Thigh Fat loss tips: ਕਈ ਔਰਤਾਂ ਦੇ ਪੱਟਾਂ ‘ਤੇ ਐਕਸਟ੍ਰਾ ਫੈਟ ਜਮ੍ਹਾ ਹੋਣ ਦੀ ਸਮੱਸਿਆ ਹੁੰਦੀ ਹੈ। ਇਸ ਕਾਰਨ ਲੱਤਾਂ ਜ਼ਿਆਦਾ ਮੋਟੀਆਂ ਨਜ਼ਰ ਆਉਂਦੀਆਂ ਹਨ ਅਤੇ ਸਰੀਰ ਦਾ ਹੇਠਲਾ ਹਿੱਸਾ ਜ਼ਿਆਦਾ ਭਾਰਾ ਦਿਖਾਈ ਦਿੰਦਾ ਹੈ। ਅਜਿਹੇ ‘ਚ ਇਹ ਖੂਬਸੂਰਤੀ ਨੂੰ ਖਰਾਬ ਕਰਨ ਦਾ ਕੰਮ ਕਰਦਾ ਹੈ। ਇਸ ਦਾ ਕਾਰਨ ਗਲਤ ਲਾਈਫਸਟਾਈਲ ਅਤੇ ਖਾਣ-ਪੀਣ ਦੀਆਂ ਆਦਤਾਂ ਹਨ। ਅਜਿਹੇ ‘ਚ ਜੇਕਰ ਤੁਸੀਂ ਵੀ ਪੱਟਾਂ ‘ਤੇ ਜਮ੍ਹਾ ਵਾਧੂ ਫੈਟ ਤੋਂ ਪਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਇਸ ਦੇ ਹੋਣ ਦੇ ਮੁੱਖ ਕਾਰਨ ਅਤੇ ਭਾਰ ਘਟਾਉਣ ਦੇ ਕੁਝ ਕਾਰਗਰ ਤਰੀਕੇ ਦੱਸਦੇ ਹਾਂ।
ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਪੱਟਾਂ ‘ਤੇ ਫੈਟ ਜਮ੍ਹਾ ਹੋਣ ਦੇ ਕਾਰਨ
- ਐਕਸਰਸਾਈਜ਼ ਨਾ ਕਰਨਾ
- ਲੰਬੇ ਸਮੇਂ ਤੱਕ ਇੱਕ ਹੀ ਜਗ੍ਹਾ ‘ਤੇ ਪੋਜ਼ੀਸ਼ਨ ‘ਚ ਬੈਠੇ ਜਾਂ ਲੇਟੇ ਰਹਿਣਾ
- ਜ਼ਿਆਦਾ ਮਾਤਰਾ ‘ਚ ਖੰਡ ਦਾ ਸੇਵਨ ਕਰਨਾ
- ਸਰੀਰ ‘ਚ ਹਾਰਮੋਨ ਅਸੰਤੁਲਨ ਹੋਣਾ
- ਬਾਹਰ ਦਾ ਜੰਕ, ਆਇਲੀ ਅਤੇ ਮਸਾਲੇਦਾਰ ਭੋਜਨ ਖਾਣਾ
ਪੱਟਾਂ ‘ਤੇ ਜਮ੍ਹਾ ਫੈਟ ਘੱਟ ਕਰਨ ਦੇ ਕੁਝ ਆਸਾਨ ਕਾਰਗਰ ਤਰੀਕੇ…
ਵਾਕਿੰਗ ਅਤੇ ਰਨਿੰਗ ਕਰੋ: ਤੁਸੀਂ ਵਾਕਿੰਗ ਅਤੇ ਰਨਿੰਗ ਦੀ ਮਦਦ ਨਾਲ ਆਪਣੇ ਪੱਟਾਂ ‘ਤੇ ਜਮ੍ਹਾ ਫੈਟ ਨੂੰ ਘੱਟ ਕਰ ਸਕਦੇ ਹੋ। ਤੇਜ਼ ਤੁਰਨ ਅਤੇ ਦੌੜਨ ਨਾਲ ਭਾਰ ਘਟਾਉਣ ‘ਚ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਦਿਲ ਦੀ ਧੜਕਣ ਵਧਦੀ ਹੈ ਅਤੇ ਲੱਤਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਮਾਹਿਰਾਂ ਅਨੁਸਾਰ ਹਫ਼ਤੇ ‘ਚ 5 ਦਿਨ 20-30 ਮਿੰਟ ਤੱਕ ਸੈਰ ਜਾਂ ਦੌੜ ਲਗਾਉਣ ਨਾਲ ਕਰੀਬ 2 ਕਿਲੋ ਭਾਰ ਘੱਟ ਕੀਤਾ ਜਾ ਸਕਦਾ ਹੈ।
