Thyroid diet plan: ਖੋਜ ਦੇ ਅਨੁਸਾਰ ਲਗਭਗ 4.2 ਮਿਲੀਅਨ ਭਾਰਤੀ ਥਾਇਰਾਇਡ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਥਾਇਰਾਇਡ ਗਲ਼ੇ ‘ਚ ਬਟਰਫਲਾਈ ਦੇ ਆਕਾਰ ਦੀ ਐਂਡੋਕਰੀਨ ਗਲੈਂਡ ਹੁੰਦਾ ਹੈ ਜੋ ਪਾਚਕ, ਦਿਲ ਦੇ ਕਾਰਜਾਂ ਅਤੇ ਅੰਤੜੀਆਂ ਦੇ ਕੰਮ ‘ਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਇਸ ‘ਚ ਗੜਬੜੀ ਹੋਣ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਖ਼ਾਸਕਰ ਔਰਤਾਂ ਨੂੰ ਅਨਿਯਮਿਤ ਪੀਰੀਅਡਜ, ਤਣਾਅ, ਚਿਹਰੇ ‘ਤੇ ਅਣਚਾਹੇ ਵਾਲ, ਪੀਸੀਓਡੀ, ਪੀਸੀਓਐਸ ਅਤੇ ਬਾਂਝਪਨ ਦਾ ਖ਼ਤਰਾ ਰਹਿੰਦਾ ਹੈ। ਅਜਿਹੇ ‘ਚ ਇਸ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਜਿਸਦੇ ਲਈ ਸਭ ਤੋਂ ਵਧੀਆ ਤਰੀਕਾ ਹੈ ਡਾਇਟ।
ਥਾਇਰਾਇਡ ਵੀ 2 ਤਰ੍ਹਾਂ ਦਾ ਹੁੰਦਾ ਹੈ: ਹਾਈਪੋ ਅਤੇ ਹਾਈਪਰ ਥਾਇਰਾਇਡ। ਔਰਤਾਂ ‘ਚ ਜ਼ਿਆਦਾਤਰ ਹਾਈਪੋ ਥਾਈਰੋਇਡਿਜ਼ਮ ਦੇ ਮਾਮਲੇ ਦੇਖਣ ਨੂੰ ਮਿਲਦੇ ਹਨ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਹਾਈਪੋਥਾਇਰਾਇਡਿਜਮ ਅਤੇ ਹਾਈਪਰਥਾਈਰੋਡਿਜਮ ਨੂੰ ਕੰਟਰੋਲ ਕਰਨ ਲਈ ਕਿਸ ਤਰ੍ਹਾਂ ਦੀ ਡਾਇਟ ਲੈਣੀ ਚਾਹੀਦੀ ਹੈ…
ਹਾਈਪੋਥਾਈਰਾਇਡਿਜ਼ਮ: ਹਾਈਪੋਥਾਈਰੋਡਿਜਮ ‘ਚ ਥਾਇਰਾਇਡ ਗਲੈਂਡ ਘੱਟ ਮਾਤਰਾ ‘ਚ ਹਾਰਮੋਨ ਪੈਦਾ ਕਰਦੀ ਹੈ ਅਜਿਹੇ ‘ਚ ਤੁਸੀਂ ਇਸ ਲਈ ਇਹ ਫੂਡਜ਼ ਖਾ ਸਕਦੇ ਹੋ…
- ਅਲਸੀ ‘ਚ ਮੌਜੂਦ ਓਮੇਗਾ 3 ਫੈਟੀ ਐਸਿਡ ਹਾਈਪੋਥੋਰਾਇਡਿਜਮ ਦੇ ਖ਼ਤਰੇ ਨੂੰ ਘਟਾਉਂਦਾ ਹੈ ਪਰ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲਓ ਕਿਉਂਕਿ ਜ਼ਿਆਦਾ ਮਾਤਰਾ ‘ਚ ਇਸ ਦਾ ਸੇਵਨ ਕਰਨ ਨਾਲ ਆਇਓਡੀਨ ਦੀ ਕਮੀ ਹੋ ਸਕਦੀ ਹੈ।
- ਬ੍ਰਾਜ਼ੀਲ ਨਟਸ ‘ਚ ਸੇਲੇਨੀਅਮ ਹੁੰਦਾ ਹੈ ਜੋ ਨਾ-ਸਰਗਰਮ ਥਾਇਰਾਇਡ ਹਾਰਮੋਨ ਨੂੰ ਕਿਰਿਆਸ਼ੀਲ ਕਰਦਾ ਹੈ ਅਤੇ ਹਾਈਪੋਥਾਈਰੋਡਿਜਮ ਨੂੰ ਕੰਟਰੋਲ ਕਰਦਾ ਹੈ।
- ਖੋਜ ਦੇ ਅਨੁਸਾਰ ਪ੍ਰੋਟੀਨ, ਸੇਲੇਨੀਅਮ ਨਾਲ ਭਰਪੂਰ ਆਂਡੇ ਦਾ ਸੇਵਨ ਹਾਈਪੋਥਾਇਰਾਇਡਿਜ਼ਮ ਅਤੇ ਹਾਈਪਰਥਾਈਰਾਇਡਿਜ ਦੋਵਾਂ ‘ਚ ਲਾਭਕਾਰੀ ਹੈ।
- ਇਸ ਤੋਂ ਇਲਾਵਾ ਕੈਲਸ਼ੀਅਮ ਅਤੇ ਵਿਟਾਮਿਨ ਡੀ ਵਰਗੀਆਂ ਚੀਜ਼ਾਂ ਜਿਵੇਂ ਸਾਬਤ ਅਨਾਜ, ਦੁੱਧ, ਦਹੀਂ, ਪਨੀਰ ਆਦਿ ਦਾ ਸੇਵਨ ਵੀ ਇਸ ਨੂੰ ਕੰਟਰੋਲ ‘ਚ ਲਾਭਕਾਰੀ ਹੈ।
ਹਾਈਪੋਥਾਇਰਾਇਡਿਜ਼ਮ ‘ਚ ਕੀ ਨਹੀਂ ਖਾਣਾ ਚਾਹੀਦਾ: ਗ੍ਰੀਨ ਟੀ, ਸੋਇਆਬੀਨ, ਕੁਝ ਖਾਸ ਕਿਸਮਾਂ ਦੀਆਂ ਸਬਜ਼ੀਆਂ ਜਿਵੇਂ ਬ੍ਰੋਕਲੀ, ਪਾਲਕ, ਫੁੱਲਗੋਭੀ ਦਾ ਸੇਵਨ ਨਾ ਕਰੋ। ਇਨ੍ਹਾਂ ‘ਚ ਐਂਟੀ-ਥਾਇਰਾਇਡ ਅਤੇ ਗੋਇਟ੍ਰੋਜਨਿਕ ਤੱਤ ਹੁੰਦੇ ਹਨ ਜੋ ਥਾਇਰਾਇਡ ਲਈ ਹਾਨੀਕਾਰਕ ਹੁੰਦੇ ਹਨ।
ਹਾਈਪਰਥਾਇਰਾਇਡ: ਇਸ ਦੇ ਕਾਰਨ ਥਾਇਰਾਇਡ ਗਲੈਂਡ ਜ਼ਿਆਦਾ ਹਾਰਮੋਨ ਪੈਦਾ ਕਰਨ ਲੱਗਦਾ ਹੈ ਜਿਸ ਨੂੰ ਕੰਟਰੋਲ ਕਰਨ ਲਈ ਐਂਟੀਥਾਈਰਾਇਡ ਫੂਡਜ਼ ਖਾਣੇ ਚਾਹੀਦੇ ਹਨ।
- ਗ੍ਰੀਨ ਟੀ ‘ਚ ਐਂਟੀ-ਥਾਇਰਾਇਡ ਗੁਣ ਪਾਏ ਜਾਂਦੇ ਹਨ ਜੋ ਇਸ ਨੂੰ ਕੰਟਰੋਲ ਕਰਦੇ ਹਨ ਇਸ ਲਈ ਹਰ ਰੋਜ਼ 1-2 ਕੱਪ ਗ੍ਰੀਨ ਟੀ ਦਾ ਸੇਵਨ ਜ਼ਰੂਰ ਕਰੋ।
- ਖੋਜ ਦੇ ਅਨੁਸਾਰ ਲੌਕੀ ਦੀ ਸਬਜ਼ੀ ਜਾਂ ਜੂਸ ਵੀ ਹਾਈਪਰਥਰਾਇਡ ਨੂੰ ਕੰਟਰੋਲ ਕਰਨ ‘ਚ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ ‘ਚ ਐਂਟੀਥੀਰਾਇਡ ਗੁਣ ਹੁੰਦੇ ਹਨ।
- ਹਾਈਪਰਥਰਾਇਡ ‘ਚ ਆਂਡੇ ਖਾਣਾ ਲਾਭਕਾਰੀ ਹੁੰਦਾ ਹੈ ਪਰ ਧਿਆਨ ਰੱਖੋ ਕਿ ਆਂਡੇ ਦੇ ਚਿੱਟੇ ਹਿੱਸੇ ਦਾ ਸੇਵਨ ਨਾ ਕਰੋ।
- ਖੋਜ ਦੇ ਅਨੁਸਾਰ ਆਂਵਲੇ ‘ਚ ਹੈਪੇਟੋਪ੍ਰੋਟੈਕਟਿਵ ਗੁਣ ਹੁੰਦੇ ਹਨ ਜੋ ਹਾਈਪਰਥਰਾਇਡ ਨੂੰ ਕੰਟਰੋਲ ਕਰਦਾ ਹੈ।
- ਤੁਲਸੀ ‘ਚ ਔਸ਼ਧੀ ਦੇ ਨਾਲ ਐਂਟੀ-ਥਾਇਰਾਇਡ ਗੁਣ ਵੀ ਹੁੰਦੇ ਹਨ ਜੋ ਹਾਰਮੋਨ ਲੈਵਲ ਨੂੰ ਕੰਟਰੋਲ ਕਰਦੇ ਹਨ। ਜੇ ਤੁਸੀਂ ਚਾਹੋ ਤਾਂ ਤੁਸੀਂ ਤੁਲਸੀ ਦੀ ਚਾਹ ਬਣਾ ਕੇ ਵੀ ਪੀ ਸਕਦੇ ਹੋ।
ਥਾਇਰਾਇਡ ‘ਚ ਕੀ ਨਹੀਂ ਖਾਣਾ ਚਾਹੀਦਾ
ਜ਼ਿਆਦਾ ਆਇਓਡਾਈਜ਼ਡ ਯੁਕਤ ਫੂਡਜ਼, ਮੱਛੀ, ਸੋਇਆ ਪ੍ਰੋਡਕਟਸ, ਆਂਡੇ ਦੀ ਜਰਦੀ, ਪਨੀਰ ਆਦਿ ਤੋਂ ਤੁਹਾਨੂੰ ਪਰਹੇਜ਼ ਕਰਨਾ ਚਾਹੀਦਾ ਹੈ।