TB patients diet: ਟੀਬੀ ਯਾਨਿ ਤਪਦਿਕ ਇੱਕ ਗੰਭੀਰ ਅਤੇ ਜਾਨਲੇਵਾ ਬਿਮਾਰੀ ਹੈ। ਇਹ ਮੁੱਖ ਤੌਰ ‘ਤੇ Tuberculosis ਨਾਮਕ ਬੈਕਟੀਰੀਆ ਕਾਰਨ ਹੁੰਦਾ ਹੈ। ਨਾਲ ਹੀ ਕਮਜ਼ੋਰ ਇਮਿਊਨਿਟੀ ਵਾਲੇ ਲੋਕ ਇਸ ਦੀ ਚਪੇਟ ‘ਚ ਜਲਦੀ ਆਉਂਦੇ ਹਨ। ਟੀਬੀ ਦੀ ਇਹ ਲਾਇਲਾਜ ਬਿਮਾਰੀ ਫੇਫੜਿਆਂ, ਹੱਡੀਆਂ, ਦਿਮਾਗ, ਪੇਟ, ਗੁਰਦੇ, ਅੱਖਾਂ, ਮੂੰਹ, ਨੱਕ ਦੇ ਨਾਲ ਅਤੇ ਯੂਟ੍ਰਿਸ ‘ਚ ਹੋਣ ਦਾ ਖ਼ਤਰਾ ਵੀ ਰਹਿੰਦਾ ਹੈ। ਜੇ ਸਮੇਂ ਸਿਰ ਇਸ ਨੂੰ ਕੰਟਰੋਲ ਕੀਤਾ ਜਾਵੇ ਤਾਂ ਇਹ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਨਾਲ ਹੀ ਮਾਹਰਾਂ ਦੇ ਅਨੁਸਾਰ ਇਹ ਸ਼ਿਕਾਇਤ ਹੋਣ ‘ਤੇ ਸਹੀ ਇਲਾਜ ਦੇ ਨਾਲ ਆਪਣੀ ਡਾਇਟ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਤਾਂ ਜੋ ਇਮਿਊਨਟੀ ਵਧਣ ਨਾਲ ਟੀਬੀ ਨਾਲ ਲੜਨ ਦੀ ਤਾਕਤ ਮਿਲੇ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਟੀ ਬੀ ਦੇ ਮਰੀਜ਼ਾਂ ਨੂੰ ਆਪਣੀ ਡਾਇਟ ‘ਚ ਕੀ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ…
ਟੀਬੀ ਦੇ ਦੌਰਾਨ ਡਾਇਟ ‘ਚ ਸ਼ਾਮਿਲ ਕਰੋ ਇਹ ਹੈਲਥੀ ਫੂਡਜ਼…
- ਮਾਹਰਾਂ ਦੇ ਅਨੁਸਾਰ ਟੀਬੀ ਵਰਗੀ ਲਾਇਲਾਜ ਬਿਮਾਰੀ ਤੋਂ ਬਚਣ ਲਈ ਡਾਇਟ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।
- ਉਨ੍ਹਾਂ ਨੂੰ ਆਇਰਨ, ਵਿਟਾਮਿਨ ਬੀ ਅਤੇ ਐਂਟੀ-ਆਕਸੀਡੈਂਟ ਨਾਲ ਭਰਪੂਰ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਅਜਿਹੇ ‘ਚ ਹਰੀ-ਪੱਤੇਦਾਰ ਸਬਜ਼ੀਆਂ ਖਾਣਾ ਇਸ ਲਈ ਸਭ ਤੋਂ ਵਧੀਆ ਆਪਸ਼ਨ ਹੈ। ਇਸ ਲਈ ਡਾਇਟ ‘ਚ ਸਾਗ, ਪਾਲਕ, ਕਰੇਲਾ, ਲਸਣ, ਖੀਰੇ, ਮਟਰ, ਪਾਲਕ, ਘੀਆ, ਟਮਾਟਰ, ਆਲੂ, ਫੁੱਲਗੋਭੀ ਆਦਿ ਸ਼ਾਮਲ ਕਰੋ। ਇਸ ਨੂੰ ਸਬਜ਼ੀ, ਸਲਾਦ ਅਤੇ ਸੂਪ ਦੇ ਰੂਪ ‘ਚ ਖਾਧਾ ਜਾ ਸਕਦਾ ਹੈ। ਇਸ ਨਾਲ ਇਮਿਊਨਿਟੀ ਮਜ਼ਬੂਤ ਹੋਣ ਨਾਲ ਇਸ ਗੰਭੀਰ ਬਿਮਾਰੀ ਨਾਲ ਲੜਨ ਦੀ ਤਾਕਤ ਮਿਲੇਗੀ।