ਏਅਰ ਸਾਈਕਲਿੰਗ: ਪੱਟਾਂ ‘ਤੇ ਜਮ੍ਹਾ ਵਾਧੂ ਫੈਟ ਨੂੰ ਘੱਟ ਕਰਨ ਲਈ ਤੁਸੀਂ ਏਅਰ ਸਾਈਕਲਿੰਗ ਦੀ ਮਦਦ ਲੈ ਸਕਦੇ ਹੋ। ਇਹ ਤੁਹਾਡੇ ਪੱਟਾਂ ‘ਤੇ ਜਮ੍ਹਾ ਵਾਧੂ ਫੈਟ ਨੂੰ ਘਟਾਉਣ ‘ਚ ਮਦਦ ਕਰੇਗਾ। ਇਸ ਦੇ ਨਾਲ ਹੀ ਲੱਤਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੋਣਗੀਆਂ। ਇਸ ਦੇ ਲਈ ਜ਼ਮੀਨ ਜਾਂ ਬੈੱਡ ‘ਤੇ ਪਿੱਠ ਦੇ ਬਲ ਲੇਟ ਜਾਓ। ਫਿਰ ਛੱਤ ਵੱਲ ਦੇਖਦੇ ਹੋਏ ਲੱਤਾਂ ਨੂੰ 90 ਡਿਗਰੀ ‘ਚ ਉਠਾਕੇ ਪੈਰਾਂ ਨਾਲ ਸਾਈਕਲਿੰਗ ਸ਼ੁਰੂ ਕਰੋ। ਇਸ ਨੂੰ 1 ਮਿੰਟ ਲਈ ਜਾਂ ਆਪਣੀ ਸਮਰੱਥਾ ਅਨੁਸਾਰ ਕਰੋ। ਇਸ ਤੋਂ ਬਾਅਦ ਪੈਰਾਂ ਨੂੰ ਹੌਲੀ-ਹੌਲੀ ਹੇਠਾਂ ਲਿਆਓ। ਇਸ ਤੋਂ ਬਾਅਦ ਦੁਬਾਰਾ ਪੈਰਾਂ ਨੂੰ 90 ਡਿਗਰੀ ‘ਚ ਉਠਾਕੇ ਉਲਟ ਦਿਸ਼ਾ ‘ਚ ਸਾਈਕਲਿੰਗ ਕਰੋ। ਇਸ ਸੈੱਟ ਨੂੰ ਰੋਜ਼ਾਨਾ ਲਗਭਗ 5 ਵਾਰ ਦੁਹਰਾਓ। ਕੁਝ ਦਿਨ ਲਗਾਤਾਰ ਏਅਰ ਸਾਈਕਲਿੰਗ ਕਰਨ ਨਾਲ ਤੁਸੀਂ ਆਪਣੇ ਪੱਟਾਂ ‘ਚ ਫਰਕ ਮਹਿਸੂਸ ਕਰੋਗੇ।
ਡੰਕੀ (Donkey) ਕਿੱਕ ਐਕਸਰਸਾਈਜ਼: ਜੇਕਰ ਤੁਸੀਂ ਮੋਟੇ ਪੱਟਾਂ ਤੋਂ ਪਰੇਸ਼ਾਨ ਹੋ ਤਾਂ ਇਸ ਦੇ ਲਈ ਡੰਕੀ ਕਿੱਕ ਐਕਸਰਸਾਈਜ਼ ਕਰ ਸਕਦੇ ਹੋ। ਇਸ ਦੇ ਲਈ ਜ਼ਮੀਨ ‘ਤੇ ਮੈਟ ਵਿਛਾ ਕੇ ਗੋਡਿਆਂ ਭਾਰ ਬੈਠੋ। ਹੁਣ ਆਪਣੇ ਦੋਵੇਂ ਹੱਥਾਂ ਨੂੰ ਅੱਗੇ ਸਿੱਧਾ ਕਰਕੇ ਜ਼ਮੀਨ ‘ਤੇ ਰੱਖੋ। ਰੀੜ੍ਹ ਦੀ ਹੱਡੀ ਨੂੰ ਬਿਲਕੁਲ ਸਿੱਧਾ ਰੱਖੋ। ਡਿੰਕੀ ਪੋਜ਼ ‘ਚ ਆਉਣ ਤੋਂ ਬਾਅਦ ਪਿਛਲੇ ਪਾਸੇ ਆਪਣੀ ਸੱਜੀ ਲੱਤ ਨੂੰ ਕੁਝ ਸਕਿੰਟਾਂ ਲਈ ਉੱਪਰ ਅਤੇ ਹੇਠਾਂ ਹਿਲਾਓ। ਇਸ ਤੋਂ ਬਾਅਦ ਇਸ ਪ੍ਰਕਿਰਿਆ ਨੂੰ ਖੱਬੀ ਲੱਤ ਨਾਲ ਦੁਹਰਾਓ। ਬਾਅਦ ‘ਚ ਆਮ ਸਥਿਤੀ ‘ਚ ਵਾਪਸ ਆਓ। ਇਸ ਕਸਰਤ ਨੂੰ ਦੋਹਾਂ ਲੱਤਾਂ ਨਾਲ 5-5 ਵਾਰ ਦੁਹਰਾਓ।
