Trans Fat Effects: ਟ੍ਰਾਂਸ ਫ਼ੂਡ ਸਿਹਤ ਲਈ ਹਾਨੀਕਾਰਕ ਪਦਾਰਥ ਹੈ। ਇਸ ਨੂੰ ਟ੍ਰਾਂਸ ਫੈਟੀ ਐਸਿਡ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਟ੍ਰਾਂਸ ਫੈਟ ਸਰੀਰ ਲਈ ਨੁਕਸਾਨਦਾਇਕ ਹੁੰਦਾ ਹੈ ਇਸ ਕਾਰਨ ਕਈ ਗੰਭੀਰ ਬੀਮਾਰੀਆਂ ਵੀ ਹੁੰਦੀਆਂ ਹਨ। ਟ੍ਰਾਂਸ ਫੈਟ ਨੂੰ ਖ਼ਰਾਬ ਫੈਟ ਵੀ ਕਹਿ ਸਕਦੇ ਹਾਂ ਇਸ ਲਈ ਖੁਦ ਨੂੰ ਹੈਲਥੀ ਰੱਖਣ ਲਈ ਇਸ ਦੀ ਜਾਣਕਾਰੀ ਜ਼ਰੂਰੀ ਹੈ। ਜੇ ਤੁਹਾਡੇ ਭੋਜਨ ‘ਚ ਟ੍ਰਾਂਸ ਫੈਟ ਜ਼ਿਆਦਾ ਹੈ ਤਾਂ ਇਹ ਸਰੀਰ ‘ਚ ਬੁਰੇ ਕੋਲੈਸਟ੍ਰੋਲ ਦੀ ਮਾਤਰਾ ਨੂੰ ਵਧਾਉਂਦਾ ਹੈ ਅਤੇ ਚੰਗੇ ਕੋਲੈਸਟ੍ਰੋਲ ਦੀ ਮਾਤਰਾ ਨੂੰ ਘੱਟ ਕਰਦਾ ਹੈ ਜਿਸ ਨਾਲ ਹਾਰਟ ਅਟੈਕ ਦਾ ਖ਼ਤਰਾ ਵੱਧ ਜਾਂਦਾ ਹੈ।
ਟ੍ਰਾਂਸ ਫੈਟ 2 ਕਿਸਮ ਹੁੰਦੇ ਹਨ
ਨੈਚੂਰਲ ਟ੍ਰਾਂਸ ਫੈਟ: ਜਾਨਵਰਾਂ ਤੋਂ ਪ੍ਰਾਪਤ ਦੁੱਧ, ਦਹੀਂ, ਘਿਓ, ਪਨੀਰ ਅਤੇ ਦੁੱਧ ਨਾਲ ਬਣੀਆਂ ਹੋਰ ਚੀਜ਼ਾਂ, ਮਾਸ, ਆਂਡੇ ਆਦਿ ‘ਚ ਨੈਚੂਰਲ ਟ੍ਰਾਂਸ ਫੈਟ ਪਾਇਆ ਜਾਂਦਾ ਹੈ। ਜੇ ਇਨ੍ਹਾਂ ਨੂੰ ਸਹੀ ਮਾਤਰਾ ‘ਚ ਲਿਆ ਜਾਵੇ ਤਾਂ ਇਹ ਸਹਿਤ ਲਈ ਫ਼ਾਇਦੇਮੰਦ ਹੁੰਦਾ ਹੈ। ਪਰ ਜ਼ਿਆਦਾ ਮਾਤਰਾ ‘ਚ ਇਸ ਦਾ ਸੇਵਨ ਹਾਨੀਕਾਰਕ ਹੁੰਦਾ ਹੈ। ਇਸ ਨੂੰ ਸੈਚੂਰੇਟਿਡ ਫੈਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਆਰਟੀਫ਼ਿਸ਼ੀਅਲ ਟ੍ਰਾਂਸ ਫੈਟ: ਆਰਟੀਫ਼ਿਸ਼ੀਅਲ ਟ੍ਰਾਂਸ ਫੈਟ ਇੰਡਸਟਰੀ ‘ਚ ਪ੍ਰੋਸੈਸ ਕਰਕੇ ਤਿਆਰ ਕੀਤੇ ਗਏ ਭੋਜਨ ਦੇ ਤੇਲ, ਫੂਡਜ਼, ਪੈਕਡ ਫ਼ੂਡ ਆਦਿ ‘ਚ ਪਾਇਆ ਜਾਂਦਾ ਹੈ। ਤੇਲ ਨੂੰ ਵਾਰ-ਵਾਰ ਗਰਮ ਕਰਨ ਨਾਲ ਵੀ ਉਸ ‘ਚ ਆਰਟੀਫ਼ਿਸ਼ੀਅਲ ਟ੍ਰਾਂਸ ਫੈਟ ਜਾਂ ਨੁਕਸਾਨਦਾਇਕ ਟ੍ਰਾਂਸ ਫੈਟ ਦੀ ਮਾਤਰਾ ਬਹੁਤ ਵੱਧ ਜਾਂਦੀ ਹੈ। ਜੋ ਸਿਹਤ ਲਈ ਜਾਨਲੇਵਾ ਹੁੰਦਾ ਹੈ।
ਟ੍ਰਾਂਸ ਫੈਟ ਫੂਡਜ਼ ਨਾਲ ਹੋਣ ਵਾਲੀਆਂ ਬੀਮਾਰੀਆਂ
- ਮੋਟਾਪਾ
- ਕਿਡਨੀ ਦੀ ਬੀਮਾਰੀ ਦੀ ਸੰਭਾਵਨਾ
- ਦਿਲ ਦੀ ਬੀਮਾਰੀ ਦੀ ਸੰਭਾਵਨਾ
- ਸਰੀਰ ਦਾ ਅੰਦਰੋਂ ਕਮਜ਼ੋਰ ਹੋਣਾ
- ਥਕਾਵਟ ਰਹਿਣੀ
ਟ੍ਰਾਂਸ ਫੈਟ ਕਿਹੜੀਆਂ-ਕਿਹੜੀਆਂ ਚੀਜ਼ਾਂ ‘ਚ ਹੈ: ਕਈ ਵਾਰ ਅਸੀਂ ਪੈਕਟ ਬੰਦ ਚੀਜ਼ਾਂ ਖਰੀਦਦੇ ਸਮੇਂ ਉਸ ‘ਤੇ 0% ਟ੍ਰਾਂਸ ਫੈਟ ਦੇਖਕੇ ਖੁਸ਼ ਹੋ ਜਾਂਦੇ ਹਾਂ ਮੰਨ ਲੈਂਦੇ ਹਾਂ ਇਸ ‘ਚ ਟ੍ਰਾਂਸ ਫੈਟ ਨਹੀਂ ਹੈ ਪਰ ਇਹ ਜਾਣਨਾ ਜ਼ਰੂਰੀ ਹੈ ਕਿ ਜੇ ਉਸ ਚੀਜ਼ ‘ਚ 0.5% ਗ੍ਰਾਮ ਤੋਂ ਟ੍ਰਾਂਸ ਫੈਟ ਘੱਟ ਹੈ ਤਾਂ ਇਸ ਨੂੰ 0% ਗ੍ਰਾਮ ਲਿਖ ਸਕਦੇ ਹਾਂ।
ਪੋਪਕੋਰਨ: ਇਹ ਭਾਰਤ ਦਾ ਇੱਕ ਪਸੰਦੀਦਾ ਚੀਜ਼ ਹੈ ਜੇ ਤੁਸੀਂ ਕਦੇ ਪਿੰਡ ‘ਚ ਪੋਪਕੋਰਨ ਖਾਧਾ ਹੋਵੇਗਾ ਤਾਂ ਦੇਖਿਆ ਹੋਵੇਗਾ ਉਹ ਸਧਾਰਨ ਅਤੇ ਸੁਆਦ ਹੁੰਦਾ ਹੈ ਪਰ ਸ਼ਹਿਰਾਂ ‘ਚ ਵਿਕਣ ਵਾਲਾ ਪੋਪਕੋਰਨ ਬਟਰ ਕੋਟੇਡ ਅਤੇ ਖੁਸ਼ਬੂਦਾਰ ਹੁੰਦਾ ਹੈ ਇਹ ਭੋਜਨ ਦੇ ਸੁਆਦ ਨੂੰ ਤਾਂ ਵਧਾਉਂਦਾ ਹੈ ਪਰ ਸਾਡੇ ਸਰੀਰ ਲਈ ਹਾਨੀਕਾਰਕ ਹੁੰਦਾ ਹੈ। ਇਨ੍ਹਾਂ ਸ਼ਹਿਰਾਂ ਦੇ ਖੁਸ਼ਬੂਦਾਰ ਅਤੇ ਬਟਰ ਯੁਕਤ ਪੋਪਕੋਰਨ ‘ਚ ਹਾਨੀਕਾਰਕ ਟ੍ਰਾਂਸ ਫੈਟ ਪਾਏ ਜਾਂਦੇ ਹਨ।
