Thyroid weight control: 10 ਵਿੱਚੋਂ 6 ਔਰਤਾਂ ਹਾਈਪੋਥਾਇਰਾਇਡ (ਇੱਕ ਕਿਸਮ ਦਾ ਥਾਇਰਾਇਡ) ਦੇ ਕਾਰਨ ਲਗਾਤਾਰ ਵੱਧ ਰਹੇ ਭਾਰ ਤੋਂ ਪ੍ਰੇਸ਼ਾਨ ਹਨ ਜਿਸ ਨੂੰ ਘੱਟ ਕਰਨਾ ਮੁਸ਼ਕਲ ਜ਼ਰੂਰ ਹੈ ਪਰ ਅਸੰਭਵ ਨਹੀਂ। ਅੱਜ ਦੀ ਇਹ ਖ਼ਬਰ ਉਨ੍ਹਾਂ ਲੋਕਾਂ ਲਈ ਹੈ ਜੋ ਥਾਇਰਾਇਡ ਵਿਚ ਲਗਾਤਾਰ ਵਧਦੇ ਭਾਰ ਤੋਂ ਪ੍ਰੇਸ਼ਾਨ ਹਨ। ਤਾਂ ਆਓ ਜਾਣਦੇ ਹਾਂ ਭਾਰ ਘਟਾਉਣ ਦੇ ਟਿਪਸ ‘ਤੇ…
ਖਾਣ-ਪੀਣ ‘ਤੇ ਦਿਓ ਧਿਆਨ: ਥਾਇਰਾਇਡ ਦੇ ਮਰੀਜ਼ਾਂ ਲਈ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਉਹ ਆਪਣੇ ਖਾਣ-ਪੀਣ ਤੇ ਵਿਸ਼ੇਸ਼ ਧਿਆਨ ਦੇਣ, ਜਿੰਨਾ ਸੰਭਵ ਹੋ ਸਕੇ ਭੋਜਨ ‘ਚ ਘੱਟ ਤਲੀਆਂ-ਭੁੰਨੀਆਂ ਚੀਜ਼ਾਂ ਦਾ ਸੇਵਨ ਕਰੋ। ਦਰਅਸਲ ਥਾਇਰਾਇਡ ਦੇ ਮਰੀਜ਼ਾਂ ਲਈ ਭੋਜਨ ਪਚਾਉਣਾ ਥੋੜਾ ਮੁਸ਼ਕਲ ਹੁੰਦਾ ਹੈ। ਅਜਿਹੇ ‘ਚ ਭੋਜਨ ਤੋਂ ਬਾਅਦ ਹਲਕੀ-ਫੁਲਕੀ ਸੈਰ ਜ਼ਰੂਰ ਕਰੋ। ਤਾਂ ਜੋ ਖਾਧਾ ਹੋਇਆ ਭੋਜਨ ਜਲਦੀ ਪਚ ਜਾਵੇ।
ਗ੍ਰੀਨ-ਟੀ ਦਾ ਕਰੋ ਸੇਵਨ: ਜੇ ਤੁਸੀਂ ਥਾਇਰਾਇਡ ਵਿਚ ਗ੍ਰੀਨ-ਟੀ ਦੀ ਵਰਤੋਂ ਕਰਦੇ ਹੋ ਤਾਂ ਇਹ ਤੁਹਾਡੇ ਭਾਰ ਨੂੰ ਘਟਾਉਣ ਦਾ ਇਕ ਵਧੀਆ ਢੰਗ ਸਾਬਤ ਹੋਏਗਾ। ਦਿਨ ਵਿਚ 2 ਤੋਂ 3 ਵਾਰ ਗ੍ਰੀਨ ਟੀ ਪੀਓ, ਤੁਸੀਂ ਗਰੀਨ ਟੀ ਦੀ ਬਜਾਏ ਨਿੰਬੂ ਦੀ ਚਾਹ ਵੀ ਲੈ ਸਕਦੇ ਹੋ। ਇਸ ਦੇ ਨਾਲ ਹੀ ਸਵੇਰੇ ਖਾਲੀ ਪੇਟ ਲਸਣ ਦਾ ਸੇਵਨ ਕਰਨ ਨਾਲ ਥਾਇਰਾਇਡ ‘ਚ ਵਧਿਆ ਹੋਇਆ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ। ਜੇ ਤੁਸੀਂ ਚਾਹੋ ਤਾਂ ਲਸਣ ਸਬਜ਼ੀਆਂ ਦਾ ਸੂਪ ਸ਼ਾਮਲ ਕਰ ਸਕਦੇ ਹੋ। ਖਾਣੇ ਤੋਂ ਪਹਿਲਾਂ ਇਸ ਸੂਪ ਦਾ ਸੇਵਨ ਕਰਨਾ ਤੁਹਾਡੇ ਲਈ ਬਹੁਤ ਫਾਇਦੇਮੰਦ ਰਹੇਗਾ।
ਸਵੇਰੇ-ਸ਼ਾਮ ਕਰੋ ਸੈਰ: ਥਾਇਰਾਇਡ ਦੇ ਮਰੀਜ਼ਾਂ ਲਈ ਸਵੇਰੇ-ਸ਼ਾਮ ਦੀ ਸੈਰ ਬਹੁਤ ਮਹੱਤਵਪੂਰਨ ਹੈ। ਇਸ ਨਾਲ ਇੱਕ ਤਾਂ ਥਾਇਰਾਇਡ ਗਲੈਂਡ ਸਹੀ ਤਰ੍ਹਾਂ ਕੰਮ ਨਾ ਕਰਨ ਕਾਰਨ ਸਰੀਰ ਦੀ ਖ਼ਤਮ ਹੋਈ ਐਨਰਜ਼ੀ ਮਿਲਦੀ ਹੈ ਨਾਲ ਹੀ ਇਹ ਭਾਰ ਨੂੰ ਕੰਟਰੋਲ ਵਿਚ ਰੱਖਦੀ ਹੈ। ਇਸ ਦੇ ਨਾਲ ਹੀ ਬਹੁਤ ਸਾਰੇ ਲੋਕ ਥਾਇਰਾਇਡ ਦੀ ਦਵਾਈ ਦੇ ਨਾਲ ਭਾਰ ਘਟਾਉਣ ਵਾਲੀਆਂ ਦਵਾਈਆਂ ਵੀ ਲੈਂਦੇ ਹਨ ਪਰ ਅਜਿਹਾ ਕਰਨ ਨਾਲ ਉਨ੍ਹਾਂ ਦੀ ਸਿਹਤ ‘ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਤੁਸੀਂ ਸੈਰ ਦੇ ਨਾਲ ਯੋਗਾ ਵੀ ਕਰ ਸਕਦੇ ਹੋ। ਯੋਗਾ ਨਾ ਸਿਰਫ ਤੁਹਾਡੇ ਭਾਰ ਨੂੰ ਮੈਨੇਜ ਕਰੇਗਾ ਬਲਕਿ ਥਾਇਰਾਇਡ ਦੀ ਸਮੱਸਿਆ ਨੂੰ ਵਧਣ ਤੋਂ ਵੀ ਬਚਾਏਗਾ। ਇੰਟਰਨੈੱਟ ‘ਤੇ ਤੁਹਾਨੂੰ ਆਸਾਨੀ ਨਾਲ ਭਾਰ ਘਟਾਉਣ ਵਾਲੇ ਯੋਗਾਂ ਦੀ ਸੂਚੀ ਮਿਲ ਸਕਦੀ ਹੈ।