Testicles Corona virus: ਕੋਰੋਨਾ ਵਾਇਰਸ ਦਾ ਇਕ ਹੋਰ ਨਵਾਂ ਲੱਛਣ ਸਾਹਮਣੇ ਆਇਆ ਹੈ। ਇਹ ਨਵਾਂ ਲੱਛਣ ਸਿਰਫ ਪੁਰਸ਼ਾਂ ਵਿਚ ਹੀ ਸੰਭਵ ਹੈ। ਪਿਛਲੇ ਕਈ ਦਿਨਾਂ ਤੋਂ ਤੁਰਕੀ ਦੇ ਇੱਕ ਆਦਮੀ ਦੇ ਅੰਡਕੋਸ਼ (Testicles) ਵਿਚ ਲਗਾਤਾਰ ਦਰਦ ਹੋ ਰਿਹਾ ਸੀ। ਪਹਿਲਾਂ ਉਸ ਨੂੰ ਲੱਗਿਆ ਕਿ Sexually transmitted disease (STD) ਹੋ ਸਕਦਾ ਹੈ। ਜਦੋਂ ਉਹ ਜਾਂਚ ਕਰਾਉਣ ਲਈ ਪਹੁੰਚਿਆ ਤਾਂ ਉਹ ਕੋਰੋਨਾ ਪਾਜ਼ੀਟਿਵ ਨਿਕਲਿਆ ਜਦੋਂ ਕਿ ਉਸਦੇ ਸਰੀਰ ਵਿਚ ਕੋਈ ਹੋਰ ਕੋਰੋਨਾ ਦਾ ਲੱਛਣ ਨਹੀਂ ਸੀ।
ਖ਼ਬਰਾਂ ਦੇ ਅਨੁਸਾਰ ਤੁਰਕੀ ਦਾ ਇਹ 49 ਸਾਲਾ ਵਿਅਕਤੀ ਪਿਛਲੇ ਕਈ ਦਿਨਾਂ ਤੋਂ ਅੰਡਕੋਸ਼ ਵਿਚ ਦਰਦ ਨਾਲ ਪੀੜਤ ਸੀ। ਉਸਦੇ ਖੱਬੇ ਅੰਡਕੋਸ਼ ਵਿਚ ਵੀ ਸੋਜ ਸੀ। ਉਸ ਨੂੰ ਪਹਿਲਾ ਵਾਰ ਦਰਦ ਗਰਮੀਆਂ ਵਿਚ ਸ਼ੁਰੂ ਹੋਇਆ। ਫਿਰ ਵਿਚ-ਵਿਚ ਦਰਦ ਘੱਟ ਜਾਂਦਾ ਸੀ ਫਿਰ ਵੱਧ ਜਾਂਦਾ। ਹਾਲ ਹੀ ਵਿੱਚ ਉਸਦਾ ਦਰਦ ਅਤੇ ਸੋਜ ਵਿੱਚ ਵਾਧਾ ਹੋਇਆ ਤਾਂ ਉਹ ਡਾਕਟਰ ਕੋਲ ਗਿਆ। ਡਾਕਟਰਾਂ ਨੇ ਪਹਿਲਾਂ ਉਸ ਦੀ ਕੋਵਿਡ ਦੀ ਜਾਂਚ ਕੀਤੀ ਜਿਸ ਤੋਂ ਪਤਾ ਚੱਲਿਆ ਕਿ ਉਹ ਕੋਰੋਨਾ ਪਾਜ਼ੀਟਿਵ ਹੈ। ਹਾਲਾਂਕਿ ਉਸਦੇ ਸਰੀਰ ਵਿੱਚ ਕੋਰੋਨਾ ਦੇ ਸੰਕਰਮਣ ਦੇ ਹੋਰ ਕੋਈ ਲੱਛਣ ਨਹੀਂ ਸਨ। ਨਾ ਹੀ ਉਸਦੇ ਸਰੀਰ ਵਿੱਚ Sexually transmitted disease (STD) ਦੇ ਕੋਈ ਲੱਛਣ ਦਿਖਾਈ ਦਿੱਤੇ। ਇਸ ਤੋਂ ਬਾਅਦ ਡਾਕਟਰ ਹੈਰਾਨ ਰਹਿ ਗਏ ਕਿਉਂਕਿ ਇਹ ਕੋਰੋਨਾ ਸੰਕ੍ਰਮਣ ਦਾ ਬਿਲਕੁਲ ਨਵਾਂ ਲੱਛਣ ਸੀ।
