Thyroid diet: ਥਾਇਰਾਇਡ ਔਰਤਾਂ ਵਿੱਚ ਦੇਖੀ ਜਾਣ ਵਾਲੀ ਇੱਕ ਆਮ ਸਮੱਸਿਆ ਹੈ। ਇਸ ਕਾਰਨ ਕਰਕੇ ਕੁਝ ਔਰਤਾਂ ਮਾਂ ਵੀ ਨਹੀਂ ਬਣ ਸਕਦੀਆਂ। ਥਾਇਰਾਇਡ ਦੇ ਕਾਰਨ ਔਰਤਾਂ ਨੂੰ ਸ਼ੂਗਰ, ਹਾਈ ਬੀਪੀ, ਹਾਈ ਕੋਲੇਸਟ੍ਰੋਲ ਦੇ ਪੱਧਰ ਅਤੇ ਪੀਰੀਅਡਜ ਵਿੱਚ ਬੇਨਿਯਮੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖ਼ਾਸਕਰ ਔਰਤਾਂ ਜਾਂ ਕੋਈ ਵੀ ਵਿਅਕਤੀ ਜਿਸ ਨੂੰ ਥਾਇਰਾਇਡ ਹੈ ਜੇ ਉਹ ਆਪਣੀ ਡਾਇਟ ਵੱਲ ਧਿਆਨ ਨਹੀਂ ਦਿੰਦਾ ਤਾਂ ਮੁਸੀਬਤ ਉਸ ਲਈ ਹੋਰ ਵੱਧ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਥਾਇਰਾਇਡ ਦੀ ਬੀਮਾਰੀ ‘ਚ ਤੁਹਾਨੂੰ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ… ਥਾਇਰਾਇਡ ਦੋ ਕਿਸਮਾਂ ਦਾ ਹੁੰਦਾ ਹੈ ਹਾਈਪਰਥਾਇਰਾਇਡ ਅਤੇ ਹਾਈਪੋਥਾਇਰਾਇਡ।
ਹਾਈਪੋਥਾਇਰਾਇਡ: ਇਸ ਥਾਈਰੋਇਡ ਵਿਚ ਗਲੈਂਡ ਸਹੀ ਢੰਗ ਨਾਲ ਜਾਂ ਹੌਲੀ ਕੰਮ ਕਰਦਾ ਹੈ। ਜਿਸ ਕਾਰਨ ਸਰੀਰ ‘ਚ T3, T4 ਹਾਰਮੋਨ ਨਹੀਂ ਬਣ ਪਾਉਦੇ। ਹਾਈਪੋਥਾਇਰਾਇਡ ‘ਚ ਸਰੀਰ ਦਾ ਵਜ਼ਨ ਅਚਾਨਕ ਵੱਧ ਜਾਂਦਾ ਹੈ। ਸੁਸਤੀ ਮਹਿਸੂਸ ਹੋਣ ਲੱਗਦੀ ਹੈ। ਸਰੀਰ ਦੀ ਪ੍ਰਤੀਰੋਧਕ ਸ਼ਕਤੀ ਘਟਣੀ ਸ਼ੁਰੂ ਹੋ ਜਾਂਦੀ ਹੈ। ਅਨਿਯਮਿਤ ਪੀਰੀਅਡਸ, ਕਬਜ਼, ਚਿਹਰੇ ਅਤੇ ਅੱਖਾਂ ‘ਤੇ ਸੋਜ ਆ ਜਾਂਦੀ ਹੈ। ਜ਼ਿਆਦਾਤਰ ਇਹ ਸਮੱਸਿਆ ਔਰਤਾਂ ਵਿੱਚ ਦਿਖਾਈ ਦਿੰਦੀ ਹੈ। ਜ਼ਰੂਰਤ ਹੈ ਕਿ ਤੁਸੀਂ ਆਪਣੀ ਡਾਇਟ ਵੱਲ ਵਿਸ਼ੇਸ਼ ਧਿਆਨ ਦਿਓ।
ਕੀ ਖਾਣਾ ਚਾਹੀਦਾ?: ਆਇਓਡੀਨ ਨਮਕ, ਆਇਓਡੀਨ ਨਾਲ ਭਰਪੂਰ ਚੀਜ਼ਾਂ ਜਿਵੇਂ Sea food, ਮੱਛੀ, ਚਿਕਨ, ਆਂਡਾ, ਟੌਨਡ ਦੁੱਧ ਅਤੇ ਉਸ ਨਾਲ ਬਣੀਆਂ ਚੀਜ਼ਾਂ ਦਹੀਂ, ਪਨੀਰ ਅਤੇ ਨਾਲ ਹੀ ਟਮਾਟਰ, ਮਸ਼ਰੂਮ, ਕੇਲੇ, ਸੰਤਰੇ ਆਦਿ ਦਾ ਸੇਵਨ ਫਾਇਦੇਮੰਦ ਹੁੰਦਾ ਹਨ।
