Sweating home remedies: ਗਰਮੀਆਂ ਦੇ ਮੌਸਮ ਵਿੱਚ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਕਰਨ ਵਾਲੀ ਹੈ ਉਹ ਹੈ ਗਰਮੀ ਵਿਚ ਸਰੀਰ ਦੀ ਬਦਬੂ ਆਉਣੀ। ਇਸ ਦੇ ਕਾਰਨ ਤੁਹਾਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਸੀਨੇ ਦੇ ਕਾਰਨ ਤੁਸੀਂ ਕਿਸੇ ਦੇ ਨਾਲ ਲੰਬੇ ਸਮੇਂ ਤਕ ਖੜੇ ਵੀ ਨਹੀਂ ਹੁੰਦੇ ਤਾਂ ਕਿ ਸਾਹਮਣੇ ਵਾਲੇ ਨੂੰ ਤੁਹਾਡੇ ਪਸੀਨੇ ਦੀ ਬਦਬੂ ਨਾ ਆ ਜਾਵੇ। ਬਹੁਤ ਸਾਰੇ ਲੋਕ ਇਹ ਵੀ ਸੋਚਦੇ ਹਨ ਕਿ ਪਰਫਿਊਮ ਦੀ ਵਰਤੋਂ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ, ਪਰ ਪਰਫਿਊਮ ਦੀ ਖੁਸ਼ਬੂ ਵੀ ਕੁਝ ਘੰਟਿਆਂ ਬਾਅਦ ਉੱਡ ਜਾਂਦੀ ਹੈ। ਇਸ ਲਈ ਜੇਕਰ ਤੁਸੀਂ ਵੀ ਪਸੀਨੇ ਦੀ ਬਦਬੂ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਤਰੀਕੇ ਦੱਸਦੇ ਹਾਂ ਜਿਸ ਨਾਲ ਤੁਸੀਂ ਪਸੀਨੇ ਦੀ ਬਦਬੂ ਨੂੰ ਆਸਾਨੀ ਨਾਲ ਅਲਵਿਦਾ ਕਹਿ ਸਕਦੇ ਹੋ।
ਸੇਬ ਦਾ ਸਿਰਕਾ: ਸੇਬ ਦੇ ਸਿਰਕੇ ਦੇ ਹਜ਼ਾਰਾਂ ਫਾਇਦੇ ਹੁੰਦੇ ਹਨ ਇਸ ਨਾਲ ਤੁਸੀਂ ਪਸੀਨੇ ਦੀ ਬਦਬੂ ਤੋਂ ਵੀ ਛੁਟਕਾਰਾ ਪਾ ਸਕਦੇ ਹੋ। ਇਸ ਦੀ ਵਰਤੋਂ ਨਾਲ ਸਰੀਰ ਦਾ pH ਲੈਵਲ ਬਣਿਆ ਰਹਿੰਦਾ ਹੈ। ਸਰੀਰ ਦੇ ਪੀਐਚ ਲੈਵਲ ਬਣੇ ਰਹਿਣ ਦੇ ਕਾਰਨ ਸਰੀਰ ਵਿੱਚੋ ਪਸੀਨੇ ਦੀ ਬਦਬੂ ਨਹੀਂ ਆਉਂਦੀ ਹੈ। ਤੁਸੀਂ ਬੱਸ ਇਨ੍ਹਾਂ ਕਰਨਾ ਹੈ ਨਹਾਉਣ ਤੋਂ ਪਹਿਲਾਂ ਪਾਣੀ ਵਿਚ ਥੋੜ੍ਹਾ ਸੇਬ ਦਾ ਸਿਰਕਾ ਪਾਉ ਅਤੇ ਫਿਰ ਉਸੇ ਪਾਣੀ ਨਾਲ ਨਹਾ ਲਓ।
ਨੋਟ– ਜੇ ਤੁਸੀਂ ਇਸ ਪਾਣੀ ਨਾਲ ਨਹਾਉਣਾ ਨਹੀਂ ਚਾਹੁੰਦੇ ਤਾਂ ਜੇ ਤੁਸੀਂ ਚਾਹੋ ਤਾਂ ਇੱਕ ਰੂੰ ‘ਚ ਸੇਬ ਦੇ ਸਿਰਕੇ ਨੂੰ ਪਾ ਕੇ ਇਸ ਨੂੰ ਆਪਣੇ ਅੰਡਰਾਰਮ ‘ਤੇ ਲਗਾਓ।
ਬੇਕਿੰਗ ਸੋਡਾ: ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਬੇਕਿੰਗ ਸੋਡਾ ਵੀ ਬਹੁਤ ਫਾਇਦੇਮੰਦ ਹੋਵੇਗਾ। ਇਹ ਤੁਹਾਡੇ ਸਰੀਰ ਵਿਚੋਂ ਪਸੀਨੇ ਦੀ ਬਦਬੂ ਨੂੰ ਦੂਰ ਕਰ ਦੇਵੇਗਾ। ਇਸ ਤਰ੍ਹਾਂ ਕਰੋ ਇਸ ਦਾ ਇਸਤੇਮਾਲ…
- ਬੇਕਿੰਗ ਸੋਡਾ ਵਿਚ ਨਿੰਬੂ ਦਾ ਰਸ ਮਿਲਾਓ
- ਦੋਵਾਂ ਨੂੰ ਮਿਲਾ ਕੇ ਇੱਕ ਪੇਸਟ ਤਿਆਰ ਕਰੋ
- ਇਸ ਨੂੰ ਆਪਣੇ ਅੰਡਰਾਰਮਸ ‘ਤੇ ਲਗਾ ਲਓ
- ਦਸ ਮਿੰਟ ਲਈ ਇਸ ਨੂੰ ਇਸ ਤਰ੍ਹਾਂ ਹੀ ਰਹਿਣ ਦਿਓ
- ਅੰਡਰਰਾਮਜ਼ ਨੂੰ ਸਾਫ਼ ਪਾਣੀ ਨਾਲ ਧੋਵੋ
- ਜੇ ਤੁਸੀਂ ਇਸ ਦੀ ਵਰਤੋਂ ਲਗਾਤਾਰ ਕਰਦੇ ਹੋ ਤਾਂ ਤੁਸੀਂ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾ ਸਕਦੇ ਹੋ।
ਗੁਲਾਬ ਜਲ ਵੀ ਹੈ ਬੈਸਟ: ਗੁਲਾਬ ਜਲ ਸਕਿਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਹ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਵੀ ਹੱਲ ਕਰਦਾ ਹੈ। ਇਹ ਸਰੀਰ ਵਿਚੋਂ ਪਸੀਨੇ ਦੀ ਬਦਬੂ ਨੂੰ ਵੀ ਘੱਟ ਕਰਦਾ ਹੈ। ਗੁਲਾਬ ਜਲ ਦੀ ਵਰਤੋਂ ਕਰਨ ਨਾਲ ਸਰੀਰ ਗੁਲਾਬ ਦੀ ਤਰ੍ਹਾਂ ਮਹਿਕ ਜਾਵੇਗਾ। ਇਸ ਤਰ੍ਹਾਂ ਕਰੋ ਇਸ ਦੀ ਵਰਤੋ…
- ਇੱਕ ਮੱਗ ਪਾਣੀ ਦਾ ਲਓ
- ਇਸ ਵਿਚ ਗੁਲਾਬ ਜਲ ਪਾਓ
- ਇਸ ਪਾਣੀ ਵਿਚ ਨਿੰਬੂ ਦਾ ਰਸ ਮਿਲਾਓ
- ਨਹਾਉਂਦੇ ਸਮੇਂ ਇਸ ਪਾਣੀ ਦੀ ਵਰਤੋਂ ਕਰੋ
