Summer Watermelon muskmelon: ਗਰਮੀਆਂ ਦੇ ਮੌਸਮ ‘ਚ ਹਾਈਡਰੇਟਿਡ ਰਹਿਣ ਲਈ ਤਰਬੂਜ ਅਤੇ ਖਰਬੂਜਾ ਦੋਵੇਂ ਹੀ ਵਧੀਆ ਫਲ ਦੇ ਆਪਸ਼ਨ ਹਨ। ਇਹ ਗਰਮੀਆਂ ‘ਚ ਰਾਹਤ ਦਾ ਕੰਮ ਕਰਦੇ ਹਨ। ਆਓ ਗਰਮੀਆਂ ਦੇ ਮੌਸਮ ਦੇ ਇਨ੍ਹਾਂ ਦੋ ਫਲਾਂ ਦੀ ਤੁਲਨਾ ਕਰੀਏ ਅਤੇ ਜਾਣੀਏ ਕਿ ਗਰਮੀਆਂ ਦੀ ਗਰਮਾਹਟ ਤੋਂ ਬਚਾਉਣ ਅਤੇ ਸਿਹਤਮੰਦ ਰਹਿਣ ਲਈ ਕਿਹੜਾ ਬੈਸਟ ਆਪਸ਼ਨ ਹੈ।
ਖਰਬੂਜੇ ਦੇ ਪੋਸ਼ਣ: ਮੁੱਲ ਅਤੇ ਸਿਹਤ ਲਾਭ ਖਰਬੂਜੇ ‘ਚ 90% ਪਾਣੀ ਦੀ ਮਾਤਰਾ ਹੁੰਦੀ ਹੈ। ਇਸ ‘ਚ ਡਾਈਟਰੀ ਫਾਈਬਰ ਵੀ ਹੁੰਦਾ ਹੈ। ਖਰਬੂਜੇ ‘ਚ ਕੈਲੋਰੀ ਅਤੇ ਫੈਟ ਦੀ ਮਾਤਰਾ ਘੱਟ ਹੁੰਦੀ ਹੈ ਜੋ ਇਸਨੂੰ ਭਾਰ ਘਟਾਉਣ ਲਈ ਇੱਕ ਬੈਸਟ ਆਪਸ਼ਨ ਬਣਾਉਂਦੀ ਹੈ। ਇਸ ‘ਚ ਲੂਟੀਨ, ਬੀਟਾ-ਕੈਰੋਟੀਨ ਅਤੇ ਜ਼ੈਕਸਨਥਿਨ ਵਰਗੇ ਐਂਟੀਆਕਸੀਡੈਂਟਸ ਵੀ ਹਾਈ ਮਾਤਰਾ ‘ਚ ਹੁੰਦੇ ਹਨ। ਇਹ ਸਭ ਅੱਖਾਂ ਦੀ ਸਿਹਤ ਨੂੰ ਵਧਾਉਣ ‘ਚ ਯੋਗਦਾਨ ਪਾਉਂਦੇ ਹਨ। ਖਰਬੂਜੇ ‘ਚ ਵਿਟਾਮਿਨ ਸੀ ਵੀ ਭਰਪੂਰ ਹੁੰਦਾ ਹੈ ਜੋ ਇਮਿਊਨਿਟੀ ਵਧਾਉਣ ‘ਚ ਮਦਦ ਕਰਦਾ ਹੈ। ਇਸ ‘ਚ ਐਂਟੀ-ਇੰਫਲੇਮੇਟਰੀ ਗੁਣ ਵੀ ਹੁੰਦੇ ਹਨ ਜੋ ਗਠੀਏ ਦੇ ਦਰਦ ਤੋਂ ਰਾਹਤ ਦਿਵਾਉਣ ‘ਚ ਮਦਦ ਕਰਦੇ ਹਨ।
ਤਰਬੂਜ ਦੇ ਪੋਸ਼ਣ: ਸੰਬੰਧਿਤ ਪ੍ਰੋਫਾਈਲ ਅਤੇ ਸਿਹਤ ਲਾਭ ਤਰਬੂਜ ਤੁਹਾਨੂੰ ਹਾਈਡਰੇਟ ਰੱਖਣ ‘ਚ ਮਦਦ ਕਰਦਾ ਹੈ, ਜੋ ਸਰੀਰ ਦੇ ਕੰਮਕਾਜ ‘ਚ ਮਹੱਤਵਪੂਰਨ ਹਨ। ਤਰਬੂਜ ‘ਚ 92 ਫੀਸਦੀ ਪਾਣੀ ਹੁੰਦਾ ਹੈ। ਤਰਬੂਜ ਪੋਸ਼ਕ ਤੱਤਾਂ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ। ਇਸ ‘ਚ ਵਿਟਾਮਿਨ ਏ ਅਤੇ ਸੀ ਹੁੰਦਾ ਹੈ। ਇਹ ਦੋਵੇਂ ਪੌਸ਼ਟਿਕ ਤੱਤ ਸਮੁੱਚੀ ਸਿਹਤ ਨੂੰ ਬਣਾਈ ਰੱਖਣ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਵਿਟਾਮਿਨ ਸੀ ਦੀ ਚੰਗੀ ਮਾਤਰਾ ਅਤੇ ਐਂਟੀਆਕਸੀਡੈਂਟ ਜਿਵੇਂ ਕਿ ਲਾਈਕੋਪੀਨ, ਕੈਰੋਟੀਨੋਇਡਜ਼ ਅਤੇ ਕੁਕਰਬਿਟਾਸਿਨ ਸਰੀਰ ਨੂੰ ਆਕਸੀਡੇਟਿਵ ਨੁਕਸਾਨ ਅਤੇ ਸਰੀਰ ‘ਚ ਫ੍ਰੀ ਰੈਡੀਕਲਸ ਕਾਰਨ ਹੋਣ ਵਾਲੇ ਤਣਾਅ ਤੋਂ ਬਚਾਉਣ ‘ਚ ਮਦਦ ਕਰਦੇ ਹਨ। ਤਰਬੂਜ ‘ਚ ਪਾਇਆ ਜਾਣ ਵਾਲਾ Cucurbitacin E ਅਤੇ lycopene ਕੈਂਸਰ ਵਿਰੋਧੀ ਪ੍ਰਭਾਵ ਹੁੰਦਾ ਹੈ। ਤਰਬੂਜ ‘ਚ ਪਾਏ ਜਾਣ ਵਾਲੇ ਕਈ ਹੋਰ ਸਿਹਤ ਲਾਭਕਾਰੀ ਮਿਸ਼ਰਣ ਸਮੁੱਚੇ ਦਿਲ ਦੀ ਸਿਹਤ ਨੂੰ ਵਧਾ ਸਕਦੇ ਹਨ।