Sweating health benefits: ਗਰਮੀਆਂ ਵਿਚ ਹਰ ਕਿਸੇ ਨੂੰ ਪਸੀਨਾ ਆਉਂਦਾ ਹੈ। ਹਾਲਾਂਕਿ ਕਿਸੀ ਨੂੰ ਜ਼ਿਆਦਾ ਤਾਂ ਕਿਸੀ ਨੂੰ ਘੱਟ ਪਸੀਨਾ ਆਉਂਦਾ ਹੈ। ਕੁਝ ਲੋਕ ਤਾਂ ਥੋੜ੍ਹਾ ਜਿਹਾ ਪਸੀਨਾ ਆਉਣ ‘ਤੇ ਪੱਖੇ ਜਾਂ ਏਸੀ ਦੇ ਹੇਠਾਂ ਜਾ ਕੇ ਬੈਠ ਜਾਂਦੇ ਹਨ। ਪਰ ਤੁਸੀਂ ਸ਼ਾਇਦ ਇਹ ਨਹੀਂ ਜਾਣਦੇ ਹੋਵੋਗੇ ਕਿ ਪਸੀਨਾ ਆਉਣਾ ਤੁਹਾਡੀ ਸਿਹਤ ਲਈ ਕਿੰਨਾ ਲਾਭਕਾਰੀ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਪਸੀਨਾ ਆਉਣਾ ਸਿਹਤ ਲਈ ਮਹੱਤਵਪੂਰਨ ਕਿਉਂ ਹੈ।
ਕਿਉਂ ਜ਼ਰੂਰੀ ਹੈ ਪਸੀਨਾ ਆਉਣਾ: ਪਸੀਨੇ ‘ਚ ਅਮੋਨੀਆ, ਯੂਰੀਆ, ਪ੍ਰੋਟੀਨ, ਨਮਕ ਅਤੇ ਚੀਨੀ ਜਿਹੇ ਬਹੁਤ ਸਾਰੇ ਤੱਤ ਹੁੰਦੇ ਹਨ। ਅੱਜ ਕੱਲ ਲਗਭਗ ਹਰ ਕਿਸੇ ਦੇ ਘਰ ਜਾਂ ਦਫਤਰ ਵਿੱਚ ਏਅਰਕੰਡੀਸ਼ਨਿੰਗ ਮੌਜੂਦ ਹੈ ਜਿਸ ਕਾਰਨ ਪਸੀਨਾ ਨਹੀਂ ਆਉਂਦਾ ਜਦਕਿ ਪਸੀਨਾ ਨਾ ਆਉਣ ਕਾਰਨ ਵਿਅਕਤੀ ਨੂੰ ਘਬਰਾਹਟ, ਬਲੱਡ ਪ੍ਰੈਸ਼ਰ ਅਤੇ ਬੁਖਾਰ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਸੀਨਾ ਸਰੀਰ ਨੂੰ ਸਾਫ਼ ਕਰਦਾ ਹੈ ਅਤੇ ਹਾਨੀਕਾਰਕ ਟੋਕਸਿਨਸ ਨੂੰ ਬਾਹਰ ਕੱਢਦਾ ਹੈ। ਜਿਸ ਨਾਲ ਤੁਹਾਨੂੰ ਕਈ ਸਿਹਤ ਸਮੱਸਿਆਵਾਂ ਤੋਂ ਬਚਾਅ ਹੁੰਦਾ ਹੈ। ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਪਸੀਨੇ ਆਉਣ ਦੇ ਕੀ ਫਾਇਦੇ ਮਿਲਦੇ ਹਨ…
