Turnip health benefits: ਸਰਦੀਆਂ ਵਿਚ ਹਰੀਆਂ-ਸਬਜ਼ੀਆਂ ਦੇ ਨਾਲ ਸ਼ਲਗਮ ਵੀ ਕਈਂ ਘਰਾਂ ਵਿਚ ਬਣਾਇਆ ਜਾਂਦਾ ਹੈ। ਇਸ ਵਿਚ ਵਿਟਾਮਿਨ-ਸੀ, ਕੇ, ਕੈਲਸ਼ੀਅਮ, ਪੋਟਾਸ਼ੀਅਮ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਦਾ ਸੇਵਨ ਕਰਨ ਨਾਲ ਇਮਿਊਨਿਟੀ ਵਧਣ ਦੇ ਨਾਲ ਮੌਸਮੀ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਵਿਚ ਮੌਜੂਦ ਐਂਟੀ-ਏਜਿੰਗ ਗੁਣ ਸਿਹਤ ਦੇ ਨਾਲ ਸਕਿਨ ਨੂੰ ਪੋਸ਼ਣ ਦਿੰਦੇ ਹਨ। ਤਾਂ ਆਓ ਜਾਣਦੇ ਹਾਂ ਉਸ ਦੇ ਹੋਰ ਫਾਇਦਿਆਂ ਬਾਰੇ…
- ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੂੰ ਆਪਣੀ ਡਾਇਟ ‘ਚ ਇਸ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ‘ਚ ਵਿਟਾਮਿਨ, ਮੈਗਨੀਸ਼ੀਅਮ ਆਦਿ ਹੋਣ ਦੇ ਕਾਰਨ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖਦਾ ਹੈ। ਅਜਿਹੇ ‘ਚ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।
- ਡਾਇਬਟੀਜ਼ ਦੇ ਮਰੀਜ਼ਾਂ ਨੂੰ ਸ਼ਲਗਮ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ‘ਚ ਖੰਡ ਦੀ ਮਾਤਰਾ ਘੱਟ ਹੋਣ ਕਰਕੇ ਸ਼ੂਗਰ ਲੈਵਲ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ।
- ਇਸ ਵਿਚ ਮੌਜੂਦ ਵਿਟਾਮਿਨ-ਏ ਅੱਖਾਂ ਨੂੰ ਤੰਦਰੁਸਤ ਰੱਖਣ ਵਿਚ ਮਦਦ ਕਰਦਾ ਹੈ। ਇਸ ਦੇ ਸੇਵਨ ਨਾਲ ਅੱਖਾਂ ਵਿਚ ਹੋਣ ਵਾਲੀ ਜਲਣ, ਖੁਜਲੀ ਅਤੇ ਹੋਰ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ‘ਚ ਮਦਦ ਮਿਲਦੀ ਹੈ। ਨਾਲ ਹੀ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ।
- ਫਾਈਬਰ ਨਾਲ ਭਰਪੂਰ ਸ਼ਲਗਮ ਦਾ ਸੇਵਨ ਕਰਨ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਇਸ ਨਾਲ ਪੇਟ ‘ਚ ਦਰਦ, ਐਸੀਡਿਟੀ, ਬਦਹਜ਼ਮੀ ਅਤੇ ਪੇਟ ਨਾਲ ਜੁੜੀਆਂ ਹੋਰ ਸਮੱਸਿਆਵਾਂ ਤੋਂ ਬਚਾਅ ਰਹਿੰਦਾ ਹੈ। ਅੰਤੜੀਆਂ ਵੀ ਮਜ਼ਬੂਤ ਹੋ ਜਾਂਦੀਆਂ ਹਨ।
- ਇਸ ਵਿਚ ਆਇਰਨ ਹੋਣ ਕਾਰਨ ਸਰੀਰ ਵਿਚ ਖੂਨ ਦੀ ਕਮੀ ਪੂਰੀ ਹੋਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਅਨੀਮੀਆ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨਾਲ ਖੂਨ ਵਧਣ ਦੇ ਨਾਲ ਥਕਾਵਟ ਅਤੇ ਕਮਜ਼ੋਰੀ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
- ਸ਼ਲਗਮ ਕੈਲਸ਼ੀਅਮ ਅਤੇ ਆਇਰਨ ਦਾ ਉਚਿਤ ਸਰੋਤ ਹੈ। ਇਸ ਦਾ ਨਿਯਮਤ ਰੂਪ ਨਾਲ ਸੇਵਨ ਕਰਨ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਅਜਿਹੇ ‘ਚ ਤੁਹਾਨੂੰ ਜੋੜਾਂ ਅਤੇ ਸਰੀਰ ਦੇ ਦਰਦ ਤੋਂ ਰਾਹਤ ਮਿਲਦੀ ਹੈ।
- ਐਂਟੀ-ਆਕਸੀਡੈਂਟ, ਐਂਟੀ-ਇਨਫਲੇਮੇਟਰੀ, ਐਂਟੀ-ਬੈਕਟਰੀਅਲ ਗੁਣਾਂ ਨਾਲ ਭਰਪੂਰ ਸ਼ਲਗਮ ਦਾ ਸੇਵਨ ਇਮਿਊਨਿਟੀ ਵਧਾਉਣ ਵਿਚ ਸਹਾਇਤਾ ਕਰਦਾ ਹੈ। ਅਜਿਹੇ ‘ਚ ਥਕਾਵਟ, ਕਮਜ਼ੋਰੀ, ਸਰੀਰ ਵਿੱਚ ਦਰਦ ਆਦਿ ਦੀ ਸ਼ਿਕਾਇਤ ਦੂਰ ਹੋ ਕੇ ਚੁਸਤੀ-ਫੁਰਤੀ ਆਉਂਦੀ ਹੈ। ਨਾਲ ਹੀ ਜ਼ੁਕਾਮ, ਖੰਘ ਅਤੇ ਮੌਸਮੀ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ।
- ਸ਼ਲਗਮ ‘ਚ ਐਂਟੀ-ਏਜਿੰਗ ਗੁਣ ਹੋਣ ਦੇ ਨਾਲ ਇਹ ਸਿਹਤ ਦੇ ਨਾਲ ਸਕਿਨ ਲਈ ਵੀ ਫਾਇਦੇਮੰਦ ਹੁੰਦੀ ਹੈ। ਇਸ ਦੇ ਸੇਵਨ ਨਾਲ ਸਕਿਨ ਨੂੰ ਗਹਿਰਾਈ ਨਾਲ ਪੋਸ਼ਣ ਮਿਲਣ ਦੇ ਨਾਲ ਦਾਗ-ਧੱਬੇ, ਝੁਰੜੀਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਅਜਿਹੇ ‘ਚ ਸਕਿਨ ਨੈਚੁਰਲੀ ਗਲੋਂ ਕਰਦੀ ਹੈ।