Tomato Celery Juice benefits: ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੀ ਤੰਦਰੁਸਤੀ ਦਾ ਰਾਜ਼ ਹੀ ਨਹੀਂ ਬਲਕਿ ਹੈਲਥੀ ਸਕਿਨ ਅਤੇ ਵਾਲਾਂ ਦਾ ਰਾਜ਼ ਵੀ ਹਰ ਕੋਈ ਜਾਣਨਾ ਚਾਹੁੰਦਾ ਹੈ। ਸ਼ਿਲਪਾ ਸ਼ੈੱਟੀ ਆਪਣੇ ਤੰਦਰੁਸਤ ਸਰੀਰ, ਹੈਲਥੀ ਸਕਿਨ ਅਤੇ ਸੰਘਣੇ ਵਾਲਾਂ ਦਾ ਸਾਰਾ ਸਿਹਰਾ ਹੈਲਥੀ ਡਾਇਟ ਨੂੰ ਹੀ ਦਿੰਦੀ ਹੈ। ਉਹ ਪੌਸ਼ਟਿਕ ਖੁਰਾਕ ਨੂੰ ਸ਼ਾਮਲ ਕਰਦੀ ਹੈ ਜਿਸ ‘ਚ ਭਰਪੂਰ ਫਲ-ਸਬਜ਼ੀਆਂ ਅਤੇ ਪਾਣੀ ਰਹਿੰਦਾ ਹੈ। ਸ਼ਿਲਪਾ ਵੀ ਆਏ ਦਿਨ ਹੈਲਥੀ ਰੈਸਿਪੀ ਅਤੇ ਬਿਊਟੀ ਟਿਪਸ ਆਪਣੇ ਫ਼ੈਨਜ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ‘ਚ ਸ਼ਿਲਪਾ ਨੇ ਵਿਟਾਮਿਨ ਸੀ, ਲਾਇਕੋਪੀਨ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਟਮਾਟਰ-ਸੈਲਰੀ ਜੂਸ ਦੀ ਰੈਸਿਪੀ ਦੱਸੀ ਹੈ ਜੋ ਕਿ ਇਮਿਊਨਿਟੀ ਵਧਾਉਣ ਦੇ ਨਾਲ-ਨਾਲ Cholesterol ਨੂੰ ਕੰਟਰੋਲ ‘ਚ ਵੀ ਮਦਦਗਾਰ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਆਸਾਨ ਰੈਸਿਪੀ ਬਾਰੇ…
ਇਸ ਨੂੰ ਬਣਾਉਣ ਲਈ ਸਮੱਗਰੀ
- ਟਮਾਟਰ – 2
- ਨਿੰਬੂ ਦਾ ਰਸ – 1/4 ਛੋਟਾ ਚੱਮਚ
- ਤੁਲਸੀ ਦੇ ਪੱਤੇ – 4-5
- ਸੈਲਰੀ (ਧਨੀਆ) – 1/2 ਇੰਚ ਦਾ ਪੱਤਾ ਜਾਂ 1/4 ਛੋਟਾ ਚੱਮਚ
- ਕਾਲੀ ਮਿਰਚ – ਸੁਆਦ ਦੇ ਅਨੁਸਾਰ
- ਸੇਂਦਾ ਨਮਕ – 1/4 ਛੋਟਾ ਚੱਮਚ
- ਤੁਲਸੀ ਦੇ ਪੱਤੇ – 1-2 (ਗਾਰਨਿਸ਼ ਲਈ)
