜ ਜਾਣਦੇ ਹਾਂ ਕਿ ਤਰਬੂਜ ਨੂੰ ਕਿਸ ਸਮੇਂ ਅਤੇ ਕਿਵੇਂ ਖਾਣਾ ਸਿਹਤ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ।
ਤਰਬੂਜ ਦਾ ਸੇਵਨ ਕਿਵੇਂ ਕਰੀਏ ?
- ਗਰਮੀਆਂ ‘ਚ ਤੁਸੀਂ ਤਰਬੂਜ ਦਾ ਫਰੂਟ ਸਲਾਦ ਬਣਾ ਕੇ ਖਾ ਸਕਦੇ ਹੋ। ਇਸ ਤੋਂ ਇਲਾਵਾ ਤਰਬੂਜ ਦੇ ਜੂਸ ‘ਚ ਨਿੰਬੂ ਅਤੇ ਪੁਦੀਨੇ ਦੀਆਂ ਪੱਤੇ ਮਿਲਾ ਕੇ ਪੀਣਾ ਵੀ ਸਿਹਤ ਲਈ ਫਾਇਦੇਮੰਦ ਹੋਵੇਗਾ।
- ਤਰਬੂਜ ਦੇ ਜੂਸ ਨੂੰ 3-4 ਘੰਟਿਆਂ ਲਈ ਫ੍ਰੀਜ਼ਰ ‘ਚ ਰੱਖੋ ਅਤੇ ਫਿਰ ਇਸ ‘ਚ ਸਟਿੱਕ ਲਗਾਕੇ ਨੈਚੂਰਲ ਚੁਸਕੀ ਲਓ। ਇਸ ਨਾਲ ਤੁਸੀਂ ਹਾਨੀਕਾਰਕ ਕਲਰ ਵਾਲੀ ਚੁਸਕੀ ਖਾਣ ਤੋਂ ਬਚੋਗੇ।
- ਤਰਬੂਜ ਦੇ ਜੂਸ ‘ਚ ਦਹੀਂ, ਸ਼ਹਿਦ ਅਤੇ ਆਈਸ ਕਿਊਬ ਮਿਲਾ ਕੇ ਬਲੈਂਡ ਕਰੋ। ਤੁਸੀਂ ਗਰਮੀਆਂ ‘ਚ ਇਸ ਸਮੂਦੀ ਦਾ ਆਨੰਦ ਵੀ ਲੈ ਸਕਦੇ ਹੋ।
ਤਰਬੂਜ ਦਾ ਸੇਵਨ ਕਦੋਂ ਨਹੀਂ ਕਰਨਾ ਚਾਹੀਦਾ: ਤਰਬੂਜ ਕਈ ਪੌਸ਼ਟਿਕ ਤੱਤਾਂ ਅਤੇ ਸਿਹਤ ਲਾਭਾਂ ਨਾਲ ਭਰਪੂਰ ਹੁੰਦਾ ਹੈ ਪਰ ਤਰਬੂਜ ਦਾ ਸੇਵਨ ਰਾਤ ਨੂੰ ਨਹੀਂ ਕਰਨਾ ਚਾਹੀਦਾ। ਖਾਸ ਤੌਰ ‘ਤੇ ਸੌਣ ਤੋਂ ਪਹਿਲਾਂ ਤਰਬੂਜ ਦਾ ਸੇਵਨ ਨਹੀਂ ਕਰਨਾ ਚਾਹੀਦਾ। ਪਰ ਇਸ ਗੱਲ ਦਾ ਕੋਈ ਵਿਗਿਆਨਕ ਪ੍ਰਮਾਣ ਨਹੀਂ ਹੈ ਪਰ ਆਯੁਰਵੇਦ ਅਨੁਸਾਰ ਰਾਤ ਨੂੰ ਤਰਬੂਜ ਖਾਣਾ ਸਿਹਤ ਲਈ ਚੰਗਾ ਨਹੀਂ ਹੈ।
ਰਾਤ ਨੂੰ ਤਰਬੂਜ ਖਾਣ ਨਾਲ ਹੋਣਗੇ ਕਈ ਨੁਕਸਾਨ
- ਮਾਹਿਰਾਂ ਅਨੁਸਾਰ ਰਾਤ ਨੂੰ ਤਰਬੂਜ ਖਾਣ ਨਾਲ ਅੰਤੜੀਆਂ ‘ਚ ਜਲਣ ਹੋ ਸਕਦੀ ਹੈ। ਉੱਥੇ ਇਸ ਨਾਲ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ ਜਿਸ ਨਾਲ ਗੈਸਟ੍ਰਿਕ ਦੀ ਸਮੱਸਿਆ ਹੋ ਸਕਦੀ ਹੈ।
- ਕਿਉਂਕਿ ਇਸ ‘ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਸ ਲਈ ਤੁਹਾਨੂੰ ਇਸ ਦਾ ਸੇਵਨ ਕਰਨ ਲਈ ਰਾਤ ਨੂੰ ਵਾਰ-ਵਾਰ ਬਾਥਰੂਮ ਜਾਣਾ ਪੈ ਸਕਦਾ ਹੈ। ਇਸ ਨਾਲ ਡੀਹਾਈਡਰੇਸ਼ਨ ਹੋ ਸਕਦੀ ਹੈ। ਇਸ ਨਾਲ ਪੈਰਾਂ ‘ਚ ਸੋਜ, ਕਮਜ਼ੋਰੀ, ਗੁਰਦੇ ਅਤੇ ਸੋਡੀਅਮ ਦੀ ਕਮੀ ਵੀ ਹੋ ਸਕਦੀ ਹੈ।
- ਆਯੁਰਵੇਦ ਦੇ ਅਨੁਸਾਰ ਰਾਤ ਨੂੰ ਤਰਬੂਜ ਦਾ ਸੇਵਨ ਕਰਨ ਨਾਲ ਇਰੀਟੇਬਲ ਬੋਵਲ ਸਿੰਡਰੋਮ ਅਤੇ ਹੋਰ ਪਾਚਨ ਸਮੱਸਿਆਵਾਂ ਹੋ ਸਕਦੀਆਂ ਹਨ।