ਪੌੜੀਆਂ ਦਾ ਸਹਾਰਾ ਲਵੋ: ਤੁਸੀਂ ਆਪਣੇ ਪੱਟਾਂ ਦਾ ਫੈਟ ਘੱਟ ਕਰਨ ਲਈ ਪੌੜੀਆਂ ਦੀ ਮਦਦ ਲੈ ਸਕਦੇ ਹੋ। ਇਸ ਦੇ ਲਈ ਤੁਹਾਨੂੰ ਲਿਫਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰਨੀ ਹੈ। ਪੌੜੀਆਂ ਤੋਂ ਚੜ੍ਹਨ ਅਤੇ ਉਤਰਨ ਨਾਲ ਤੁਹਾਡੀਆਂ ਲੱਤਾਂ ਦੀ ਇਸ ਤਰ੍ਹਾਂ ਦੀ ਕਸਰਤ ਹੋ ਜਾਵੇਗੀ। ਇਸ ਨਾਲ ਤੁਸੀਂ ਪੱਟਾਂ ‘ਤੇ ਜਮ੍ਹਾ ਫੈਟ ਨੂੰ ਘੱਟ ਕਰਨ ਦੇ ਨਾਲ-ਨਾਲ ਦਿਨ ਭਰ ਐਕਟਿਵ ਮਹਿਸੂਸ ਕਰੋਗੇ।
ਹੈਲਥੀ ਡਾਇਟ ਲਓ: ਜ਼ਿਆਦਾ ਮਿੱਠੀਆਂ ਅਤੇ ਆਇਲੀ ਚੀਜ਼ਾਂ ਦਾ ਸੇਵਨ ਕਰਨ ਨਾਲ ਵੀ ਪੱਟਾਂ ‘ਤੇ ਜ਼ਿਆਦਾ ਫੈਟ ਜਮ੍ਹਾ ਹੋਣ ਲੱਗਦਾ ਹੈ। ਇਸ ਕਾਰਨ ਕਈ ਲੋਕਾਂ ਨੂੰ ਪੈਦਲ ਚੱਲਣ ‘ਚ ਦਿੱਕਤ ਆਉਣ ਲੱਗਦੀ ਹੈ। ਇਸ ਤੋਂ ਬਚਣ ਲਈ ਆਪਣੀ ਡੇਲੀ ਡਾਇਟ ‘ਚ ਘੱਟ ਕੈਲੋਰੀ ਵਾਲੇ ਭੋਜਨ ਨੂੰ ਸ਼ਾਮਲ ਕਰੋ। ਇਸ ਦੇ ਲਈ ਰੋਜ਼ਾਨਾ ਹਰੀਆਂ ਸਬਜ਼ੀਆਂ, ਤਾਜ਼ੇ ਫਲ ਅਤੇ ਜੂਸ, ਦਾਲਾਂ, ਸਲਾਦ ਆਦਿ ਖਾਓ। ਇਸ ਤੋਂ ਇਲਾਵਾ ਰੋਜ਼ਾਨਾ ਡਾਈਟ ‘ਚ ਫਾਈਬਰ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰੋ। ਇਸ ਨਾਲ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰਹੇਗਾ। ਇਸ ਤਰ੍ਹਾਂ ਤੁਸੀਂ ਓਵਰਈਟਿੰਗ ਦੀ ਸਮੱਸਿਆ ਤੋਂ ਬਚੋਗੇ। ਇਸ ਤਰ੍ਹਾਂ ਤੁਸੀਂ ਡੇਲੀ ਰੁਟੀਨ ‘ਚ ਇਨ੍ਹਾਂ ਜ਼ਰੂਰੀ ਟਿਪਸ ਨੂੰ ਅਪਣਾ ਕੇ ਪੱਟਾਂ ‘ਤੇ ਜਮ੍ਹਾ ਫੈਟ ਨੂੰ ਘੱਟ ਕਰ ਸਕਦੇ ਹੋ।