Tonsils home remedies: ਸਰਦੀਆਂ ‘ਚ ਠੰਡ ਹਵਾ ਦਾ ਸਿੱਧਾ ਅਸਰ ਗਲ਼ੇ ਉੱਤੇ ਪੈਂਦਾ ਹੈ। ਇਸਦੇ ਕਾਰਨ ਗਲੇ ਵਿੱਚ ਦਰਦ ਹੋਣ ਦੀ ਸ਼ਿਕਾਇਤਾਂ ਹੋਣ ਲੱਗਦੀ ਹੈ। ਵੈਸੇ ਤਾਂ ਦਰਦ ਹੋਣਾ ਆਮ ਗੱਲ ਹੈ। ਪਰ ਸਰਦੀਆਂ ਵਿਚ ਗਲੇ ਦੀ ਸਮੱਸਿਆ ਹੋਣ ਪਿੱਛੇ ਦਾ ਕਾਰਨ ਟੌਨਸਿਲ ਵੀ ਹੋ ਸਕਦਾ ਹੈ। ਇਹ ਬਿਮਾਰੀ ਇੰਫੈਕਸ਼ਨ, ਵਾਇਰਲ ਆਦਿ ਕਾਰਨ ਹੋ ਸਕਦੀ ਹੈ। ਇਸਦੇ ਕਾਰਨ ਗਲੇ ਵਿੱਚ ਦਰਦ, ਜਲਣ, ਗਲੇ ਵਿੱਚ ਖ਼ਰਾਸ਼ ਅਤੇ ਸੋਜ ਹੋਣ ਦੀ ਸ਼ਿਕਾਇਤ ਹੋਣ ਲੱਗਦੀ ਹੈ। ਇਸ ਦੇ ਪਿੱਛੇ ਦਾ ਮੁੱਖ ਕਾਰਨ ਠੰਡੀ ਅਤੇ ਮਸਾਲੇਦਾਰ ਚੀਜ਼ਾਂ ਦਾ ਸੇਵਨ ਕਰਨਾ ਮੰਨਿਆ ਜਾਂਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਟੌਨਸਿਲ ਬਿਮਾਰੀ ਦੇ ਲੱਛਣਾਂ, ਦੇਸੀ ਉਪਾਅ ਅਤੇ ਪਰਹੇਜਾਂ ਬਾਰੇ ਦੱਸਦੇ ਹਾਂ…
ਟੌਨਸਿਲ: ਇਹ ਸਰੀਰ ਦਾ ਹੀ ਇਕ ਹਿੱਸਾ ਹੈ ਜੋ ਗਲ਼ੇ ਦੇ ਦੋਵੇਂ ਪਾਸਿਆਂ ‘ਤੇ ਹੁੰਦਾ ਹੈ। ਇਹ ਸਰੀਰ ਨੂੰ ਬਾਹਰੀ ਇੰਫੈਕਸ਼ਨ ਅਤੇ ਬਿਮਾਰੀਆਂ ਤੋਂ ਬਚਾਉਣ ਵਿਚ ਸਹਾਇਤਾ ਕਰਦਾ ਹੈ ਪਰ ਬੈਕਟੀਰੀਆ ਦਾ ਸੰਪਰਕ ਵਿਚ ਆਉਣ ਨਾਲ ਗਲੇ ‘ਚ ਦਰਦ, ਸੋਜ ਆਦਿ ਦੀ ਸ਼ਿਕਾਇਤ ਹੋਣ ਲੱਗਦੀ ਹੈ। ਤਾਂ ਆਓ ਜਾਣਦੇ ਹਾਂ ਇਸਦੇ ਲੱਛਣਾਂ ਬਾਰੇ…
ਟੌਨਸਿਲ ਦੇ ਲੱਛਣ
- ਇਸ ਦੇ ਕਾਰਨ ਗਲੇ ਵਿੱਚ ਅਸਹਿ ਦਰਦ ਦਾ ਅਹਿਸਾਸ ਹੁੰਦਾ ਹੈ।
- ਜਬਾੜੇ ਦੇ ਹੇਠਲੇ ਹਿੱਸੇ ਵਿੱਚ ਦਰਦ ਅਤੇ ਸੋਜ ਹੋਣ ਦੀ ਸ਼ਿਕਾਇਤ ਹੋਣ ਲੱਗਦੀ ਹੈ।
- ਕੰਨ ਦੇ ਹੇਠਲੇ ਹਿੱਸੇ ‘ਚ ਵੀ ਦਰਦ ਮਹਿਸੂਸ ਹੁੰਦਾ ਹੈ।
- ਖਾਣਾ ਨਿਗਲਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
- ਦਰਦ ਦੇ ਕਾਰਨ ਵਿਅਕਤੀ ਦੇ ਸੁਭਾਅ ਚਿੜਚਿੜਾਪਣ ਆ ਜਾਂਦਾ ਹੈ।
- ਗਲੇ ‘ਚ ਦਰਦ ਦੇ ਨਾਲ ਖਰਾਬ, ਜਲਣ ਅਤੇ ਸੋਜ ਦੀ ਸਮੱਸਿਆ ਹੋ ਸਕਦੀ ਹੈ।
