Sweet Potato benefits: ਸ਼ਕਰਕੰਦੀ ਦਾ ਸੇਵਨ ਜ਼ਿਆਦਾਤਰ ਲੋਕ ਚਾਟ ਦੇ ਰੂਪ ਵਿੱਚ ਕਰਨਾ ਪਸੰਦ ਕਰਦੇ ਹਨ। ਜਦੋਂ ਤੁਸੀਂ ਐਤਵਾਰ ਨੂੰ ਸੈਰ ਲਈ ਬਾਹਰ ਜਾਂਦੇ ਹੋ ਜਾਂ ਜਦੋਂ ਤੁਸੀਂ ਦਫਤਰ ਤੋਂ ਘਰ ਵਾਪਿਸ ਆ ਰਹੇ ਹੋ, ਜਾਂ ਤੁਸੀਂ ਦੋਸਤਾਂ ਨਾਲ ਮਸਾਲੇਦਾਰ ਕੁਝ ਖਾਣਾ ਚਾਹੁੰਦੇ ਹੋ ਤਾਂ ਸ਼ਕਰਕੰਦੀ ਖਾਓ। ਸ਼ਕਰਕੰਦੀ ਖਾਣਾ ਹੋਰ ਮਸਾਲੇਦਾਰ ਚੀਜ਼ਾਂ ਦੇ ਸੇਵਨ ਨਾਲੋਂ ਵਧੀਆ ਹੈ ਕਿਉਂਕਿ ਇਸ ਵਿਚ ਬਹੁਤ ਸਾਰਾ ਆਇਰਨ ਹੁੰਦਾ ਹੈ ਜੋ ਸਰੀਰ ਨੂੰ ਤਾਕਤ ਅਤੇ ਤੰਦਰੁਸਤੀ ਪ੍ਰਦਾਨ ਕਰਦਾ ਹੈ। ਆਓ ਜਾਣਦੇ ਹਾਂ ਇਸ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਬਾਰੇ ਵਿਸਥਾਰ ਵਿੱਚ…
ਪੇਟ ਨੂੰ ਠੰਡਾ ਰੱਖੇ: ਕੁਝ ਲੋਕਾਂ ਨੂੰ ਭੋਜਨ ਤੋਂ ਬਾਅਦ ਛਾਤੀ ਵਿਚ ਜਲਣ ਜਾਂ ਪੇਟ ਵਿਚ ਭਾਰੀਪਣ ਮਹਿਸੂਸ ਹੁੰਦਾ ਹੈ। ਸ਼ਕਰਕੰਦੀ ਦਾ ਸੇਵਨ ਕਰਨ ਨਾਲ ਪੇਟ ਠੰਢਾ ਹੋ ਜਾਂਦਾ ਹੈ ਜਿਸ ਨਾਲ ਖਾਣਾ ਖਾਣ ਤੋਂ ਬਾਅਦ ਪੇਟ ਵਿੱਚ ਜਲਣ, ਗੈਸ ਅਤੇ ਭਾਰੀਪਨ ਦੀ ਸਮੱਸਿਆ ਨਹੀਂ ਹੁੰਦੀ।
ਵਜ਼ਨ ਨੂੰ ਕਰੇ ਕੰਟਰੋਲ: ਸ਼ਕਰਕੰਦੀ ਵਿਚ ਸਟਾਰਚ ਹੁੰਦਾ ਹੈ। ਪਰ ਸਰੀਰ ਨੂੰ ਇਸ ਸਟਾਰਚ ਦੀ ਜ਼ਰੂਰਤ ਹੁੰਦੀ ਹੈ। ਸਾਡੇ ਸਰੀਰ ਵਿੱਚ ਚੰਗਾ ਅਤੇ ਖ਼ਰਾਬ ਦੋਨੋ ਫੈਟ ਹੁੰਦੇ ਹਨ, ਬੈਡ ਫੈਟ ਦਾ ਅਰਥ ਤਲੀਆਂ-ਭੁੰਨੀਆਂ ਚੀਜ਼ਾਂ ਦੁਆਰਾ ਸਰੀਰ ਵਿੱਚ ਜਮ੍ਹਾ ਫੈਟ ਅਤੇ ਗੁਡ ਫੈਟ ਦਾ ਅਰਥ ਹੈ ਕਿ ਜਿਸ ਨਾਲ ਸਾਡੇ ਸਰੀਰ ਨੂੰ ਐਨਰਜ਼ੀ ਅਤੇ ਤਾਕਤ ਮਿਲਦੀ ਹੈ। ਅਜਿਹੀ ਸਥਿਤੀ ਵਿੱਚ ਉਹ ਲੋਕ ਜੋ ਸੋਚਦੇ ਹਨ ਕਿ ਸ਼ਕਰਕੰਦੀ ਖਾਣ ਨਾਲ ਭਾਰ ਵੱਧਦਾ ਹੈ। ਉਹਨਾਂ ਲਈ ਇਹ ਸੋਚਣਾ ਠੀਕ ਨਹੀਂ ਹੈ। ਜੋ ਲੋਕ ਡਾਈਟਿੰਗ ਕਰ ਰਹੇ ਹਨ ਉਨ੍ਹਾਂ ਲਈ ਸ਼ਕਰਕੰਦੀ ਦੁਪਹਿਰ ਦੇ ਖਾਣੇ ਦਾ ਇੱਕ ਸ਼ਾਨਦਾਰ ਸਰੋਤ ਹੈ ਇਹ ਤੁਹਾਡੇ ਪੇਟ ਨੂੰ ਲੰਬੇ ਸਮੇਂ ਲਈ ਭਰਿਆ ਰੱਖਦਾ ਹੈ।
ਫੇਫੜਿਆਂ ਲਈ ਫਾਇਦੇਮੰਦ: ਪ੍ਰਦੂਸ਼ਿਤ ਵਾਤਾਵਰਣ ਵਿਚ ਜੀਣਾ ਤੁਹਾਡੇ ਫੇਫੜਿਆਂ ਤੇ ਸਭ ਤੋਂ ਬੁਰਾ ਪ੍ਰਭਾਵ ਪਾਉਂਦਾ ਹੈ। ਸ਼ਕਰਕੰਦੀ ਖਾਣਾ ਤੁਹਾਡੇ ਸਾਹ ਪ੍ਰਣਾਲੀ ਵਿਚਲੀ ਮੈਲ ਸਾਫ ਕਰਨ ਵਿਚ ਮਦਦ ਕਰਦਾ ਹੈ। ਜਿਸ ਦੇ ਕਾਰਨ ਆਕਸੀਜਨ ਜਲਦੀ ਫੇਫੜਿਆਂ ਤੱਕ ਪਹੁੰਚ ਜਾਂਦੀ ਹੈ ਅਤੇ ਤੁਹਾਡੇ ਫੇਫੜੇ ਲੰਬੇ ਸਮੇਂ ਤੱਕ ਤੰਦਰੁਸਤ ਰਹਿੰਦੇ ਹਨ। ਬੀਟਾ ਕੈਰੋਟਿਨ ਅਤੇ ਵਿਟਾਮਿਨ ਏ ਸ਼ਕਰਕੰਦੀ ਵਿਚ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਇਹ ਦੋਵੇਂ ਜ਼ਰੂਰੀ ਤੱਤ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਬਣਾਈ ਰੱਖਣ ਲਈ ਜ਼ਰੂਰੀ ਮੰਨੇ ਜਾਂਦੇ ਹਨ।
ਦਿਲ ਲਈ ਫਾਇਦੇਮੰਦ: ਦਿਲ ਨਾਲ ਜੁੜੀਆਂ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਬਹੁਤ ਸੋਚ-ਸਮਝ ਕੇ ਖਾਣਾ ਪੈਂਦਾ ਹੈ। ਕਾਰਡਿਓਪ੍ਰੋਟੈਕਟਿਵ ਨਾਮਕ ਇਕ ਤੱਤ ਸ਼ਕਰਕੰਦੀ ਵਿਚ ਪਾਇਆ ਜਾਂਦਾ ਹੈ ਜੋ ਦਿਲ ਦੇ ਮਰੀਜ਼ਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ। ਜੇ ਦਿਲ ਦੇ ਮਰੀਜ਼ ਚਾਹੁਣ ਤਾਂ ਹਫਤੇ ਵਿਚ 3 ਤੋਂ 4 ਵਾਰ ਸ਼ਕਰਕੰਦੀ ਦਾ ਸੇਵਨ ਕਰ ਸਕਦੇ ਹਨ ਪਰ ਜਿੰਨਾ ਸੰਭਵ ਹੋ ਸਕੇ ਘੱਟ ਹੀ ਲਓ।