ਗਲੋਇੰਗ ਸਕਿਨ: ਕਿਉਂਕਿ ਪਸੀਨੇ ਨਾਲ ਸਰੀਰ ਅਤੇ ਸਕਿਨ ਡੀਟੋਕਸ ਹੁੰਦੀ ਹੈ ਇਸ ਨਾਲ ਚਿਹਰੇ ਦੀ ਚਮਕ ਵੀ ਬਰਕਰਾਰ ਰਹਿੰਦੀ ਹੈ। ਨਾਲ ਹੀ ਇਸ ਨਾਲ ਡੈੱਡ ਸਕਿਨ ਸੈੱਲਜ਼ ਨਿਕਲ ਜਾਂਦੇ ਹਨ। ਸਿਰਫ ਇਹ ਹੀ ਨਹੀਂ ਇਸ ਨਾਲ ਚਿਹਰੇ ‘ਤੇ ਅਣਚਾਹੇ ਦਾਗ-ਧੱਬੇ ਵੀ ਨਹੀਂ ਹੁੰਦੇ। ਪਸੀਨਾ ਸਰੀਰ ਦੇ ਹਾਨੀਕਾਰਕ ਟੋਕਸਿਨਸ ਤੋਂ ਇਲਾਵਾ ਅਲਕੋਹਲ ਅਤੇ ਨਮਕ ਨੂੰ ਵੀ ਬਾਹਰ ਕੱਢਦਾ ਹੈ। ਇਸ ਨਾਲ ਬਾਡੀ ਡੀਟੌਕਸ ਹੋ ਜਾਂਦੀ ਹੈ ਅਤੇ ਤੁਸੀਂ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਬਚਦੇ ਹੋ।
balancing temperature ਕੰਟਰੋਲ: ਸਰੀਰ ‘ਚੋਂ ਨਿਯਮਿਤ ਪਸੀਨਾ ਬਾਹਰ ਨਿਕਲਣ ਨਾਲ ਸਰੀਰ ਦਾ temperature balance ਰਹਿੰਦਾ ਹੈ। ਇਹ ਤੁਹਾਨੂੰ ਗਰਮੀਆਂ ਵਿਚ ਹੋਣ ਵਾਲੀਆਂ ਮਾਮੂਲੀ ਸਮੱਸਿਆਵਾਂ ਤੋਂ ਬਚਾਉਂਦਾ ਹੈ। ਪਸੀਨਾ ਆਉਣ ਨਾਲ ਮੂਡ ਵਧੀਆ ਹੁੰਦਾ ਹੈ ਅਤੇ ਨੀਂਦ ਵੀ ਚੰਗੀ ਆਉਂਦੀ ਹੈ। ਦਰਅਸਲ ਪਸੀਨਾ ਬਾਹਰ ਨਿਕਲਣ ਨਾਲ ਸਰੀਰ ‘ਚ ਐਂਡੋਰਫਿਨ ਰਿਲੀਜ ਹੁੰਦਾ ਹੈ ਜੋ ਹੈਪੀ ਹਾਰਮੋਨ ਹੈ। ਇਸ ਨਾਲ ਮੂਡ ਅਤੇ ਨੀਂਦ ਦੋਵਾਂ ‘ਚ ਸੁਧਾਰ ਹੁੰਦਾ ਹੈ।
ਇਮਿਊਨਿਟੀ ਵਧਾਵੇ: ਖੋਜ ਦੇ ਅਨੁਸਾਰ ਪਸੀਨੇ ਵਿੱਚ 95% ਪ੍ਰੋਟੀਨ ਹੁੰਦਾ ਹੈ ਜਿਸ ‘ਚ 20% ਨੋਵਲ ਡਿਫੈਂਸ ਪ੍ਰੋਟੀਨ ਹੁੰਦੇ ਹਨ। ਡਰਮੇਸੀਡਿਨ ਗਲੈਂਡਸ ਜ਼ਿਆਦਾਤਰ ਪਸੀਨਾ ਪ੍ਰੋਟੀਨ ਛੱਡਦੀ ਹੈ ਜੋ ਕਿ ਇਮਿਊਨਟੀ ਵਧਾਉਣ ਵਿਚ ਮਦਦਗਾਰ ਹੁੰਦੇ ਹਨ। ਡਰਮੇਸੀਡਿਨ ਉਹ ਗਲੈਂਡ ਹੈ ਜੋ ਸਕਿਨ ਦੀ ਸਤਹ ‘ਤੇ ਪਸੀਨੇ ਛੁਪਾਉਂਦੀਆਂ ਹਨ। ਦਰਅਸਲ ਪਸੀਨੇ ਦੇ ਨਾਲ ਸਰੀਰ ‘ਚੋਂ ਪ੍ਰੋਟੀਨ, ਸੋਡੀਅਮ ਅਤੇ ਪੋਟਾਸ਼ੀਅਮ ਵੀ ਬਾਹਰ ਨਿਕਲ ਜਾਂਦੇ ਹਨ ਜਿਸ ਕਾਰਨ ਪੋਸ਼ਕ ਤੱਤਾਂ ਦਾ ਸੰਤੁਲਨ ਬਣਿਆ ਰਹਿੰਦਾ ਹੈ। ਇਸਦੇ ਨਾਲ ਤੁਸੀਂ ਨਾ ਸਿਰਫ ਦਿਲ ਦੀਆਂ ਸਮੱਸਿਆਵਾਂ ਬਲਕਿ ਹੱਡੀਆਂ ਦੀਆਂ ਸਮੱਸਿਆਵਾਂ ਤੋਂ ਵੀ ਬਚੇ ਰਹਿੰਦੇ ਹੋ।
ਕਿਡਨੀ ਸਟੋਨ ਤੋਂ ਬਚਾਏ: ਗੁਰਦੇ ‘ਚ ਪੱਥਰੀ ਦੋ ਸਮੱਸਿਆ ਅਕਸਰ ਨਮਕ ਅਤੇ ਕੈਲਸ਼ੀਅਮ ਦੇ ਇਕੱਠੇ ਹੋਣ ਕਾਰਨ ਹੁੰਦੀ ਹੈ। ਪਰ ਪਸੀਨੇ ਨਾਲ ਨਮਕ ਸਰੀਰ ਵਿਚੋਂ ਬਾਹਰ ਆ ਜਾਂਦਾ ਹੈ। ਜਦੋਂ ਕਿ ਹੱਡੀਆਂ ਕੈਲਸੀਅਮ ਨੂੰ ਸੋਖ ਲੈਂਦੀਆਂ ਹਨ। ਜਿਸ ਨਾਲ ਤੁਸੀਂ ਇਸ ਸਮੱਸਿਆ ਤੋਂ ਬਚਦੇ ਹੋ। ਪਸੀਨੇ ਦੀ ਪ੍ਰੋਡਕਸ਼ਨ ਹੋਣ ‘ਤੇ ਸਰੀਰ ਨੂੰ ਖੂਨ ਦੀ ਜਰੂਰਤ ਵੀ ਹੁੰਦੀ ਹੈ। ਅਜਿਹੇ ‘ਚ ਜਦੋਂ ਸਰੀਰ ਵਿਚੋਂ ਪਸੀਨਾ ਨਿਕਲਦਾ ਹੈ ਤਾਂ ਬਲੱਡ ਸਰਕੂਲੇਸ਼ਨ ਸਹੀ ਰਹਿੰਦਾ ਹੈ।
ਵਾਲਾਂ ਲਈ ਫਾਇਦੇਮੰਦ: ਸਕੈਲਪ ਵਿਚ ਪਸੀਨਾ ਆਉਣ ਨਾਲ ਰੋਮ ਛੇਦ ਖੁੱਲ੍ਹ ਜਾਂਦੇ ਹਨ ਜਿਸ ਨਾਲ ਵਾਲਾਂ ਦੀ ਗ੍ਰੋਥ ‘ਤੇ ਅਸਰ ਪੈਂਦਾ ਹੈ। ਹਾਲਾਂਕਿ ਜ਼ਿਆਦਾ ਪਸੀਨਾ ਆਉਣ ‘ਤੇ ਸ਼ੈਂਪੂ ਕਰ ਲਓ ਕਿਉਂਕਿ ਇਸ ਨਾਲ ਖੁਜਲੀ ਅਤੇ ਇੰਫੈਕਸ਼ਨ ਹੋ ਸਕਦੀ ਹੈ। ਦਰਅਸਲ ਪਸੀਨਾ ਆਉਣ ਨਾਲ ਕੈਲੋਰੀਜ ਬਰਨ ਹੁੰਦੀ ਹੈ ਜੋ ਕਿ ਭਾਰ ਘਟਾਉਣ ਵਿਚ ਸਹਾਇਤਾ ਕਰਦਾ ਹੈ। ਇਸ ਲਈ ਕਸਰਤ ਕਰਦੇ ਸਮੇਂ ਪਸੀਨਾ ਆਉਣਾ ਚੰਗਾ ਹੁੰਦਾ ਹੈ।