ਕੀ ਨਹੀਂ ਖਾਣਾ ਹੈ?: ਸੋਇਆਬੀਨ ਅਤੇ ਰੈੱਡ ਮੀਟ, ਪ੍ਰੋਸੈਸਡ ਫੂਡ, ਕਰੀਮ ਬੇਕਰੀ ਦੀਆਂ ਚੀਜ਼ਾਂ ਜਿਵੇਂ ਕੇਕ, ਪੇਸਟ੍ਰੀ ਤੁਹਾਡੇ ਲਈ ਨੁਕਸਾਨਦੇਹ ਸਾਬਤ ਹੋ ਸਕਦੀਆਂ ਹਨ। ਇਹ ਤੁਹਾਡੇ ਗਲੇ ਵਿਚ ਸੋਜ ਵਧਾ ਸਕਦਾ ਹੈ। ਇਨ੍ਹਾਂ ਤੋਂ ਇਲਾਵਾ ਸ਼ਕਰਕੰਦੀ, ਨਾਸ਼ਪਾਤੀ, ਸਟ੍ਰਾਬੇਰੀ, ਮੂੰਗਫਲੀ, ਬਾਜਰੇ ਆਦਿ ਫੁੱਲਗੋਭੀ, ਪੱਤਾਗੋਭੀ, ਬਰੌਕਲੀ, ਸ਼ਲਗਮ ਦਾ ਸੇਵਨ ਤੁਹਾਨੂੰ ਬਹੁਤ ਘੱਟ ਕਰਨਾ ਚਾਹੀਦਾ ਹੈ।
ਹਾਈਪਰਥਰਾਇਡ: ਇਸ ‘ਚ ਥਾਇਰਾਇਡ ਗਲੈਂਡ ਬਹੁਤ ਤੇਜ਼ੀ ਨਾਲ ਕੰਮ ਕਰਦਾ ਹੈ। ਜਿਸ ਦੇ ਕਾਰਨ ਸਰੀਰ ‘ਚ T3, T4 ਹਾਰਮੋਨਜ਼ ਜ਼ਰੂਰਤ ਤੋਂ ਜ਼ਿਆਦਾ ਬਣਨੇ ਸ਼ੁਰੂ ਹੋ ਜਾਂਦੇ ਹਨ। ਇਹ ਸਰੀਰ ਵਿਚ ਜਾ ਕੇ ਖ਼ੂਨ ਵਿਚ ਤੇਜ਼ੀ ਨਾਲ ਘੁਲ ਜਾਂਦੇ ਹਨ ਜਿਸ ਕਾਰਨ ਸਰੀਰ ਵਿਚ ਅਜੀਬ ਤਬਦੀਲੀਆਂ ਆਉਂਦੀਆਂ ਹਨ। ਭੁੱਖ ਮਹਿਸੂਸ ਹੁੰਦੀ ਹੈ। ਚੰਗੀ ਨੀਂਦ ਨਹੀਂ ਆਉਂਦੀ, ਸੁਭਾਅ ਚਿੜਚਿੜ ਹੋ ਜਾਂਦਾ ਹੈ। ਔਰਤਾਂ ਨੂੰ ਪੀਰੀਅਡ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗਰਭਪਾਤ ਜਾਂ ਫਿਰ ਮਾਂ ਬਣਨ ਦੀ ਸਥਿਤੀ ‘ਚ ਵੀ ਪੈਦਾ ਹੋ ਸਕਦੀ ਹੈ।
ਕੀ ਖਾਣਾ ਚਾਹੀਦਾ?: ਹਰੀਆਂ ਸਬਜ਼ੀਆਂ, ਸਾਬਤ ਅਨਾਜ, ਬ੍ਰਾਊਨ ਬਰੈੱਡ, ਜੈਤੂਨ ਦਾ ਤੇਲ, ਨਿੰਬੂ ਪਾਣੀ, ਹਰਬਲ ਅਤੇ ਗ੍ਰੀਨ ਟੀ, ਅਖਰੋਟ, ਜਾਮਣ, ਸਟ੍ਰਾਬੇਰੀ, ਗਾਜਰ, ਹਰੀ ਮਿਰਚ, ਸ਼ਹਿਦ ਦਾ ਸੇਵਨ ਕਰੋ।
ਕੀ ਨਹੀਂ ਖਾਣਾ ਚਾਹੀਦਾ?: ਮੈਦੇ ਨਾਲ ਬਣੀਆਂ ਚੀਜਾਂ ਜਿਵੇਂ ਕਿ ਪਾਸਤਾ, ਮੈਗੀ, ਵ੍ਹਾਈਟ ਬਰੈੱਡ, ਸਾਫਟ ਡਰਿੰਕਸ, ਅਲਕੋਹਲ, ਕੈਫੀਨ, ਰੈੱਡ ਮੀਟ ਅਤੇ ਹੋਰ ਮਿੱਠੀਆਂ ਚੀਜ਼ਾਂ ਜਿਵੇਂ ਮਠਿਆਈਆਂ, ਚੌਕਲੇਟ ਨੂੰ ਬੰਦ ਕਰਨਾ ਚਾਹੀਦਾ ਹੈ। ਇਸ ਥਾਇਰਾਇਡ ਵਿਚ ਭਾਰ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਰੋਜ਼ਾਨਾ ਸੈਰ ਕਰੋ, ਯੋਗਾ ਕਰੋ, ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਇਸ ਬਿਮਾਰੀ ਵਿਚ ਇਕ ਤੰਦਰੁਸਤ ਅਤੇ ਵਧੀਆ ਜ਼ਿੰਦਗੀ ਜੀ ਸਕਦੇ ਹੋ।