Turmeric milk health benefits: ਸਮੇਂ ਸਮੇਂ ਤੇ ਆਯੁਸ਼ ਮੰਤਰਾਲਾ ਇਮਿਊਨਿਟੀ ਨੂੰ ਵਧਾਉਣ ਦੇ ਸੁਝਾਅ ਦਿੰਦਾ ਰਹਿੰਦਾ ਹੈ। ਇਸ ਦੇ ਨਾਲ ਹੀ ਮੰਤਰਾਲੇ ਨੇ ਦੱਸਿਆ ਹੈ ਕਿ ਇਮਿਊਨਿਟੀ ਵਧਾਉਣ ਅਤੇ ਸਿਹਤਮੰਦ ਰਹਿਣ ਲਈ ਹਲਦੀ ਵਾਲਾ ਦੁੱਧ ਪੀਣਾ ਕਿੰਨਾ ਲਾਭਕਾਰੀ ਹੈ। ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਵੀ ਕੋਰੋਨਾ ਵਾਇਰਸ ਜਾਂ ਹੋਰ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਰੋਜ਼ 1 ਗਲਾਸ ਹਲਦੀ ਵਾਲਾ ਦੁੱਧ ਪੀਓ।
ਹਲਦੀ ਦਾ ਦੁੱਧ ਕਿਉਂ ਫਾਇਦੇਮੰਦ: ਜਿੱਥੇ ਹਲਦੀ ਵਿਚ ਔਸ਼ਧੀ ਅਤੇ ਐਂਟੀ-ਸੈਪਟਿਕ ਗੁਣ ਹੁੰਦੇ ਹਨ ਉਥੇ ਵਿਟਾਮਿਨ, ਥਾਈਮਾਈਨ, ਨਿਕੋਟਿਨਿਕ ਐਸਿਡ, ਕੈਲਸ਼ੀਅਮ, ਫਾਸਫੋਰਸ, ਸੋਡੀਅਮ ਅਤੇ ਪੋਟਾਸ਼ੀਅਮ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਦੁੱਧ ਨੂੰ ਵੀ ਪੂਰੀ ਖੁਰਾਕ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਜੇ ਇਹਨਾਂ ਦੋਵੇਂ ਦਾ ਸੇਵਨ ਇਕੱਠੇ ਕੀਤਾ ਜਾਵੇ ਤਾਂ ਤੁਹਾਨੂੰ ਦੋਹਰਾ ਲਾਭ ਹੁੰਦਾ ਹੈ। ਵੈਸੇ ਤਾਂ ਤੁਸੀਂ ਰੋਜ਼ ਹਲਦੀ ਦਾ ਦੁੱਧ ਪੀ ਸਕਦੇ ਹੋ ਪਰ ਜੇ ਤੁਸੀਂ ਇਸ ਨੂੰ ਪਸੰਦ ਨਹੀਂ ਕਰਦੇ ਤਾਂ ਹਫਤੇ ਵਿਚ ਘੱਟੋ-ਘੱਟ 2 ਵਾਰ ਜ਼ਰੂਰ ਇਸ ਨੂੰ ਪੀਓ। ਨਾਲ ਹੀ ਇਸ ਵਿਚ ਚੀਨੀ ਦੀ ਥਾਂ ਸ਼ਹਿਦ ਦੀ ਵਰਤੋਂ ਕਰੋ। ਜੇ ਤੁਸੀਂ ਰਾਤ ਦੇ ਸਮੇਂ ਇਸ ਨੂੰ ਲੈ ਰਹੇ ਹੋ ਤਾਂ ਤੁਸੀਂ ਇਸ ਵਿਚ ਕਾਲੀ ਮਿਰਚ ਜਾਂ ਜੈਫਲ ਵੀ ਸ਼ਾਮਲ ਕਰ ਸਕਦੇ ਹੋ। ਆਓ ਜਾਣਦੇ ਹਾਂ ਹੁਣ ਹਲਦੀ ਵਾਲਾ ਦੁੱਧ ਪੀਣ ਦੇ ਜ਼ਬਰਦਸਤ ਫਾਇਦੇ…
- ਹਲਦੀ ਵਾਲਾ ਦੁੱਧ ਪੀਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਜੋ ਸਰੀਰ ਨੂੰ ਬੈਕਟਰੀਆ ਅਤੇ ਵਾਇਰਸ ਦੀਆਂ ਬੀਮਾਰੀਆਂ ਨਾਲ ਲੜਨ ਦੀ ਤਾਕਤ ਦਿੰਦਾ ਹੈ।