ਕੂਕੀਜ਼ ਅਤੇ ਬਿਸਕੁਟ: ਕੂਕੀਜ਼ ਅਤੇ ਬਿਸਕੁਟ ਭਾਰਤ ‘ਚ ਲਗਭਗ 70% ਲੋਕ ਵਰਤਦੇ ਹਨ। ਭਾਰਤ ‘ਚ ਉਨ੍ਹਾਂ ਦੀਆਂ ਕਈ ਕੰਪਨੀਆਂ ਹਨ। ਕੁਕੀਜ਼ ਅਤੇ ਬਿਸਕੁਟਾਂ ਨੂੰ ਲੰਬੇ ਸਮੇਂ ਤੱਕ ਖਾਣ ਯੋਗ ਰੱਖਣ ਲਈ ਇਸ ‘ਚ ਵਰਤਿਆ ਜਾਣ ਵਾਲਾ ਬਟਰ ਅਤੇ ਤੇਲ “ਟ੍ਰਾਂਸ ਫੈਟ” ਨਾਲ ਭਰਪੂਰ ਹੁੰਦਾ ਹੈ। ਇਹਨਾਂ ਦੀ ਵਰਤੋਂ ਭੋਜਨ ‘ਚ ਨਾ ਕਰੋ ਜਾਂ ਬਹੁਤ ਘੱਟ ਕਰੋ।
ਫਰੋਜ਼ਨ ਫੂਡ: ਟ੍ਰਾਂਸ ਫੈਟ ਫਰੋਜ਼ਨ ਫੂਡ ‘ਚ ਵੀ ਪਾਇਆ ਜਾਂਦਾ ਹੈ। ਆਈਸਕ੍ਰੀਮ, ਪੌਪਕੌਰਨ ਅਤੇ ਹੋਰ ਤਰ੍ਹਾਂ ਦੇ ਫਰੋਜ਼ਨ ਫੂਡਜ਼ ਦਾ ਸੇਵਨ ਕਰਨ ਤੋਂ ਪਹਿਲਾਂ ਇਸ ‘ਚ ਟ੍ਰਾਂਸ ਫੈਟ ਦੀ ਮਾਤਰਾ ਦੀ ਜਾਂਚ ਜ਼ਰੂਰ ਕਰੋ।
ਚਿਪਸ: ਪੈਕਟ ‘ਚ ਵਿਕਣ ਵਾਲੇ ਚਿਪਸ ਭਾਰਤ ‘ਚ ਵੱਡੀ ਮਾਤਰਾ ‘ਚ ਵਿਕਦੇ ਹਨ ਅਤੇ ਇਸ ਨੂੰ ਬੱਚੇ, ਵੱਡੇ ਅਤੇ ਬਜ਼ੁਰਗ ਸਾਰੇ ਬਹੁਤ ਚਾਅ ਨਾਲ ਖਾਂਦੇ ਹਨ। ਇਨ੍ਹਾਂ ਪੈਕਟਾਂ ਦੇ ਚਿਪਸ ਨੂੰ “ਡੀਪ ਫ੍ਰਾਈ” ਕਰਕੇ ਬਣਾਏ ਜਾਂਦੇ ਹਨ ਜਿਸ ਕਾਰਨ ਇਹ ਟ੍ਰਾਂਸ ਫੈਟ ਨਾਲ ਭਰਪੂਰ ਹੋ ਜਾਂਦਾ ਹੈ। ਇਸ ‘ਚ ਪੋਸ਼ਣ ਦੀ ਕਮੀ ਹੁੰਦੀ ਹੈ ਅਤੇ ਇਸ ਦਾ ਸੇਵਨ ਸਿਹਤ ਲਈ ਹਾਨੀਕਾਰਕ ਹੁੰਦਾ ਹੈ।
ਹੋਰ ਟ੍ਰਾਂਸ ਫੈਟ ਯੁਕਤ ਭੋਜਨ: ਬਜ਼ਾਰ ‘ਚ ਮਿਲਣ ਵਾਲੀਆਂ ਤਲੀਆਂ-ਭੁੰਨੀਆਂ ਚੀਜ਼ਾਂ ਜਿਵੇਂ ਸਮੋਸਾ, ਪਰੌਂਠਾ, ਆਲੂ ਟਿੱਕੀ, ਫਰੈਂਚ ਫਰਾਈਜ਼, ਆਲੂ ਪੁਰੀ, ਛੋਲੇ ਭਟੂਰੇ, ਫਾਸਟ ਫੂਡ (ਬਰਗਰ, ਪੀਜ਼ਾ, ਡੋਨਟਸ, ਸੈਂਡਵਿਚ ਅਤੇ ਹੋਰ) ਆਦਿ ਟਰਾਂਸ ਫੈਟ ਫੂਡ ਦੀ ਕੈਟੇਗਰੀ ‘ਚ ਆਉਂਦੇ ਹਨ।