- ਟੀਬੀ ਦੇ ਮਰੀਜ਼ਾਂ ਨੂੰ ਅਸਾਨੀ ਨਾਲ ਹਜ਼ਮ ਹੋਣ ਵਾਲਾ ਭੋਜਨ ਡਾਇਟ ‘ਚ ਸ਼ਾਮਲ ਕਰਨਾ ਚਾਹੀਦਾ ਹੈ।
- ਬੇਰੀਜ ‘ਚ ਮੌਜੂਦ ਪੌਸ਼ਟਿਕ ਅਤੇ ਐਂਟੀ-ਆਕਸੀਡੈਂਟ ਗੁਣ ਟੀਬੀ ਦੇ ਪ੍ਰਭਾਵਾਂ ਨੂੰ ਘਟਾਉਣ ‘ਚ ਮਦਦ ਕਰਦੇ ਹਨ। ਅਜਿਹੇ ‘ਚ ਰੋਜ਼ਾਨਾ ਸ਼ਰੀਫਾਂ, ਚੈਰੀ, ਸਟ੍ਰਾਬੇਰੀ, ਆਦਿ ਖਾਓ।
- ਦੁੱਧ ‘ਚ ਕੈਲਸ਼ੀਅਮ ਅਤੇ ਐਂਟੀ-ਬੈਕਟਰੀਅਲ ਗੁਣ ਹੁੰਦੇ ਹਨ। ਅਜਿਹੇ ‘ਚ ਟੀ ਬੀ ਦੇ ਮਰੀਜ਼ਾਂ ਨੂੰ ਇਸ ਨੂੰ ਆਪਣੀ ਡੇਲੀ ਰੁਟੀਨ ‘ਚ ਸ਼ਾਮਲ ਕਰਨਾ ਚਾਹੀਦਾ ਹੈ।
- ਡ੍ਰਾਈ ਫਰੂਟਸ, ਫਲੈਕਸ ਬੀਜ ਸਿਹਤ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਅਜਿਹੇ ‘ਚ ਟੀ ਬੀ ਦੇ ਮਰੀਜ਼ਾਂ ਨੂੰ ਇਸ ਨੂੰ ਆਪਣੀ ਡਾਇਟ ‘ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
- ਸਾਬਤ ਅਨਾਜ, ਸੂਜੀ, ਦਾਲਾਂ, ਚਾਵਲ ਆਦਿ ‘ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਫਾਈਬਰ, ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਦਾ ਸੇਵਨ ਰੋਜ਼ਾਨਾ ਰੁਟੀਨ ‘ਚ ਕਰੋ।
- ਇਨ੍ਹਾਂ ਲੋਕਾਂ ਨੂੰ ਚਾਹ ਅਤੇ ਕੌਫੀ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਦੀ ਬਜਾਏ ਹਰ ਰੋਜ਼ ਗ੍ਰੀਨ ਟੀ ਪੀਣਾ ਲਾਭਕਾਰੀ ਹੋਵੇਗਾ।
- ਟੀ ਬੀ ਦੇ ਮਰੀਜ਼ਾਂ ਨੂੰ ਪ੍ਰੋਟੀਨ ਦੀ ਕਮੀ ਨੂੰ ਦੂਰ ਕਰਨ ਲਈ ਆਪਣੀ ਡੇਲੀ ਡਾਇਟ ‘ਚ ਟੋਫੂ, ਪਨੀਰ, ਦਾਲਾਂ ਅਤੇ ਸੋਇਆ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਸਰੀਰ ‘ਚ ਪ੍ਰੋਟੀਨ ਦੀ ਮਾਤਰਾ ਵਧਣ ਨਾਲ ਤੁਹਾਨੂੰ ਕਮਜ਼ੋਰੀ ਅਤੇ ਥਕਾਵਟ ਤੋਂ ਰਾਹਤ ਮਿਲੇਗੀ।