ਇਸ ਅਜੀਬੋ-ਗਰੀਬ ਮਾਮਲੇ ਬਾਰੇ ਡਾਕਟਰਾਂ ਨੇ ਮੈਡੀਕਲ ਜਰਨਲ ਯੂਰੋਲੋਜੀ ਕੇਸ ਰਿਪੋਰਟ ਵਿੱਚ ਰਿਪੋਰਟ ਵੀ ਕੀਤਾ। ਇਸ ‘ਚ ਦੱਸਿਆ ਗਿਆ ਕਿ ਕੋਰੋਨਾ ਵਾਇਰਸ ਦੇ ਲੱਛਣ ਹਰ ਵਿਅਕਤੀ ਦੇ ਅਨੁਸਾਰ ਬਦਲ ਰਹੇ ਹਨ। ਜ਼ਰੂਰੀ ਨਹੀਂ ਸਾਰਿਆਂ ਨੂੰ ਇੱਕੋ ਜਿਹੇ ਲੱਛਣ ਦਿਖਾਈ ਦੇਣ। ਹੁਣ ਤੱਕ ਕੋਰੋਨਾ ਵਾਇਰਸ ਸੰਕ੍ਰਮਣ ਕਾਰਨ ਅੰਡਕੋਸ਼ ਦੇ ਦਰਦ ਦਾ ਕੋਈ ਪ੍ਰਮਾਣਿਕ ਪ੍ਰਮਾਣ ਨਹੀਂ ਮਿਲਿਆ ਹੈ। ਹਾਲਾਂਕਿ ਚੀਨ ਵਿੱਚ ਕੀਤੇ ਗਏ ਇੱਕ ਛੋਟੇ ਅਧਿਐਨ ਵਿੱਚ ਇਹ ਜ਼ਿਕਰ ਕੀਤਾ ਗਿਆ ਕਿ ਹਰ ਪੰਜ ਵਿੱਚੋਂ ਇੱਕ ਕੋਵਿਡ ਮਰੀਜ਼ ਦੇ ਅੰਡਕੋਸ਼ ਇਸ ਬਿਮਾਰੀ ਤੋਂ ਪ੍ਰਭਾਵਤ ਹੋ ਸਕਦੇ ਹਨ।
ਵਿਗਿਆਨੀ ਹੁਣ ਇਸ ਗੱਲ ਤੋਂ ਚਿੰਤਤ ਹੈ ਕਿ ਜੇ ਕੋਰੋਨਾ ਵਾਇਰਸ ਅੰਡਕੋਸ਼ ਦੇ ਅੰਦਰ ਪਹੁੰਚ ਗਿਆ ਹੈ ਤਾਂ ਉਹ ਸ਼ੁਕ੍ਰਾਣੂਆਂ (sperm) ਦੀ ਗਿਣਤੀ ਜਾਂ ਇਸ ਦੇ ਉਤਪਾਦਨ ਦੀ ਦਰ ਨੂੰ ਘੱਟ ਕਰ ਸਕਦੇ ਹਨ। ਹੁਣ ਤੱਕ ਅਜਿਹੇ ਕੇਸ ਬਹੁਤ ਘੱਟ ਆਏ ਹਨ। ਅਜੇ ਤੱਕ ਵਿਗਿਆਨੀ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕੇ ਹਨ ਕਿ ਕੀ ਵਾਇਰਸ ਵੀਰਜ ਲਿਜਾਣ ਵਾਲੇ ਤਰਲ ਵਿੱਚ ਮੌਜੂਦ ਹੈ ਜਾਂ ਨਹੀਂ। ਇਹ ਵਿਅਕਤੀ ਤੁਰਕੀ ਦੀ ਰਾਜਧਾਨੀ ਇਸਤਾਂਬੁਲ ਦੀ ਇੱਕ ਯੂਨੀਵਰਸਿਟੀ ਵਿਚ ਜ਼ੇਰੇ ਇਲਾਜ ਹੈ। ਇਸ ਵਿਅਕਤੀ ਦਾ ਇਲਾਜ ਕਰਨ ਵਾਲੇ ਡਾਕਟਰ ਨੇ ਕਿਹਾ ਕਿ ਇਸ ਆਦਮੀ ਦੇ ਅੰਡਕੋਸ਼ ਵਿਚ ਦਰਦ ਆਪਣੀ ਕਿਸਮ ਦੇ ਕੋਵਿਡ -19 ਸੰਕ੍ਰਮਣ ਦਾ ਪਹਿਲਾ ਕੇਸ ਹੈ। ਅਸੀਂ ਇਸ ਨੂੰ ਕੋਰੋਨਾ ਹੋਣ ਦਾ ਕਲੀਨਿਕਲ ਸਾਈਨ ਮੰਨ ਰਹੇ ਹਾਂ।
ਡਾਕਟਰ ਨੇ ਦੱਸਿਆ ਕਿ ਇਹ ਵਿਅਕਤੀ ਆਪਣੇ ਖੱਬੇ ਅੰਡਕੋਸ਼ ‘ਚ ਸੋਜ ਅਤੇ ਸਨਸਨਾਹਟ ਵਾਲਾ ਦਰਦ ਲੈ ਕੇ ਸਾਡੇ ਕੋਲ ਆਇਆ ਸੀ। ਉਸਦਾ ਦਰਦ ਕੁਝ ਦੇਰ ਲਈ ਹਲਕਾ ਰਿਹਾ, ਪਰ ਬਾਅਦ ਵਿੱਚ ਇਹ ਇੰਨਾ ਵਧ ਗਿਆ ਕਿ ਉਹ ਪੇਟ ਤੱਕ ਪਹੁੰਚ ਗਿਆ। ਜਦੋਂ ਅਸੀਂ ਜਾਂਚ ਕੀਤੀ ਤਾਂ ਇਹ ਪਾਇਆ ਗਿਆ ਕਿ ਉਸਦੇ ਖੱਬੇ ਅੰਡਕੋਸ਼ ਵੱਲ ਜਾਣ ਵਾਲੀ ਸ਼ੁਕਰਾਣੂ ਦੀ ਹੱਡੀ (ਸਪਰਮ ਲੈ ਜਾਣ ਵਾਲੀ ਨਸ) ਬਹੁਤ ਜ਼ਿਆਦਾ ਨਰਮ ਹੋ ਗਈ ਸੀ। ਇਹ ਪੇਟ ਤੋਂ ਹੋ ਕੇ ਖੱਬੇ ਅੰਡਕੋਸ਼ ਤੱਕ ਜਾਂਦੀ ਹੈ। ਡਾ. ਓਜ਼ਵਰੀ ਨੇ ਦੱਸਿਆ ਕਿ ਉਸ ਵਿਅਕਤੀ ਦੇ ਖੱਬੇ ਖੰਡ ਨੂੰ ਹਲਕੇ ਹੱਥ ਨਾਲ ਛੂਹਣ ਬਾਅਦ ਵੀ ਭਿਆਨਕ ਦਰਦ ਸੀ। ਜਦੋਂ ਅਸੀਂ ਜਾਂਚ ਪੜਤਾਲ ਕੀਤੀ ਤਾਂ ਇਹ ਪਾਇਆ ਗਿਆ ਕਿ ਉਸ ਨੂੰ (STD), ਯੂਨੀਰੇਨਰੀ ਟ੍ਰੈਕਟ ਇਨਫੈਕਸ਼ਨ ਜਾਂ ਓਰਕਿਟਿਸ ਨਹੀਂ ਸੀ। ਕੋਰੋਨਾ ਵਾਇਰਸ ਆਮ ਤੌਰ ‘ਤੇ ਸਾਹ ਪ੍ਰਣਾਲੀ ਨੂੰ ਪ੍ਰਭਾਵਤ ਕਰਦਾ ਹੈ, ਪਰ ਇਹ ਪਹਿਲਾ ਕੇਸ ਹੈ ਜਦੋਂ ਇਸ ਨੇ ਅੰਡਕੋਸ਼ ਨੂੰ ਸ਼ਿਕਾਰ ਬਣਾਇਆ ਹੈ।