ਜੂਸ ਬਣਾਉਣ ਦਾ ਤਰੀਕਾ: ਇਸਦੇ ਲਈ ਸਾਰੀ ਚੀਜ਼ਾਂ ਨੂੰ ਮਿਕਸੀ ‘ਚ ਪਾ ਕੇ ਚੰਗੀ ਤਰ੍ਹਾਂ ਸਮੂਦ ਬਲੈਂਡ ਕਰੋ। ਜਦੋਂ ਜੂਸ ਤਿਆਰ ਹੋ ਜਾਵੇ ਇਸਨੂੰ ਬਿਨਾਂ ਛਾਣੇ ਇਕ ਗਿਲਾਸ ‘ਚ ਕੱਢ ਲਓ। ਹੁਣ ਇਸ ਨੂੰ ਤੁਲਸੀ ਦੇ ਪੱਤਿਆਂ ਅਤੇ ਨਿੰਬੂ ਸਲਾਈਸ ਦੇ ਨਾਲ ਗਾਰਨਿਸ਼ ਕਰਕੇ ਸਰਵ ਕਰੋ।
ਬਿਮਾਰੀਆਂ ਨਾਲ ਲੜਨ ਦੀ ਦੇਵੇ ਤਾਕਤ: ਵਿਟਾਮਿਨ ਸੀ, ਆਇਰਨ, ਲਾਈਕੋਪੀਨ, ਮਿਨਰਲਜ਼ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਇਹ ਜੂਸ ਗਰਮੀਆਂ ਲਈ ਬਹੁਤ ਫਾਇਦੇਮੰਦ ਹੈ। ਇਸ ਦੇ ਸੇਵਨ ਨਾਲ ਇਮਿਊਨਿਟੀ ਮਜ਼ਬੂਤ ਹੋਵੇਗੀ ਜਿਸ ਨਾਲ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲੇਗੀ। ਬਦਹਜ਼ਮੀ, ਕਬਜ਼, ਐਸਿਡਿਟੀ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ। ਇਹ ਜੂਸ ਲੀਵਰ ਨੂੰ ਡੀਟੋਕਸ ਕਰਨ ‘ਚ ਵੀ ਮਦਦ ਕਰਦਾ ਹੈ। ਬਲੱਡ ਪ੍ਰੈਸ਼ਰ ਲੈਵਲ ਕੰਟਰੋਲ ‘ਚ ਰਹਿੰਦਾ ਹੈ। ਫਾਈਬਰ ਨਾਲ ਭਰਪੂਰ ਹੋਣ ਦੇ ਕਾਰਨ ਇਸ ਨਾਲ ਵਜ਼ਨ ਕੰਟਰੋਲ ‘ਚ ਰਹਿੰਦਾ ਹੈ।
ਸਕਿਨ ਨੂੰ ਰੱਖੇ ਸਿਹਤਮੰਦ: ਐਂਟੀ-ਏਜਿੰਗ ਗੁਣ ਹੋਣ ਦੇ ਕਾਰਨ ਇਸ ਨਾਲ ਸਕਿਨ ‘ਚ ਜਲਣ ਅਤੇ ਐਂਟੀ-ਏਜਿੰਗ ਸਮੱਸਿਆਵਾਂ ਨਹੀਂ ਹੋਣਗੀਆਂ। ਇਸ ਦਾ ਜੂਸ ਤੁਹਾਡੀ ਸਕਿਨ ਨੂੰ ਅੰਦਰੋਂ ਨਿਖ਼ਾਰ ਦਿੰਦਾ ਹੈ। ਟਮਾਟਰ ‘ਚ ਬਲੀਚਿੰਗ ਗੁਣ ਵੀ ਹੁੰਦੇ ਹਨ। ਮੈਸ਼ ਕੀਤੇ ਹੋਏ ਟਮਾਟਰਾਂ ‘ਚ ਦੋ ਚੁਟਕੀ ਹਲਦੀ ਅਤੇ 2 ਵੱਡੇ ਚੱਮਚ ਦੁੱਧ ਮਿਲਾ ਕੇ ਚਿਹਰੇ ‘ਤੇ ਲਗਾਓ। ਹਫਤੇ ‘ਚ 2 ਤੋਂ 3 ਵਾਰ ਇਸ ਪੈਕ ਨੂੰ ਲਗਾਉਣ ਨਾਲ ਤੁਹਾਡੇ ਚਿਹਰੇ ‘ਤੇ ਚਮਕ ਆਵੇਗੀ ਜਿਵੇਂ ਕਿ ਬਲੀਚ ਹੋਣ ਤੋਂ ਬਾਅਦ ਨਜ਼ਰ ਆਉਂਦਾ ਹੈ।