- ਸਰੀਰ ਵਿਚ ਥਕਾਵਟ, ਕਮਜ਼ੋਰੀ ਹੋਣ ਲੱਗਦੀ ਹੈ।
- ਖ਼ਾਸ ਤੌਰ ‘ਤੇ ਛੋਟੇ ਬੱਚਿਆਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ।
ਇਨ੍ਹਾਂ ਘਰੇਲੂ ਉਪਾਆਂ ਨਾਲ ਕਰੋ ਟੌਨਸਿਲ ਦਾ ਇਲਾਜ…
- 1 ਗਲਾਸ ਦੁੱਧ ਵਿਚ ਤੁਲਸੀ ਦੇ ਪੱਤੇ ਪਾ ਕੇ ਉਬਾਲੋ। ਫਿਰ ਦੁੱਧ ਥੋੜ੍ਹਾ ਗਰਮ ਹੋਣ ‘ਤੇ 1/2 ਚਮਚ ਸ਼ਹਿਦ ਮਿਲਾਓ। ਸੌਣ ਤੋਂ ਪਹਿਲਾਂ ਇਸ ਦਾ ਸੇਵਨ ਕਰਨਾ ਲਾਭਕਾਰੀ ਹੋਵੇਗਾ।
- 1 ਗਲਾਸ ਗੁਣਗੁਣੇ ਪਾਣੀ ‘ਚ 1 ਛੋਟਾ ਚਮਚ ਨਮਕ ਮਿਲਾ ਕੇ ਉਸ ਨਾਲ ਸਵੇਰੇ-ਸ਼ਾਮ ਗਰਾਰੇ ਕਰੋ।
- ਅਦਰਕ ਨੂੰ ਪਾਣੀ ਵਿਚ ਉਬਾਲੋ। ਤਿਆਰ ਕੀਤੇ ਗਏ ਮਿਸ਼ਰਣ ਨਾਲ ਸਵੇਰੇ-ਸ਼ਾਮ ਗਰਾਰੇ ਕਰਨਾ ਵੀ ਲਾਭਕਾਰੀ ਹੋਵੇਗਾ।
- ਗੁਣਗੁਣੇ ਪਾਣੀ ‘ਚ ਸ਼ਹਿਦ ਮਿਲਾ ਕੇ ਪੀਣ ਨਾਲ ਵੀ ਰਾਹਤ ਮਿਲਦੀ ਹੈ।
- 1 ਗਲਾਸ ਪਾਣੀ ‘ਚ 1 ਛੋਟਾ ਚਮਚ ਫਿਟਕਰੀ ਪਾਊਡਰ ਪਾ ਕੇ ਉਬਾਲੋ। ਤਿਆਰ ਪਾਣੀ ਨਾਲ ਗਰਾਰੇ ਕਰੋ।
ਟੌਨਸਿਲ ਦੀ ਸਮੱਸਿਆ ਵਿਚ ਇਨ੍ਹਾਂ ਚੀਜ਼ਾਂ ਤੋਂ ਰੱਖੋ ਦੂਰੀ…
- ਬਾਹਰ ਦਾ ਜ਼ਿਆਦਾ ਤਲਿਆ-ਭੁੰਨਿਆ, ਜੰਕ ਅਤੇ ਮਸਾਲੇਦਾਰ ਭੋਜਨ ਖਾਣ ਤੋਂ ਪਰਹੇਜ਼ ਕਰੋ। ਇਸ ਨਾਲ ਗਲੇ ‘ਚ ਜਲਣ, ਖੁਜਲੀ, ਦਰਦ ਅਤੇ ਸੋਜ ਦੀ ਸ਼ਿਕਾਇਤ ਵਧ ਸਕਦੀ ਹੈ।
- ਦਹੀਂ ਖਾਣ ‘ਚ ਖੱਟਾ ਹੋਣ ਦੇ ਕਾਰਨ ਇਸ ਸਮੱਸਿਆ ਨੂੰ ਵਧਾ ਸਕਦਾ ਹੈ। ਅਜਿਹੇ ‘ਚ ਇਸ ਨੂੰ ਖਾਣ ਤੋਂ ਪਰਹੇਜ਼ ਕਰੋ। ਇਸ ਤੋਂ ਇਲਾਵਾ ਖੱਟੀਆਂ ਚੀਜ਼ਾਂ ਜਿਵੇਂ ਅਚਾਰ, ਸੰਤਰਾ, ਆਂਵਲਾ ਆਦਿ ਖਾਣ ਤੋਂ ਪਰਹੇਜ਼ ਕਰੋ।
- ਟੌਨਸਿਲ ਬਿਮਾਰੀ ਹੋਣ ‘ਤੇ ਠੰਡੀਆਂ ਚੀਜ਼ਾਂ ਖਾਣ ਨਾਲ ਗਲੇ ‘ਤੇ ਬੁਰਾ ਅਸਰ ਪੈਂਦਾ ਹੈ। ਅਜਿਹੇ ‘ਚ ਇਹ ਸਮੱਸਿਆ ਹੋਰ ਨਾ ਵਧੇ ਇਸ ਲਈ ਠੰਡਾ ਪਾਣੀ, ਦੁੱਧ, ਆਈਸ ਕਰੀਮ ਆਦਿ ਚੀਜ਼ਾਂ ਤੋਂ ਪਰਹੇਜ਼ ਕਰੋ।
- ਰਾਤ ਬਚਿਆ ਬਾਸੀ ਭੋਜਨ ਨਾ ਖਾਓ।