- ਮਾਸਾਹਾਰੀ ਲੋਕ ਆਪਣੀ ਖੁਰਾਕ ‘ਚ ਮੱਛੀ, ਅੰਡੇ ਸ਼ਾਮਲ ਕਰ ਸਕਦੇ ਹਨ। ਇਸ ‘ਚ ਓਮੇਗਾ -3 ਫੈਟੀ ਐਸਿਡ ਅਤੇ ਪ੍ਰੋਟੀਨ ਦੀ ਜ਼ਿਆਦਾ ਮਾਤਰਾ ਹੋਣ ਨਾਲ ਟੀਬੀ ਦੀ ਬਿਮਾਰੀ ਤੋਂ ਜਲਦੀ ਰਾਹਤ ਮਿਲੇਗੀ।
ਟੀਬੀ ‘ਚ ਇਨ੍ਹਾਂ ਚੀਜ਼ਾਂ ਨੂੰ ਖਾਣ ਤੋਂ ਪਰਹੇਜ਼ ਕਰੋ
- ਟੀਬੀ ਦੇ ਮਰੀਜ਼ਾਂ ਨੂੰ ਭਾਰੀ ਭੋਜਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦਰਅਸਲ ਹੈਵੀ ਖਾਣਾ ਪਚਣ ‘ਚ ਸਮਾਂ ਲੈਂਦਾ ਹੈ। ਅਜਿਹੇ ‘ਚ ਐਸਿਡਿਟੀ ਅਤੇ ਪੇਟ ਨਾਲ ਸਬੰਧਤ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।
- ਤੰਬਾਕੂ, ਸ਼ਰਾਬ, ਸਿਗਰਟ ਪੀਣ ਤੋਂ ਪਰਹੇਜ਼ ਕਰੋ।
- ਇਨ੍ਹਾਂ ਲੋਕਾਂ ਨੂੰ ਆਇਲੀ ਅਤੇ ਜੰਕ ਫੂਡ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
- ਜ਼ਿਆਦਾ ਫੈਟ ਅਤੇ ਕੈਲੋਰੀ ਵਾਲੀਆਂ ਚੀਜ਼ਾਂ ਦਾ ਸੇਵਨ ਨਾ ਕਰੋ।
- ਚਾਹ ਅਤੇ ਕੌਫੀ ਦਾ ਸੇਵਨ ਨਾ ਕਰੋ।
ਨੋਟ
- ਟੀਬੀ ਦੀਆਂ ਦਵਾਈਆਂ ਲੈਣ ‘ਤੇ ਮਰੀਜ਼ ਨੂੰ ਭੁੱਖ ਘੱਟ ਲੱਗਣ ਦੀ ਸ਼ਿਕਾਇਤ ਹੁੰਦੀ ਹੈ। ਇਸ ਤੋਂ ਇਲਾਵਾ ਪੇਟ ਦਰਦ, ਕਮਜ਼ੋਰੀ ਚੱਕਰ ਆਉਣੇ ਅਤੇ ਮਤਲੀ ਆ ਸਕਦੀ ਹੈ। ਅਜਿਹੇ ‘ਚ ਦਵਾਈ ਛੱਡਣ ਦੀ ਗਲਤੀ ਨਾ ਕਰੋ। ਨਾਲ ਹੀ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
- ਉਨ੍ਹਾਂ ਨੂੰ ਖੰਘ ਦੇ ਦੌਰਾਨ ਆਪਣੇ ਮੂੰਹ ਅਤੇ ਨੱਕ ਨੂੰ ਕੱਪੜੇ ਜਾਂ ਰੁਮਾਲ ਨਾਲ ਢੱਕਣਾ ਚਾਹੀਦਾ ਹੈ। ਤਾਂ ਕਿ ਇੰਫੈਕਸ਼ਨ ਨਾ ਫੈਲ ਜਾਵੇ। ਨਾਲ ਹੀ ਆਪਣੀ ਸਫਾਈ ਦਾ ਚੰਗੀ ਤਰ੍ਹਾਂ ਧਿਆਨ ਰੱਖਣਾ ਚਾਹੀਦਾ ਹੈ।