- ਇਸ ਤਰੀਕੇ ਨਾਲ ਤੁਸੀਂ ਆਪਣੇ ਸਰੀਰ ਵਿਚੋਂ ਪਸੀਨੇ ਦੀ ਬਦਬੂ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਪਾਨ ਦੇ ਪੱਤੇ ਅਤੇ ਆਂਵਲਾ: ਇਸ ਤੋਂ ਇਲਾਵਾ ਤੁਸੀਂ ਇਸ ਬਦਬੂ ਤੋਂ ਛੁਟਕਾਰਾ ਪਾਉਣ ਲਈ ਪਾਨ ਦੇ ਪੱਤੇ ਅਤੇ ਆਂਵਲਾ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਤਰ੍ਹਾਂ ਕਰੋ ਇਸ ਦਾ ਇਸਤੇਮਾਲ…
- ਪਾਨ ਦੇ ਪੱਤੇ ਅਤੇ ਆਂਵਲਾ ਲਓ
- ਇਨ੍ਹਾਂ ਦੋਵਾਂ ਨੂੰ ਪੀਸ ਕੇ ਪੇਸਟ ਬਣਾ ਲਓ
- ਇਸ ਪੇਸਟ ਨੂੰ ਅੰਡਰਰਾਮਜ਼ ‘ਤੇ 10 ਮਿੰਟ ਲਈ ਲਗਾਓ
- ਫਿਰ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਲਓ
ਸੰਤਰੇ ਦਾ ਛਿਲਕਾ: ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਸੰਤਰੇ ਦਾ ਛਿਲਕਾ ਵੀ ਬਹੁਤ ਫਾਇਦੇਮੰਦ ਰਹੇਗਾ। ਪਸੀਨੇ ਦੀ ਬਦਬੂ ਦੂਰ ਕਰਨ ਲਈ ਇਸ ਤਰ੍ਹਾਂ ਇਨ੍ਹਾਂ ਛਿਲਕਿਆਂ ਦਾ ਕਰੋ ਇਸਤੇਮਾਲ….
- ਸੰਤਰੇ ਦੇ ਛਿਲਕੇ ਕੱਢ ਲਓ
- ਉਨ੍ਹਾਂ ਛਿਲਕਿਆਂ ਨੂੰ ਸੁਕਾ ਲਓ
- ਨਹਾਉਣ ਤੋਂ ਪਹਿਲਾਂ ਇਨ੍ਹਾਂ ਨੂੰ ਆਪਣੇ ਬਾਥ ਟੱਬ ‘ਚ ਪਾ ਲਓ ਅਤੇ ਇਸ ਤਰ੍ਹਾਂ ਹੋ ਛੱਡ ਦਿਓ
- ਫਿਰ ਇਸ ਪਾਣੀ ਨਾਲ ਨਹਾ ਲਓ। ਇਸ ਨਾਲ ਤੁਹਾਡੇ ਤੋਂ ਪਸੀਨੇ ਦੀ ਬਦਬੂ ਨਹੀਂ ਆਵੇਗੀ
ਆਲੂ ਆਵੇਗਾ ਕੰਮ: ਸਬਜ਼ੀਆਂ ਵਿਚ ਲੋਕਾਂ ਦੀ ਪਹਿਲੀ ਪਸੰਦ ਆਲੂ ਵੀ ਤੁਹਾਡੇ ਪਸੀਨੇ ਨੂੰ ਦੂਰ ਭਜਾ ਸਕਦਾ ਹੈ। ਇਸ ਤਰ੍ਹਾਂ ਕਰੋ ਇਸ ਦੀ ਵਰਤੋ….
- ਇੱਕ ਆਲੂ ਦੀ ਸਲਾਈਸ ਲਓ
- ਪ੍ਰਭਾਵਿਤ ਸਥਾਨ ‘ਤੇ ਰਗੜੋ
- ਇਸ ਨੂੰ ਕੁਝ ਦੇਰ ਲਈ ਇਸ ਤਰ੍ਹਾਂ ਹੀ ਰਹਿਣ ਦਿਓ
- ਬਾਅਦ ਵਿਚ ਸ਼ਾਵਰ ਲਓ
- ਤਾਂ ਇਸ ਤਰ੍ਹਾਂ ਤੁਸੀਂ ਆਲੂ ਨਾਲ ਪਸੀਨੇ ਦੀ ਬਦਬੂ ਨੂੰ ਅਲਵਿਦਾ ਕਹਿ ਸਕਦੇ ਹੋ।