- ਜੇ ਤੁਹਾਨੂੰ ਨੀਂਦ ਅਤੇ ਤਣਾਅ ਮਹਿਸੂਸ ਹੁੰਦਾ ਤਾਂ ਹਲਦੀ ਵਾਲਾ ਦੁੱਧ ਪੀਓ। ਇਸ ‘ਚ ਮੌਜੂਦ ਅਮੀਨੋ ਐਸਿਡ ਤਣਾਅ ਤੋਂ ਛੁਟਕਾਰਾ ਦਿਵਾਉਣ ਅਤੇ ਚੰਗੀ ਨੀਂਦ ਲੈਣ ‘ਚ ਮਦਦਗਾਰ ਹੈ।
- ਜੇ ਤੁਹਾਨੂੰ ਮਾਈਗਰੇਨ ਦਾ ਦਰਦ ਹੈ ਤਾਂ ਹਲਦੀ ਵਾਲਾ ਦੁੱਧ ਪੀਓ। ਇਹ ਬਲੱਡ ਸਰਕੁਲੇਸ਼ਨ ਨੂੰ ਸੁਧਾਰਦਾ ਹੈ ਜੋ ਮਾਈਗਰੇਨ ਅਤੇ ਸਿਰ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਦਿੰਦਾ ਹੈ।
- ਹਲਦੀ ਵਿਚ ਥਰਮੋਜਨਿਕ ਗੁਣ ਹੁੰਦੇ ਹਨ ਜੋ ਪਾਚਕ ਕਿਰਿਆ ਨੂੰ ਵਧਾਉਂਦੇ ਹਨ। ਇਹ ਕੈਲੋਰੀ ਨੂੰ ਬਰਨ ‘ਚ ਮਦਦ ਕਰਦਾ ਹੈ ਅਤੇ ਭਾਰ ਘਟਾਉਣ ‘ਚ ਵੀ ਮਦਦ ਕਰਦਾ ਹੈ।
- ਐਂਟੀ-ਆਕਸੀਡੈਂਟ ਗੁਣਾਂ ਵਾਲਾ ਹਲਦੀ ਵਾਲਾ ਦੁੱਧ ਪਾਚਨ ਤੰਤਰ ਨੂੰ ਤੰਦਰੁਸਤ ਰੱਖਦਾ ਹੈ ਜਿਸ ਨਾਲ ਕਬਜ਼, ਐਸਿਡਿਟੀ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ।
- ਹਲਦੀ ਵਾਲਾ ਦੁੱਧ ਮਾਸਪੇਸ਼ੀਆਂ, ਜੋੜਾਂ ਦੇ ਦਰਦ ਜਾਂ ਸਰੀਰ ਦੇ ਕਿਸੇ ਹੋਰ ਅੰਗ ਦੀ ਸੋਜ ਨੂੰ ਵੀ ਦੂਰ ਕਰਦਾ ਹੈ। ਇਸ ਤੋਂ ਇਲਾਵਾ ਤੁਸੀਂ ਦੁੱਧ ‘ਚ ਗੁੜ, ਸ਼ਹਿਦ ਜਾਂ ਇਲਾਇਚੀ ਪਾ ਕੇ ਵੀ ਪੀ ਸਕਦੇ ਹੋ।
- ਹਲਦੀ ਐਂਟੀ ਮਾਈਕਰੋਬਾਇਲ ਹੈ ਇਸ ਲਈ ਇਸ ਨੂੰ ਗਰਮ ਦੁੱਧ ਦੇ ਨਾਲ ਪੀਣ ਨਾਲ ਦਮਾ, ਬ੍ਰੌਨਕਾਈਟਸ, ਫੇਫੜਿਆਂ ਵਿਚ ਬਲਗਮ ਅਤੇ ਸਾਈਨਸ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ।
- ਇਸ ਵਿਚ ਐਂਟੀਸੈਪਟਿਕ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਸਕਿਨ ਨੂੰ ਡੀਟੌਕਸ ਕਰਦਾ ਹੈ। ਨਾਲ ਹੀ ਇਹ ਸਕਿਨ ਨੂੰ ਗਲੋਇੰਗ ਵੀ ਬਣਾਉਂਦਾ ਹੈ।