Thandai drink health benefits: ਰੰਗਾਂ ਦੇ ਤਿਉਹਾਰ ਹੋਲੀ ‘ਚ ਠੰਡਾਈ ਪੀਣ ਦਾ ਵੱਖਰਾ ਹੀ ਮਜ਼ਾ ਆਉਂਦਾ ਹੈ। ਇਹ ਪੀਣ ‘ਚ ਟੇਸਟੀ ਹੋਣ ਦੇ ਨਾਲ ਸਰੀਰ ਨੂੰ ਫਿੱਟ ਰੱਖਣ ‘ਚ ਵੀ ਮਦਦ ਕਰਦੀ ਹੈ। ਦੁੱਧ, ਸੁੱਕੇ ਮੇਵੇ ਤੋਂ ਤਿਆਰ ਠੰਡਾਈ ਇਮਿਊਨਿਟੀ ਵਧਾਉਣ ਅਤੇ ਪਾਚਨ ਤੰਤਰ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦੀ ਹੈ। ਇਸ ਦਾ ਸੇਵਨ ਕਰਨ ਨਾਲ ਦਿਨ ਭਰ ਥਕਾਵਟ, ਕਮਜ਼ੋਰੀ, ਪੇਟ ਫੁੱਲਣਾ ਆਦਿ ਦੀ ਸਮੱਸਿਆ ਦੂਰ ਹੋ ਕੇ ਐਂਰਜੈਟਿਕ ਮਹਿਸੂਸ ਹੁੰਦਾ ਹੈ। ਅਜਿਹੇ ‘ਚ ਆਓ ਅੱਜ ਜਾਣਦੇ ਹਾਂ ਕਿ ਠੰਡਾਈ ਬਣਾਉਣ ਦੀ ਵਿਧੀ ਅਤੇ ਇਸ ਨੂੰ ਪੀਣ ਦੇ ਫਾਇਦੇ।
ਸਮੱਗਰੀ
- ਦੁੱਧ – 1 ਲੀਟਰ
- ਬਦਾਮ – ਅੱਧਾ ਕੱਪ
- ਖਸਖਸ ਦੇ ਬੀਜ – 6 ਚੱਮਚ
- ਸੌਂਫ – ਅੱਧਾ ਕੱਪ
- ਕਾਲੀ ਮਿਰਚ – 2 ਚੱਮਚ
- ਹਰੀ ਇਲਾਇਚੀ – 5
- ਤਰਬੂਜ ਦੇ ਬੀਜ – 4 ਚੱਮਚ
- ਖਰਬੂਜੇ ਦੇ ਬੀਜ – 4 ਚੱਮਚ
- ਖੀਰੇ ਦੇ ਬੀਜ – 4 ਚੱਮਚ
- ਖੰਡ – ਸੁਆਦ ਅਨੁਸਾਰ
ਬਣਾਉਣ ਦਾ ਤਰੀਕਾ
- ਇੱਕ ਬਾਊਲ ਪਾਣੀ ‘ਚ ਖਸਖਸ, ਬਦਾਮ, ਖਰਬੂਜੇ, ਤਰਬੂਜ ਅਤੇ ਖੀਰੇ ਦੇ ਬੀਜ, ਸੌਂਫ, ਕਾਲੀ ਮਿਰਚ ਅਤੇ ਇਲਾਇਚੀ ਰਾਤ ਭਰ ਲਈ ਭਿਓ ਦਿਓ।
- ਸਵੇਰੇ ਬਾਦਾਮ ਦੇ ਛਿੱਲਕੇ ਅਤੇ ਬਾਕੀ ਸਾਰੀ ਸਮੱਗਰੀ ਨੂੰ ਪੀਸ ਕੇ ਪੇਸਟ ਬਣਾ ਲਓ।
- ਇੱਕ ਪੈਨ ‘ਚ ਦੁੱਧ ਨੂੰ ਉਬਾਲੋ।
- ਦੁੱਧ ‘ਚ ਖੰਡ ਮਿਲਾ ਕੇ ਠੰਡਾ ਹੋਣ ਲਈ ਰੱਖ ਦਿਓ।
- 2 ਗਲਾਸ ਪਾਣੀ ਲੈ ਕੇ ਹੌਲੀ-ਹੌਲੀ ਡਰਾਈਫਰੂਟਸ ਦੇ ਪੇਸਟ ‘ਚ ਪਾ ਕੇ ਕਿਸੀ ਬਰੀਕ ਕੱਪੜੇ ਜਾਂ ਛਾਨਣੀ ਨਾਲ ਛਾਣ ਲਓ।
- ਮਿਸ਼ਰਣ ਪੂਰੀ ਤਰ੍ਹਾਂ ਛਾਨਣ ਦੇ ਬਾਅਦ ਪਾਣੀ ‘ਚ ਠੰਡੇ ਦੁੱਧ ਮਿਲਾ ਦਿਓ।
- ਇਸ ਨੂੰ ਸੈੱਟ ਹੋਣ ਲਈ ਕੁਝ ਦੇਰ ਲਈ ਫਰਿੱਜ ‘ਚ ਰੱਖੋ
- ਇਸ ਤੋਂ ਬਾਅਦ ਇਸ ‘ਚ ਬਰਫ ਦੇ ਕਿਊਬ ਪਾ ਕੇ ਸਰਵ ਕਰੋ।
ਆਓ ਹੁਣ ਜਾਣਦੇ ਹਾਂ ਠੰਡਾਈ ਪੀਣ ਦੇ ਸ਼ਾਨਦਾਰ ਫਾਇਦਿਆਂ ਬਾਰੇ
ਇਮਿਊਨਿਟੀ ਹੋਵੇਗੀ ਬੂਸਟ: ਦੁੱਧ, ਸੁੱਕੇ ਮੇਵੇ ਤੋਂ ਤਿਆਰ ਠੰਡਾਈ ਪੀਣ ਨਾਲ ਇਮਿਊਨਿਟੀ ਤੇਜ਼ੀ ਨਾਲ ਬੂਸਟ ਹੋਵੇਗੀ। ਅਜਿਹੇ ‘ਚ ਇਸ ਦਾ ਸੇਵਨ ਕਰਨ ਨਾਲ ਸਰਦੀ, ਖ਼ੰਘ, ਜ਼ੁਕਾਮ ਆਦਿ ਮੌਸਮੀ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ।
ਗਰਮੀ ਤੋਂ ਰਾਹਤ: ਹੁਣ ਗਰਮੀਆਂ ਸ਼ੁਰੂ ਹੋ ਗਈਆਂ ਹਨ। ਅਜਿਹੇ ‘ਚ ਤੁਸੀਂ ਠੰਡੀ-ਠੰਢੀ ਠੰਡਾਈ ਪੀ ਕੇ ਠੰਡਕ ਮਹਿਸੂਸ ਕਰ ਸਕਦੇ ਹੋ। ਇਸ ਨੂੰ ਪੀਣ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ।
ਕਬਜ਼ ਤੋਂ ਰਾਹਤ: ਗਲਤ ਖਾਣ-ਪੀਣ ਅਤੇ ਲਾਈਫਸਟਾਈਲ ਕਾਰਨ ਕਬਜ਼ ਹੁੰਦੀ ਹੈ। ਅਜਿਹੇ ‘ਚ ਠੰਡਾਈ ਦਾ ਸੇਵਨ ਕਰਨਾ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ ਮੌਜੂਦ ਖਸਖਸ ‘ਚ ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਚਰਬੀ ਅਤੇ ਖਣਿਜ ਹੁੰਦੇ ਹਨ। ਅਜਿਹੇ ‘ਚ ਇਸ ਦਾ ਸੇਵਨ ਕਰਨ ਨਾਲ ਪੇਟ ‘ਚ ਜਲਨ ਅਤੇ ਕਬਜ਼ ਦੀ ਸ਼ਿਕਾਇਤ ਦੂਰ ਹੋ ਜਾਂਦੀ ਹੈ।
ਪਾਚਨ ‘ਚ ਸੁਧਾਰ: ਪੋਸ਼ਕ ਤੱਤਾਂ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਠੰਡਾਈ ਦਾ ਸੇਵਨ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ‘ਚ ਮੌਜੂਦ ਸੌਂਫ ‘ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਪਾਚਨ ਸ਼ਕਤੀ ਨੂੰ ਤੇਜ਼ ਕਰਨ ‘ਚ ਮਦਦ ਕਰਦੇ ਹਨ। ਇਸ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਪੇਟ ਨੂੰ ਠੰਡਕ ਮਿਲਦੀ ਹੈ।
ਪੇਟ ਫੁੱਲਣ ਦੀ ਸਮੱਸਿਆ ਤੋਂ ਬਚਾਅ: ਜ਼ਿਆਦਾ ਆਇਲੀ, ਮਸਾਲੇਦਾਰ ਚੀਜ਼ਾਂ ਦਾ ਸੇਵਨ ਕਰਨ ਨਾਲ ਪੇਟ ਫੁੱਲਣ ਅਤੇ ਬਲੋਟਿੰਗ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ‘ਚ ਠੰਡਾਈ ਪੀਣ ਨਾਲ ਪਾਚਨ ਕਿਰਿਆ ‘ਚ ਸੁਧਾਰ ਆਉਂਦਾ ਹੈ ਅਤੇ ਬਲੋਟਿੰਗ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਥਕਾਵਟ ਹੋਵੇਗੀ ਦੂਰ: ਠੰਡਾਈ ਪੀਣ ਨਾਲ ਥਕਾਵਟ, ਕਮਜ਼ੋਰੀ ਦੂਰ ਹੋ ਕੇ ਐਨਰਜ਼ੀ ਮਿਲਦੀ ਹੈ। ਸਵੇਰੇ 1 ਗਲਾਸ ਠੰਡਾਈ ਪੀਣ ਨਾਲ ਦਿਨ ਭਰ ਐਂਰਜੈਟਿਕ ਮਹਿਸੂਸ ਹੁੰਦਾ ਹੈ।